Monday, January 15, 2024

ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ (ਲੇਖ )

 

ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੰਵਿਧਾਨ ਕਿਸੇ ਵੀ ਦੇਸ਼ ਦਾ ਸਰਵ ਉੱਚ ਦਸਤਾਵੇਜ ਹੁੰਦਾ ਹੈ। ਇਸ ਵਿਚ ਉਹ ਸਾਰੇ ਸਿਧਾਂਤ ਅਸੂਲ, ਨੀਤੀਆਂ ਅਤੇ ਨਿਰਦੇਸ਼ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ਤੇ ਦੇਸ਼ ਦੀ ਸਰਕਾਰ ਤੇ ਚੱਲਣਾ ਹੁੰਦਾ ਹੈ ਤਾਂ ਜੋ ਕਿ ਦੇਸ਼ ਦੇ ਲੋਕ ਹਰ ਪਹਿਲੂ ਤੇ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਪ੍ਰਾਪਤ ਕਰਕੇ ਸੁੱਖ-ਸ਼ਾਂਤੀ ਦਾ ਜੀਵਨ ਮਾਣ ਸਕਣ। ਭਾਰਤ ਦਾ ਸੰਵਿਧਾਨ 1935 ਦੇ ਗੋਰਮਿੰਟ ਆਫ਼ ਇੰਡੀਆ ਐਕਟ ’ਤੇ ਅਧਾਰਿਤ ਹੈ, ਪਰ ਇਸ ਨੂੰ ਸੰਪੂਰਨ ਕਰਨ ਲਈ ਡਾਕਟਰ ਅੰਬੇਦਕਰ ਦਾ ਯੋਗਦਾਨ ਬਹੁਤ ਮੱਤਵਪੂਰਣ ਹੈ। ਸੰਸਾਰ ਦੇ ਸਾਰੇ ਲੋਕਰਾਜੀ ਪ੍ਰਬੰਧ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਸੰਵਿਧਾਨ ਇਕੱਲਾ ਹੈ ਜਿਸਦੇ ਨਿਰਮਾਤਾ, ਪਿਤਾਮਾ ਜਾਂ ਲੇਖਕ ਦੇ ਰੂਪ ਵਿੱਚ ਡਾ. ਅੰਬੇਦਕਰ ਵਰਗੇ ਇੱਕ ਵਿਅਕਤੀ ਦਾ ਨਾਂ ਜੁੜਿਆ ਹੋਇਆ ਹੈ। ਬਾਕੀ ਹੋਰ ਸੰਵਿਧਾਨ ਜਾਂ ਤਾਂ ਇੱਕ ਲੰਬੀ ਪ੍ਰਕ੍ਰਿਆ ਵਿੱਚ ਵਿਕਸਿਤ ਹੋਏ ਹਨ ਜਾਂ ਕਾਨੂੰਨ ਦਾਨਾਂ ਦੇ ਸਮੂਹਾਂ ਨੇ ਬਣਾਏ ਹਨ। ਭਾਰਤੀ ਸੰਵਿਧਾਨ ਵਿਚ ਡਾਕਟਰ ਅੰਬੇਦਕਰ ਦੇ ਯੋਗਦਾਨ ਨੂੰ ਸਮਝਣ ਲਈ ਪ੍ਰਾਚੀਨ ਭਾਰਤ ਦੀ ਸਮਾਜਿਕ ਵਿਵਸਥਾਂ ਅਤੇ ਇਤਿਹਾਸ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।

ਭਾਰਤ ਦਾ ਸਮਾਜਿਕ ਢਾਂਚਾ ਜਾਤ ਅਧਾਰਤ ਹੋਣ ਕਰਕੇ ਸ਼ੁਰੂ ਤੋਂ ਹੀ ਇਤਿਹਾਸਕ ਭੁੱਲਾਂ ਹੁੰਦੀਆਂ ਰਹੀਆਂ ਹਨ। ਜਿਵੇਂ ਕਿ ਜਾਤੀ ਵਿਵਸਥਾ ਨੂੰ ਸਮਾਜਿਕ ਢਾਂਚਾ ਮੰਨ ਕੇ ਸਿਰਫ਼ ਉਸ ਦੀਆਂ ਸਮਾਜਿਕ ਸਮੱਸਿਆਵਾ ਤੇ ਧਿਆਨ ਕੇਂਦਰਤ ਕਰਨਾ ਜਦੋ ਕਿ ਜਾਤੀ ਵਿਵਸਥਾ ਸਮਾਜਿਕ ਆਰਥਿਕ ਢਾਂਚਿਆਂ ਦੇ ਆਧਾਰ ਤੇ ਹੋਂਦ ਵਿੱਚ ਆਈ ਹੈ ਭਾਵ ਭਾਰਤ ਦੀ ਜਾਤੀ ਵਿਵਸਥਾ ਦੀ ਪੈਦਾਇਸ਼ ਦਾ ਮੁੱਢਲਾ ਸੋਮਾਂ ਉਸਦੇ ਸਮਾਜਿਕ-ਆਰਥਿਕ ਢਾਂਚੇ ਵਿੱਚ ਮੌਜੂਦ ਹੈ। ਉਹ ਸਿਰਫ਼ ਸਮਾਜਿਕ ਢਾਂਚਾ ਹੀ ਨਹੀਂ ਹੈ, ਆਰਥਿਕ ਢਾਂਚਾ ਵੀ ਹੈ। ਇਸ ਤੋਂ ਇਲਾਵਾ ਭਾਰਤ ਵਿਚ ਪ੍ਰਯੋਗ ਅਤੇ ਪ੍ਰੈਕਟੀਕਲ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ। ਜਿਹੜੇ ਲੋਕਾਂ ਕੋਲ ਪ੍ਰਯੋਗ ਸੀ ਉਨ੍ਹਾਂ ਕੋਲ ਪ੍ਰੈਕਟੀਕਲ ਨਹੀਂ ਸੀ ਤੇ ਜਿਨ੍ਹਾਂ ਕੋਲ ਪ੍ਰੈਕਟੀਕਲ ਸੀ ਉਨ੍ਹਾਂ ਕੋਲ ਪ੍ਰਯੋਗ ਨਹੀਂ ਸੀ। ਜਿਨ੍ਹਾਂ ਕੋਲ ਹਥਿਆਰ ਸੀ ਉਹ ਲੜ ਨਹੀਂ ਸੀ ਸਕਦੇ ਤੇ ਜਿਹੜੇ ਲੜ ਸਕਦੇ ਸਨ ਉਨ੍ਹਾਂ ਨੂੰ ਹਥਿਆਰਾਂ ਚਲਾਉਣਾ ਤਾਂ ਦੂਰ, ਹਥਿਆਰ ਰੱਖਣ ਦੀ ਵੀ ਮਨ੍ਹਾਹੀ ਸੀ। ਦੇਸ਼ ਵਿਚ ਗੁਲਾਮੀ, ਅਸਮਾਨਤਾ, ਭੇਦ-ਭਾਵ ਅਤੇ ਅਨਿਆ ਦਾ ਬੋਲਬਾਲਾ ਸੀ। ਸਮਾਜ ਦੇ ਮੁੱਠੀ ਭਰ ਲੋਕ ਸੱਤਾ ਸੰਪਤੀ ਦਾ ਸੁੱਖ ਭੋਗ ਰਹੇ ਸਨ। ਇਹ ਅਜਿਹੀ ਸਮਾਜਿਕ ਵਿਵਸਥਾ ਸੀ ਜੋ ਮਨੁੱਖਾਂ ਦੇ ਦਿਲ ਵਿਚ ਪ੍ਰੇਮ ਪੈਦਾ ਕਰਕੇ ਦੂਜੇ ਮਨੁੱਖਾਂ ਨਾਲ ਜੋੜਦੀ ਨਹੀਂ, ਸਗੋਂ ਮਨੁੱਖਾਂ ਵਿਚ ਨਫ਼ਰਤ ਪੈਦਾ ਕਰਕੇ ਸਮਾਜ ਨਾਲੋਂ ਤੋੜਦੀ ਸੀ। ਇਹ ਹਕੀਕਤ ਹੈ ਕਿ ਇਸ ਕਰੋੜਾਂ ਦੇ ਸਮੂਹ ਨੂੰ ਨਾ ਕੇਵਲ ਸਮਾਜਿਕ ਅਤੇ ਆਰਥਿਕ ਪੱਧਰ ਤੇ ਨਜ਼ਰ ਅੰਦਾਜ ਕੀਤਾ ਗਿਆ ਬਲਕਿ ਉਨ੍ਹਾਂ ਨੂੰ ਅਛੂਤ, ਚੰਡਾਲ, ਜਿਹੇ ਘ੍ਰਿਣਿਤ ਨਾਮ ਦੇ ਕੇ ਕੁੱਤਿਆਂ ਬਿੱਲਿਆਂ ਤੋਂ ਵੀ ਭੈੜਾ ਜੀਵਨ ਜਿਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਅਤੇ ਇਹ ਸਿਲਸਿਲਾ ਕੁਝ ਸਾਲਾਂ ਤੋਂ ਨਹੀਂ ਸਗੋਂ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਬੇਆਸ ਅਤੇ ਲਾਚਾਰ ਲੋਕਾਂ ਨੂੰ ਕਿਸੇ ਮਸੀਹਾ ਕਿਸੇ ਜਾਂ ਨਵੀਂ ਲਹਿਰ ਦੀ ਤਾਂਘ ਸੀ ਜੋ ਗੁਲਾਮੀ ਦੀਆਂ ਜੰਜ਼ੀਰਾਂ ਕੱਟ ਕੇ ਉਹਨਾਂ ਨੂੰ ਅਜ਼ਾਦ ਕਰਵਾ ਦੇਵੇ। ਦੇਸ਼ ਨੂੰ ਸਮੁੱਚੇ ਤੌਰ ਤੇ ਸਦੀਆਂ ਤੱਕ ਬਦੇਸ਼ੀ ਧਾੜਵੀਆਂ ਦਾ ਗੁਲਾਮ ਬਣਾਉਣ ਦਾ ਵੱਡਾ ਕਾਰਨ ਵੀ ਇਹੀ ਅਮਾਨਵੀ ਵਿਵਸਥਾ ਬਣੀ। ਇਸ ਦਾ ਨਤੀਜ਼ਾ ਬਹੁਤ ਭਿਆਨਕ ਨਿਕਲਿਆ ਕਿਉਂਕਿ  326 ਈ. ਪੂ. ਵਿੱਚ ਸਿੰਕਦਰ, 712 ਈ. ਵਿਚ ਮੁਹੰਮਦ ਬਿਨ ਕਾਸਮ, 1026ਈ. ਵਿਚ ਮਹਿਮੂਦ ਗਜ਼ਨਵੀ, 1181ਈ. ਵਿੱਚ ਮੁਹੰਮਦ ਗੌਰੀ, 1526 ਈ. ਵਿਚ ਬਾਬਰ ਵਰਗੇ ਬਦੇਸ਼ੀ ਹਮਲਾਵਰਾਂ ਨੇ ਜਦ ਭਾਰਤ ਦੇ ਬੜੇ ਬੜੇ ਸ਼ਹਿਰਾਂ, ਕਿਲ੍ਹਿਆਂ ਅਤੇ ਮੰਦਰਾਂ ਤੇ ਹਮਲੇ ਕਰਕੇ ਕਤਲੇਆਮ ਅਤੇ ਲੁੱਟਮਾਰ ਕੀਤੀ। ਉਸ ਸਮੇਂ ਇਥੋਂ ਦਾ ਕੋਈ ਵੀ ਸੂਰਮਾ, ਉਨ੍ਹਾਂ ਨੂੰ ਪਿੱਛੇ ਭਾਜਣਾ ਤਾਂ ਇਕ ਪਾਸੇ, ਮੁਕਾਬਲੇ ਵਿਚ ਲੋਹਾ ਹੀ ਨਹੀਂ ਲੈ ਸਕਿਆ। ਜੋ ਕੁਝ ਇਨ੍ਹਾਂ ਬਾਹਰੀ ਹਮਲਾਵਾਰਾਂ ਨੇ ਦੇਸ਼ ਅਤੇ  ਦੇਸ਼ ਵਾਸੀਆਂ ਨਾਲ ਕੀਤਾ ਉਹ ਇਕ ਲਗਾਤਾਰ ਹਾਰਾਂ, ਪਤਨ ਅਤੇ ਗੁਲਾਮੀ ਦੀ ਸ਼ਰਮਨਾਕ ਦਾਸਤਾਨ ਹੈ।
   
