Wednesday, July 11, 2012

Punjabi ਕਹਾਣੀ - ਸ਼ੇਰ ਗਿੱਦੜ ਤੇ ਹੁਸ਼ਿਆਰ ਔਰਤ

ਇਕ ਵਾਰ ਦੀ ਗੱਲ ਹੈ ਕਿ ਇਕ ਇਸਤਰੀ ਜਿਸਦਾ ਨਾਂ ਫੱਤੋ ਸੀ ਆਪਣੇ ਪਤੀ ਅਤੇ ਬੱਚਿਆਂ ਸਮੇਤ ਇਕ ਬੈਲਗੱਡੀ ’ਤੇ ਸਵਾਰ ਹੋ ਕੇ ਜੰਗਲ ਵਿਚੋਂ ¦ਘ ਰਹੀ ਸੀ। ਉਹ ਬੜੀ ਬੁੱਧੀਮਾਨ ਸੀ। ਸੰਘਣੇ ਜੰਗਲ ਵਿਚ ਪੁੱਜ ਕੇ ਗੱਡੀ ਦੇ ਬਲਦਾਂ ਨੇ ਕੁਝ ਖ਼ਤਰਾ ਮਹਿਸੂਸ ਕੀਤਾ ਤੇ ਉਹ ਗੱਡੀ ਵਿਚੋਂ ਨਿਕਲ ਕੇ ਇਧਰ-ਉਧਰ ਦੌੜ ਗਏ। ਫੱਤੋ ਦਾ ਪਤੀ ਤੇ ਕੋਚਵਾਨ ਬਲਦਾਂ ਨੂੰ ਫੜ੍ਹਨ ਲਈ ਉਨ੍ਹਾਂ ਦੇ ਪਿੱਛੇ ਦੌੜ ਪਏ। ਫੱਤੋ ਨੇ ਬੱਚਿਆਂ ਨੂੰ ਗੱਡੀ ਤੋਂ ਥੱਲੇ ਲਾਹਿਆਂ ਤੇ ਇਕ ਦਰੱਖਤ ਹੇਠ ਬੈਠ ਕੇ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਜਿੱਥੇ ਗੱਡੀ ਰੁਕੀ ਸੀ, ਉਥੇ ਕੋਲ ਹੀ ਇਕ ਝਾੜੀ ਵਿਚ ਇਕ ਸ਼ੇਰ ਲੁਕਿਆ ਬੈਠਾ ਸੀ। ਫੱਤੋ ਅਤੇ ਉਸ ਦੇ ਬੱਚਿਆਂ ਨੂੰ ਵੇਖਵ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਸੋਚਿਆਂ, ‘ਵਾਹ ਸ਼ਿਕਾਰ ਆਪਣੇ ਆਪ ਹੀ ਮੇਰੇ ਮੂੰਹ ਵਿਚ ