Wednesday, July 11, 2012

Punjabi lekh- ਸੇਂਟ ਕਿਟਸ ਅਤੇ ਨੇਵਿਸ ਦੇ ਟਾਪੂ


Ludhiana
ਇਹ ਹਨ ਸੇਂਟ ਕਿਟਸ ਅਤੇ ਨੇਵਿਸ ਦੇ ਟਾਪੂ
ਸੇਂਟ ਕਿਟਸ ਅਤੇ ਨੇਵਿਸ ਸੰਸਾਰ ਦੇ ਮਹੱਤਵਪੂਰਨ ਦੀਪਾਂ ਵਿਚੋਂ ਇਕ ਹੈ। ਇਹ ਸੰਘ ਪੂਰਬੀ ਕੈਰੇਬੀਅਨ ਵਿਚ ਲੀਵਾਰਡ ਟਾਪੂਆਂ ਵਿਚ ਸਥਿਤ ਹੈ। ਇਸ ਦਾ ਖੇਤਰਫਲ 261 ਵਰਗ ਕਿਲੋਮੀਟਰ (ਸੇਂਟ ਕਿਟਸ 168 ਵਰਗ ਕਿਲੋਮੀਟਰ, ਨੇਵਿਸ 93 ਵਰਗ ਕਿਲੋਮੀਟਰ) ਹੈ। ਇਸ ਦੀਪ ਦੀ ਕੁੱਲ ਵਸੋਂ 46,000 ਅਤੇ ਵਸੋਂ ਵਿਕਾਸ ਦਰ 0.38 ਫੀਸਦੀ ਹੈ। ਐਂਗਲੀਕਨ, ਪ੍ਰਟੈਸਟੰਟ ਅਤੇ ਰੋਮਨ ਕੈਥੋਲਿਕ ਇਸ ਦੇਸ਼ ਦੇ ਮੁੱਖ ਧਰਮ ਹਨ। ਅੰਗਰੇਜ਼ੀ ਇਨ੍ਹਾਂ ਟਾਪੂਆਂ ਦੀ ਮੁੱਖ ਭਾਸ਼ਾ ਹੈ। ਸੇਂਟ ਕਿਟਸ ਅਤੇ ਨੇਵਿਸ ਦੀ ਕੁੱਲ ਸਾਖਰਤਾ ਦਰ 97 ਫੀਸਦੀ ਹੈ, ਜਿਸ ਵਿਚ 97 ਫੀਸਦੀ ਮਰਦ ਅਤੇ 98 ਫੀਸਦੀ ਔਰਤਾਂ ਪੜ੍ਹੀਆਂ-ਲਿਖੀਆਂ ਹਨ। ਬਾਸੇਟੇਰੇ ਇਸ ਦੀਪ ਦੀ ਰਾਜਧਾਨੀ ਅਤੇ ਪ੍ਰਮੁੱਖ ਸ਼ਹਿਰਾਂ ਵਿਚੋਂ ਇਕ ਹੈ। ਪੂਰਬੀ ਕੈਰੇਬੀਅਨ ਡਾਲਰ ਇਸ ਦੀਪ ਦਾ ਪ੍ਰਚੱਲਿਤ ਸਿੱਕਾ ਹੈ।
ਕੋਲੰਬਸ ਨੇ 1493 ਈ: ਵਿਚ ਸੇਂਟ ਕਿਟਸ ਅਤੇ ਨੇਵਿਸ ਦੇ ਟਾਪੂਆਂ ਦੀ ਖੋਜ ਕੀਤੀ। ਅੰਗਰੇਜ਼ਾਂ ਨੇ ਸੇਂਟ ਕਿਟਸ ਵਿਚ 1623 ਈ: ਨੂੰ ਅਤੇ ਨੇਵਿਸ ਵਿਚ 1628 ਈ: ਨੂੰ ਆਪਣੀਆਂ ਬਸਤੀਆਂ ਬਣਾਈਆਂ ਅਤੇ ਬਾਅਦ ਵਿਚ ਇਨ੍ਹਾਂ ਦੀਪਾਂ ਨੂੰ ਇਕ ਹੀ ਕਾਲੋਨੀ ਬਣਾ ਕੇ ਸ਼ਾਸਨ ਕੀਤਾ। ਫਰੈਂਚ ਸ਼ਕਤੀ ਨੇ ਵੀ 1627 ਈ: ਵਿਚ ਸੇਂਟ ਕਿਟਸ ’ਤੇ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ। 