 ਸੰਵਿਧਾਨ ਘਾੜੇ ਵੀ ਉਪਰੋਕਤ ਅਸਮਾਨਤਾ ਤੇ ਅਧਾਰਿਤ ਗ਼ੈਰ ਅਮਾਨਵੀ ਇਸ ਦੁੱਖਮਈ ਵਿਵਸਥਾ ਤੋਂ ਚਿੰਤਤ ਸਨ ਇਸ ਲਈ ਇਸ ਵਿਵਸਥਾ ਨੂੰ ਬਦਲ ਕੇ ਨਵੀਂ ਵਿਕਾਸ਼ਵਾਦੀ ਤੇ ਆਦਰਸ਼ ਸਮਾਜਿਕ ਵਿਵਸਥਾ ਲਈ 1946 ਵਿਚ ਸੰਵਿਧਾਨ ਸਭਾ ਦੀ ਚੋਣ ਹੋਈ। ਸੰਵਿਧਾਨ ਖਰੜਾ ਕਮੇਟੀ ਦੇ ਸੱਤ ਮੈਂਬਰ ਸਨ। 1. ਬੀ. ਐਲ. ਮਿੱਤਰ, 2. ਕੇ. ਐਮ. ਮੁਨਸ਼ੀ, 3. ਡੀ. ਪੀ. ਖੇਤਾਨ, 4. ਅਲਾਦੀ ਕ੍ਰਿਸ਼ਨਾ ਸਵਾਮੀ ਆਇਰ 5. ਸੱਯਦ ਮੁਹੰਮਦ ਸਾਦਦੁੱਲਾ 6. ਐਨ. ਗੋਪਾਲਾ ਸਵਾਮੀ ਆਇੰਗਰ 7. ਡਾਕਟਰ ਬੀ. ਆਰ. ਅੰਬੇਦਕਰ (ਚੇਅਰਮੈਨ)। ਇਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਖਰੜਾ ਕਮੇਟੀ ਦਾ ਚੇਅਰਮੈਨ ਬਣਨ ਤੱਕ ਕਿਨਾ ਸੰਘਰਸ਼ ਕਰਨਾ ਪਿਆ। ਉਸ ਸਮੇਂ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਕਿ ਡਾ. ਅੰਬੇਦਕਰ ਸੰਵਿਧਾਨ ਅਸੈਂਬਲੀ ਵਿਚ ਚੁਣ ਕੇ ਨਾ ਆ ਸਕੇ ਤਾਂ ਡਾਕਟਰ ਅੰਬੇਦਕਰ ਨੂੰ ਭਾਰਤ ਦੀ ਸੀਮਾ ਵਾਲੇ ਜੈਸੋਰ ਅਤੇ ਖੁਲਨਾ ਇਲਾਕਾ ਜਿਹੜਾ ਅੱਜ ਬੰਗਲਾ ਦੇਸ਼ ਵਿੱਚ ਹੈ ਵੱਲੋਂ ਸੰਵਿਧਾਨ ਸਭਾ ਵਿੱਚ ਚੁਣ ਕੇ ਗਏ। ਸਰਕਾਰ ਦੁਆਰਾ ਡਾਕਟਰ ਅੰਬੇਦਕਰ ਨੂੰ ਜਿਤਾਉਣ ਵਾਲਾ ਸਾਰਾ ਇਲਾਕਾ ਬੰਗਲਾਦੇਸ਼ ਨੂੰ ਸੌਂਪ ਦੇਣ ਉਪਰੰਤ ਵੀ ਉਹ ਡਾ. ਅੰਬੇਦਕਰ ਨੂੰ ਪਾਕਿਸਤਾਨੀ ਨਹੀਂ ਬਣਾ ਸਕੇ ਸਨ। ਸਗੋਂ ਡਾ. ਅੰਬੇਦਕਰ ਨੂੰ ਜਿੱਤਾ ਕੇ ਮੁੜ ਸੰਵਿਧਾਨ ਅਸੈਂਬਲੀ ਵਿੱਚ ਲਿਆਉਣ ਅਤੇ ਸੰਵਿਧਾਨ ਘੜਨੀ ਕਮੇਟੀ ਦਾ ਚੈਅਰਮੈਨ ਬਣਾਉਣਾ ਪਿਆ ਸੀ। ਇਸ ਲਈ ਕਿ ਦਲਿਤ ਭਾਰਤ ਦਾ ਮੁੱਦਾ ਨਾ ਖੜ੍ਹਾ ਹੋ ਜਾਵੇ। ਸੋਹਣ ਲਾਲ ਸ਼ਾਸ਼ਤਰੀ ਜਿਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਬਾਬਾ ਸਾਹਿਬ ਦੇ ਨਿੱਜੀ ਸਕੱਤਰ ਵਜੋਂ ਗੁਜਰਿਆ ਲਿਖਦੇ ਹਨ ਕਿ ਜਦੋਂ ਬਾਬਾ ਸਾਹਿਬ, ਸੰਵਿਧਾਨ ਅਸੈਂਬਲੀ ਵਿਚ ਪਹੁੰਚ ਗਏ ਅਤੇ ਅਨੇਕ ਮੁਸੀਬਤਾਂ ਨੂੰ ਦਰੜ ਕੇ ਸੰਵਿਧਾਨ ਘੜਨੀ ਕਮੇਟੀ ਦੇ ਚੇਅਰਮੈਨ ਬਣ ਗਏ ਤਾਂ ਉਹਨਾਂ ਨੇ ਕੁਝ ਵਿਅਕਤੀਆਂ ਨੂੰ ਸੰਬੋਧਨ ਕਰਕੇ ਕਿਹਾ ਸੀ, “ਜਾ ਕੇ ਆਪਣੇ ਸਰਦਾਰ ਪਟੇਲ ਨੂੰ ਕਹਿ ਦਿਉ ਕਿ ਡਾ. ਅੰਬੇਦਕਰ ਨੂੰ ਅੰਦਰ ਆਉਣ ਤੋਂ ਰੋਕਣ ਲਈ ਜੋ ਜਿੰਦਰੇ ਉਸ ਨੇ ਲਾਏ ਸਨ। ਉਹਨਾਂ ਨੂੰ ਠੁੱਡਿਆਂ ਨਾਲ ਤੋੜ ਕੇ, ਉਹ ਸੰਵਿਧਾਨ ਅਸੈਂਬਲੀ ਵਿਚ ਪਹੁੰਚ ਕੇ, ਸੰਵਿਧਾਨ ਕਮੇਟੀ ਦਾ ਮੁਖੀ ਬਣ ਗਿਆ ਹੈ”। ਡਾ. ਅੰਬੇਦਕਰ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਕਿਸੇ ਵਿਦੇਸ਼ੀ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਦੀ ਡਿਗਰੀ ਪ੍ਰਾਪਤ ਹੋਈ ਸੀ। ਅੰਬੇਦਕਰ ਕਾਨੂੰਨ ਦੇ ਸਰਬ ਉੱਤਮ ਜਾਣਕਾਰ ਸਨ। ਸਮਾਜਿਕ ਇਨਕਲਾਬੀ ਤਾਂ ਉਹ ਸਨ ਹੀ, ਉਹ ਚੋਟੀ ਦੇ ਪ੍ਰਸ਼ਾਸਕ ਅਤੇ ਦਾਰਸ਼ਨਿਕ ਵੀ ਸਨ।(ਕੋਲੰਬੀਆ ਯੂਨੀਵਰਸਿਟੀ ਨੇ 2004 ਵਿੱਚ 250 ਸਾਲ ਪੂਰੇ ਹੋਣ ’ਤੇ ਆਪਣੇ 100 ਹੋਣਹਾਰ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ।ਇਸ ਸੂਚੀ ਵਿੱਚ ਡਾਕਟਰ ਭੀਮ ਰਾਓ ਦਾ ਨਾਂ ਵੀ ਸੀ।ਸੂਚੀ ਵਿੱਚ 6 ਵੱਖ-ਵੱਖ ਦੇਸ਼ਾਂ ਦੇ ਪੂਰਵ ਰਾਸ਼ਟਰਪਤੀ, 3 ਅਮਰੀਕੀ ਰਾਸ਼ਟਰਪਤੀ ਅਤੇ ਨੋਬੇਲ ਪੁਰਸਕਾਰ ਵਿਜੇਤਾ ਦਾ ਨਾਂ ਵੀ ਸ਼ਾਮਿਲ ਸੀ) 
ਡਾਇਬੀਟੀਜ਼ ਤੋਂ ਪੀੜਤ ਹੋਣ ਕਾਰਨ ਕਮਜ਼ੋਰ ਸਿਹਤ ਦੇ ਬਾਵਜੂਦ ਡਾਕਟਰ ਅੰਬੇਦਕਰ ਦਿਨ-ਰਾਤ, ਦਿਲ ਤੇ ਦਿਮਾਗ ਨਾਲ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਜੁੱਟੇ ਰਹੇ। ਸੰਵਿਧਾਨ ਦਾ ਖਰੜਾ ਮੁਕੰਮਲ ਹੋਣ ਤੋਂ ਬਾਂਅਦ ਡਾ. ਅੰਬੇਦਕਰ ਦਿੱਲੀ ਦੇ ਅਲੀਪੁਰ ਰੋਡ ਵਿਖੇ ਆਪਣੇ ਬੰਗਲੇ ’ਚ ਆ ਗਏ ਤੇ ਆਪਣੀ ਆਰਾਮ ਕੁਰਸੀ ’ਤੇ ਬੈਠ ਗਏ। ਉਨ੍ਹਾਂ ਅੱਖਾਂ ਬੰਦ ਕਰ ਲਈਆਂ ਤੇ ਅੱਖਾਂ ’ਚੋਂ ਹੰਝੂ ਵਹਿਣ ਲੱਗੇ ਉਨ੍ਹਾਂ ਦੇ ਨੇੜੇ ਉਨ੍ਹਾਂ ਦੇ ਨਿੱਜੀ ਸਹਾਇਕ ਸਾਸ਼ਤਰੀ ਜੀ ਖੜੇ ਸਨ। ਸਾਸ਼ਤਰੀ ਜੀ ਨੇ ਅੰਬੇਦਕਰ ਦੇ ਪੈਰ ਦਬਾਉਦੇਂ ਹੋਏ ਪੁੱਛਿਆ ਕਿ ਤੁਸੀਂ ਤਾਂ ਦੇਸ਼ ਨੂੰ ਸੰਵਿਧਾਨ ਦੇ ਕੇ ਆਏ ਹੋ, ਇੱਕ ਬੇਹਤਰੀਨ ਵਿਵਸਥਾ ਦੇ ਕੇ ਆਏ ਹੋਂ ਫਿਰ ਦੁੱਖੀ ਕਿਉਂ ਹੋ? ਡਾ. ਅੰਬੇਦਕਰ ਨੇ ਅੱਖਾਂ ਖੋਲੀਆਂ ਤੇ ਸਾਸਤਰੀ ਵੱਲ ਨਜ਼ਰ ਘੁਮਾਉਂਦੇ ਬੋਲੇ, “ਮੇਰੀ ਜ਼ਿੰਦਗੀ ਦੇ ਸਫ਼ਰ ਨੂੰ ਯਾਦ ਕਰਦਿਆ ਅੱਜ ਮੈਨੂੰ ਮੇਰੇ ਬੇਟੇ ਰਾਜਰਤਨ ਦੀ ਯਾਦ ਆ ਗਈ, ਮੇਰਾ ਸਭ ਤੋਂ ਪਿਆਰਾ ਬੇਟਾ ਰਾਜਰਤਨ, ਉਸ ਨੂੰ ਢਾਈ ਸਾਲ ਦੀ ਉਮਰ ਵਿੱਚ ਨਿਮੋਨੀਆ ਹੋ ਗਿਆ ਸੀ, ਮੇਰੀ ਆਰਥਿਕ ਹਾਲਤ ਚੰਗੀ ਨਹੀਂ ਸੀ। ਬੇਟੇ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ। ਰਮਾਬਾਈ ਨੇ ਮੈਨੂੰ ਤੁਰੰਤ ਘਰ ਆੳਣ ਲਈ ਸੁਨੇਹਾ ਭੇਜਿਆ। ਉਸ ਸਮੇਂ ਮੈਂ ਬੰਬਈ ਦੀ ਹਾਈਕੋਰਟ ’ਚ ਕਿਸੇ ਕੰਮ ’ਚ ਰੁੱਝਿਆ ਹੋਇਆ ਸੀ। ਸੰਦੇਸ਼ਾ ਮਿਲਿਦਆ ਹੀ ਮੈਂ ਟਾਂਗਾ ਲੈ ਕੇ ਘਰ ਪਹੁਚਿਆ, ਬੇਟੇ ਨੂੰ ਗੋਦ ’ਚ ਉਠਾਇਆ ਤੇ ਗੋਦ ’ਚ ਹੀ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਵਿਛੋੜੇ ਦੇ ਦੁੱਖ ਕਾਰਨ ਮੈਂ ਫੁਟ-ਫੁਟ ਕੇ ਰੋਇਆ। ਆਸੇ ਪਾਸੇ ਦੇ ਲੋਕ ਵੀ ਮੇਰਾ ਦੇ ਦੁੱਖ ਸਮਝ ਰਹੇ ਸਨ ਤੇ ਹੌਸਲਾ ਦੇ ਕੇ ਚੁੱਪ ਕਰਾਉਣਾ ਚਾਹੁੰਦੇ ਸਨ। ਸਥਿਤੀ ਨੂੰ ਸਭਾਲਣ ਲਈ ਮੇਰੇ ਬਚਪਨ ਦਾ ਦੋਸਤ ਮਾਲੂ ਨੇ ਹੌਸਲਾ ਦੇ ਕੇ ਮੈਨੂੰ ਸਾਂਤ ਕੀਤਾ। ਥੋੜੀ ਦੇਰ ਬਾਅਦ ਜਦੋਂ ਅੰਤਮ ਰਸਮਾਂ ਲਈ, ਕਫਨ ਤੇ ਕੱਪੜਿਆਂ ਲਈ ਕਿਹਾ ਤਾਂ ਨੇੜੇ ਬੈਠੀ ਰਮਾਬਾਈ ਨੂੰ ਪਤਾ ਸੀ ਕਿ ਕੱਪੜਿਆਂ ਲਈ ਤਾਂ ਕੀ ਮੇਰੇ ਕੋਲ ਤਾਂ ਕਫਨ ਲਈ ਵੀ ਪੈਸੇ ਨਹੀਂ ਸਨ। ਰਮਾਬਾਈ ਨੇ ਆਪਣੀ ਸਾੜੀ ਫਾੜੀ ਤੇ ਬੱਚੇ ਦੇ ਸਰੀਰ ਉੱਤੇ ਕਫ਼ਨ ਦੀ ਤਰ੍ਹਾਂ ਪਾ ਦਿੱਤਾ। ਸਾਸਤਰੀ, ਇੱਕ ਵਕਤ ਸੀ ਜਦੋਂ ਮੇਰਾ ਬੱਚਾ ਬਿਨਾਂ ਕਫ਼ਨ ਤੋਂ ਇਸ ਸੰਸਾਰ ਤੋਂ ਗਿਆ ਪਰ ਅੱਜ ਮੈਂ ਸੰਵਿਧਾਨ ਨਿਰਮਾਣ ਕਰ ਦਿੱਤਾ ਹੈ ਤੇ ਦੇਸ਼ ਨੂੰ ਅਜਿਹੀ ਵਿਵਸਥਾ ਦੇ ਦਿੱਤੀ ਹੈ ਕਿ ਹੁਣ ਆਉਣ ਵਾਲਾ ਹਰ ਰਾਜਰਤਨ ਸੂਟ-ਬੂਟ ’ਚ ਰਹੇਗਾ, ਚਾਹੇ ਉਹ ਹਿੰਦੂ ਹੋ, ਬੋਧ ਹੋ, ਮੁਸਲਿਮ ਹੋ, ਈਸਾਈ ਹੋ, ਜਾ ਜੈਨ ਹੋ। ਇਸ ਦੇਸ਼ ’ਚ ਪੈਦਾ ਹੋਣ ਵਾਲਾ ਹਰ ਰਾਜਰਤਨ ਸੂਟ-ਬੂਟ, ਟਾਈ ਤੇ ਕੋਟ ’ਚ ਰਹੇਗਾ, ਇਸ ਤਰ੍ਹਾਂ ਦੀ ਮੈਂ ਵਿਵਸਥਾ ਬਣਾ ਦਿੱਤੀ ਹੈ”। (ਬਿਨਾਂ ਸ਼ੱਕ, ਸੰਵਿਧਾਨ ਹਰ ਇਨਸਾਨ ਨੂੰ ਤਰੱਕੀ ਕਰਨ ਲਈ ਸਹੂਲਤ ਦਾ ਹੱਕ ਦਿੰਦਾ ਹੈ) ਸੰਵਿਧਾਨ ਕਮੇਟੀ ਵੱਲੋਂ 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੂੰ ਸੰਵਿਧਾਨ ਦਾ ਖਰੜਾ ਸੋਂਪਿਆਂ ਗਿਆ ਤੇ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਤੇ ਭਾਰਤ ਇਕ ਸੰਪੂਰਨ ਦੇਸ਼ ਬਣ ਗਿਆ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ 2015 ਤੋਂ 26 ਨਵੰਬਰ ਨੂੰ ਹਰ ਸਾਲ ‘ਸੰਵਿਧਾਨ ਦਿਵਸ’  ਵਜੋਂ ਮਨਾਇਆਂ ਜਾਂਦਾ ਹੈ। ਹੁਣ ਸਵਾਲ ਉਠਦਾ ਹੈ ਕਿ ਸਵਿਧਾਨ ਸਭਾ ਦੀਆਂ ਜ਼ਿਆਦਾਤਰ ਬੈਠਕਾਂ ਵਿਚ ਲਗਭਗ 300 ਮੈਂਬਰ ਮੌਜੂਦ ਰਹੇ। ਸੰਵਿਧਾਨ ਦੀ ਰਚਨਾ ਲਈ ਇਨ੍ਹਾਂ ਸਾਰਿਆਂ ਨੂੰ ਹੀ ਬਰਾਬਰ ਦਾ ਅਧਿਕਾਰ ਸੀ ਪਰ ਫਿਰ ਵੀ ਡਾਕਟਰ ਅੰਬੇਦਕਰ ਨੂੰ ਹੀ ਕਿਉਂ ਸੰਵਿਧਾਨ ਦਾ ਨਿਰਮਾਤਾ ਜਾ ਸ਼ਿਲਪਕਾਰ ਕਿਹਾ ਜਾਂਦਾ ਹੈ। ਇਹ ਸਿਰਫ ਡਾਕਟਰ ਅੰਬੇਦਕਰ ਦੇ ਸਮਰਥਕ ਹੀ ਨਹੀਂ ਕਹਿੰਦੇ ਸਗੋਂ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਵੀ ਇਸ ਨੂੰ ਸਵਿਕਾਰ ਕੀਤਾ ਅਤੇ ਵੱਖ-ਵੱਖ ਵਿਦਵਾਨਾਂ ਨੇ ਵੀ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਾਨਤਾ ਦਿੱਤੀ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਦੀ ਜੀਵਨੀ ਦੇ ਲੇਖਕ ਮਾਈਕਲ ਬ੍ਰੇਚਰ ਨੇ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਮੁੱਖ ਸ਼ਿਲਪਕਾਰ ਦੱਸਿਆ ਅਤੇ ਸੰਵਿਧਾਨ ਬਣਾਉਣ ਵਿਚ ਉਨ੍ਹਾਂ ਦੀ ਭੂਮੀਕਾ ਨੂੰ ਫੀਲਡ ਜਨਰਲ ਵਜੋਂ ਅੰਕਿਤ ਕੀਤਾ। ਸੰਵਿਧਾਨ ਸਭਾ ਵਿਚ ਅੰਬੇਦਕਰ ਦੀ ਭੂਮੀਕਾ ਨੂੰ ਘੱਟ ਸਮਝਣ ਵਾਲੇ ਲੋਕਾਂ ਲਈ ਵਿਦਵਾਨ ਕ੍ਰਿਸਟੋਫ਼ ਜੇਫਰਲੋਟ ਲਿਖਦਾ ਹੈ, “ਸਾਨੂੰ ਡਰਾਫਟ ਕਮੇਟੀ ਦੀ ਭੂਮੀਕਾ ਦਾ ਵੀ ਇਕ ਵਾਰ ਫਿਰ ਤੋਂ ਮੁਲਾਂਕਣ ਕਰਨਾ ਚਾਹੀਦਾ ਹੈ। ਕਮੇਟੀ ਨੂੰ ਨਾ ਸਿਰਫ਼ ਸੰਵਿਧਾਨ ਦੇ ਮੁਢਲੇ ਪੰਨੇ ਲਿਖਣ ਦੀ ਜ਼ਿਮੇਵਾਰੀ ਸੌਂਪੀ ਗਈ ਸੀ, ਸਗੋਂ ਇਸ ਨੂੰ ਵੱਖ-ਵੱਖ ਕਮੇਟੀਆਂ ਦੁਆਰਾ ਭੇਜੇ ਗਏ ਲੇਖਾਂ ਦੇ ਆਂਧਾਰ ’ਤੇ ਸੰਵਿਧਾਨ ਦਾ ਲਿਖਤੀ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਨੂੰ ਫਿਰ ਸੰਵਿਧਾਨ-ਸਭਾ ਅੱਗੇ ਪੇਸ਼ ਕੀਤਾ ਜਾਣਾ ਸੀ। ਸਦਨ ਦੇ ਸਾਹਮਣੇ ਕਈ ਡਰਾਫ਼ਟ ਪੜ੍ਹੇ ਗਏ ਅਤੇ ਹਰ ਵਾਰ ਡਰਾਫ਼ਟ ਕਮੇਟੀ ਦੇ ਮੈਂਬਰਾਂ ਨੇ ਚਰਚਾ ਕੀਤੀ ਅਤੇ ਅਗਵਾਈ ਕੀਤੀ। ਬਹੁਤੀ ਵਾਰ ਇਹ ਜ਼ਿੰਮੇਵਾਰੀ ਅੰਬੇਦਕਰ ਨੇ ਨਿਭਾਈ”। ਇਸ ਤੱਥ ਦੀ ਪ੍ਰੋੜਿਤਾ ਕਰਦੇ ਹੋਏ ਉੱਘੀ ਸਮਾਜ-ਵਿਗਿਆਨੀ ਪ੍ਰੋਫ਼ੈਸਰ ਗੇਲ ਓਮਵੇਡਟ ਲਿਖਦੀ ਹੈ, “ਸੰਵਿਧਾਨ ਦਾ ਖਰੜਾ ਤਿਆਰ ਕਰਨ ਸਮੇਂ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ’ਤੇ ਅਕਸਰ ਗਰਮਾ-ਗਰਮ ਬਹਿਸ ਹੁੰਦੀ ਸੀ। ਅੰਬੇਦਕਰ ਨੇ ਇਨ੍ਹਾਂ ਸਾਰੇ ਮਾਮਲਿਆਂ ਦੇ ਸਬੰਧ ਵਿਚ ਵਿਚਾਰ-ਵਟਾਂਦਰੇ ਲਈ ਦਿਸ਼ਾ ਨਿਰਦੇਸ਼ ਦਿੱਤੇ ਤੇ ਆਪਣੇ ਵਿਚਾਰ ਪੇਸ਼ ਕਰਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਅੰਬੇਦਕਰ ਇੱਕੋ ਸਮੇਂ ਕਈ ਵਿਸ਼ਿਆਂ ਦੇ ਵਿਦਵਾਨ ਸਨ। ਅੰਬੇਦਕਰ ਉਨ੍ਹਾਂ ਕੁੱਝ ਸ਼ਖ਼ਸੀਅਤਾਂ ਵਿਚੋਂ ਇਕ ਸਨ ਜੋ ਡਰਾਫਟ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਬਾਕੀ ਕਮੇਟੀਆਂ ਵਿਚ ਇਕ ਤੋਂ ਵੱਧ ਕਮੇਟੀਆਂ ਦੇ ਮੈਂਬਰ ਸਨ। ਸੰਵਿਧਾਨ ਸਭਾ ਦੁਆਰਾ ਡਰਾਫਟ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਰਾਜਨਿਤਿਕ ਯੋਗਤਾ ਅਤੇ ਕਾਨੂੰਨੀ ਮੁਹਾਰਤ ਕਾਰਨ ਹੋਈ ਸੀ। ਸੰਵਿਧਾਨ ਲਿਖਣ ਲਈ, ਵੱਖ-ਵੱਖ ਧਾਰਾਵਾਂ ਦੇ ਸੰਦਰਭ ਵਿਚ ਸੰਵਿਧਾਨ ਸਭਾ ਵਿਚ ਉੱਠਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ, ਅਤੇ ਕਈ ਵਾਰ ਵਿਰੋਧੀ ਵਿਵਸਥਾਵਾਂ ਵਿਚਕਾਰ ਸੰਤੁਲਨ ਕਾਇਮ ਕਰਨ ਲਈ ਅਤੇ ਸੰਵਿਧਾਨ ਨੂੰ ਭਾਰਤੀ ਸਮਾਜ ਲਈ ਇਕ ਮਾਰਗਦਰਸ਼ਕ ਦਸਤਾਵੇਜ਼ ਵਜੋਂ ਪੇਸ਼ ਕਰਨ ਲਈ ਡਾਕਟਰ ਅੰਬੇਦਕਰ ਨੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਫ਼ੈਸਲਾਕੁੰਨ ਭੂਮਿਕਾ ਨਿਭਾਈ”। ਆਜ਼ਾਦੀ, ਸਮਾਨਤਾ, ਭਾਈਚਾਰਾ, ਨਿਆਂ, ਕਾਨੂੰਨ ਦਾ ਰਾਜ, ਕਾਨੂੰਨ ਦੇ ਸਾਹਮਣੇ ਬਰਾਬਰੀ, ਲੋਕਤੰਤਰੀ ਪ੍ਰਕਿਰਿਆ ਅਤੇ ਸਾਰੇ ਨਾਗਰਿਕਾਂ ਲਈ ਧਰਮ, ਜਾਤ, ਲਿੰਗ ਅਤੇ ਹੋਰ ਕਿਸੇ ਵੀ ਭੇਦਭਾਵ ਤੋਂ ਬਿਨਾਂ ਸਨਮਾਨਜਨਕ ਜੀਵਨ ਆਦਿ ਸ਼ਬਦਾਂ ਦੇ ਅਰਥਾਂ ਨੂੰ ਭਾਰਤੀ ਸਮਾਜ ਵਿਚ ਵਿਵਹਾਰਿਕ ਰੂਪ ਵਿਚ ਲਾਗੂ ਕਰਨ ਲਈ ਡਾਕਟਰ ਅੰਬੇਦਕਰ ਨੇ ਸਾਰੀ ਉਮਰ ਸੰਘਰਸ਼ ਕੀਤਾ। ਇਸ ਦੀ ਛਾਪ ਭਾਰਤੀ ਸੰਵਿਧਾਨ ਵਿਚ ਦੇਖੀ ਜਾ ਸਕਦੀ ਹੈ। ਇਸ ਸਬੰਧ ਵਿੱਚ 5 ਨਵੰਬਰ 1948 ਨੂੰ ਸੰਵਿਧਾਨ ਸਭਾ ਵਿੱਚ ਡ੍ਰਾਫ਼ਟਿੰਗ ਕਮੇਟੀ ਦੇ ਮੈਂਬਰ ਸ੍ਰੀ ਟੀ.ਟੀ. ਕ੍ਰਿਸ਼ਨਾਮਚਾਰੀ (ਡੀ.ਪੀ. ਖੇਤਾਨ ਦੇ ਦੇਹਾਂਤ ਤੋਂ ਬਾਅਦ ਸ੍ਰੀ ਟੀ.ਟੀ. ਕ੍ਰਿਸ਼ਨਾਮਚਾਰੀ ਜੀ ਨੂੰ ਸੰਵਿਧਾਨ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ )  ਨੇ ਸੰਵਿਧਾਨ ਪੂਰਾ ਹੋ ਜਾਣ ਤੇ ਸੰਵਿਧਾਨ ਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਸੀ, “ਇਹ ਸਦਨ ਸੰਭਵ ਤੌਰ ਤੇ ਇਸ ਗੱਲ ਤੋਂ ਜਾਣੂ ਹੋਵੇਗਾ ਕਿ ਜਿਨ੍ਹਾਂ ਸੱਤ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਨ੍ਹਾਂ ਵਿਚੋਂ ਇੱਕ ਮੈਂਬਰ ਨੇ ਅਸਤੀਫ਼ਾ ਦੇ ਦਿੱਤਾ ਸੀ। ਉਸਦੀ ਥਾਂ ਤੇ ਹੋਰ ਮੈਂਬਰ ਰੱਖਿਆ ਗਿਆ। ਇੱਕ ਦੀ ਮੌਤ ਹੋ ਗਈ ਸੀ, ਉਸ ਦੀ ਥਾਂ ਤੇ ਕੋਈ ਨਹੀਂ ਰੱਖਿਆ ਗਿਆ। ਇੱਕ ਮੈਂਬਰ ਅਮਰੀਕਾ ਚੱਲਿਆ ਗਿਆ, ਉਸਦੀ ਥਾਂ ਵੀ ਨਹੀਂ ਭਰੀ ਗਈ।ਇੱਕ ਹੋਰ ਮੈਂਬਰ ਰਾਜ ਦੇ ਮਾਮਲਿਆਂ ਨੂੰ ਦੇਖ ਰਿਹਾ ਸੀ ਅਤੇ ਉਹ ਉਸ ਹੱਦ ਤੱਕ ਨਹੀਂ ਪਹੁੰਚ ਸਕਦਾ ਸੀ। ਇੱਕ-ਦੋ ਮੈਂਬਰ ਦਿੱਲੀ  ਤੋਂ ਦੂਰ ਰਹਿੰਦੇ ਸਨ, ਕਿਉਂਕਿ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਦਿੱਲੀ ਵਿੱਚ ਰਹਿਣ ਦੀ ਇਜ਼ਾਜ਼ਤ ਨਹੀਂ ਦੇ ਰਹੀ ਸੀ ਇਸ ਲਈ ਉਹ ਕਮੇਟੀ ਦੀਆਂ ਕਾਰਵਾਈਆਂ ’ਚ ਭਾਗ ਨਹੀਂ ਲੈ ਸਕੇ। ਹੁਣ ਸਿਰਫ਼ ਇਕੱਲੇ ਡਾ. ਅੰਬੇਦਕਰ ਹੀ ਅਜਿਹੇ ਮੈਂਬਰ ਬਚੇ ਸਨ ਜਿਨ੍ਹਾਂ ਦੇ ਮੋਢਿਆਂ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਕੰਮ ਆ ਪਿਆ ਸੀ। ਮੈਨੂੰ ਇਸ ਵਿਚ ਕੋਈ ਸੰਕੋਚ ਨਹੀ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸਾਰੇ ਕੰਮ ਨੂੰ ਪੂਰੀ ਜ਼ਿਮੇਵਾਰੀ ਤੇ ਪ੍ਰਸ਼ੰਸਾਯੋਗ ਤਰੀਕੇ ਨਾਲ ਪੂਰਾ ਕੀਤਾ”। (ਸੰਵਿਧਾਨ ਸਭਾ ਦੀ ਬਹਿਸ, ਭਾਗ-7 ਪੰਨਾ 231)। ਡਾਕਟਰ ਅੰਬੇਦਕਰ ਨੇ ਆਪਣੇ ਪਹਿਲੇ ਦਿਨ ਦੇ ਭਾਸ਼ਣ ’ਚ ਕਮੇਟੀ ਰਾਹੀਂ ਅੰਤਿਮ ਰੂਪ ਦਿੱਤੇ ਗਏ ਸੰਵਿਧਾਨ ਦੇ ਖਰੜੇ ਨੂੰ ਇਕ ‘ਅਜਿੱਤ ਦਸਤਾਵੇਜ਼’ ਦਾ ਨਾਂ ਦੇ ਕੇ ਇਸ ਦੀ ਪ੍ਰਸ਼ੰਸਾ ਕੀਤੀ। ਪਰ ਡਾ. ਅੰਬੇਦਕਰ ਨੇ ਸੰਵਿਧਾਨ ਦੀ ਕਾਮਯਾਬੀ ਦੀ ਸਾਰੀ ਨਿਰਭਰਤਾ ਸੰਵਿਧਾਨ ਤੇ ਨਹੀਂ ਦੱਸੀ। ਉਹਨਾਂ ਕਿਹਾ, “ਮੈਂ ਸਮਝਦਾ ਹਾਂ ਇਸ ਸੰਵਿਧਾਨ ਨਾਲ ਕੰਮ ਚਲ ਸਕਦਾ ਹੈ। ਇਹ ਲਚਕਦਾਰ ਹੈ। ਇਹ ਦੇਸ਼ ਨੂੰ ਸ਼ਾਂਤੀ ਅਤੇ ਯੁੱਧ ਦੋਹਾਂ ਹਾਲਤਾਂ ਵਿੱਚ ਇਕਮੁੱਠ ਰੱਖਣ ਦੇ ਯੋਗ ਹੈ। ਜੇ ਮੈਂ ਕਹਾਂ ਕਿ ਇਸ ਨਵੇਂ ਸੰਵਿਧਾਨ ਦੇ ਅਧੀਨ ਜੇ ਹਾਲਾਤ ਵਿਗੜੇ ਤਾਂ ਉਸਦਾ ਕਾਰਣ ਇਹ ਨਹੀਂ ਹੋਵੇਗਾ ਕਿ ਸੰਵਿਧਾਨ ਮਾੜਾ ਸੀ ਸਗੋਂ ਇਹ ਕਹਿਣਾ ਪਵੇਗਾ ਕਿ ਇਸਨੂੰ ਲਾਗੂ ਕਰਨ ਵਾਲੇ ਹੀ ਨਿਕੰਮੇ ਅਤੇ ਦੁਸਟ ਸਨ।’ (ਸੰਵਿਧਾਨ ਸਭਾ ਕਾਰਵਾਈ ਭਾਗ 7, 44)। ਵੱਡੀ ਚਿਤਾਵਨੀ ਦਿੰਦਿਆਂ ਅੰਬੇਦਕਰ ਨੇ ਕਿਹਾ ਕਿ 20 ਜਨਵਰੀ, 1950 ਨੂੰ ਅਸੀਂ ਵਿਰੋਧ ਭਰੇ ਜੀਵਨ ਵਿਚ ਪ੍ਰਵੇਸ਼ ਕਰ ਰਹੇ ਹਾਂ। ਰਾਜਸੀ ਖੇਤਰ ਵਿਚ ਤਾਂ ਅਸੀਂ ਬਰਾਬਰ ਹੋਵਾਂਗੇ ਪਰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਨਾਬਰਾਬਰੀ ਹੋਵੇਗੀ। ਇਸ ਵਿਰੋਧ ਨੂੰ ਛੇਤੀ ਤੋਂ ਛੇਤੀ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਨਾਬਰਾਬਰੀ ਤੋਂ ਪੀੜਤ ਲੋਕ ਰਾਜਸੀ ਲੋਕਤੰਤਰ ਨੂੰ ਉਡਾ ਕੇ ਰੱਖ ਦੇਣਗੇ ਜਿਸ ਨੂੰ ਕਿ ਅਸੈਂਬਲੀ ਨੇ ਬੜੇ ਕਸ਼ਟਾਂ ਨਾਲ ਖੜਾ ਕੀਤਾ ਹੈ। ਅੰਤ ਵਿਚ ਉਸ ਨੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਕ ਅਤੇ ਮਾਨਸਿਕ ਪੱਖ ਤੋਂ ਇਕ ਕੌਮ ਬਣਨ ਅਤੇ ਜਾਤਪਾਤ ਦਾ ਤਿਆਗ ਕਰਨ ਕਿਉਂਕਿ ਇਸੇ ਨੇ ਹੀ ਸਮਾਜਕ ਜੀਵਨ ਨੂੰ ਢਾਹ ਲਾਈ ਹੈ ਅਤੇ ਵੱਖ-ਵੱਖ ਜਾਤਾਂ ਵਿਚਕਾਰ ਸਾੜਾ ਅਤੇ ਦੁਸ਼ਮਣੀ ਪੈਦਾ ਕੀਤੀ ਹੈ। ਹਾਊਸ ਨੇ ਚੁੱਪ ਚਾਪ ਉਸ ਦਾ ਪੌਣੇ ਘੰਟੇ ਦਾ ਸਪਸ਼ਟ ਭਾਸ਼ਣ ਸੁਣਿਆ ਅਤੇ ਵਿੱਚ-ਵਿੱਚ ਦਾਦ ਵੀ ਦਿੱਤੀ। ਪਿਛੋਂ ਮੈਂਬਰਾਂ ਨੇ ਇਸ ਭਾਸ਼ਣ ਨੂੰ ਭਾਰਤੀ ਰਾਜਨੀਤੀ ਅਤੇ ਸਮਾਜਕ ਸਥਿਤੀ ਦਾ ਪੂਰਾ-ਪੂਰਾ ਨਕਸ਼ਾ ਦੱਸਿਆ। ਅਗਲੇ ਦਿਨ ਅਖ਼ਬਾਰਾਂ ਨੇ ਬੜੇ ਮਾਣ ਅਤੇ ਖੁਸ਼ੀ ਨਾਲ ਉਸ ਦਾ ਭਾਸ਼ਣ ਪ੍ਰਕਾਸ਼ਤ ਕੀਤਾ। ਉਨ੍ਹਾਂ ਨੇ ਉਸ ਦੇ ਸਿਆਣੇ ਅਤੇ ਚੇਤਾਵਨੀ ਭਰੇ ਸ਼ਬਦਾਂ ਦਾ ਜ਼ਿਕਰ ਵੀ ਕੀਤਾ।

ਸੰਵਿਧਾਨ ਦਾ ਖਰੜਾ 6 ਮਹੀਨਿਆਂ ਤੱਕ ਲੋਕਾਂ ਸਾਹਮਣੇ ਰਿਹਾ ਤਾਂ ਜੋ ਉਹ ਆਪਣਾ ਕੋਈ ਸੁਝਾਅ ਦੇ ਸਕਣ। ਅਸੈਂਬਲੀ ਦੋ ਸਾਲ ਗਿਆਰਾਂ ਮਹੀਨੇ ਅਤੇ ਅਠਾਰਾਂ ਦਿਨ ਮਿਹਨਤ ਨਾਲ ਕੰਮ ਕਰਦੀ ਰਹੀ। ਖਰੜੇ ਵਿਚ ਲਗਭਗ 7635 ਸੰਸ਼ੋਧਨ ਰੱਖੇ ਗਏ ਪਰ ਇਨ੍ਹਾਂ ਵਿਚੋਂ ਕੇਵਲ 2473 ਸੰਸ਼ੋਧਨ ਹੀ ਪੇਸ਼ ਕੀਤੇ ਗਏ। 26 ਨਵੰਬਰ, 1949 ਨੂੰ ਸੰਵਿਧਾਨਕ ਅਸੈਂਬਲੀ ਨੇ ਇਸ ਸੰਵਿਧਾਨ ਨੂੰ 395 ਧਾਰਾਵਾਂ ਅਤੇ 9 ਅਨੁਸੂਚੀਆਂ ਨਾਲ ਅਪਣਾ ਲਿਆ। ਅਸੈਂਬਲੀ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਨੇ ਆਪਣੇ ਭਾਸ਼ਣ ਵਿਚ ਕਿਹਾ, “ਰੋਜ਼ ਦੀਆਂ ਗਤੀਵਿਧੀਆਂ ਵੇਖਣ ਤੇ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਕੋਈ ਵੀ ਹੋਰ ਬੰਦਾ ਇੰਜ ਸੰਵਿਧਾਨ ਦੀ ਤਿਆਰੀ ਨਹੀਂ ਸੀ ਕਰ ਸਕਦਾ ਜਿਸ ਤਰ੍ਹਾਂ ਕਿ ਖ਼ਰਾਬ ਸਿਹਤ ਦੇ ਹੁੰਦਿਆਂ ਵੀ ਖਰੜਾ ਕਮੇਟੀ ਦੇ ਮੁਖੀ ਡਾ. ਅੰਬੇਦਕਰ ਨੇ ਕੀਤੀ ਹੈ। ਉਸ ਨੂੰ ਇਸ ਕਮੇਟੀ ਦੇ ਚੇਅਰਮੈਨ ਬਨਾਉਣ ਦਾ ਫ਼ੈਸਲਾ ਬਹੁਤ ਹੀ ਵਧੀਆਂ ਸੀ ਅਤੇ ਅਸੀਂ ਇਸ ਬਾਰੇ ੳੇੁਸ ਵੇਲੇ ਇੰਜ ਸੋਚ ਹੀ ਨਹੀਂ ਸਾਂ ਸਕਦੇ। ਉਸਨੇ ਆਪਣੀ ਚੋਣ ਨੂੰ ਠੀਕ ਸਿੱਧ ਕਰਦਿਆਂ ਆਪਣੇ ਕੰਮ ਬਾਰੇ ਵੀ ਚਮਤਕਾਰ ਕਰ ਵਿਖਾਇਆ ਹੈ”। 
ਆਜ਼ਾਦ ਭਾਰਤ ਦੈ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾਕਟਰ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1956 ਨੂੰ ਲੋਕ ਸਭਾ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਡਾਕਟਰ ਭੀਮ ਰਾਓ ਅੰਬੇਦਕਰ ਭਾਰਤੀ ਸੰਵਿਧਾਨ ਦੇ ਮੁੱਖ ਉਸਰੀਏ ਸਨ”। ਭਾਰਤ ਦੇ ਆਖ਼ਰੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੇ ਕਿਹਾ, “ ਮੈਨੂੰ ਇਸ ਫ਼ੈਸਲੇ ’ਤੇ ਬਹੁਤ ਪ੍ਰਸੰਨਤਾ ਹੋਈ ਕਿ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਘਾੜਨੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਮੈਂ ਦੇਖਿਆ ਹੈ ਕਿ ਉਨ੍ਹਾਂ ਨੇ ਬੜੀ ਨਿਪੁਨਤਾ ਨਾਲ ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨਿਕ ਅਸੈਂਬਲੀ ਵਿਚ ਪਾਸ ਕਰਵਾਇਆ ਹੈ।ਇਹ ਉਨ੍ਹਾਂ ਦੀ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਹੈ”। ਜੌਹਨ ਮੇਜਰ ਪ੍ਰਧਾਨ ਮੰਤਰੀ ਇੰਗਲੈਂਡ ਨੇ ਕਿਹਾ, “ਡਾ. ਅੰਬੇਦਕਰ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਏਨੀ ਮਹੱਤਵਪੂਰਣ ਦੇਣ ਦਿੱਤੀ ਹੈ ਤੇ ਭਾਰਤ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਅੱਗੇ ਵਧਾਇਆ ਹੈ”। ਭਾਰਤੀ ਸੰਵਿਧਾਨ ਦੇ ਸਬੰਧ ਵਿਚ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸ੍ਰੀ ਨੈਲਸਨ ਮੰਡੇਲਾ ਨੇ ਕਿਹਾ, “ਭਾਰਤੀ ਸੰਵਿਧਾਨ, ਦੱਖਣੀ ਅਫ਼ਰੀਕਾ ਦੇ ਨਵੇਂ ਸੰਵਿਧਾਨ ਲਈ ਇਕ ਪ੍ਰੇਰਨਾ ਹੈ। ਸਾਨੂੰ ਆਸ ਹੈ ਕਿ ਇਹ ਨਵਾਂ ਸੰਵਿਧਾਨ ਬਣਾਉਣ ਵਿਚ ਸਾਡੀਆਂ ਕੋਸ਼ਿਸ਼ਾਂ ਉੱਤੇ ਭਾਰਤ ਦੇ ਮਹਾਨ ਸਪੂਤ ਡਾਕਟਰ ਅੰਬੇਦਕਰ ਦੇ ਕੰਮ ਅਤੇ ਵਿਚਾਰਾਂ ਦੀ ਡੂੰਘੀ ਛਾਪ ਰਹੇਗੀ। ਸਮਾਜਿਕ ਨਿਆ ਅਤੇ ਦਲਿਤਾਂ ਦੇ ਕਲਿਆਣ ਪ੍ਰਤੀ ਡਾ. ਅੰਬੇਦਕਰ ਦੀ ਦੇਣ, ਰੀਸ ਕਰਨ ਯੋਗ ਹੈ”। ਡਾਕਟਰ ਅੰਬੇਦਕਰ ਦੀ ਸੰਵਿਧਾਨਿਕ ਭੂਮਿਕਾ ਤੋਂ ਪ੍ਰਭਾਵਿਤ ਹੋ ਕਿ ਅਮਰੀਕਾ ਦੀ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸੀਟੀ ਨੇ 5 ਜੂਨ 1952 ਵਿਚ ਉਨ੍ਹਾਂ ਨੂੰ ‘ਡਾਕਟਰ ਆਫ਼ ਲਾਅ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ।
ਸੰਵਿਧਾਨ ਦੀ ਗੁਣਵਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਉਸ ਸਮੇਂ ਲਿਖਿਆ ਗਿਆ ਜਦੋਂ ਸਮੁੱਚਾ ਦੇਸ਼ ਭੂਗੋਲਿਕ ਵੰਡ ਕਾਰਨ ਰਾਜਨੀਤਕ ਅਤੇ ਸਮਾਜਿਕ ਉਥਲ-ਪੁਥਲ ਨਾਲ ਜੂਝ ਰਿਹਾ ਸੀ। ਭਾਰਤ ਸੰਸਾਰ ਦਾ ਇਕ ਵੱਡੀ ਆਬਾਦੀ ਵਾਲਾ ਦੇਸ਼ ਹੀ ਨਹੀਂ ਸਗੋਂ ਇਸ ਦੇ ਵੱਖ-ਵੱਖ ਰਾਜਾਂ ਵਿਚ ਸਮਾਜਿਕ, ਭੂਗੋਲਿਕ ਅਤੇ ਸੱਭਿਆਚਾਰਿਕ ਵਿਭਿਨਤਾ ਪਾਈ ਜਾਂਦੀ ਹੈ ਇਸ ਦੇ ਬਾਵਜੂਦ ਸਾਰੇ ਵਰਗਾਂ ਨੇ ਇਸ ਨੂੰ ਖ਼ੁਸ਼ੀ ਨਾਲ ਪ੍ਰਵਾਨ ਕੀਤਾ। ਅੱਜਕਲ ਜੇ ਕੋਈ ਨਵਾਂ ਕਾਨੂੰਨ ਬਣਾਉਣਾ ਪੈ ਜਾਵੇ ਤਾਂ ਪੂਰੇ ਦੇਸ਼ ਵਿਚ ਹੜਤਾਲਾਂ ਅਤੇ ਧਰਨਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕਰਕੇ ਵਾਪਿਸ ਲਏ ਕਾਨੂੰਨ ਇਸ ਦੀ ਤਾਜ਼ਾ ਮਿਸਾਲ ਹੈ। ਪਰ ਅੱਜਕਲ ਜਦੋਂ ਵੀ ਕਿਸੇ ਦੇ ਦਿਮਾਗ਼ ’ਤੇ ਚੌਦਵੀ ਸਦੀ ਦੀ ਗ਼ੈਰ-ਅਮਾਨਵੀ ਸਮਾਜਿਕ ਵਿਵਸਥਾ ਵਾਲੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਉਹ ਭਾਰਤੀ ਸੰਵਿਧਾਨ ਨੂੰ ਟੀਰੀ ਨਜ਼ਰ ਨਾਲ ਦੇਖਣ ਲੱਗਦਾ ਹੈ ਤੇ ਆਪਣੀ ਸੌੜੀ ਸੋਚ ਦੀ ਮੁਨਿਆਦੀ ਕਰਨ ਲੱਗ ਜਾਂਦਾ ਹੈ।  
(ਇਹ ਵੀ ਜ਼ਿਕਰਯੋਗ ਹੈ ਕਿ ਡਾਕਟਰ ਅੰਬੇਦਕਰ ਨੇ 2 ਸਤੰਬਰ 1953 ਨੂੰ ਇਕ ਸੰਵਿਧਾਨਿਕ ਸੋਧ ਦੇ ਹੱਕ ਵਿਚ ਜ਼ੋਰਦਾਰ ਦਲੀਲ ਦਿੱਤੀ ਤੇ ਬਾਅਦ ਵਿਚ ਗੁੱਸੇ ਦੇ ਪ੍ਰਤੀਕਰਮ ਵਜੋਂ ਉਹ ਸੰਵਿਧਾਨ ਨੂੰ ਸਾੜਨ ਤੱਕ ਦੀ ਗੱਲ ਕਹਿ ਗਏ।ਬਾਅਦ ਵਿਚ ਇਸ ਦਾ ਸਪੱਸ਼ਟੀਕਰਨ ਦਿੰਦਿਆ ਉਨ੍ਹਾਂ ਕਿਹਾ, “ਅਸੀਂ ਦੇਵਤੇ ਦੇ ਅੰਦਰ ਆਉਣ ਅਤੇ ਰਹਿਣ ਲਈ ਮੰਦਰ ਬਣਾਇਆ, ਪਰ ਦੇਵਤਾ ਸਥਾਪਿਤ ਕਰਨ ਤੋਂ ਪਹਿਲਾਂ ਹੀ ਜੇ ਸ਼ੈਤਾਨ ਕਬਜ਼ਾ ਕਰ ਲਵੇ ਤਾਂ ਅਸੀਂ ਮੰਦਰ ਨੂੰ ਤਬਾਹ ਕਰਨ ਤੋਂ ਇਲਾਵਾ ਹੋਰ ਕੀ ਕਰ ਸਕਦੇ ਸੀ? ਸਾਡਾ ਇਰਾਦਾ ਨਹੀਂ ਸੀ ਕਿ ਇਸ ਉੱਤੇ ਸੈਤਾਨਾਂ ਦਾ ਕਬਜ਼ਾ ਹੋਵੇ ਸਾਡਾ ਇਰਾਦਾ ਸੀ ਕਿ ਇਸ ਉੱਤੇ ਦੇਵਤਿਆਂ ਦਾ ਕਬਜ਼ਾ ਹੋਵੇ, ਇਸ ਕਾਰਨ ਹੀ ਮੈਂ ਕਿਹਾ ਕਿ ਮੈਂ ਇਸ ਨੂੰ ਸਾੜਨਾ ਪਸੰਦ ਕਰਾਂਗਾ” )
ਭਾਵੇਂ ਹਰੇਕ ਭਾਰਤੀ ਲਈ 26 ਜਨਵਰੀ ਮਹੱਤਵ ਭਰਿਆ ਦਿਨ ਹੈ। ਪਰ ਦੱਬੇ-ਕੁੱਚਲੇ ਸਮਾਜ ਲਈ ਇਹ ਇਕ ਚਮਤਕਾਰੀ ਦਿਨ ਹੈ। ਕਿਉਂਕਿ ਇਸ ਦਿਨ ਸੰਵਿਧਾਨ ਲਾਗੂ ਹੋਣ ਕਰਕੇ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਵੰਚਤ ਚੱਲੀ ਆ ਰਹੀ ਭਾਰਤ ਦੀ ਵੱਡੀ ਅਬਾਦੀ ਪਹਿਲੀ ਵਾਰ ਬਾਕੀ ਸਮਾਜਾਂ ਦੇ ਮਨੁੱਖਾਂ ਬਰਾਬਰ ਵਿੱਦਿਆ, ਜਾਇਦਾਦ, ਕਾਨੂੰਨੀ ਬਰਾਬਰੀ, ਵੋਟ-ਨੁਮਾਇੰਦਗੀ ਆਦਿ ਦੇ ਮੌਲਿਕ ਅਧਿਕਾਰ ਹਾਸਲ ਕਰ ਸਕੀ। ਅਜਿਹਾ ਹਜ਼ਾਰਾਂ ਸਾਲਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਆਮ ਭਾਰਤੀ, ਕਿਸੇ ਵੀ ਦੂਸਰੇ ਮਨੁੱਖ ਦੇ ਬਰਾਬਰ ਮਨੁੱਖੀ ਅਧਿਕਾਰ ਪ੍ਰਾਪਤ ਕਰ ਸਕਿਆ। ਇਹਨਾਂ ਅਧਿਕਾਰਾਂ ਨੂੰ ਬਣਾਉਣ, ਪ੍ਰਾਪਤ ਕਰਨ ਅਤੇ ਸਥਾਪਤ ਕਰਨ ਵਿੱਚ ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡੀ ਅਤੇ ਮਹਾਨ ਭੂਮਿਕਾ ਰਹੀ। ਇਸ ਕਠੋਰ ਤਪੱਸਿਆ ਤੇ ਅਹਿਮ ਯੋਗਦਾਨ ਦੇ ਕਾਰਨ ਹੀ ਉਨ੍ਹਾਂ ਨੂੰ ਸੰਵਿਧਾਨ ਦਾ ਮੁੱਖ ਸ਼ਿਲਪਕਾਰ ਕਿਹਾ ਜਾਂਦਾ ਹੈ।

ਤੌਬਾ (ਮਿੰਨੀ ਕਹਾਣੀ)

 

ਤੌਬਾ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


''ਬੋ ਤੋ ਖ਼ਤਮ ਹੋ ਗਈ, ਆਜ ਯੇ ਵਾਲੀ ਲੇ ਲੋ।" ਮਜਦੂਰਾਂ ਦੇ ਅੱਡੇ ਕੋਲ ਪਾਨ ਬੀੜੀਆਂ ਦੀ ਨਿੱਕੀ ਜਿਹੀ ਖੋਖੀ ਚਲਾਉਦੇ ਪਰਵਾਸੀ ਨੇ ਆਪਣੇ ਨਿੱਤ ਦੇ ਗਾਹਕ ਲੀਲੇ ਹੱਥ ਅੱਜ ਕੋਈ ਵੱਖਰੀ ਤੰਬਾਕੂ ਦੀ ਪੁੜੀ ਟਿਕਾ ਦਿੱਤੀ। 'ਓਏ ਅੱਜ ਆ ਕਿਹੜੀ ਫੜ੍ਹਾ 'ਤੀ ? ਮੈਨੂੰ ਨੀ ਲਗਦਾ ਇਸ 'ਚ ਵੀ ਉਨਾ ਹੀ ਕਰੰਟ ਹੋਊ।” ਲੀਲੇ ਨੇ ਪੁੜੀ ਨੂੰ ਉਲਟ ਪੁਲਟ ਕਰ ਘੋਖਿਆ। " ਮੈਂ ਪੂਰੀ ਗਰੰਟੀ ਦਿੰਦਾ, ਕਿ ਇਸ ਵਿਚ ਵੀ ਬਹੁਤ ਕਰੰਟ ਐ।'' ਕੋਲ ਖੜ੍ਹੇ ਗੋਰੇ ਨੇ ਜਦ ਲੀਲੇ ਨੂੰ ਆਖਿਆ ਤਾਂ ਉਹ ਅਤਿਅੰਤ ਹੈਰਾਨ ਹੁੰਦਾ ਬੋਲਿਆ, "ਓ ਪਤੰਦਰਾ ਤੈਨੂੰ ਕਿਵੇਂ ਪਤਾ ? ਤੂੰ ਤਾਂ ਤੰਬਾਕੂ ਨੂੰ ਕਦੇ ਮੂੰਹ ਤਾਂ ਕੀ ਹੱਥ ਤੱਕ ਨ੍ਹੀ ਲਾਇਆ, ਬਲਕਿ ਮੈਨੂੰ ਵੀ ਇਹ ਖਾਣ ਤੋਂ ਨਿੱਤ ਵਰਜਦਾ ਰਹਿੰਦੈ।" ਲੀਲਾ ਤੰਬਾਕੂ ਦੀ ਚੁੰਢੀ ਬੁੱਲ੍ਹ ਹੇਠ ਰੱਖਦਾ ਬੋਲਿਆ। " ਆ ਦੇਖ ਤਾਂ ਸਹੀ ਇਸ 'ਤੇ ਵੀ ਉਹੀ ਛਪਿਆ, ਜੋ ਉਸ ਪੁੜੀ ਤੇ ਹੁੰਦਾ ਜਿਹੜੀ ਤੂੰ ਅਕਸਰ ਪਹਿਲਾਂ ਖਾਂਦਾ, ਕਿ ਤੰਬਾਕੂ ਖਾਣ ਨਾਲ ਮੂੰਹ ਕਾ ਕੈਂਸਰ ......।" ਗੋਰੇ ਦੀ ਅਧੂਰੀ ਗੱਲ ਪੁੜੀ ਤੇ ਛਪੀ ਤੰਬਾਕੂ ਕਾਰਨ ਲਹੂ ਲੁਹਾਣ ਹੋਏ ਇਨਸਾਨੀ ਮੂੰਹ ਦੀ ਤਸਵੀਰ ਨੇ ਬਾਖੂਬੀ ਬਿਆਨ ਦਿੱਤੀ, ਜਿਸਨੂੰ ਦੇਖ ਲੀਲੇ ਦਾ ਵਾਜੂਦ ਕੰਬ ਗਿਆ ਤਾਂ ਉਸ ਪੂਰੇ ਜ਼ੋਰ ਨਾਲ ਹੱਥ ਫੜੀ ਪੁੜੀ ਮਰੋੜ ਕੇ ਦੂਰ ਵਗਾਹ ਮਾਰੀ ਤੇ ਕੰਨਾਂ ਦੀਆਂ ਲੌਲਾਂ ਫੜ੍ਹ ਤੰਬਾਕੂ ਖਾਣ ਤੋਂ ਸਦਾ ਲਈ ਤੌਬਾ ਕਰ ਲਈ।

ਪਹੁ ਫੁਟਾਲਾ - ਕਿਸ਼ਤ 1 (ਨਾਵਲ )

 

ਪਹੁ ਫੁਟਾਲਾ - ਕਿਸ਼ਤ 1 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


                                                                                                1.

“ਚਾਚਾ! ਅਜ ਤੂੰ ਕੁਛ ਢਿੱਲਾ ਜਿਆ ਈ ਫਿਰਦੈਂ ?'' ਚੇਤੂ ਆਪਣੀ ਦਾਤੀ  ਦੇ ਦੰਦਿਆਂ 'ਤੇ ਉਂਗਲ  ਫੇਰਦਾ  ਬੋਲਿਆ ।


“ਮਖ ਤੂੰ ਕਿਵੇਂ ਜਾਚ ਲਿਆ ? ਕੰਮ ਤਾਂ ਤੇਰੇ ਨਾਲੋਂ ਘੱਟ ਨੀਂ ਨਬੇੜਿਆ।” ਚਾਰੂ ਦਾ ਚਲਦਾ ਹੱਥ ਰੁਕ ਗਿਆ ।

“ਮੈਨੂੰ ਲਗਦੈ...ਮਖਿਆ ਮਾਵਾ ਭੋਰਾ ਵੱਧ ਛਕ ਲੈਂਦਾ ।" ਚੇਤੂ ਨੇ ਆਪਣਾ ਪੂਰਾ ਮੂੰਹ ਖੋਲ੍ਹ ਕੇ ਉਬਾਸੀ ਲਈ ।

“ਕਮਜ਼ਾਤੇ ! ਸਿੱਧਾ ਕਿਉਂ ਨੀਂ ਮਰਦਾ ? ਇਉਂ ਆਖ ਤਾਂ ਬਈ ਮੈਨੂੰ ਤੋੜ ਲੱਗੀ ਐ ।” ਚਾਰੂ ਦੀ ਗੱਲ ਸੁਣ ਕੇ ਕਣਕ ਵਢਦੇ ਬਾਕੀ ਕਾਮੇ ਵੀ ਹੱਸ ਪਏ।

ਸਰਦਾਰ ਜਸਵੰਤ ਸਿੰਘ ਪਿੰਡ ਦਾ ਜ਼ਿਮੀਂਦਾਰ ਸੀ ਅਤੇ ਚਾਰੂ ਉਸਦਾ ਪੱਕਾ ਕੰਮੀ । ਕਣਕਾਂ ਦੀਆਂ ਵਾਢੀਆਂ ਸ਼ੁਰੂ ਹੋਣ ਨਾਲ ਉਸਦੇ ਖੇਤਾਂ ਵਿਚ ਹੋਰ ਦਿਹਾੜੀਏ ਰਲ ਜਾਂਦੇ ਸਨ । ਚਾਰੂ ਸਾਰਿਆਂ ਲਈ ਮਨੋਰੰਜਨ ਦਾ ਸਾਧਨ ਸੀ । ਉਹ ਚਟਪਟੀਆਂ ਗੱਲਾਂ ਅਤੇ ਟੱਪਿਆਂ ਨਾਲ ਕਾਮਿਆਂ ਦਾ ਦਿਲ ਲਾਈ ਰਖਦਾ । ਭੋਰਾ ਭੋਰਾ ਮਾਵਾ ਵੰਡਣ ਵਿਚ ਵੀ ਉਹ ਸੰਕੋਚ ਨਹੀਂ ਸੀ ਕਰਦਾ ।

“ਚਾਚਾ ਚਾਰੂਆ ! ਤੂੰ ਤਾਂ ਆਪ ਸਿਆਣੈਂ ।” ਚੇਤੂ ਨੇ ਧੰਨਵਾਦ ਵਰਗੇ ਸ਼ਬਦ ਮੂੰਹੋਂ ਕਢੇ ।

“ਕੋਈ ਨੀ, ਮਰ ਨਾ । ਚਾਹ ਔਂਦੀ ਹੋਊ ਲੈ ਨੀਂ ਭੋਰਾ।”

“ਮਖ ਚਾਹ ਨੂੰ ਕਿਹੜਾ 'ਡੀਕੂ ? ਨਾਲੇ ਇਹ ਕਿਹੜਾ ਚਾਹ ਤੋਂ ਬਿਨਾਂ ਸੰਘ 'ਚ ਅੜਦੀ ਐ ।” ਚੇਤੂ ਦੇ ਸੁੱਕੇ ਬੁੱਲ੍ਹ ਮੁਸਕਰਾ ਉਠੇ । ਉਹ ਟੇਢੀ ਨਜ਼ਰੇ ਚਾਰੂ ਵੱਲ ਵੇਖੀ ਜਾ ਰਿਹਾ ਸੀ । ਚਾਰੂ ਆਪਣੇ ਕੰਮ ਵਿਚ ਮਸਤ ਰਿਹਾ । ਚੇਤੂ ਲਈ ਇਕ ਇਕ ਪਲ ਅਸਹਿ ਹੁੰਦਾ ਜਾ ਰਿਹਾ ਸੀ ।