1782 ਵਿਚ ਫਰੈਂਚ ਸ਼ਕਤੀ ਦੀ ਹਾਰ ਕਾਰਨ ਬ੍ਰਿਟੇਨ ਦਾ ਇਨ੍ਹਾਂ ਦੀਪਾਂ ’ਤੇ ਪੂਰਾ ਅਧਿਕਾਰ ਹੋ ਗਿਆ। 1958 ਵਿਚ ਇਹ ਦੀਪ ਪੱਛਮੀ ਭਾਰਤੀ ਸੰਘ ਦਾ ਇਕ ਭਾਗ ਹੋ ਗਏ ਅਤੇ 1962 ਦੇ ਪ੍ਰਸਤਾਵ ਪਾਸ ਹੋਣ ਤੱਕ ਇਸੇ ਤਰ੍ਹਾਂ ਹੀ ਰਹੇ। ਆਖਰਕਾਰ ਇਨ੍ਹਾਂ ਦੀਪਾਂ ਨੇ 19 ਸਤੰਬਰ, 1983 ਈ: ਵਿਚ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕਰ ਲਈ। ਇਸ ਦੀਪ ਦੀ ਸ਼ਹਿਰੀ ਜਨਸੰਖਿਆ 32.4 ਫੀਸਦੀ ਹੈ। ਇਸ ਟਾਪੂ ਵਿਚ ਵਾਹੀਯੋਗ ਧਰਤੀ 22 ਫੀਸਦੀ ਹੈ। ਗੰਨਾ, ਚਾਵਲ, ਕੇਲਾ ਇਥੋਂ ਦੀਆਂ ਮੁੱਖ ਖੇਤੀਬਾੜੀ ਫਸਲਾਂ ਹਨ। ਇਸ ਦੀਪ ਵਿਚ ਖੰਡ, ਸੈਰ-ਸਪਾਟਾ, ਕਪਾਹ, ਲੂਣ ਆਦਿ ਉਦਯੋਗ ਹਨ। ਇਸ ਟਾਪੂ ਵਿਚ ਖੰਡ, ਡਾਕ ਸਟੰਪਾਂ ਆਦਿ ਦਾ ਨਿਰਯਾਤ ਅਤੇ ਭੋਜਨ ਪਦਾਰਥ, ਬਣਾਈਆਂ ਗਈਆਂ ਵਸਤੂਆਂ, ਮਸ਼ੀਨਰੀ ਦਾ ਆਯਾਤ ਕੀਤਾ ਜਾਂਦਾ ਹੈ। ਮਾਊਟ ਮਿਸੇਰੀ ਇਥੋਂ ਦਾ ਸਭ ਤੋਂ ਉ¤ਚਾ ਸਥਾਨ ਹੈ, ਜਿਸ ਦੀ ਉਚਾਈ 156 ਮੀਟਰ ਹੈ।
ਸੇਂਟ ਕਿਟਸ ਅਤੇ ਨੇਵਿਸ ਦੀ ਕਾਨੂੰਨ ਵਿਵਸਥਾ ਅੰਗਰੇਜ਼ੀ ਆਮ ਕਾਨੂੰਨ ’ਤੇ ਆਧਾਰਿਤ ਹੈ। ਇਨ੍ਹਾਂ ਟਾਪੂਆਂ ਵਿਚ ਸੰਵਿਧਾਨਿਕ ਰਾਜਤੰਤਰੀ ਕਿਸਮ ਦੀ ਸਰਕਾਰ ਹੈ। ਇਸ ਦੀਪ ਵਿਚ ਰੇਲਵੇ ਦੀ ¦ਬਾਈ 50 ਕਿਲੋਮੀਟਰ ਅਤੇ ਸੜਕ ਦੀ ¦ਬਾਈ 320 ਕਿਲੋਮੀਟਰ ਹੈ। 2002 ਦੀ ਜਨਗਣਨਾ ਅਨੁਸਾਰ ਇਸ ਦੇਸ਼ ਵਿਚ 23,500 ਟੈਲੀਫੋਨ, 5,000 ਮੋਬਾਈਲ ਸੈਲੂਲਰ ਅਤੇ 10,000 ਇੰਟਰਨੈ¤ਟ ਦੀ ਵਰਤੋਂ ਕਰਨ ਵਾਲੇ ਲੋਕ ਰਹਿੰਦੇ ਹਨ।
ਮਨਦੀਪ ਵਾਲੀਆ
-10, ਦਸ਼ਮੇਸ਼ ਨਗਰ, ਜਲੰਧਰ।

0 Comments:

Post a Comment

Subscribe to Post Comments [Atom]

<< Home