“ਚਾਚਾ ਕਰ ਲਾ ਤਰਸ ਸਾਡੇ ਤੇ ।” ਚੇਤੂ ਨੇ ਤਰਲਾ ਮਾਰਿਆ ।

“ਤੇਰੀ ਜਾਨ ਕਿਉਂ ਨਿਕਲਦੀ ਐ ?.....ਲੈ ਫੜ੍ਹ ।” ਚਾਰੂ ਆਪਣੀ ਤਿੰਨ ਕੁ ਗਜ਼ ਰਹਿ ਚੁੱਕੀ ਮੈਲੀ ਪੱਗ ਦੇ ਲੜ ਹੇਠੋਂ ਅਫੀਮ ਕਢਦਾ ਬੋਲਿਆ। ਇਹ ਅਫੀਮ ਵਾਢੀਆਂ ਦੇ ਦਿਨਾਂ ਵਿਚ ਉਸਨੂੰ ਸਰਪੰਚ ਵੱਲੋਂ ਮਿਲ ਜਾਇਆ ਕਰਦੀ ਸੀ ।

“ਕੋਈ ਹੋਰ ਵੀ ਹੈਗਾ ਸ਼ੌਂਕੀ ਕਿ ਨਈਂ ?” ਚਾਰੂ ਜ਼ਰਾ ਉਚੀ ਆਵਾਜ਼ ਵਿਚ ਬੋਲਿਆ ।

“ਕਿਉਂ ਚਾਚਾ ! ਅਸੀਂ ਮਤੇਈ ਦੇ ਆਂ ?" ਕੋਲੋਂ ਮੰਗਲੂ ਵੀ ਬੋਲ ਉਠਿਆ ।

“ਸਾਹ ਲੈ ਉਇ ! ਚਾਰੂ ਕਿਸੇ ਨਾਲ ਵਿਤਕਰਾ ਨੀਂ ਕਰਦਾ ਹੁੰਦਾ। ਭਜਨਾ ਵੀ ਆਪਣੀ ਹਾਜ਼ਰੀ ਲੁਆ ਗਿਆ। 
“ਮਖ ਤੁਸੀਂ ਸਾਰੇ ਈ ਲੈ ਲੋ । ਅਖੇ : ਬਗਾਨੀ ਮੱਝ ਦਾ ਦੁੱਧ ਬਹੁਤਾ ਸੁਆਦ ਹੁੰਦੈ ।" ਚਾਰੂ ਦੀ ਆਵਾਜ਼ ਵਿਚ ਜੋਸ਼ ਦਾ ਨਾਂ ਨਿਸ਼ਾਨ ਵੀ ਨਹੀਂ ਸੀ। 
“ਚਾਚਾ ! ਊਂ ਤੇਰੇ ਕਿਹੜਾ ਪੌਂਡ ਖਰਚੇ ਐ ਏਸ ਉਤੇ ।” ਚੇਤੂ ਦੀ ਟਕੋਰ ਨੇ ਸਾਰਿਆਂ ਦਾ ਫਿੱਕਾ ਜਿਹਾ ਹਾਸਾ ਕਢ ਦਿੱਤਾ।

“ਚਲੋ ਹੁਣ ਕੰਮ ਕਰੋ ਸਾਰੇ ਦੱਬ ਕੇ ।” ਚਾਰੂ ਸਾਰਿਆਂ ਦਾ ਹਾਸਾ ਵਿਚੇ ਪੀ ਗਿਆ ।
“ਚਾਚਾ ਕੰਮ ਨੂੰ ਅਸੀਂ ਕੰਡ ਨੀਂ ਵਖੌਂਦੇ । ਅਸੀਂ ਵੀ ਸਵਾਏ ਦੇ ਡਿਉਢੇ ਦੇਣ ਜਾਣਦੇ ਆਂ ।” ਚੇਤੂ ਨੇ ਕੱਟੀਆਂ ਮੁੱਛਾਂ ਤੇ ਉਂਗਲ ਲਾਈ । ਸਾਰਿਆਂ ਦੇ ਚਿਹਰਿਆਂ 'ਤੇ ਪਹਿਲਾਂ ਨਾਲੋਂ ਦੂਣੀਆਂ ਰੌਣਕਾਂ ਆ ਗਈਆਂ ।ਸਾਰਿਆਂ ਦੇ ਹੱਥ ਤੇਜ਼ੀ ਨਾਲ ਚੱਲਣ ਲੱਗੇ ।

“ਚਾਚਾ ! ਕਢ ਫੇਰ ਵਾਜ ਤੇ ਲਾ ਦੇ ਰੌਣਕਾਂ ।” ਚੇਤੂ ਨੇ ਫਰਮਾਇਸ਼ ਕੀਤੀ ।

“ਚਾਚਾ ਅਜ ਜਾਗੋ ਸੁਣਾ । ਤੇਰੇ ਮੂੰਹੋਂ ਫਬਦੀ ਐ।” ਕੋਲੋਂ ਭਜਨਾ ਵੀ ਹਾਮੀ ਭਰ ਗਿਆ ।

“ਹੁਣ ਤਾਂ ਆਪਾਂ ਵੀ ਕੰਡੇ 'ਚ ਹੋਏ ਆਂ…..ਜੋ ਮਰਜ਼ੀ ਕਰਾ ਲੋ।” ਚਾਰੂ ਵੀ ਲੋਰ ਵਿਚ ਆ ਗਿਆ ।

“ਚੱਲ ਕਰ ਫੇਰ ਸ਼ੁਰੂ......ਅਸੀਂ ਮਗਰ ਬੋਲਾਂਗੇ ।” ਚੇਤੂ ਨੇ ਬੁਲਾਂ ੱਤੇ ਜੀਭ ਫੇਰੀ। ਕੁਛ ਦੇਰ ਚੁੱਪ ਛਾਈ ਰਹੀ । ਨੇ ਹੌਲੀ ਜਿਹੀ ਆਵਾਜ਼ ਈ ਰਹਾ । ਚਾਰੂ ਨੇ

“ਜੱਟਾ ਜਾਗ ਬਈ ਹੁਣ ਜਾਗੋ ਆਈ ਆ ।”

“ਹਾਹੋ ਬਈ ਹੁਣ ਜਾਗੋ ਆਈਆ ।” ਇਹ ਤੁਕ ਸਾਰਿਆਂ ਨੇ ਬੋਲੀ ਪਰ ਬਹੁਤ ਹੌਲੀ ਆਵਾਜ਼ ਵਿਚ । ਬੋਲਣ ਵਿਚ ਇਕਸੁਰਤਾ ਵੀ ਨਹੀਂ ਸੀ ।

“ਓ ਉਚੀ ਮਰੋ ਹੁਣ । ਮਡੀਰ ਕਿੰਨੀ ਕੱਠੀ ਹੋਈ ਐ ਤੇ ਬੋਲਦੇ ਦੇਖ ਜਿਵੇਂ ਖੂਹ 'ਚ ਖੜ੍ਹੇ ਹੋਣ । ਉਚੀ ਬੋਲਿਓ ਹੁਣ ਸਾਰੇ ।”

“ਜੱਟਾ ਜਾਗ ਬਈ ਓ ਹੁਣ ਜਾਗੋ ਆਈ ਆ। 
ਸ਼ਾਵਾ ਬਈ ਹੁਣ ਜਾਗੋ ਆਈਆ ।
ਪੀਂਘਾਂ ਪਾ ਲਾ ਪਿਆਰ ਵਧਾ ਲਾ
ਆਈ ਨੂੰ ਗਲ ਨਾਲ ਲਾ ਲਾ ਬਈ ਹੁਣ ਜਾਗੋ......।” 

ਸਾਰੇ ਨਸ਼ੇ ਨਾਲ ਨਿਹਾਲ ਹੋਏ ਆਵਾਜ਼ਾਂ ਕੱਢ ਰਹੇ ਸਨ। ਚੇਤੂ ਕੁਛ ਜ਼ਿਆਦਾ ਹੀ ਮਸਤ ਹੋ ਗਿਆ । ਉਸਨੇ ਚਾਰੂ ਦੇ ਬੋਲਣ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ;

ਮੰਗਲੂ ਆ ਜਾ ਭਜਨੇ ਆ ਜਾ,
ਜ਼ੋਰੂ ਨੂੰ ਸੰਗ ਲਿਆਈਂ ਬਈ ਹੁਣ ਜਾਗੋ......।” 

ਸਾਰੇ ਖਿੜ ਖਿੜ ਕਰ ਉਠੇ ।
ਚੇਤੂ ਨੇ ਭਜਨੇ ਵੱਲ ਨਿਗਾਹ ਸੁੱਟੀ ।

“ਕਰ ਲਾ ਪੁੱਤਰਾ ਮਖੌਲ । ਤੂੰ ਈ ਕਰਨੇ ਐਂ, ਤੇਰੇ ਧੀਆਂ ਪੁਤਰਾਂ ਨੇ ਤਾਂ ਕਰਨੇ ਨੀਂ ।” ਭਜਨੇ ਨੇ ਮੋੜਵਾਂ ਜਵਾਬ ਦਿੱਤਾ । 

ਹਸਦਿਆਂ ਹਸਾਉਂਦਿਆਂ ਉਨ੍ਹਾਂ ਨੇ ਸਾਰਾ ਦਿਨ ਬਤੀਤ ਕਰ ਦਿੱਤਾ । ਸ਼ਾਮ ਵੇਲੇ ਆਪਣੇ ਥਕੇਵੇਂ ਨੂੰ ਹਾਸੇ ਵਿਚ ਲੁਕਾਉਂਦੇ ਸਾਰੇ ਆਪੋ ਆਪਣੀਂ ਘਰੀਂ ਤੁਰ ਪਏ । ਚਾਰੂ ਆਪਣੇ ਘਰ ਜਾਣ ਤੋਂ ਪਹਿਲਾਂ ਸਰਦਾਰ ਦੀ ਹਵੇਲੀ ਵੱਲ ਗਿਆ । ਇਹ ਉਸਦਾ ਨਿੱਤਨੇਮ ਸੀ । ਸਾਰੀ ਦਿਹਾੜੀ ਦੇ ਹੋਏ ਕੰਮ ਬਾਰੇ ਸਰਦਾਰ ਨੂੰ ਸੂਚਨਾ ਦੇਣੀ ਉਸਦੇ ਜ਼ਿੰਮੇਂ ਸੀ । ਅਜ ਸਰਦਾਰ ਸ਼ਹਿਰ ਗਿਆ ਹੋਇਆ ਸੀ ਜਿਸ ਕਾਰਣ ਚਾਰੂ ਛੇਤੀ ਹੀ ਹਵੇਲੀਓਂ ਨਿਕਲ ਕੇ ਆਪਣੇ ਘਰ ਵੱਲ ਤੁਰ ਪਿਆ ।

ਚਾਰੂ ਪਿੰਡ ਦਾ ਗਰੀਬ ਅਤੇ ਅਨਪੜ੍ਹ ਵਿਅਕਤੀ ਸੀ । ਉਸਦੀ ਉਮਰ ਚਾਲੀ ਤੋਂ ਘੱਟ ਹੀ ਸੀ ਪਰ ਦੇਖਣ ਨੂੰ ਪੰਜਾਹ ਤੋਂ ਵੀ ਵੱਧ ਦਾ ਲਗਦਾ ਸੀ । ਜ਼ਾਤ ਦਾ ਉਹ ਮਜ਼੍ਹਬੀ ਸੀ । ਉਸਨੇ ਆਪਣੇ ਜੀਵਨ ਵਿਚ ਗਰੀਬੀ ਹੀ ਵੇਖੀ ਸੀ, ਦੁਨੀਆਂ ਨਹੀਂ । ਉਸਦੇ ਅੱਧੋਰਾਣੇ ਕੱਪੜੇ ਵੀ ਉਸਦਾ ਸਾਥ ਛੱਡ ਰਹੇ ਜਾਪਦੇ ਸਨ। ਉਸਨੇ ਨਵਾਂ ਕਪੜਾ ਸਿਰਫ ਆਪਣੇ ਵਿਆਹ ਵੇਲੇ ਹੀ ਪਾਇਆ ਸੀ। ਜੋ ਵੀ ਸਰਦਾਰਾਂ ਦੇ ਘਰੋਂ ਮਿਲ ਜਾਂਦਾ, ਉਹ ਹੰਢਾ ਲੈਂਦਾ । ਉਹ ਸਰਦਾਰਾਂ ਦਾ ਹਰ ਕੰਮ ਕਰਦਾ ਜਿਸ ਬਦਲੇ ਸਾਲ ਭਰ ਖਾਣ ਪੀਣ ਨੂੰ ਮਿਲ ਜਾਂਦਾ ਸੀ ।

ਚਾਰੂ ਦਾ ਅਸਲੀ ਨਾਂ ਤਾਂ ਕੋਈ ਨਹੀਂ ਸੀ ਜਾਣਦਾ ਪਰ ਉਸਦਾ ਨਾਮ 'ਚਾਰੂ' ਕਿਵੇਂ ਪਿਆ, ਇਸ ਪਿਛੇ ਵੀ ਬੜੀ ਦਿਲਚਸਪ ਕਹਾਣੀ ਹੈ । ਬਚਪਨ ਵਿਚ ਉਹ ਕੋਈ ਕੰਮ ਨਹੀਂ ਸੀ ਕਰਦਾ । ਵਿਹਲਾ ਫਿਰਨਾ ਉਸਦੀ ਆਦਤ ਬਣ ਚੁੱਕੀ ਸੀ । ਉਸਦਾ ਬਾਪ ਰੋਜ਼ ਉਸਨੂੰ ਕਿਸੇ ਕੰਮ ਧੰਦੇ ਲੱਗਣ ਲਈ ਕਹਿੰਦਾ ਪਰ ਉਹ ਕੰਮ ਤੇ ਜੀਅ ਨਹੀਂ ਸੀ ਲਾ ਸਕਦਾ । ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਉਸਨੇ ਕੰਮ ਕਰਨ ਬਾਰੇ ਸੋਚਿਆ । ਇਹ ਕੰਮ ਸੀ ਬੱਕਰੀਆਂ ਚਾਰਣ ਦਾ । ਨਾਲੇ ਵਿਹਲੇ ਰਹੋ ਤੇ ਨਾਲੇ ਦੁੱਧ ਪੀਓ । ਉਸਨੇ ਆਪਣੇ ਬਾਪ ਨੂੰ ਕਹਿ ਦਿੱਤਾ ਕਿ ਉਹ ਬੱਕਰੀਆਂ ਚਾਰੇਗਾ । ਪਰ ਬੱਕਰੀਆਂ ਆਉਣ ਕਿੱਥੋਂ ? ਆਖਰ ਬਾਪ ਨੇ ਸੋਚ ਵਿਚਾਰ ਪਿਛੋਂ ਕਿਸੇ ਤਰ੍ਹਾਂ ਇਕ ਬੱਕਰੀ ਉਸਨੂੰ ਖਰੀਦ ਦਿੱਤੀ । ਉਹ ਸਵੇਰੇ ਹੀ ਬੱਕਰੀ ਨੂੰ ਲੈ ਕੇ ਬਾਹਰ ਚਲਾ ਗਿਆ । ਬੱਕਰੀ ਨੂੰ ਛੱਡ ਕੇ ਆਪ ਛੱਪੜ 'ਚੋਂ ਮੱਛੀਆਂ ਫੜਨ ਬੈਠ ਗਿਆ । ਮੱਛੀਆਂ ਫੜ੍ਹਨ 'ਚ ਐਹੋ ਜਿਹਾ ਰੁਝਿਆ ਕਿ ਬੱਕਰੀ ਦਾ ਖਿਆਲ ਹੀ ਨਾ ਰਿਹਾ । ਸ਼ਾਮ ਵੇਲੇ ਆਸੇ ਪਾਸੇ ਵੇਖਿਆ ਪਰ ਬੱਕਰੀ ਨਾ ਦਿਸੀ । ਆਉਣ ਜਾਣ ਵਾਲੇ ਤੋਂ ਪੁੱਛਗਿੱਛ ਵੀ ਕੀਤੀ ਪਰ ਬੱਕਰੀ ਤਾਂ ਜਿਵੇਂ ਅਲੋਪ ਹੀ ਹੋ ਗਈ ।

ਸ਼ਾਮ ਨੂੰ ਰੋਂਦਾ ਘਰ ਮੁੜਿਆ । ਆਉਂਦੇ ਨੂੰ ਪਿਉ ਨੇ ਛਿੱਤਰ ਲਾਹ ਲਿਆ । ਗਲੀ ’ਚੋਂ ਲੰਘਣ ਵਾਲਾ ਗੱਲ ਪੁੱਛੇ ਤਾਂ ਉਸਦਾ ਮੱਲੋਮੱਲੀ ਹਾਸਾ ਨਿਕਲ ਜਾਵੇ । ਬਾਪ ਬੋਲੀ ਜਾਵੇ, ਅਖੇ,ਇਹ ਦੇਖੋ ਵੱਡਾ ਚਾਰੂ । ਅਖੇ ਮੈਂ ਬੱਕਰੀਆਂ ਚਾਰਿਆ ਕਰੂੰ । ਇਕੋ ਨੀਂ ਸਾਂਭੀ ਗਈ । ਪਤਾ ਨੀਂ ਕਿਥੇ ਭਜਾ ਤੀ। ਇਹ ਵੱਡਾ ਚਾਰੂ ।” ਬੱਕਰੀ ਤਾਂ ਲਭ ਗਈ ਪਰ ਉਸਦਾ ਨਾਂ ਅਜਿਹਾ ‘ਚਾਰੂ’ ਪੱਕਿਆ ਕਿ ਲੋਕੀਂ ਉਸਦਾ ਅਸਲੀ ਨਾਂ ਭੁੱਲ ਗਏ । ਪਿਉ ਸਰਦਾਰਾਂ ਦੇ ਕੰਮ ਕਰਦਾ ਸੀ । ਅਖੇ; ਵਿਹਲ ਨਾਲੋਂ ਵਗਾਰ ਭਲੀ । ਸੋ ਉਸਨੇ ਚਾਰੂ ਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ।

ਚਾਰੂ ਦੇ ਵਿਆਹ ਦਾ ਫਿਕਰ ਵੀ ਹੋਇਆ । ਪਰ ਰਿਸ਼ਤਾ ਕਿਸੇ ਪਾਸਿਉਂ ਨਹੀਂ ਸੀ ਆ ਰਿਹਾ । ਉਹ ਸਤਾਰਾਂ ਸਾਲ ਦਾ ਹੋ ਚੁਕਿਆ ਸੀ । ਵਿਹੜੇ ਦੇ ਲੋਕ ਉਸਨੂੰ ਕਦੀ ਕਦਾਈਂ ‘ਛੜਾ’ ਕਹਿ ਜਾਂਦੇ । ਮਾਂ ਬਾਪ ਨੇ ਵਿਆਹ ਬਾਰੇ ਸੋਚਣਾ ਬੰਦ ਕਰ ਦਿੱਤਾ । ਚਾਰੂ ਨੇ ਵੀ ਆਸ ਲਾਹ ਦਿੱਤੀ । ਪਰ ਉਹ ਦਿਲ ਵਿਚ ਅਰਦਾਸਾਂ ਰੋਜ਼ ਹੀ ਕਰਦਾ ਰਹਿੰਦਾ । ਸ਼ਾਇਦ ਉਸਦੀ ਅਰਦਾਸ ਸੁਣੀ ਗਈ ਹੋਵੇ। ਵੀਹਵੇਂ ਸਾਲ ਉਸਦਾ ਵਿਆਹ ਹੋ ਗਿਆ । ਉਸਦਾ ਪੈਰ ਧਰਤੀ ਨਾਲ ਨਾ ਲੱਗੇ । ਨਵੇਂ ਪਾਏ ਕੱਪੜਿਆਂ ਵਿਚ ਉਹ ਆਪਣੇ ਆਪ ਨੂੰ ਲਾਟ ਸਾਹਿਬ ਤੋਂ ਘੱਟ ਨਹੀਂ ਸੀ ਸਮਝ ਰਿਹਾ ।

ਉਸਦੀ ਪਤਨੀ ਕਾਫੀ ਅਕਲਮੰਦ ਸੀ । ਭਾਵੇਂ ਬਹੁਤੀ ਸੁਹਣੀ ਨਹੀਂ ਸੀ ਪਰ ਦੇਖਣ ਵਾਲੇ ਭੈੜੀ ਵੀ ਨਹੀਂ ਸੀ ਕਹਿ ਸਕਦੇ । ਨਾਮ ਸੀ ਉਸਦਾ 'ਕਰਮੀਂ’ । ਕਰਮੀਂ ਨੂੰ ਚਾਰੂ ਦਾ ਗੁਲਾਮ ਬਣ ਕੇ ਰਹਿਣਾ ਪਸੰਦ ਨਹੀਂ ਸੀ । ਉਹ ਚਾਰੂ ਨੂੰ ਸਲਾਹ ਦਿੰਦੀ ਸੀ ਕਿ ਉਹ ਕਿਸੇ ਦੀ ਜ਼ਮੀਨ ਅੱਧ ਤੇ ਲੈ ਕੇ ਵਾਹ ਲਿਆ ਕਰੇ । ਪਰ ਚਾਰੂ ਦੀ ਤਾਂ ਆਦਤ ਬਣ ਚੁੱਕੀ ਸੀ, ਗੁਲਾਮੀ ਕਰਨੀ । ਉਹ ਆਖਦਾ,‘ਭਲੀਏ ਲੋਕੇ ! ਸਾਡੀਆਂ ਰਗਾਂ ‘ਚ ਤਾਂ ਲਹੂ ਈ ਗੁਲਾਮਾਂ ਦਾ ਵਗਦੈ । ਸਾਡੇ ਕਰਮਾਂ ‘ਚ ਗੁਲਾਮੀ ਈ ਲਿਖੀ ਐ । ਅਖੇ; ਭਜਿਆ ਨਠਿਆ ਜਾਹ ਤੇ ਕਰਮਾਂ ਦਾ ਖੱਟਿਆ ਖਾਹ ।

ਵਿਆਹ ਤੋਂ ਦੋ ਸਾਲ ਮਗਰੋਂ ਚਾਰੂ ਦੇ ਘਰ ਕੁੜੀ ਨੇ ਜਨਮ ਲਿਆ। ਕੁੜੀ ਦਾ ਰੰਗ ਤਾਂ ਸਾਂਵਲਾ ਹੀ ਸੀ ਪਰ ਸੁੰਦਰਤਾ ਦਾ ਅੰਤ ਨਹੀਂ ਸੀ । ਜਿਹੜਾ ਵੇਖਦਾ ਸਲਾਹੇ ਬਿਨਾਂ ਨਾ ਰਹਿ ਸਕਦਾ । ਚਾਰੂ ਨੇ ਆਪਣੀ ਚੰਨ ਵਰਗੀ ਧੀ ਦਾ ਨਾਂ ‘ਚੰਨੀ’ ਰਖਿਆ । ਚਾਰੂ ਦੀ ਦੂਜੀ ਸੰਤਾਨ ਮੁੰਡਾ ਸੀ । ਮੁੰਡਾ ਕੀ ਜੰਮਿਆ, ਚਾਰੂ ਦੇ ਘਰ ਖੁਸ਼ੀਆਂ ਦਾ ਹੜ੍ਹ ਆ ਗਿਆ । ਜਿਹੜਾ ਆਉਂਦਾ, ਚਾਰੂ ਨੂੰ ਵਧਾਈਆਂ ਦੇ ਕੇ ਜਾਂਦਾ । ਮੁੰਡੇ ਦਾ ਨਾਂ ‘ਰੁਲਦੂ ਸਿੰਘ’ ਰਖਿਆ ਗਿਆ । ਕਰਮੀਂ ਵੀ ਪੁੱਤ ਨੂੰ ਲੋਰੀਆਂ ਦੇਣ ਲੱਗੀ ਬੱਸ ਨਾ ਕਰਦੀ । “ਮੈਂ ਆਪਣੇ ਪੁੱਤ ਨੂੰ ਡਿਪਟੀ ਬਣਾਊਂਗੀ । ਵੱਡਾ ਅਫਸਰ ਬਣਾਉਂਗੀ......ਬਾਪੂ ਤਾਂ ਹੋਇਆ ਗੁਲਾਮ, ਮੇਰਾ ਪੁੱਤ ਡਿਪਟੀ ।”

ਸਮਾਂ ਬੀਤਦਾ ਗਿਆ । ਬੱਚੇ ਵੱਡੇ ਹੁੰਦੇ ਗਏ । ਕਰਮੀਂ ਨੂੰ ਆਪਣੇ ਸੁਪਨੇ ਅਸਲੀਅਤ ਹੁੰਦੇ ਜਾਪੇ । ਰੁਲਦੂ ਛੇ ਸਾਲ ਦਾ ਹੋ ਗਿਆ । ਕਰਮੀਂ ਨੇ ਚਾਰੂ ਕੋਲ ਉਸਦੀ ਪੜ੍ਹਾਈ ਬਾਰੇ ਗੱਲ ਕੀਤੀ । ਚਾਰੂ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਪਰ ਕਰਮੀਂ ਜ਼ਿੱਦ 'ਤੇ ਅੜੀ ਰਹੀ । ਆਖਰ ਰੁਲਦੂ ਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ ।

ਕਰਮੀਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਨਾ ਮਿਲਿਆ । ੳਸਨੂੰ ਬੁਖਾਰ ਚੜ੍ਹ ਗਿਆ । ਬੁਖਾਰ ਅਜਿਹਾ ਚੜ੍ਹਿਆ ਕਿ ਮਰਨ ਵੇਲੇ ਤਕ ਨਾ ਉਤਰਿਆ । ਕਰਮੀਂ ਨੂੰ ਪੁੱਤਰ ਦੀ ਪੜ੍ਹਾਈ ਦਾ ਫ਼ਿਕਰ ਸੀ । ਆਖਰੀ ਵਾਰ ਵੀ ਉਹ ਪਤੀ ਦੇ ਤਰਲੇ ਕਰਦੀ ਰਹੀ, ‘ਜੀ ਤੂੰ ਮੇਰੀ ਗੱਲ ਮੰਨ ਲਈਂ......ਮੇਰੇ ਪੁੱਤ ਨੂੰ ਗੁਲਾਮ ਨਾ ਬਣਾਈਂ......ਡਿਪਟੀ ਬਣਾਈਂ.. ਬਹੁਤ ਸਾਰਾ ਪੜਾ ਕੇ.....ਮੇਰੀ ਮਿੰਨਤ ਐ ।”

‘ਪਰ ਮੈਂ ਐਨਾ ਪੈਸਾ ਕਿਥੋਂ ਲਿਆਊਂ ?” ਚਾਰੂ ਦੇ ਸਾਹਮਣੇ ਉਸਦੀ ਆਰਥਿਕ ਹਾਲਤ ਦੈਂਤ ਬਣ ਕੇ ਖੜ੍ਹੀ ਸੀ ।

‘ਮੈਂ ਨੀਂ ਜਾਣਦੀ......ਜਿਥੋਂ ਮਰਜ਼ੀ ਲਿਆਈਂ....ਮੇਰੇ ਤੇ ਭਾਵੇ ਖਫਣ ਨਾ ਪਾਈਂ ਪਰ ਮੇਰੇ ਪੁੱਤ ਜ਼ਰੂਰ ਪੜ੍ਹਾਈਂ.....ਭਾਵੇਂ ਤੇਰੀ ਜਾਨ ਵਿਕ ਜੇ.. ਭਾਵੇਂ ਤੂੰ ਆਪਣਾ ਸਾਰਾ ਲਹੂ ਵੇਚ ਦੀਂ ਪਰ ਮੇਰੇ ਪੁੱਤਰ ਨੂੰ ਜ਼ਰੂਰ ਪੜ੍ਹਾਈਂ।”

ਕਰਮੀਂ ਤਰਲੇ ਕਰਦੀ ਮਰ ਗਈ । ਚਾਰੂ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਹਿੰਮਤ ਚਲੀ ਗਈ ਹੋਵੇ, ਉਸਦੀ ਜਵਾਨੀ ਰੁੱਸ ਗਈ ਹੋਵੇ । ਬੱਚਿਆਂ ਨੂੰ ਸੁੰਨਾ ਘਰ ਡਰਾਵਣਾ ਲਗਦਾ । ਚਾਰੂ ਦੇ ਮੂੰਹ ਤੇ ਉਦਾਸੀ ਨੇ ਡੇਰੇ ਲਾ ਲਏ ।

ਸਮਾਂ ਆਪਣੀ ਚਾਲੇ ਚਲਦਾ ਗਿਆ । ਚਾਰੂ ਦੇ ਦਿਲ ਦੇ ਜ਼ਖਮ ਆਠਰਦੇ ਗਏ । ਰੁਲਦੂ ਪੜ੍ਹਾਈ ਵਿਚ ਤੇਜ਼ ਨਿਕਲਿਆ । ਉਸਨੇ ਪੰਜਵੀਂ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਤੇ ਪਿੰਡ ਦੇ ਹਾਈ ਸਕੂਲ ਵਿਚ ਦਾਖਲ ਹੋ ਗਿਆ । ਭਾਵੇਂ ਫੀਸ ਮਾਫ ਹੋ ਜਾਂਦੀ ਸੀ ਤੇ ਵਜ਼ੀਫਾ ਵੀ ਮਿਲ ਜਾਂਦਾ ਸੀ, ਪਰ ਫੇਰ ਵੀ ਚਾਰੂ ਨੂੰ ਮੁੰਡੇ ਦੀ ਪੜ੍ਹਾਈ ਇਕ ਬੋਝ ਜਾਪਦੀ ।





2


ਚਾਰੂ ਘਰ ਪਹੁੰਚਿਆ ਤਾਂ ਚੰਨੀਂ ਚੌਂਕੇ 'ਚ ਬੈਠੀ ਰੋਟੀ ਦਾ ਆਹਰ ਕਰ ਰਹੀ ਸੀ । ਚਾਰੂ ਨੇ ਵਿਹੜੇ 'ਚ ਪਈ ਅਲਾਣੀ ਮੰਜੀ 'ਤੇ ਬੈਠਦਿਆਂ ਆਪਣੀ ਮੈਲੀ ਪੱਗ ਸਿਰੋਂ ਲਾਹ ਕੇ ਮੂੰਹ ਪੂੰਝਿਆ ।

‘ਬਾਪੂ ! ਪਾਣੀ ਲਿਆਮਾਂ ?'' ਚੰਨੀਂ ਧੂੰਏਂ ਤੋਂ ਬਚਣ ਲਈ ਅੱਖਾਂ ਮੀਚਦੀ ਬੋਲੀ ।

“ਨਹੀਂ ਪੁੱਤ ! ਤੇਹ ਨੀਂ ਲੱਗੀ ।” ਚਾਰੂ ਨੇ ਲੰਮੇਂ ਪੈਂਦਿਆਂ ਕਿਹਾ। “ਮਖ ਅਜ ਰੁਲਦੂ ਨੀਂ ਦੀਂਹਦਾ.. ਕਿਥੇ ਗਿਐ ?”

‘ਜਾਣਾ ਕਿਥੇ ਐ ਬਾਪੂ ! ਸਵੇਰ ਦਾ ਅੰਦਰ ਬੈਠਾ ਪੜ੍ਹੀ ਜਾਂਦੈ । ਸਵੇਰ ਦੀ ਪਿੱਟੀ ਜਾਨੀਂ ਐਂ ਬਈ ਬਿੰਦ ਝੱਟ ਉਠ ਕੇ ਤੁਰ ਫਿਰ ਲਾ.... ਬੈਠੇ ਦੀਆਂ ਲੱਤਾਂ ਜੁੜ ਜਾਣਗੀਆਂ.....ਪਰ ਇਹਨੇ ਤਾਂ ਲੱਗਣੈ ਡਿਪਟੀ ਪੜ੍ਹ ਪੜ੍ਹ ਕੇ...ਅਖੇ ਮੇਰਾ ਤਾਂ ਪੇਪਰ ਐ....ਮੈਨੂੰ ਕੀ ਭਾਵੇਂ ਸਾਰੀ ਰਾਤ ਬੈਠਾ ਰਵੇ....ਫੇਰ ਮੈਨੂੰ ਤਰਸ ਆ ਜਾਂਦੈ । ਮੈਂ ਦੋ ਵਾਰ ਚਾਹ ਬਣਾ ਕੇ ਦਿੱਤੀ ਐ ।” ਚੰਨੀ ਇਕੋ ਸਾਹ ਬੋਲਦੀ ਗਈ

“ਸਾਹ ਵੀ ਲੈ ਕਮਲੀਏ ! ਕਿਉਂ ਐਵੇਂ ਅੱਗ ਭਬੂਕਾ ਹੋਈ ਜਾਨੀ ਐਂ?" ਚਾਰੂ ਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਹੱਡ ਭੰਨਵੀਂ ਮਿਹਨਤ ਨੇ ਉਸਦਾ ਅੰਗ ਅੰਗ ਦੁਖਣ ਲਾ ਦਿੱਤਾ ਸੀ । ਕੁਝ ਉਸਦੀ ਖਾਧੀ ਅਫੀਮ ਦਾ ਨਸ਼ਾ ਵੀ ਉਤਰ ਚੁੱਕਿਆ ਸੀ ।

ੱਸਾਹ ਕੀ ਲਵਾਂ ਬਾਪੂ ! ਇਹਨੂੰ ਸਮਝਾ ਤਾਂ ਕੁਛ । ਐਨਾ ਪੜ੍ਹ ਕੇ ਡਮਾਕ ਨਾ ਹਿਲੂ ਇਹਦਾ ?” ਸੋਲ੍ਹਾਂ ਵਰ੍ਹਿਆਂ ਦੀ ਅੱਲ੍ਹੜ ਚੰਨੀਂ ਦੇ ਮੂੰਹ ਤੇ ਆਇਆ ਗੁੱਸਾ ਉਸਦੇ ਸੁਹੱਪਣ ਵਿਚ ਹੋਰ ਵਾਧਾ ਕਰ ਰਿਹਾ ਸੀ । 

“ਰੁਲਦੂਆ ! ਓ ਪੁੱਤ ਰੁਲਦੂਆ ! ਚਾਰੂ ਨੇ ਉਬਾਸੀ ਲੈਂਦਿਆਂ ਪੁੱਤ ਨੂੰ ਬੁਲਾਇਆ । ਬਾਹਰ ਆ ਮੇਰਾ ਸ਼ੇਰ।”

“ਬਾਪੂ ! ਤੂੰ ਵੀ ਇਹਦੀ ਵਾਹਰ ਕਰੌਣਾਂ ? ਜਾਹ ਮੈਂ ਨੀਂ ਤੇਰੇ ਨਾਲ ਬੋਲਨਾਂ ।” ਰੁਲਦੂ ਗੁੱਸੇ ਨਾਲ ਭਰਿਆ ਬਾਹਰ ਨਿਕਲਿਆ । ਉਸਦੇ ਰੋਣਹਾਕੇ ਮੂੰਹ ਤੋਂ ਪਤਾ ਲਗਦਾ ਸੀ ਕਿ ਉਹ ਸੱਚਮੁੱਚ ਹੀ ਪੜ੍ਹਾਈ ਵਿੱਚ ਲੀਨ ਹੋਣਾ ਚਾਹੁੰਦਾ ਸੀ ।

“ਨਾ ਬੋਲ...ਮੈਂ ਕਿਹੜਾ ਤੈਥੋਂ ਟਿੰਡਾਂ ਲੈਣੀਐਂ ।” ਚੰਨੀਂ ਨੇ ਮੂੰਹ ਵੱਟ ਲਿਆ । 

“ਨਾ ਪੁੱਤ ! ਲੜੋ ਨਾ …… ਰੁਲਦੂਆ ! ਤੁਰ ਫਿਰ ਲਾ ਬੰਦ ਫੇਰ ਪੜ੍ਹ ਲਵੀਂ । ਤੁਰਨ ਫਿਰਨ ਨਾਲ ਦਿਮਾਗ ਹੌਲਾ ਹੋ ਜਾਂਦੈ । ਜਾਹ ਇਕ ਪਾਣੀ ਦੀ ਬਾਲਟੀ ਲਿਆ ਦੇ ਮੈਂ ਨਹਾ ਲਵਾਂ ।”

“ਬਾਪੂ ! ਇਹਨੂੰ ਆਖ ਫੇਰ ਮੈਨੂੰ ਟੋਕਿਆ ਨਾ ਕਰੇ ।” ਰੁਲਦੂ ਨੂੰ ਆਪਣੀ ਭੈਣ 'ਤੇ ਗੁੱਸਾ ਸੀ ।

“ਨਹੀਂ ਟੋਕਦੀ ਜਾਹ ਤੂੰ ।” ਬਾਪੂ ਨੇ ਦਿਲਾਸਾ ਦਿੰਦਿਆਂ ਕਿਹਾ । ਕੈਰੀ ਅੱਖ ਚੰਨੀਂ ਵੱਲ ਝਾਕਦਾ ਰੁਲਦੂ  ਸਵਾਤ 'ਚੋਂ ਬਾਲਟੀ ਚੁੱਕ ਲਿਆਇਆ। 

“ਟੋਕੂੰਗੀ ।” ਚੰਨੀਂ ਹੌਲੀ ਜਿਹੀ ਬੋਲੀ ਪਰ ਰੁਲਦੂ ਨੂੰ ਸੁਣ ਗਿਆ। ਉਹ ਦੰਦ ਪੀਂਹਦਾ ਸਾਰੇ ਘਰਾਂ ਦੇ ਸਾਂਝੇ ਨਲਕੇ ਤੋਂ ਪਾਣੀ ਲੈਣ ਤੁਰ ਗਿਆ ।

ਚਾਰੂ ਦਾ ਮਕਾਨ ਕਾਫੀ ਪੁਰਾਣਾ ਬਣਿਆ ਹੋਇਆ ਸੀ । ਚੰਨੀਂ ਘਰ ਨੂੰ ਲਿੰਬ ਪੋਚ ਕੇ ਰਖਦੀ ਜਿਸ ਕਾਰਣ ਪੁਰਾਣਾ ਘਰ ਵੀ ਆਪਣੀ ਉਮਰ ਲੰਮੀ ਕਰੀ ਜਾ ਰਿਹਾ ਸੀ । ਘਰ ਬਹੁਤਾ ਵੱਡਾ ਨਹੀਂ ਸੀ ਪਰ ਉਨ੍ਹਾਂ ਦਾ ਗੁਜ਼ਾਰਾ ਚੰਗਾ ਹੋਈ ਜਾਂਦਾ ਸੀ । ਇਕ ਵੱਡਾ ਕਮਰਾ, ਉਸਦੇ ਮੂਹਰੇ ਨਾਲ ਲਗਵੀਂ ਸਵਾਤ, ਜਿਸ ਤੋਂ ਰਸੋਈ ਦਾ ਕੰਮ ਵੀ ਲਿਆ ਜਾਂਦਾ ਸੀ । ਅਤੇ ਛੱਤੀ ਹੋਈ ਜਗ੍ਹਾ ਜਿੰਨਾਂ ਹੀ ਵਿਹੜਾ ਬਾਕੀ ਬਚਦਾ ਸੀ । ਸਵਾਤ ਦੇ ਮੂਹਰੇ ਚੌਂਕਾ ਬਣਿਆ ਹੋਇਆ ਸੀ। ਕਮਰੇ ਦਾ ਮੂੰਹ ਚੜ੍ਹਦੇ ਵੱਲ ਤੇ ਮਕਾਨ ਦਾ ਬੂਹਾ ਦੱਖਣ ਵੱਲ ਖੁੱਲ੍ਹਦਾ ਸੀ । ਚਾਰੂ ਦੇ ਆਸ ਪਾਸ ਦੇ ਘਰ ਵੀ ਉਸਦੀ ਜਾਤ ਦੇ ਹੀ ਸਨ । ਇਸ ਕਰਕੇ ਪਿੰਡ ਵਿਚ ਇਨ੍ਹਾਂ ਘਰਾਂ ਨੂੰ ‘ਮਜ਼ਬੀਆਂ ਦਾ ਵਿਹੜਾ” ਕਹਿ ਕੇ ਸੱਦਿਆ ਜਾਂਦਾ ਸੀ ।

ਰੁਲਦੂ ਪਾਣੀ ਲੈ ਆਇਆ । ਵਿਹੜੇ ਦੀ ਇਕ ਨੁੱਕਰੇ ਥੋੜ੍ਹੀਆਂ ਜਿਹੀਆਂ ਛਿਟੀਆਂ ਪਈਆਂ ਸਨ । ਛਿਟੀਆਂ ਤੋਂ ਹਟ ਕੇ ਇਕ ਲੱਕੜ ਦਾ ਫੱਟਾ ਰੱਖਿਆ ਹੋਇਆ ਸੀ ਜੋ ਨਹਾਉਣ ਜਾਂ ਕਪੜੇ ਧੋਣ ਦੇ ਕੰਮ ਆਉਂਦਾ ਸੀ । ਵਿਹੜੇ ਦੇ ਐਨ ਵਿਚਕਾਰ ਇਕ ਡੇਕ ਖੜ੍ਹੀ ਸੀ ।

ਚਾਰੂ ਮੰਜੇ ਤੋਂ ਉਠਿਆ । ਦੁਖਦੇ ਹੱਡਾਂ ਨੂੰ ਹਿਲਾਉਂਦਿਆਂ ਉਸਨੂੰ ਕਸੀਸ ਵੱਟਣੀ ਪਈ । ਉਹ ਫੱਟੇ ’ਤੇ ਬੈਠ ਕੇ ਨਹਾਉਣ ਲੱਗ ਪਿਆ । ਨਹਾਉਂਦੇ ਚਾਰੂ ਦਾ ਧਿਆਨ ਮੰਜੇ 'ਤੇ ਬੈਠ ਚੁੱਕੇ ਰੁਲਦੂ ਵੱਲ ਗਿਆ ਜੋ ਚੰਨੀ ਨੂੰ ਘੂਰ ਰਿਹਾ ਸੀ ।

“ਰੁਲਦੂਆ ! ਪੁੱਤ ਅਜੇ ਮ੍ਹੀਨਾ ਵੀ ਨੀਂ ਹੋਇਆ ਜਮਾਤਾਂ ਚੜ੍ਹੀਆਂ ਨੂੰ ਤੇ ਹੁਣੇ ਈ ਪੇਪਰ ਕਾਹਦੇ ਹੋਣ ਲੱਗ ਪੇ ?" ਚਾਰੂ ਨੂੰ ਜਿਵੇਂ ਅਚਾਨਕ ਖਿਆਲ ਆ ਗਿਆ ਹੋਵੇ । ਉਹ ਆਪਣੇ ਬੱਚਿਆਂ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ । 
ਮਾਂ ਦਾ ਪਿਆਰ ਵੀ ਇਕ ਬਾਪ ਹੀ ਪੂਰਾ ਕਰ ਰਿਹਾ ਸੀ । ਵੈਸੇ ਉਨ੍ਹਾਂ ਦੇ ਆਂਢ ਗੁਆਂਢ ਦਿਨ ਰਾਤ ਝਗੜਾ ਚਲਦਾ ਸੀ ਪਰ ਚਾਰੂ ਨੇ ਆਪਣੇ ਬੱਚਿਆਂ ਨੂੰ ਗੁੱਸੇ ਹੋ ਕੇ ਨਹੀਂ ਸੀ ਦੇਖਿਆ ।

“ਬਾਪੂ ! ਮਾਸਟਰ ਕਹਿੰਦੇ ਹੁਣ ਹਰ ਮਹੀਨੇ ਟੈਸਟ ਲਿਆ ਕਰਾਂਗੇ । ਸਗੋਂ ਚੰਗਾ ਈ ਐ ਨਾਲ ਦੀ ਨਾਲ ਤਿਆਰੀ ਹੋਈ ਜਾਊ ।” 

“ਦਸਮੀਂ ਤੋਂ ਮਗਰੋਂ ਤਾਂ ਫੇਰ ਵੱਡੀ ਪੜ੍ਹਾਈ ਹੁੰਦੀ ਹੋਊ ?”

“ਹਾਂ ਬਾਪੂ ।"

“ਤੇ ਉਹਦੇ ਤੇ ਖਰਚਾ ਵੀ ਬਾਹਲਾ ਔਂਦਾ ਹੋਊ ?” ਚਾਰੂ ਨੂੰ ਆਪਣੀ ਗਰੀਬੀ ਦਾ ਖਿਆਲ ਸੀ ।

“ਬਾਪੂ ! ਮੇਰੀਆਂ ਤਾਂ ਫੀਸਾਂ ਮਾਫ਼ ਹੋ ਜਾਣਗੀਆਂ, ਵਜ਼ੀਫ਼ਾ ਨਾਲ ਮਿਲੂਗਾ । ਤੇ ਨਾਲੇ ਬਾਪੂ ! ਜੇ ਐਂਤਕੀ ਮੈਂ ਪੰਜਾਬ 'ਚੋਂ ਫਸਟ ਆ ਜਾਵਾਂ ਤਾਂ ਮੌਜਾਂ ਈ ਲੱਗ ਜਾਣ ।” ਰੁਲਦੂ ਦਾ ਚਿਹਰਾ ਖਿਲ ਉਠਿਆ ।

“ਬਾਪੂ ! ਨਹਾ ਲਿਆ ਤਾਂ ਰੋਟੀ ਪਾਮਾਂ ਕਿ ਖਾ ਆਇਆ ?’ ਚੰਨੀ ਨੇ ਪੁੱਛਿਆ । 

“ਪਹਿਲਾਂ ਬਿਸਤਰਾ ਵਿਛਾ ਦੇ ਪੁੱਤ ! ਅੱਜ ਤਾਂ ਥਕੇਵਾਂ ਈ ਬਲਾ ਹੋ ਗਿਆ । ਅੱਜ ਸਰਦਾਰ ਸ਼ਹਿਰ ਗਿਆ ਸੀ ਤੇ ਮੈਂ ਵੀ ਆਖਿਆ ਰੋਟੀ ਘਰ ਜਾ ਕੇ ਖਾਊਂ ।”

ਚੰਨੀ ਨੇ ਰੋਟੀ ਪਕਾ ਲਈ ਸੀ । ਉਸਨੇ ਤਿੰਨ ਮੰਜੇ ਡਾਹ ਕੇ ਵਿਛਾ ਦਿੱਤੇ । ਗਰਮੀ ਕਾਫੀ ਵਧ ਚੁੱਕੀ ਸੀ ਜਿਸ ਕਾਰਣ ਉਹ ਵਿਹੜੇ ਵਿਚ ਹੀ ਸੌਂਦੇ। ਚਾਰੂ ਨਹਾਉਣ ਤੋਂ ਮਗਰੋਂ ਮੰਜੇ ਤੇ ਬੈਠ ਗਿਆ ਤਾ ਚੰਨੀ ਨੇ ਰੋਟੀ ਵਾਲਾ ਥਾਲ ਉਸ ਅੱਗੇ ਲਿਆ ਧਰਿਆ । ਚਾਰੂ ਰੋਟੀ ਖਾਣ ਲੱਗ ਪਿਆ । ਚੰਨੀ ਨੇ ਰੁਲਦੂ ਨੂੰ ਵੀ ਰੋਟੀ ਪਾ ਦਿੱਤੀ ।

“ਰੁਲਦੂ !” ਰੋਟੀ ਖਾਂਦਾ ਚਾਰੂ ਅਚਾਨਕ ਬੋਲਿਆ।

“ਹਾਂ ਬਾਪੂ !”

“ਭਲਾ ਡਿਪਟੀ ਕਿੰਨੀਆਂ ਜਮਾਤਾਂ ਪੜ੍ਹ ਕੇ ਲੱਗੀਦੈ ?” 

“ਬਾਪੂ ! ਡਿਪਟੀ ਬਣਨ ਵਾਸਤੇ ਤਾਂ ਬਹੁਤ ਪੜ੍ਹਨਾ ਪੈਂਦੈ ।" ਅਸਲ ਵਿਚ ਰੁਲਦੂ ਨੂੰ ਆਪ ਵੀ ਅਜੇ ਇਸ ਬਾਰੇ ਗਿਆਨ ਨਹੀਂ ਸੀ ।

“ਬਾਪੂ ! ਤੂੰ ਸਰਦਾਰ ਕੋਲ ਉਹਦੇ ਮੁੰਡੇ ਦੀ ਸ਼ਕੈਤ ਨੀਂ ਕੀਤੀ ?” 
“ਨਾ ਪੁੱਤ ! ਆਪਾਂ ਉਨ੍ਹਾਂ ਦਾ ਨੂਣ ਖਾਨੇਂ ਆਂ…..ਆਪਾਂ ਉਨ੍ਹਾਂ ਦੇ ਵਿਰੁੱਧ ਨੀਂ ਬੋਲ ਸਕਦੇ ।”

“ਤੂੰ ਉਨ੍ਹਾਂ ਦਾ ਲੂਣ ਨਾ ਖਾਇਆ ਕਰ ਬਾਪੂ ! ਉਹਦਾ ਮੁੰਡਾ ਤਾਂ ਮੇਰੇ ਨਾਲ ਲੜਦਾ ਰਹਿੰਦੈ । ਕਹਿੰਦਾ ਜੇ ਐਂਤਕੀ ਤੂੰ ਮੈਥੋਂ ਵੱਧ ਨੰਬਰ ਲਏ ਤਾਂ ਮੈਂ ਤੈਨੂੰ ਵੱਢ ਦਿਊਂ ।”

“ਕੋਈ ਨਾ ਪੁੱਤ ! ਤੂੰ ਉਹਦੇ ਨਾਲ ਨਾ ਲੜੀਂ । ਓ ਜਾਣੇ, ਤੂੰ ਦੋ ਨੰਬਰ ਘੱਟ ਲੈ ਲੀਂ ।” ਚਾਰੂ ਦੀ ਇਸ ਗੱਲ ਤੇ ਰੁਲਦੂ ਨਿਰੁੱਤਰ ਹੋ ਗਿਆ । ਰੋਟੀ ਖਾ ਕੇ ਚਾਰੂ ਸੌਂ ਗਿਆ । ਰੁਲਦੂ ਨੇ ਆਪਣਾ ਲੈਂਪ ਜਗਾਇਆ ਤੇ ਅੰਦਰ ਬੈਠ ਕੇ ਪੜ੍ਹਨ ਲੱਗ ਪਿਆ ।

“ਬੀਰੇ ! ਚਾਹ ਬਣਾ ਕੇ ਦੇਵਾਂ ?” ਚੰਨੀ ਅੰਦਰ ਆ ਕੇ ਬੋਲੀ । “ਸਰਦੈ ।” ਰੁਲਦੂ ਮੱਥੇ ਵੱਟ ਪਾ ਕੇ ਬੋਲਿਆ ।

“ਬੋਲਨਾਂ ਨੀਂ ਮੇਰੇ ਨਾਲ ?”

‘ਨਹੀਂ ।”

“ਬੋਲਨਾਂ ਕਾਹਤੋਂ ਨੀਂ ? ਤੂੰ ਤਾਂ ਮੇਰਾ ਚੰਗਾ ਵੀਰ ਐਂ । ਮੈਂ ਤਾਂ ਆਪਣੇ ਬੀਰ ਨੂੰ ਵਧੀਆ ਜਿਹੀ ਚਾਹ ਬਣਾ ਕੇ ਦਿਊਂ, ਬਹੁਤਾ ਦੁੱਧ ਪਾ ਕੇ ਝੋਟੇ ਦੇ ਸਿਰ ਅਰਗੀ ।” ਚੰਨੀ ਲਾਡ ਨਾਲ ਬੋਲੀ । 

“ਮੈਂ ਨੀਂ ਪੀਣੀ ਚਾਹ ਚੂਹ ਤੇਰੀ ਮੇਰੀ ਆੜੀ ਟੂਟ ।"

‘ਜਦੋਂ ਤੂੰ ਡਿਪਟੀ ਲੰਗ ਗਿਆ ਤਾਂ ਮੈਂ ਇਕ ਵਧੀਆ ਜਿਆ ਸੂਟ ਲੈਣਾ ਤੈਥੋਂ।"

“ਬੜਾ ਚਿਤ ਕਰਦੈ ਮਿੱਠਿਆਂ ਚੌਲਾਂ ਨੂੰ । ਊਂ ਮੇਰੇ ਨਾਲ ਲੜਦੀ ਰਹਿੰਨੀ ਐਂ ।"

“ਚੰਗਾ ਹੁਣ ਨੀਂ ਲੜਦੀ.....ਬੱਸ?ਲਿਆ ਮੈਨੂੰ ਆਵਦੀ ਕੋਈ ਮੂਰਤਾਂ ਵਾਲੀ ਕਤਾਬ ਦੇ ਦੇ,ਮੈਂ ਤਾਂ ਆਪ ਪੜੂੰਗੀ ।”

“ਊਂ.....ਪੜ੍ਹਨਾ ਵੀ ਔਂਦੈ ?”

“ਤੂੰ ਸਖਾ ਦੇ......ਚੱਲ ਰਹਿਣ ਦੇ, ਸਾਡਾ ਬੀਰ ਜਿਉਂ ਹੈਗੇ ਪੜ੍ਹਨ ਨੂੰ..... ਮੈਂ ਤਾ ਆਵਦੇ ਬੀਰ ਨੂੰ ਚਾਹ ਬਣਾ ਕੇ ਦਿੰਨੀ ਆਂ।" ਰੁਲਦੂ ਨੇ ਚੰਨੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ । ਚੰਨੀ ਉਠ ਕੇ ਚਾਹ ਬਨਾਉਣ ਚਲੀ ਗਈ ।

 

 


...ਚਲਦਾ...

ਪੰਜਾਬ ਦਾ ਇਤਿਹਾਸਕ ਰਹਿਨੁਮਾ ਮਹਾਰਾਜਾ ਰਣਜੀਤ ਸਿੰਘ (ਪੁਸਤਕ ਪੜਚੋਲ )

 

ਪੰਜਾਬ ਦਾ ਇਤਿਹਾਸਕ ਰਹਿਨੁਮਾ ਮਹਾਰਾਜਾ ਰਣਜੀਤ ਸਿੰਘ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਦਾ ਇਤਿਹਾਸਕ ਰਹਿਨੁਮਾ

ਮਹਾਰਾਜਾ ਰਣਜੀਤ ਸਿੰਘ

ਲੇਖਕ ---ਡਾ ਮੁਹੰਮਦ ਸ਼ਫੀਕ .

ਪ੍ਰਕਾਸ਼ਕ –ਸਪਤਰਿਸ਼ੀ ਪਬਲੀਕੇਸਨਜ਼ ਚੰਡੀਗੜ੍ਹ

ਪੰਨੇ ---191  ਮੁੱਲ ----250 ਰੁਪਏ

ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਹੁਕਮਰਾਨ ਹੈ ਜਿਸ ਦੀਆਂ ਨਿਹਮਤਾਂ ਤੇ ਰਾਜ ਭਾਗ ਦੀਆਂ ਬਰਕਤਾਂ ਦਾ ਜ਼ਿਕਰ ਪੰਜਾਬ ਦੇ ਲੋਕਾਂ ਵਿਚ ਬਚਪਨ ਤੋਂ ਸੁਣਿਆ ਪੜ੍ਹਿਆ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਵਡਿਆਈਆ ਬਾਰੇ ਸੈਕੜੇ ਪੁਸਤਕਾਂ ਛਪ ਚੁਕੀਆਂ ਹਨ । ਪੁਸਤਕਾਂ ਦੇ ਲੇਖਕ ਹਿੰਦੂ, ਸਿਖ ,ਮੁਸਲਮਾਨ,ਅੰਗਰੇਜ਼ ਸਾਰੇ ਹਨ । ਕਿਉਂ ਕਿ ਮਹਰਾਜਾ ਕਿਸੇ ਇਕ ਕੌਮ ਦਾ ਨਹੀ ਸੀ ੳਹ ਸਰਬਸਾਂਝਾ ਮਹਾਰਾਜਾ  ਸੀ । ਹਥਲੀ ਪੁਸਤਕ ਦਾ ਕਰਤਾ ਖੁਦ ਇਤਿਹਾਸ ਕਾਰ ਹੈ । ਲੇਖਕ ਦੀ  ਕਲਮ ਨੇ ਇਸ ਕਿਤਾਬ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ,ਸਿਖ ਇਤਿਹਾਸ ਦੇ ਖੌਜਕਾਰ ਮਹਾਰਾਜਾ ਰਣਜੀਤ ਸਿੰਘ ਦੀ ਬਹੁਪਖੀ ਸ਼ਖਸੀਅਤ ਸਮੇਤ ਸੱਤ ਕਿਤਾਬਾਂ ਲਿਖ ਕੇ ਇਤਿਹਾਸ ਤੇ ਵਿਰਸੇ ਨੂੰ ਲਿਖਣ  ਵਿਚ ਵਡਾ ਯੋਗਦਾਨ ਪਾਇਆ ਹੈ । ਇਹ ਪੁਸਤਕ ਵੀ ਖੋਜ  ਦੀ ਦ੍ਰਿਸ਼ਟੀ ਤੋਂ ਲਿਖੀ ਗਈ ਹੈ । ਪੁਸਤਕ ਲਿਖਣ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਂਗ ਦੇ ਡੀਂਨ ,ਡਾ ਦਲਬੀਰ ਸਿਂਘ ਢਿਲੋਂ, ਡਾ ਬਲਰਾਜ ਸਿੰਘ, ਡਾ ਪੁਸ਼ਪਿੰਦਰ ਕੌਰ ਢਿਲੋਂ, ਡਾ ਸੁਖਨਿੰਦਰ ਕੌਰ ਢਿਲੌਂ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਦੀ ਹਲਾਸ਼ੇਰੀ ਤੇ ਉਤਸ਼ਾਂਹ ਦਾ ਜ਼ਿਕਰ ਲੇਖਕ ਨੇ ਆਰੰਭ ਵਿਚ ਕੀਤਾ ਹੈ ਡਾ ਕੁਲਬੀਰ ਸਿੰਘ ਢਿਲੌਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੁਸਤਕ ਦਾ ਮੁਖ ਬੰਦ ਪ੍ਰਭਾਵਸ਼ਾਂਲੀ ਸ਼ਬਦਾਂ ਵਿਚ ਲਿਖਿਆ ਹੈ ।ਮਹਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਗੁਰੂ ਦਾ ਰਣਜੀਤ ਨਗਾਰਾ ਕਹਿੰਦੇ ਸਨ ।ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਗੁਰੂ ਦੇ ਨਾਮ ਤੇ ਰਾਜ ਕੀਤਾ। ਪੁਸਤਕ ਦੀ ਵਿਸ਼ੇਸ਼ਤਾ ਇਹ ਹੈ  ਇਹ ਇਤਿਹਾਸਕ ਕਿਤਾਬ ਲਿਖਣ ਲਈ ਲੇਖਕ ਨੇ 40 ਪੰਜਾਬੀ ਪੁਸਤਕਾਂ ਦੇ ਹਵਾਲੇ ਦਿਤੇ ਹਨ ।ਇਂਨ੍ਹਾ ਵਿਚ ਬਾਬਾ ਪ੍ਰੈਮ ਸਿੰਘ ਹੋਤੀ,  ਭਾਈ ਕਾਹਨ ਸਿੰਘ ਨਾਭਾਂ ,ਬਖਸ਼ੀਸ਼ ਸਿੰਘ ਨਿਝਰ ,ਸ਼ਮਸ਼ੇਰ ਸਿੰਘ  ਅਸ਼ੋਕ ,ਗੰਡਾ ਸਿੰਘ ਇਤਿਹਾਸਕਾਰ ,ਰਤਨ ਸਿੰਘ ਜਗੀ ਦਸਮ ਗ੍ਰੰਥ ਖੌਜੀ ,ਕਿਰਪਾਲ ਸਿੰਘ ਇਤਿਹਾਸਕਾਰ ,ਹਰੀ ਰਾਮ ਗੁਪਤਾ ,ਨਰਿੰਦਰ ਪਾਲ ਸਿੰਘ (ਪੰਜਾਬ ਦਾ ਇਤਿਹਾਸ )ਹਰਨਾਮ ਸਿੰਘ ਸ਼ਾਂਨ (ਖਾਲਸਾ ਰਾਜ ਦਾ ਵਰਤਾਰਾ )ਸੋਹਨ ਲਾਲ ਸੂਰੀ  ਪ੍ਰਸਿਧ ਪਤਰਕਾਰ ਤੇ ਇਤਿਹਾਸਕਾਰ ,ਖੁਸ਼ਵੰਤ ਸਿੰਘ ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖਾਲਸਾ ) ਇਤਿਹਾਸ ਕਾਰ ਢਾਡੀ ਸੋਹਨ ਸਿੰਘ ਸੀਤਲ ,ਸੀਤਾ ਰਾਮ ਕੋਹਲੀ ,ਬੂਟੇ ਸ਼ਾਂਹ ,ਕਨ੍ਹਈਆ ਲਾਲ ,ਅੰਮ੍ਰਿਤ ਲਾਲ ਪਾਲ ,ਦੇ ਨਾਮ ਪ੍ਰਮੁਖ ਹਨ । ਅੰਗਰੇਜ਼ੀ ਵਿਚ 56 ਕਿਤਾਬਾਂ ਦੇ ਹਵਾਲੇ ਹਨ ।ਜਿਂਨ੍ਹਾਂ ਵਿਚ ਹਿਸਟਰੀ ਆਫ ਪੰਜਾਬ ,ਲੈਪਲ ਗ੍ਰਿਫਿਨ ,ਕੇ ਕੇ ਖੁਲਰ ਕਨਿੰਘਮ, ਮੈਲਕਮ ਮੋਹਨ ਲਾਲ ,ਮੁਹੰਮਦ ਲਤੀਫ ,ਨੈਸ਼ਨਲ ਅਚੀਵ ਆਫ ਇੰਡੀਆ ,(ਨਵੀ ਦਿਲੀ) , ਇਤਿਹਾਸਕਾਰ ਡਾ ਹਰਬੰਸ਼ ਸਿੰਘ ,ਬਿਕਰਮਜੀਤ ਹਸਰਤ ,ਫਕੀਰ ਅਜ਼ੀਜ਼ ਉਦੀਂਨ, ਗੋਕਲ ਚੰਦ ਨਾਰੰਗ, ਗੁਲਸ਼ਨ ਲਾਲਾ ਚੋਪੜਾਂ ਦੀਆ ਇਤਿਹਾਸਕ ਕਿਰਤਾਂ ਹਨ । ਦੂਸਰੀ ਵਿਸ਼ੇਸ਼ਤਾ ਇਸ ਕਿਤਾਬ ਦੀ ਇਹ ਹੈ ਕਿ ਸਾਰੀ ਕਿਤਾਬ ਵਿਚ 633 ਹਵਾਲੇ ਪੁਸਤਕ ਦੇ ਹਰੇਕ ਪੰਨੇ ਉਪਰ ਨੰਬਰ ਦੇ ਕੇ  ਫੁਟ ਨੋਟ  ਦਰਜ ਕੀਤੇ ਗਏ ਹਨ । ਤਾਂ ਜੋ ਕਿਸੇ ਪਾਠਕ ਨੂੰ ਕਈ ਸ਼ੰਕਾ ਨਾ ਰਹੇ ।ਇਸ ਲਿਹਾਜ਼ ਨਾਲ ਇਹ ਪੁਸਤਕ ਹਵਾਲਾ ਪੁਸਤਕ ਦਾ ਦਰਜਾ ਹਾਸਲ ਕਰ ਜਾਂਦੀ ਹੈ ।

ਪੁਸਤਕ ਦੇ 9 ਕਾਂਡ ਹਨ । ਮਹਾਰਾਜਾ ਰਣਜੀਤ ਸਿੰਘ ਦੇ ਵਡੇ ਵਡੇਰਿਆਂ ਦਾ ਜ਼ਿਕਰ ਪਹਿਲੇ ਕਾਂਡ ਵਿਚ ਹੈ । ਇਸ ਖਾਂਨਦਾਨ ਵਿਚੋਂ ਬੁਢਾਂ ਸਿੰਘ  ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਗਿਆਨੀ ਸੋਹਨ ਸਿੰਘ ਸੀਤਲ ਦੀ ਕਿਤਾਬ ਸਿਖ ਰਾਜ ਤੇ ਸ਼ੇਰਿ ਪੰਜਾਬ ਪੁਸਤਕ ਵਿਚ ਲਿਖਿਆ ਹੈ ਕਿ ਮਹਾਰਾਜਾ ਦਾ ਰਾਜ ਘਰਾਣਾ ਭਟੀ ਰਾਜਪੂਤ ਰਾਜਾ ਸਲਵਾਨ ਨਾਲ ਜੁੜਦਾ  ਹੈ । (ਪਂਨਾ 16 ਹਵਾਲਾ ਨੰਬਰ 22 ) ਲੈਪਲ ਗ੍ਰਿਫਿਨ ਦੀ ਖੋਜ ਹੈ ਮਹਾਰਾਜਾ ਦੇ ਵਡੇ ਵਡੇਰੇ ਜਨ ਸਾਨਸੀ ਕਬੀਲੇ ਨਾਲ ਸੰਬੰਧਤ ਸਨ ।ਜੋ ਸੰਧਾਂਵਾਲੀਆ ਖਾਂਨਦਾਨ ਦੇ ਨਾਲ ਸੀ ।ਪਰ ਗੋਕਲ ਚੰਦ ਨਾਰੰਗ ਗ੍ਰਿਫਿਨ ਦੇ ਇਸ ਵਿਚਾਰ ਨਾਲ ਸਹਿਮਤ ਨਹੀ ਹੈ । ਮਹਾਰਾਜਾ ਸਾਹਿਬ ਦੀ ਇਹ ਸਾਰੀ ਬੰਸਾਵਲੀ ਵਖ ਵਖ ਵਿਦਵਾਨਾਂ ਅਨੁਸਾਰ ਪੁਸਤਕ ਦੇ ਪੰਨਾ 11-31 ਵਿਚ ਹੈ ।ਬੁਢਾ ਸਿੰਘ ਬਾਰੇ ਪਤਾ ਲਗਾ ਹੈ ਕਿ ਇਹ ਸੂਰਬੀਰ ਸਿੰਘ ਸਤਵੇਂ ਗੁਰੂ ਗੁਰੂ ਹਰ ਰਾਇ ਜੀ ਵੇਲੇ ਸਿਖੀ ਪ੍ਰਭਾਵ ਹੇਠ ਆਇਆ ਸੀ । ਤੇ ਉਸਨੇ  1692 ਵਿਚ  ਦਸਵੇ ਗੁਰੂ ਜੀ ਤੋਂ ਖੰਡੇ ਬਾਟੇ ਦੀ ਪਹੁਲ ਛਕੀ ਸੀ । ਬੁਢਾਂ ਸਿੰਘ ਬਹੁਬਲੀ ਸੀ ( ਇਤਿਹਾਸਕਾਰ (ਫੌਜਾ ਸਿੰਘ )ਇਸ ਖਾਨਦਾਨ ਵਿਚੋਂ ਚੜ੍ਹਤ ਸਿੰਘ ,ਦਲ ਸਿੰਘ ,ਮੰਗੀ ਸਿੰਘ, ਚੇਤ ਸਿੰਘ ਭਰਾ ਸਨ । ਚੜ੍ਹਤ ਸਿੰਘ ਦੇ ਘਰ  ਮਹਾਂ ਸਿੰਘ ਦਾ ਜਨਮ 1760 ਵਿਚ ਹੋਇਆ ।ਮਹਾਂ ਸਿੰਘ ਨੇ ਸ਼ੁਕਰਚਕੀਆ ਮਿਸਲ ਦੀ ਵਾਗਡੋਰ ਸੰਭਾਲੀ ।ਦੂਸਰੇ ਕਾਂਡ ਵਿਚ ਲਿਖਿਆ  ਕਿ ਰਣਜੀਤ ਸਿੰਘ ਦੇ ਦਾਦੇ ਦਾ ਨਕੜਦਾਦਾ ਭਾਈ ਬਾਗ ਸਿੰਘ ਸਿਖ ਧਰਮ ਦਾ ਪੈਰੋਕਾਰ ਸੀ । ਸ਼ੁਕਰਚਕੀਆ ਮਿਸਲ ਦਾ ਮੋਢੀ ਸੀ ।(ਪੰਨਾ 32)ਕਿਤਾਬ ਦੇ ਪੰਨਾ 35 ਤੇ ਮਾਹਾਰਜਾ ਦੀ ਕੁੰਡਲੀ ਹੈ । ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਉਦਾਰਤਾ ਦਾ ਵੇਰਵਾ ਬਹੁਤ ਹੈ । ਆਪਣੇ ਦਰਬਾਰ ਵਿਚ ਆਉਣ  ਵਾਲੇ ਹਰੇਕ ਸ਼ਖਸ ਤੋਂ ੳਹ ਨਜ਼ਰਾਨਾ ਲਿਆ ਕਰਦਾ ਸੀ ਤੇ ਜਾਣ ਵੇਲੇ ਬਹੁਤ ਕੀਮਤੀ ਤੋਹਫੇ ਦੇ ਕੇ ਭੇਜਦਾ ਸੀ ।ਮਹਾਰਾਜਾ ਦੇ ਦਰਬਾਰ ਵਿਚ  ਧਿਆਨ ਸਿੰਘ ਡੋਗਰਾ ਪ੍ਰਧਾਂਨ ਮੰਤਰੀ ,ਫਕੀਰ ਅਜ਼ੀਜ਼ਉਦੀਂਨ  ਵਿਦੇਸ਼ ਮੰਤਰੀ ,ਇਲਾਹੀ  ਬਖਸ਼ ਨੂਰ ਦੀਂਨ  ਫੌਜਾਂ ਦੇ ਕਮਾਂਡਰ ਸਨ । ਤੋਸ਼ਾਂਖਾਨੇ ਦੇ ਇੰਚਾਰਜ ਮਿਸਰ ਬੇਲੀ ਰਾਮ ਸੀ ।ਮਹਾਰਾਜਾ ਸਾਹਿਬ ਦਰਬਾਰ ਲਾਉਣ ਵੇਲੇ ਸੋਨੇ ਦੀ ਕੁਰਸੀ ਸੀ ਤੇ ਬੈਠਦਾ ਸੀ । ਬਾਕੀ ਦਰਬਾਰੀ ਕੁਰਸੀ ਦੇ ਦੋਨੋ ਪਾਸੇ ਲਾਈਂਨ ਬਣਾ ਕੇ ਖੜੇ ਹੁੰਦੇ  ਸਨ । ਦਰਬਾਰ ਦੀ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਸੀ ।ਇਤਿਹਾਸਕਾਰ ਸੋਹਨ ਲਾਲ ਸੂਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਏਸ਼ੀਆ ਦੇ ਵਡੇ ਵਡੇ ਹੁਕਮਰਾਨਾਂਵਾਂਘ ਮਹਾਰਾਜਾ ਦਾ ਦਰਬਾਰ ਸਜਧਜ ਵਾਲਾ ਹੁੰਦਾ ਸੀ । ਸਰਬਸਾਂਝੇ ਦਰਬਾਰ ਦੀ ਵਡੀ ਮਿਸਾਲ ਸੀ ਜਿਸ ਵਿਚ ਹਿੰਦੂ  ਸਿਖ ਅੰਗਰੇਜ਼  ਇਟਾਲੀਅਨ ਜਰਮਨੀ ਦੇ ਅਫਸਰ ਕਮਾਂਡਰ ਹੁੰਦੇ ਸੀ । ਮਹਾਰਾਜਾ ਰੋਜ਼ ਆਪਣੇ ਰੁਝੇਵੇਂ ਵਿਚੋਂ ਇਕ ਘੰਟਾ ਗੁਰੂ ਗ੍ਰੰਥ ਸਾਹਿਬ ਚੋਂ  ਗੁਰਬਾਣੀ ਪਾਠ  ਸੁਣਿਆ ਕਰਦਾ ਸੀ । ਇਸ ਤੋਂ ਇਲਾਵਾ ਸ਼ਿਕਾਰ ਕਰਨਾ ,ਅਫਸਰਾਂ ਨੂੰ ਹਿਦਾਇਤਾ ਦੇਣੀਆਂ ਰਾਜ ਦਾ ਪੂਰਾ ਹਿਸਾਬ ਕਿਤਾਬ ਵੇਖਣਾ ,ਅਨੁਸ਼ਸਨ ਤੇ ਨਜ਼ਰ ਰਖਣੀ ਮੁਖ ਰੁਝੇਵੇਂ ਸਨ । ਅਨੁਸ਼ਾਂਸਨ ਅਧੀਨ   ਇਕ ਵਾਰੀ ਮਹਾਰਾਜਾ ਸਾਹਿਬ ਨੂੰ ਮਿਲਣ ਵਾਸਤੇ ਸ਼ੇਰ ਸਿੰਘ ਮਹਾਰਜੇ ਨੂੰ ਲੰਮੀ ਉਡੀਕ ਕਰਨੀ ਪਈ ।  ਇਕ ਕਾਂਡ ਵਿਚ ਲੇਖਕ ਨੇ ਲਿਖਿਆ ਹੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ 39 ਯੂਰਪੀਨ ਅਫਸਰ ਸਨ ।। ਜੀਂ ਐਲਰਡ ,ਜੀਂ ਕੋਰਟੇ ,ਜਰਨ਼ਲ ਵੈਂਨਤੂਰਾ। ਭਾਂਰਤੀ ਅਹਿਲਕਾਰਾਂ ਵਿਚ ਡੋਗਰੇ ਸਰਦਾਰ ਧਿਆਨ ਸਿੰਘ, ਗੁਲਾਬ ਸਿੰਘ ,ਰਾਜਾ ਸੁਚੇਤ ਸਿੰਘ, ਰਾਜਾ ਹੀਰਾ ਸਿੰਘ ।ਮੁਸਲਮਾਨ ਦਰਬਾਰੀ ਫਕੀਰ ਅਜ਼ੀਜ਼ੁਦੀਂਨ ,ਫਕੀਰ ਇਮਾਮਦੀਨ ,ਸਿਖ ਸਰਦਾਰ ਸਾਮ ਸਿੰਘ ਅਟਾਰੀ ਵਾਲਾ ,ਹਰੀ ਸਿਘ ਨਲਵਾ ,ਦੇਸਾ ਸਿੰਘ ਮਜੀਠੀਆ ,ਲਹਿਣਾ ਸਿੰਘ ਮਜੀਠੀਆ ,ਸੰਧਾਂਵਾਲੀਏ ਸਰਦਾਰ, ਅਕਾਲੀ ਫੂਲਾ ਸਿੰਘ ਸਨ । ਹਿੰਦੂ ਦਰਬਾਰੀਆ ਵਿਚ ਦੀਨਾ ਨਾਥ ,ਅਮਰ ਨਾਥ ,ਮੋਹਕਮ ਚੰਦ ,ਦੀਵਾਨ ਮੋਤੀ ਰਾਮ ,ਕਰਮ ਚੰਦ ,ਭਵਾਨੀ ਦਾਸ ,ਖੁਸ਼ਹਾਲ ਸਿੰਘ ,ਮਿਸਰ ਬੇਲੀ ਰਾਮ ਆਦਿ ਦਾ ਪੂਰਾ ਜ਼ਿਕਰ ਕਿਤਾਬ ਵਿਚ ਦਰਜ ਹੈ । ਇਕ ਕਾਂਡ ਵਿਚ ਮਹਾਰਾਜਾ ਸਾਹਿਬ ਦੀਆਂ ਕਸ਼ਮੀਰ ,ਮੁਲਤਾਨ ਪਿਸ਼ਾਂਵਰ ਦੀਆਂ ਜਿਤਾਂ ਦਾ ਵੇਰਵਾ ਹੈ ।ਇਂਨ੍ਹਾਂ  ਜੰਗਾਂ ਵਿਚ ਸ਼ਹੀਦ ਹੋਏ ਯੋਧਿਆਂ ਦੇ ਨਾਮ ਹਨ ।ਪਿਸ਼ਾਵਰ ਦੀ ਜੰਗ ਵਿਚ ਅਕਾਲੀ ਫੂਲਾ ਸਿੰਘ, ਪੰਜ ਛੇ ਅਫਸਰ  ਸਮੇਤ ਇਕ ਹਜ਼ਾਰ ਸਿਖ ਸ਼ਹੀਦ ਹੋਏ ।  17 ਮਾਰਚ 1824 ਨੂੰ ਪਿਸ਼ਾਂਵਰ ਵਿਚ ਸਿਖ ਫੋਜਾਂ ਦਾਖ਼ਲ ਹੋਈਆਂ  ਪਿਸ਼ਾਵਰ ਦੀ ਲੜਾਂਈ ਵਿਚ ਦੋਨੋ ਪਾਸੇ 20000 ਫੋਜਾਂ ਸਨ  ਮਹਾਰਾਜਾ ਦੀ ਇਹ ਸਿਫਤ ਸੀ ਜੋ ਵੀ ਰਾਜਾ ਹਾਰਦਾ ਉਸਨੂੰ ਪੈਨਸ਼ਨ ਤੇ ਹੋਰ ਸਹੂਲਤਾ ਦਿਤੀਆ ਜਾਂਦੀਆਂ ਤੇ ਉਸਦੀ ਸ਼ਾਂਨੋ ਸ਼ੋਕਤ ਦਾ ਖਿਆਲ ਰਖਿਆ ਜਾਂਦਾ ।ਉਸ ਤੇ ਕੋਈ ਤਸ਼ਦਦ ਕਰਨਾ ਤਾਂ ਦੂਰ ਦੀ ਗਲ ਸੀ। ਉਸ ਨਾਲ ਚੰਗਾ ਸਲੂਕ ਕੀਤਾ ਜਾਂਦਾ ਸੀ। ਮਹਾਰਾਜਾ ਸਾਹਿਬ ਦੀ ਧਾਂਰਮਿਕ ਉਦਾਰਵਾਦੀ ਨੀਤੀ , ਪਰਜਾ ਹਿਤੈਸ਼ੀ ਹੋਣਾ,  ਹਾਰੇ ਰਾਜਿਆਂ  ਲਈ ਦਿਆਲਤਾ ਪੂਰਵਕ ਵਰਤਾਅ ਇਹ ਸਾਰਾ ਜ਼ਿਕਰ ਕਿਤਾਬ ਵਿਚ ਹੈ  । । ਧਾਂਰਮਿਕ ਸਥਾਂਨਾਂ ਲਈ ਵਿਸ਼ੇਸ਼ ਰਕਮ ਹਰ ਸਾਲ ਲਈ ਮੁਕਰਰ ਕੀਤੀ ਜਾਂਦੀ ਸੀ ।ਲੋੜਵੰਦ ਤੇ ਗਰੀਬ ਲੋਕਾਂ ਨੂੰ ਮੋਹਰਾਂ ਨਾਲ ਨਿਵਾਜਣ ਦੀਆਂ ਕਹਾਣੀਆਂ ਪੰਜਾਬੀਆਂ ਦੇ ਪੋਟਿਆਂ ਤੇ ਹਨ ।ਸਕੂਲਾਂ ਦੇ ਬੱਚੇ ਪਾਂਡੀ ਪਾਤਸ਼ਾਂਹ ਜਿਹੀਆ ਕਵਿਤਾਂਵਾਂ ਮੂੰਹ ਜ਼ਬਾਨੀ ਰਟੀ  ਫਿਰਦੇ  ਹਨ ।  ਇਕ ਕਾਂਡ ਵਿਚ 40 ਦੇ ਕਰੀਬ ਵਿਦੇਸੀ ਵਿਦਵਾਨਾਂ ਦੀਆਂ ਮਹਾਰਾਜਾ ਰਣਜੀਤ ਸਿੰਘ ਬਾਰੇ ਰਾਵਾਂ ਹਨ ।ਕਵੀਆਂ ਦੀਆਂ ਕਵਿਤਾਵਾਂ ਹਨ । ਸ਼ੇਰਿ ਪੰਜਾਬ ਦੇ ਰਾਜ ਵਿਚ ਆਹੁਦੇਦਾਰਾਂ ਦੀ ਸੂਚੀ ਹੈ ਤੇ ਜੀਵਨ ਤੇ ਸੰਖੇਪ ਝਾਤ ਦਾ ਇਕ ਪੰਨਾ ਹੈ । ਕੁਲ ਮਿਲਾ ਕੇ ਇਤਿਹਾਸਕ ਪੁਸਤਕ ਪੰਜਾਬ ਦੇ ਇਤਿਹਾਸਕ ਰਹਿਨੁਮਾ ਦੀ ਮੁਲਵਾਨ ਸਾਂਭਣ ਯੋਗ ਦਸਤਾਵੇਜ਼ ਹੈ ।ਕਮੀ ਇਕੋ ਰਹਿ ਗਈ ਕਿ ਜੇਕਰ ਮਹਾਰਾਜਾ ਰਣਜੀਤ  ਸਿੰਘ ਆਪਣਾ ਜਾਨਸੀਂਨ ਬਣਾ ਜਾਂਦੇ ਤਾਂ ਪੰਜਾਬ ਦਾ ਇਤਿਹਾਸ ਹੀ ਹੋਰ ਹੋਣਾ ਸੀ । ਉਂਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਹੀ ਅਰਥਾਂ ਵਿਚ ਲੋਕ ਹਿਤੈਸ਼ੀ ਰਾਜ ਸੀ । ਸ਼ੇਰਿ ਪੰਜਾਬ ਦਾ ਰਾਜ  ਪੰਜਾਬ ਦੀ ਬਹੁਮੁਲੀ ਵਿਰਾਸਤ ਹੈ ।   ਲੇਖਕ ਨੇ ਖੋਜ ਭਰਪੂਰ ਜਾਣਕਾਰੀ  ਨਾਲ ਪਾਠਕਾਂ ਨੂੰ ਨਿਵਾਜਿਆ ਹੈ । 

ਗੁਰੂ ਨਾਨਕ ਦੇਵ ਜੀ ਅਤੇ ਕਾਜ਼ੀ ਰੁਕਨ-ਉਦ-ਦੀਨ ਵਿਰੁਧ ਮੱਕਾ ਦੇ ਅਮੀਰ ਦਾ ਫਤਵਾ (ਲੇਖ )

 

ਗੁਰੂ ਨਾਨਕ ਦੇਵ ਜੀ ਅਤੇ ਕਾਜ਼ੀ ਰੁਕਨ-ਉਦ-ਦੀਨ ਵਿਰੁਧ ਮੱਕਾ ਦੇ ਅਮੀਰ ਦਾ ਫਤਵਾ (ਲੇਖ )

ਦਲਵਿੰਦਰ ਸਿੰਘ ਗਰੇਵਾਲ   

Email: dalvinder45@yahoo.co.in
Address:
Ludhiana India
ਦਲਵਿੰਦਰ ਸਿੰਘ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿਆਹਤੋ ਬਾਬਾ ਨਾਨਕ ਫਕੀਰ’ ਅਨੁਸਾਰ ਗੁਰੂ ਨਾਨਕ ਦੇਵ ਜੀ ਮੱਕੇ ਦੇ ਕਬਰਿਸਤਾਨ  ਚਲੇ ਗਏ ਅਤੇ ਉਥੇ ਤਿੰਨ ਦਿਨ ਠਹਿਰੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਮਰਦਾਨਾ ਨੇ ਆਪਣਾ ਸੰਗੀਤ ਸ਼ੁਰੂ ਕੀਤਾ । ਸ਼ਬਦ ਸੰਗੀਤ ਸੁਣ ਕੇ ਅਰਬ ਦੇ ਲੋਕ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਏ। ਇਨ੍ਹਾਂ ਸ਼ਰਧਾਲੂਆਂ ਵੱਲੋਂ ਖਜੂਰਾਂ ਦੇ ਢੇਰ ਅਤੇ ਦੁੱਧ ਦੇ ਭਰੇ ਭਾਂਡੇ ਭੇਟ ਕੀਤੇ  ਗਏ। ਸ਼ਬਦ- ਸੰਗੀਤ ਦੇ ਅੰਤ ਵਿਚ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ। ਕਾਜ਼ੀ ਰੁਕਨ-ਉਦ-ਦੀਨ, ਖਵਾਜਾ ਜ਼ੈਨ-ਉਲ-ਆਬ –ਇ-ਦੀਨ (ਤਾਰੀਖ-ਇ- ਅਰਬ ਦੇ ਲੇਖਕ), ਕਾਜ਼ੀ ਗੁਲਾਮ ਅਹਿਮਦ (ਮੱਕਾ ਦਾ ਸਭ ਤੋਂ ਅਮੀਰ ਆਦਮੀ) ਅਤੇ ਇਬਨੀ ਅਸਵਾਦ, ਕੁਰੇਸ਼ ਕਬੀਲੇ ਦਾ ਮੁਖੀ ਅਤੇ ਬੁਧੂ ਕਬੀਲੇ ਦੇ ਮੁਖੀ ਵੀ ਮੌਜੂਦ ਸਨ।


ਤਾਰੀਖੇ ਅਰਬ (1505-1506) ਦੇ ਲੇਖਕ ਖਵਾਜਾ ਜੈਨੁਲ ਅਾਬ-ਇ- ਦੀਨ ਜਿਨ੍ਹਾਂ ਨੇ ਆਪਣੀ ਅਰਬੀ ਕਿਤਾਬ, ਖਵਾਜਾ ਜੈਨੁਲ ਆਬ –ਇ-ਦੀਨ, ਵਿੱਚ, ਗੁਰੂ ਨਾਨਕ ਦੇਵ ਜੀ ਦੀ ਅਰਬੀ ਯਾਤਰਾ ਦਾ ਅੱਖੀਂ ਦੇਖਿਆਂ ਹਾਲ ਲਿਖਿਆ ਹੈ, ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਬਰਿਸਤਾਨ ਵਿੱਚ ਮੌਜੂਦ ਰਹੇ । ਉਹ ਲਿਖਦਾ ਹੈ, "ਜਦੋਂ ਗੁਰੂ ਜੀ ਕਾਜ਼ੀ ਰੁਕਨ-ਉਦ-ਦੀਨ ਨੂੰ ਮਿਲੇ ਸਨ, ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ।" ਜਿਵੇਂ ਹੀ ਉਹ ਆਹਮੋ-ਸਾਹਮਣੇ ਹੋਏ, ਰੁਕਨ-ਉਦ-ਦੀਨ ਨੇ ਆਪਣਾ ਸਲਾਮ ਪੇਸ਼ ਕੀਤਾ, ਅਤੇ ਗੁਰੂ ਨੇ ਆਪਣਾ ਆਸ਼ੀਰਵਾਦ ਦਿੱਤਾ। ਰੁਕਨ-ਉਦ-ਦੀਨ ਨੇ ਪੁੱਛਿਆ, "ਫਲਾ ਅੱਲਾ ਮਜ਼ਹਬੂ", ਭਾਵ "ਤੁਸੀਂ ਕਿਸ ਧਰਮ ਨਾਲ ਸਬੰਧਤ ਹੋ?" ਜਵਾਬ ਸੀ, “ਅਬਦੁੱਲਾ ਅੱਲ੍ਹਾ ਲਾ ਮਜ਼ਹਾਬੂ,” ਭਾਵ “ਮੈਂ ਰੱਬ ਦਾ ਸੇਵਕ ਹਾਂ; ਮੇਰਾ ਕੋਈ ਧਰਮ ਨਹੀਂ ਹੈ।”


ਸਾਰਾ ਦਿਨ ਸਵਾਲਾਂ-ਜਵਾਬਾਂ ਵਿਚ ਬੀਤ ਗਿਆ। ਕੁੱਲ ਤਿੰਨ ਸੌ ਸੱਠ ਸਵਾਲ ਸਨ। ਇਸਲਾਮ ਵਿੱਚ ਗਾਉਣ 'ਤੇ ਪਾਬੰਦੀ ਦੇ ਸਵਾਲ ਦੇ ਜਵਾਬ ਵਿੱਚ, ਗੁਰੂ ਜੀ ਨੇ ਕਿਹਾ: "ਹਦੀਸ ਵਿੱਚ ਲਿਖਿਆ ਹੈ ਕਿ ਤੁਹਾਡੇ ਪੈਗੰਬਰ ਮੁਹੰਮਦ ਸਾਹਿਬ ਕੁਰੇਸ਼ ਕਬੀਲੇ ਵਿੱਚ ਇੱਕ ਵਿਆਹ ਵਿੱਚ ਗਏ ਸਨ ਜਿੱਥੇ ਔਰਤਾਂ ਗਾ ਰਹੀਆਂ ਸਨ। ਹਜ਼ਰਤ ਮੁਹੰਮਦ ਨੂੰ ਦੇਖ ਕੇ ਉਨ੍ਹਾਂ ਨੇ ਲੋਕ ਗੀਤ ਗਾਉਣਾ ਬੰਦ ਕਰ ਦਿੱਤਾ ਅਤੇ ਭਜਨ ਗਾਉਣਾ ਸ਼ੁਰੂ ਕਰ ਦਿੱਤਾ। ਮੁਹੰਮਦ ਸਾਹਿਬ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ ਗੀਤ ਗਾਉਣੇ ਚਾਹੀਦੇ ਹਨ ਅਤੇ ਪ੍ਰਮਾਤਮਾ ਉਨ੍ਹਾਂ ਨੂੰ ਇੱਜ਼ਤ ਬਖਸ਼ੇਗਾ। ਰੁਕਨ-ਉਦ-ਦੀਨ ਨੇ ਕਿਹਾ, “ਯਾ ਰਬੀ ਤਾਹਰੂ ਫੀ ਅਲ ਕਾਬੂਲ-ਉਲ ਰਬ,” ਭਾਵ “ਤੁਹਾਨੂੰ ਰੱਬ ਦੁਆਰਾ ਮੇਰੇ ਕੋਲ ਭੇਜਿਆ ਗਿਆ ਹੈ; ਕਿਰਪਾ ਕਰਕੇ ਮੈਨੂੰ ਪਛਾਣਨ ਦੀ ਯੋਗਤਾ ਬਖਸ਼ੋ।”


ਰੁਕੁਨ-ਉਦ-ਦੀਨ ਨੇ ਫਿਰ ਦਲੀਲ ਦਿੱਤੀ ਕਿ,” ਇਸਲਾਮ ਵਿੱਚ, ਵਾਲ ਕੱਟਣਾ ਪ੍ਰਵਾਨ ਹੈ, ਪਰ ਗੁਰੂ ਆਪਣੇ ਵਾਲਾਂ ਨੂੰ ਕਟਵਾ ਕੇ ਨਹੀਂ ਰੱਖਦਾ”। ਜਵਾਬ ਵਿੱਚ ਗੁਰੂ ਜੀ ਨੇ ਕਿਹਾ, “ਇਹ ਠੀਕ ਨਹੀਂ ਹੈ। ਤੁਹਾਡਾ ਕੁਰਾਨ ਵੀ ਵਾਲ ਕੱਟਣ ਦੀ ਇਜਾਜ਼ਤ ਨਹੀਂ ਦਿੰਦਾ”। ਰੁਕਨ-ਉਦ-ਦੀਨ ਹੈਰਾਨ ਹੋ ਗਿਆ ਅਤੇ ਪੁੱਛਿਆ, “ਕੀ ਮੈਂ ਕੁਰਾਨ ਦੇ ਵਿਰੁੱਧ ਜਾ ਰਿਹਾ ਹਾਂ? ਕੀ ਤੁਹਾਡਾ ਮਤਲਬ ਹੈ, 'ਮੈਂ ਕੁਰਾਨ ਪੜ੍ਹਦਾ ਹਾਂ, ਪਰ ਸਮਝਦਾ ਨਹੀਂ? ੀੲਸ ਦੀ ਵਿਆਖਿਆ ਕਰੋ ਜੀ." ਗੁਰੂ ਜੀ ਨੇ ਉਸ ਨੂੰ ਪੈਰਾ ਦੋ ਸੂਰਤ ਬਦਰ ਰਾਕੁ 24 ਆਇਤ 195, (ਅਨੁਵਾਦਕ ਨੂੰ ਸਵਾਲ ਵਿੱਚ 195 ਦੀ ਬਜਾਏ ਆਇਤ 196 ਵਿੱਚ ਹਵਾਲਾ ਮਿਲਿਆ) ਦਾ ਹਵਾਲਾ ਦੇਣ ਲਈ ਕਿਹਾ, ਜਿੱਥੇ ਇਹ ਦਰਸਾਇਆ ਗਿਆ ਹੈ ਕਿ ਇੱਕ ਆਤਮਿਕ ਜੀਵਨ ਦੀ ਅਗਵਾਈ ਕਰਨ ਲਈ. ਹੱਜ ਤੇ ਜਾਣ ਵਾਲਿਆਂ ਲਈ ਵਾਲ ਕੱਟਣ ਦੀ ਮਨਾਹੀ ਹੈ। 


ਇਸ ਮੁੱਦੇ 'ਤੇ ਕਿ “ਕੀ ਰੱਬ ਕਾਬਾ ਵਿੱਚ ਰਹਿੰਦਾ ਹੈ ਜਾਂ ਨਹੀਂ,” ਗੁਰੂ ਨੇ ਕਿਹਾ: "ਇੱਥੋਂ ਤੱਕ ਕਿ ਕੁਰਾਨ ਵੀ ਕਾਬਾ ਨੂੰ ਰੱਬ ਦਾ ਨਿਵਾਸ ਮੰਨਣ ਦੀ ਧਾਰਨਾ ਨੂੰ ਚੁਣੌਤੀ ਦਿੰਦਾ ਹੈ। ਪ੍ਰਮਾਤਮਾ ਨੇ ਮੁਹੰਮਦ ਨੂੰ ਸੰਬੋਧਿਤ ਕੀਤਾ ਅਤੇ ਕਿਹਾ, 'ਨਖਨ ਅਕਰਥ ਵ ਅੱਲ੍ਹਾਏ ਮਿਨ ਹਬੁਲ ਵਾਰੀਦ', ਭਾਵ, 'ਮੈਂ ਹਰ ਮਨੁੱਖ ਦੇ ਉਸ ਦੀ ਆਪਣੀ ਸਾਜੀ ਦੁਨੀਆ ਨਾਲੋਂ ਵੱਧ ਨੇੜੇ ਹਾਂ”। ਇਹ ਸੁਣ ਕੇ ਹਾਜ਼ਰੀਨ ਨੇ ਪੁਕਾਰਿਆ, “ਮਰਹਬਾ! ਲੈਬੈਂਕ !! ਜ਼ਜ਼ਕ ਹਮ ਅੱਲ੍ਹਾ ਤਾਲਾ," ਭਾਵ "ਅਦਭੁਤ! ਅਸੀਂ ਤੁਹਾਡੀ ਸੇਵਾ ਵਿੱਚ ਸਮਰਪਣ ਕਰਦੇ ਹਾਂ। ਪ੍ਰਮਾਤਮਾ ਤੁਹਾਨੂੰ ਵਰਦਾਨ ਅਤੇ ਚੰਗਿਆਈ ਬਖਸ਼ੇ।”


ਅਗਲੇ ਦਿਨਾਂ ਵਿੱਚ, ਗੁਰੂ ਜੀ ਨੇ ਰੋਜ਼ਾਨਾ ਕੀਰਤਨ ਅਤੇ ਉਪਦੇਸ਼ਾਂ ਦਾ ਪਰਵਾਹ ਜਾਰੀ ਰੱਖਿਆ। ਗੁਰੂ ਜੀ ਦੇ ਸ਼ਬਦ-ਸੰਦੇਸ਼ ਤ ਉਪਦੇਸ਼ਾਂ ਨੇ ਉਨ੍ਹਾਂ ਲੋਕਾਂ ਨੂੰ ਖੁਸ਼ ਕੀਤਾ ਜੋ ਰੱਬ ਅਤੇ ਸੱਚ ਦੀ ਖੋਜ ਵਿੱਚ ਸਨ। ਲੋਕ ਚੜ੍ਹਾਵੇ ਵਜੋਂ ਦੁੱਧ, ਖਜੂਰ ਅਤੇ ਸ਼ਹਿਦ ਲਿਆਉਂਦੇ ਸਨ, ਜੋ ਫਿਰ ਹਾਜ਼ਰੀਨ ਵਿਚ ਵੰਡ ਦਿੱਤੇ ਜਾਂਦੇ ਸਨ।

ਇੱਕ ਦਿਨ ਹਾਜ਼ਰੀਨ  ਨੇ ਮੁਕਤੀ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਦੀ ਬੇਨਤੀ ਕੀਤੀ ਤਾਂ ਜੋ ਉਹਨਾਂ ਦੀ ਮਨੁੱਖੀ ਭਟਕਣਾ ਖਤਮ ਹੋ ਸਕੇ. ਲੇਖਕ, ਜੈਨੁਲ ਅਬਦੀਨ ਦੇ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਯਾਕ ਅਰਜ਼ ਗੁਫ਼ਤਮ (ਆਦਿ ਗ੍ਰੰਥ, ਤਿਲੰਗ, ਅੰਕ 721 ਸ਼ਬਦ ਨੂੰ ਰਾਗ) ਵਿੱਚ ਗਾਇਆ।


ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ 1 ॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ  ॥ 1 ॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ  ਸਵਦ ਤਕਬੀਰ ॥ 2 ॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ  ਮਮ ਈ ਚਿਨੀ ਅਹਵਾਲ ॥ 3 ॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ  ਤੁਰਾ ਤੇਰੇ ਚਾਕਰਾਂ ਪਾ ਖਾਕ ॥ 4 ॥ 1 ॥


ਕਾਜ਼ੀ ਰੁਕਨ-ਉਦ-ਦੀਨ ‘ਯਾਕ ਅਰਜ਼ ਗੁਫ਼ਤਮ’ ਸ਼ਬਦ ਸਦਾ ਹੀ ਗਾਉਣ ਲੱਗ ਪਏ।


ਆਖਰਕਾਰ, ਨਾਨਕ ਸ਼ਾਹ ਫਕੀਰ ਦੇ ਜਾਣ ਦਾ ਸਮਾਂ ਆ ਗਿਆ, ਅਤੇ ਮੰਡਲੀ ਨੇ ਵਿਛੋੜੇ ਦੇ ਸ਼ਬਦ ਲੋੜੇ। ਗੁਰੂ ਨਾਨਕ ਨੇ ਕਿਹਾ, "ਪਰਮਾਤਮਾ ਤੁਹਾਡੇ ਚਿੱਤ ਵਿੱਚ ਸਦਾ ਵਸਦਾ ਰਹੇ; ਉਸ ਦਾ ਸਿਮਰਨ ਕਰੋ। ਤੁਹਾਡੀ ਸ਼ਰਧਾ ਗੁਰੂ ਘਰ ਵਿਚ ਕਬੂਲ ਹੋਈ ਹੈ।''


ਇਸ ਇਕੱਠ ਵਿੱਚ ਹਾਜੀ ਗੁਲ ਮੁਹੰਮਦ, ਸ਼ੇਖ-ਏ-ਅਰਬ ਖਵਾਜਾ ਜੈਨੁਲ ਅਾਬ-ਇ-ਦੀਨ, ਕੁਰੇਸ਼ ਕਬੀਲੇ ਦੇ ਮੁਖੀ ਅਬਾਨ ਅਸਵਾਦ, ਬੁਧੂ ਕਬੀਲੇ ਦੇ ਮੁਖੀ ਸਾਰੇ ਹਾਜ਼ਰ ਸਨ। ਰੁਕਨ-ਉਦ-ਦੀਨ ਦੇ ਗੁਰੂ ਨਾਨਕ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਣ ਦੀ ਖ਼ਬਰ ਮੱਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।


ਇਸ ਮੁਲਾਕਾਤ ਨੂੰ ਅਰਬੀ ਲੇਖਕ ਨੇ ਤਿੰਨ ਸੌ ਪੰਨਿਆਂ ਵਿੱਚ ਬਿਆਨ ਕੀਤਾ ਹੈ। ਉਹ ਅੱਗੇ ਲਿਖਦਾ ਹੈ ਕਿ ਰੁਕਨ-ਉਦ-ਦੀਨ 917 ਹਿਜਰੀ (1511 ਈ.) ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ ਸਿਰਜਣਹਾਰ ਦੇ ਸੰਪਰਕ ਵਿਚ ਆਇਆ। ਇਸ ਸੰਪਰਕ ਦਾ ਭੇਤ ਸਿਰਫ਼ ਕਾਜ਼ੀ ਹੀ ਜਾਣਦਾ ਹੈ।


ਖਵਾਜਾ ਜ਼ੈਨ-ਉਲ-ਆiਬ ਦੀਨ, ਤਵਾਰੀiਖ ਅਰਬ ਦੇ ਲੇਖਕ, ਜੋ ਮੱਕਾ ਦੇ ਕਬਰਿਸਤਾਨ ਵਿਚ ਮੌਜੂਦ ਸਨ, ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੁਕਨ-ਉਦ-ਦੀਨ ਨੂੰ ਦਿੱਤੀ ਸਿੱਖਿਆ ਅਤੇ ਬਾਬ-ਉਲ ਦੇ ਅਧਿਆਇ ਵਿਚ ਮੌਜੂਦ ਹੋਰਾਂ ਬਾਰੇ ਲਿਖਿਆ। -ਉਸ ਦੀ ਪੁਸਤਕ ‘ਤਵਾਰੀਖ-ਏ-ਅਰਬ’ (ਪੰਨਾ 300) ਗੁਰੂ ਨਾਨਕ ਦੇਵ ਜੀ ਦਾ ਦਾ ਮੱਕਾ ਉਪਦੇਸ਼  300 ਅਨੁਯਾਈਆਂ ਨੇ ਸੁਣਿਆ। ਰੁਕਨ-ਉਦ-ਦੀਨ ਡੂੰਘੇ ਧਿਆਨ ਵਿੱਚ ਚਲਾ ਗਿਆ। ਇਸ ਤੋਂ ਬਾਅਦ, ਰੁਕਨ-ਉਦ-ਦੀਨ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਿਆ ਅਤੇ ਜਦੋਂ ਤੱਕ ਉਸਨੂੰ ਕੱਟੜਪੰਥੀ ਸ਼ਾਸਨ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ,  ਇੱਕ ਗੁਫਾ ਵਿੱਚ ਜਾ ਕੈ  ਧਿਆਨ ਵਿੱਚ ਲੱਗਿਆ  ਰਿਹਾ ।। ਜਦੋਂ ਮੱਕਾ ਦੇ ਅਮੀਰ ਨੂੰ ਪਤਾ ਲੱਗਾ ਕਿ ਮੁਸਲਮਾਨ ਇੱਕ ਕਾਫਿਰ ਦੀ ਪਾਲਣਾ ਕਰ ਰਹੇ ਹਨ, ਤਾਂ ਉਸਨੇ ਫਤਵਾ ਜਾਰੀ ਕੀਤਾ । ਇਸ ਫਤਵੇ  ਦੀਆਂ ਮੱਦਾਂ ਇਹ ਸਨ;


1. ਨਾਨਕ ਫਕੀਰ ਕਾਫਿਰ ਹੈ। ਉਸ ਦੀਆਂ ਸਿੱਖਿਆਵਾਂ ਝੂਠੀਆਂ ਅਤੇ ਮੁਸਲਿਮ ਧਰਮ ਦੇ ਵਿਰੁੱਧ ਹਨ।

2. ਰੁਕਨ-ਉਦ-ਦੀਨ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ।

3. ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਖਵੇਸ਼ ਕਬੀਲੇ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਜਾਂਦਾ ਹੈ।

4. ਗੁਰੂ ਨਾਨਕ ਦੇਵ ਜੀ ਦੇ ਹਰੇਕ ਪੈਰੋਕਾਰ ਨੂੰ '30 ਕੋੜੇ ਮਾਰਨ ਅਤੇ 11 ਦਿਨ ਭੋਜਨ ਤੋਂ ਬਿਨਾਂ ਰੱਖਿਆ ਜਾਵੇ'।

5. ਫਿਰ ਉਨ੍ਹਾਂ ਨੂੰ ਰੇਤ ਦੇ ਟਿੱਬਿਆਂ ਵਿੱਚ ਦੱਬ ਦਿੱਤਾ ਜਾਵੇ।

6. ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਲੇ ਮੂੰਹ ਕਰਕੇ ਊਠਾਂ ੁਤੇ ਸ਼ਹਿਰ ਵਿੱਚ ਘੁਮਾਇਆ ਜਾਵੇ।

7. ਉਹਨਾਂ ਨੂੰ ਉਲਟਾ ਲਟਕਾ ਦਿੱਤਾ ਜਾਵੇਗਾ।

8. ਗੁਰੂ ਨਾਨਕ (ਰੁਕੁਨ-ਉਦ-ਦੀਨ) ਦੇ ਸਭ ਤੋਂ ਮਜ਼ਬੂਤ ਪੈਰੋਕਾਰ ਨੂੰ ਉਸ ਦੀ ਛਾਤੀ ਤੱਕ ਜ਼ਮੀਨ ਵਿੱਚ ਦੱਬ ਦਿੱਤਾ ਜਾਵੇ ਅਤੇ ਫਿਰ ਪੱਥਰ ਮਾਰ ਕੇ ਮਾਰ ਦਿੱਤਾ ਜਾਵੇ।


ਸ਼ਹਿਰ ਵਿੱਚ ਇਹ ਐਲਾਨ ਕੀਤਾ ਗਿਆ ਕਿ ਇੱਕ ਅਪਰਾਧੀ ਨੂੰ ਪੱਥਰ ਮਾਰ ਕੇ ਮਾਰਿਆ ਜਾ ਰਿਹਾ ਹੈ। ਇਸ ਘਟਨਾ ਨੂੰ ਦੇਖਣ ਲਈ ਸ਼ਹਿਰੀਆਂ ਦੀ ਭੀੜ ਜਮਾਂ ਹੋ ਗਈ। ਮੱਕਾ ਦੇ ਨਾਗਰਿਕ ਪੱਥਰ ਲੈ ਕੇ ਚਾਰੇ ਪਾਸੇ ਇਕੱਠੇ ਹੋਏ ... ਤਵਾਰੀਖ-ਏ-ਅਰਬ ਦੇ ਲੇਖਕ ਨੇ ਇਸ ਘਟਨਾ ਨੂੰ ਸੰਖੇਪ ਵਿੱਚ ਕਿਹਾ: "ਰੁਕੁਨ-ਉਦ-ਦੀਨ ਦੀ ਕੁਰਬਾਨੀ ਵਿਸ਼ੇਸ਼ ਸੀ। ਕੁਰਬਾਨੀ ਵੇਖ ਕੇ 50% ਦਰਸ਼ਕ ਨਾਨਕ ਦੇ ਪੈਰੋਕਾਰ ਬਣ ਗਏ। ਇਸ ਤਰ੍ਹਾਂ ਹਰ ਕੁਰਬਾਨੀ ਨਾਲ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਗਈ”।


ਅਰਬ ਦੇਸ਼ ਦੀ ਗਰਮੀਆਂ ਦੀ ਰੁੱਤ ਦੀ ਰੇਤ ਦੀ ਤਪਸ਼ ਵਿੱਚ, ਰੁਕਨ-ਉਦ-ਦੀਨ ਨੇ ਬਿਨਾਂ ਉਫ ਕੀਤੇ ਸਾਰੀਆਂ ਸਜ਼ਾਵਾਂ ਝੱਲੀਆਂ। ਜਦੋਂ ਉਸਨੂੰ ਗਿਆਰਾਂ ਦਿਨਾਂ ਬਾਅਦ ਰੇਤ ਵਿੱਚੌਂ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਉਸਦੇ ਸਰੀਰ ਦੇ ਹਰ ਹਿੱਸੇ  ਤੋਂ ਲੋਕਾਂ ਨੇ  ਰੱਬ ਦਾ ਨਾਮ ਸੁਣਿਆਂ। ਆਖ਼ਰ 22 ਦਿਨਾਂ ਬਾਅਦ ਰੇਤ ਵਿੱਚ ਦੱਬਣ ਪਿੱਛੋਂ ਪੱਥਰ ਮਾਰਨ ਦੇ ਸੱਤਵੇਂ ਫਤਵੇ ਨੂੰ ਲਾਗੂ ਕਰਨ ਦਾ ਦਿਨ ਨੇੜੇ ਆ ਗਿਆ। ਰੁਕਨ-ਉਦ-ਦੀਨ ਸਦੀਵੀ ਅਨੰਦ ਅਤੇ ਸਿਮਰਨ ਵਿੱਚ ਬੇਪਰਵਾਹ ਸੀ। ਉਸ ਵਿੱਚ ਉਦਾਸੀ ਦਾ ਕੋਈ ਨਿਸ਼ਾਨ ਨਹੀਂ ਸੀ। ਅੰਤ ਵਿੱਚ, ਮੱਕਾ ਦੇ ਸ਼ਾਹ ਨੇ ਇੱਕ ਕਲਮ ਅਤੇ ਸਿਆਹੀ ਮੰਗਵਾਈ ਤਾਂ ਜੋ ਰੁਕਨ-ਉਦ-ਦੀਨ ਦੇ ਆਖ਼ਰੀ ਸ਼ਬਦਾਂ ਦਾ ਦਸਤਾਵੇਜ਼ੀਕਰਨ ਕੀਤਾ ਜਾ ਸਕੇ। ਰੁਕਨ-ਉਦ-ਦੀਨ ਆਪਣੇ ਅੰਤਰ ਧਿਆਂਨ ਤੋਂ ਬਾਹਰ ਆਇਆ ਅਤੇ ਆਪਣੇ ਗੁਰੂ ਦੇ ਸ਼ਬਦ ਯਾਦ ਕੀਤੇ: "ਤੁਸੀਂ ਜੋ ਅਨੁਭਵ ਕਰਦੇ ਹੋ, ਦੂਜਿਆਂ ਨਾਲ ਸਾਂਝਾ ਕਰੋ।" ਇਸ ਤੋਂ ਵਧੀਆ ਸਮਾਂ ਹੋਰ ਨਹੀਂ ਹੋ ਸਕਦਾ ਸੀ; ਮੱਕਾ ਦੇ ਲੋਕ ਪੱਥਰਬਾਜ਼ੀ ਲਈ ਇਕੱਠੇ ਹੋਏ ਸਨ। ਸਾਰਿਆਂ ਦੇ ਸਾਹਮਣੇ, ਉਸਨੇ ਆਪਣੇ ਆਖਰੀ ਸ਼ਬਦ ਬਿਆਨ ਕੀਤੇ: "ਰੁਬਾਨੀਅਨ ਖ਼ਤੀਬਾ ਅਲ ਇਮਾਮੇ ਹਜ਼ਰਤ ਨਾਨਕ ਮਾ, ਅਕਾਲਮੇਹੁ ਇਨਾ ਫੀਹੇ ਮੁਸਲੇ ਮੁਨ।" ਇਸ ਦਾ ਮਤਲਬ ਇਹ ਸੀ ਕਿ “ਮੇਰਾ ਧਰਮ ਅਤੇ ਮੇਰਾ ਦੇਵਤਾ ਗੁਰੂ ਨਾਨਕ ਹੈ। ਉਹ ਸਭ ਤੋਂ ਮਹਾਨ ਹੈ ਅਤੇ ਪਵਿੱਤਰ ਸੰਦੇਸ਼ ਦਿੰਦਾ ਹੈ। ਮੈਨੂੰ ਉਸ ਵਿੱਚ ਵਿਸ਼ਵਾਸ ਹੈ. ਜੇ  ਤੁਸੀਂ ਮੁਕਤੀ ਚਾਹੁੰਦਾ ਹੋ ਤਾਂ ਨਾਨਕ ਦੀ ਸ਼ਰਨ ਲਵੋ। ਜੋ ਕੋਈ ਇਸ 'ਤੇ ਵਿਚਾਰ ਕਰੇਗਾ, ਉਹ ਸਵਰਗ ਜਾਵੇਗਾ।'' ਇਹ ਕਹਿ ਕੇ ਉਸ ਨੇ ਸਰੀਰ ਛੱਡ ਦਿੱਤਾ। ਜਿਹੜੇ ਉਸ ਨੂੰ ਮਾਰਨ ਲਈ ਪੱਥਰ ਲੈ ਕੇ ਆਏ ਸਨ, ਉਹ ਉਸ ਦੇ ਪੈਰੀਂ ਪੈ ਗਏ। ਭੀੜ ਵਿੱਚ ਕਈਆਂ ਨੇ ਆਪਣਾ ਵਿਸ਼ਵਾਸ ਨਾਨਕ ਵੱਲ ਮੋੜ ਲਿਆ। ਅੱਜ ਵੀ, ਬੱੁਧੂ ਕਬੀਲੇ ਦੇ ਸ਼ੇਰ-ਦਿਲ ਲੋਕ, ਜੋ ਨਾਨਕ ਦੇ ਸ਼ਰਧਾਲੂਆਂ ਦੀ ਸੰਤਾਨ ਹਨ, ਅਜੇ ਵੀ ਮੱਕਾ ਅਤੇ ਬੈਤੁਲ ਮਕਦਾਸ ਵਿੱਚ ਰਹਿੰਦੇ ਹਨ। ਸਿੱਖ ਹੋਣ ਦੇ ਨਾਤੇ ਉਹ ਆਪਣੇ ਵਾਲ ਨਹੀਂ ਕੱਟਦੇ। ਰੁਕਨ-ਉਦ-ਦੀਨ ਦੇ ਵੰਸ਼ਜ ਅਜੇ ਵੀ ਅਫਗਾਨਿਸਤਾਨ ਵਿੱਚ ਤੀਰਾਹ ਪਹਾੜਾਂ ਦੇ ਆਲੇ-ਦੁਆਲੇ ਰਹਿੰਦੇ ਹਨ ਜੋ ਗੁਰੂ ਨਾਮਕ ਦੇਵ ਜੀ ਦੇ ਸ਼ਬਦਾਂ ਨੂੰ ਸੋਨੇ ਦੀ ਜਿਲਦ ਵਾਲੀ ਪੁਸਤਕ ਵਿੱਚ ਸਾਂਭ ਕੇ ਰਖਦੇ ਹਨ।


ਮੱਕਾ ਦੇ ਅਮੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਲੱਭਣ ਅਤੇ ਖਤਮ ਕਰਨ ਲਈ ਆਪਣੇ ਆਦਮੀ ਭੇਜੇ। ਇਕ ਹੋਰ ਪੁਸਤਕ ਗੁਨੀਤੁਸਲੇਹਿਨ (1506-07) ਦਾ ਲੇਖਕ ਅਬਦੁਲ ਰਹਿਮਾਨ, ਅਜਿਹਾ ਹੀ ਇਕ ਵਿਅਕਤੀ ਸੀ ਜਿਸ ਨੂੰ ਇਹ ਕੰਮ ਸੌਂਪਿਆ ਗਿਆ ਸੀ। ਉਸਨੇ ਆਪਣੀ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਆਪਣੀ ਮੁਲਾਕਾਤ ਬਾਰੇ ਲਿਖਿਆ: “ਜਦੋਂ ਮੈਂ ਆਪਣੇ ਘੋੜੇ ਨੂੰ ਤੇਜ਼ ਅਤੇ ਕਾਹਲੀ ਨਾਲ ਚਲਾ ਰਿਹਾ ਸੀ; ਮੇਰਾ ਘੋੜਾ ਅਚਾਨਕ ਰੁਕ ਗਿਆ। ਮੈਂ ਉਸ ਨੂੰ ਲੱਤ ਮਾਰ ਕੇ ਅੱਗੇ ਬਧਾਉਣ ਦੀ ਕੋਸ਼ਿਸ਼ ਕੀਤੀ ਪਰ ਘੋੜਾ ਨਾ ਹਿੱਲਿਆ। ਮੈਂ ਸਿਰ ਚੁੱਕ ਕੇ ਸਾਹਮਣੇ ਦੇਖਿਆ ਤਾਂ 100 ਗਜ਼ ਦੀ ਦੂਰੀ 'ਤੇ ਫਕੀਰ ਬੈਠੇ ਸਨ। ਉਨ੍ਹਾਂ ਵਿਚਲੇ ਬਜ਼ੁਰਗ ਵਿਅਕਤੀ ਦਾ ਚਿਹਰਾ ਚਮਕਦਾਰ ਸੀ । ਉਸ ਦੇ ਆਲੇ ਦੁਆਲੇ ਹਜ਼ਾਰਾਂ ਸੂਰਜਾਂ ਨਾਲੋਂ ਵੀ ਸ਼ਕਤੀਸ਼ਾਲੀ ਆਭਾ ਸੀ। ਇਸ ਚਮਕ ਨੇ ਮੇਰੀਆਂ ਅੱਖਾਂ ਬੰਦ ਕਰ ਦਿੱਤੀਆਂ ਅਤੇ ਮੈਨੂੰ ਇੱਕ ਇਲਹਾਮ ਹੋਇਆ ਕਿ ਮੈਂ ਇੱਕ ਅਪਰਾਧ ਕਰਨ ਵਾਲਾ ਸੀ। ਮੇਰੇ ਨਾਲੋਂ ਤੋਂ ਉਹ ਘੋੜਾ ਚੰਗਾ ਸਾਬਤ ਹੋਇਆ ਜਿਸ ਨੇ ਮੈਨੂੰ ਇਸ ਅਪਰਾਧ ਤੋਂ ਬਚਾਇਆ ਭਾਵੇਂ ਮੈਂ ਉਸਨੂੰ ਅੱਗੇ ਵਧਣ ਲਈ ਕੋੜੇ ਮਾਰੇ। ਮੇਰੇ ਸਾਹਮਣੇ ਉਹੀ ਰੱਬੀ ਰੂਹ ਸੀ ਜਿਸ ਨੇ ਮੱਕਾ ਮਸਜਿਦ ਨੂੰ ਹਿਲਾ ਦਿੱਤਾ ਸੀ ਅਤੇ ਸ਼ਾਹ ਸ਼ਰਫ਼ ਅਤੇ ਰੁਕਨ-ਉਦ-ਦੀਨ ਉਸ ਦੇ ਸ਼ਰਧਾਲੂ ਬਣ ਗਏ ਸਨ। ਉਸ ਨੇ ਅਰਬਾਂ ਵਿਚ ਰੱਬ ਦੇ ਸੱਚੇ ਨਾਮ ਦਾ ਸਹੀ ਪ੍ਰਚਾਰ ਕੀਤਾ ਅਤੇ ਹੁਣ ਮੇਰੇ ਸਾਹਮਣੇ ਹੈ। ਮੈਂ ਆਪਣੇ ਹੋਸ਼ ਸੰਭਾਲੇ ਅਤੇ ਗਲਤ ਨੂੰ ਸਹੀ ਕਰਨ ਬਾਰੇ ਸੋਚਿਆ। ਮੈਂ ਤੁਰੰਤ ਘੋੜੇ ਤੋਂ ਉਤਰਿਆਂ  ਅਤੇ ਜੁੱਤੀ ਲਾਹ ਕੇ ਗੁਰੂ ਨਾਨਕ ਦੇ ਪੈਰੀਂ ਪੈ ਗਿਆ।” ਗੁਰੂ ਨਾਨਕ ਦੇਵ ਜੀ ਨੂੰ ਮਾਰਨ ਆਇਆ ਵਿਅਕਤੀ ਇਸ ਤਰ੍ਹਾਂ ਗੁਰੂ ਜੀ ਦਾ ਸਿੱਖ ਬਣ ਗਿਆ।


ਜਦੋਂ ਗੁਰੂ ਜੀ ਮੱਕਾ ਵਿੱਚ ਸਨ, ਉਹਨਾਂ ਨੂੰ ਇੱਕ ਚੋਗਾ ਦਿੱਤਾ ਗਿਆ ਸੀ ਜਿਸ ਉੱਤੇ ਕੁਰਾਨ ਦੀਆਂ ਆਇਤਾਂ ਸਨ ਅਤੇ ਗੁਰੂ ਦੀ ਉਸਤਤ ਛਾਪੀ ਗਈ ਸੀ। ਗੁਰੂ ਜੀ ਨੂੰ ਖਜੂਰ ਅਤੇ ਸ਼ਹਿਦ ਦੇ ਪੰਜ ਸੇਰ ਵੀ ਭੇਟ ਕੀਤੇ ਗਏ। ਦੂਜਾ ਚੋਗਾ ਕਾਰੂਨ ਹਾਮਿਦ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਮਿਸਰ ਦਾ ਸ਼ਾਸਕ ਸੀ। ਇਸ ਚੋਲੇ ਉੱਤੇ ਅਰਬੀ ਸ਼ਿਲਾਲੇਖ ਵੀ ਸੀ। ਡੇਰਾ ਬਾਬਾ ਨਾਨਕ ਵਿੱਚ ਰੱਖਿਆ ਚੋਲਾ ਇਨ੍ਹਾਂ ਦੋਵਾਂ ਵਿੱਚੋਂ ਇੱਕ ਹੈ। ਅਰਬੀ ਲੇਖਕ ਦੱਸਦਾ ਹੈ ਕਿ ਚੋਲੇ 'ਤੇ ਸ਼ਿਲਾਲੇਖ ਸੀ, "ਲਾ ਹਿਲਾਇਲਾ ਅੱਲਾ ਸੁਭਨ ਕਾਨਿਕੁਨ ਤੋ ਮਿਨ ਜ਼ਾਲਮੀਨ," ਭਾਵ "ਪੂਜਾ ਦੇ ਯੋਗ ਰੱਬ ਹੀ ਉਹ ਹੈ ਜੋ ਦਇਆ ਕਰੇਗਾ ਅਤੇ ਮੇਰੇ ਵਰਗੇ ਪਾਪੀ ਨੂੰ ਅਸੀਸ ਦੇਵੇਗਾ।" "ਅਲ ਹਮਦੁਲ ਇਲ ਲਹੇ ਆਲਮੀਨ, ਅਲਰਹਿਮਾਨ ਰਹੀਮ ਮਲਿਕ ਯੋਮੁਦੀਨ।"


ਜਦੋਂ ਗੁਰੂ ਜੀ ਮੱਕਾ ਛੱਡ ਰਹੇ ਸਨ ਤਾਂ ਲੋਕ ਉਨ੍ਹਾਂ ਦੇ ਜਾਣ ਬਾਰੇ ਸੋਚ ਕੇ ਦੁਖੀ ਸਨ। ਤਾਜੁਦੀਨ ਲਿਖਦਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਨੂੰ ਆਪਣਾ ਡੰਡਾ ਇੱਕ ਯਾਦਗਾਰੀ ਚਿੰਨ੍ਹ ਵਜੋਂ ਦਿੱਤਾ ਅਤੇ ਕਿਹਾ, "ਆਸਾ ਮਨ ਫਜ਼ਲੇ ਰਬੀਨ ਦੀਦਾਰੁਨ ਫੇਰੇ, ਹਕਾ ਰੁ ਵਸੀਰਾ ਤੁਲ ਮੁਸਤਕੀਮ।" ਜਿਸ ਦਾ ਮਤਲਬ ਹੈ “ਇਸ ਡੰਡੇ ਨੂੰ ਪਰਮੇਸ਼ੁਰ ਦੀ ਮੋਹਰ ਸਮਝੋ। ਇਹ ਤੁਹਾਨੂੰ ਪਰਮੇਸ਼ਵਰ ਦੇ ਰਾਹ ਦੀ ਯਾਦ ਦਿਵਾਉਂਦਾ ਰਹੇਗਾ। ” ਗੁਰੂ ਨਾਨਕ ਦੇ ਸਿੱਖ ਇਸ ਡੰਡੇ ਨੂੰ ਸ਼ਰਧਾ ਦੀ ਵਸਤੂ ਸਮਝਦੇ ਹਨ। ਮੁਸ਼ਤਾਕ ਦੇ ਅਨੁਸਾਰ, ਸਥਾਨਕ ਲੋਕ ਮੱਕਾ ਦੇ ਪੱਛਮ ਵੱਲ ਸੁਲਤਾਨ ਬਾਹੂ, ਬਾਬਾ ਫਰੀਦ ਅਤੇ ਗੁਰੂ ਨਾਨਕ ਸ਼ਾਹ ਫਕੀਰ ਦੀ ਯਾਦ ਵਿੱਚ ਬਣਾਏ ਗਏ ਤਿੰਨ ਨਿਵਾਸਾਂ ਦੀ ਗੱਲ ਕਰਦੇ ਹਨ।ਇਹ ਲਿਖਾਰੀ  ਦੁਬਾਰਾ ਅਰਬ ਦੇਸ਼ਾਂ ਦੀ ਯਾਤਰਾ ਤੇ ਜਾ ਰਿਹਾ ਹੈ ਤਾਂ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਤਿੰਨ ਪੁਸਤਕਾਂ 1. ਤਾਜ-ਉ-ਦੀਨ ਨਕਸ਼ਬੰਦੀ (1509 ਈ., ਅਣਪ੍ਰਕਾਸ਼ਿਤ) ਸੱਯਦ ਬਾਬਾ ਨਾਨਕ ਫਕੀਰ, 2. ਖਵਾਜਾ ਜ਼ੈਨ ਉਲ ਅਬੀਦੀਨ (1505-06 ਈ., ਅਣਪ੍ਰਕਾਸ਼ਿਤ) ਤਵਾਰੀਖ-ਏ-ਅਰਬ, ਅਤੇ 3. ਅਬਦੁਲ ਰਹਿਮਾਨ (1506-07), ਗੁਣੀਤੁਸਲੇਹੀਨ, ਜੋ ਮੱਕਾ ਜਾਂ ਮਦੀਨਾ ਦੀ ਰਿਆਸਤੀ ਲਾਇਬਰੇਰੀ ਵਿੱਚ ਦੱਸੀਆਂ ਜਾਂਦੀਆਂ ਹਨ ਉਨ੍ਹਾਂ ਦੀਆਂ ਫੋਟੋਕਾਪੀਆਂ ਪ੍ਰਾਪਤ ਕਰ ਸਕੇ।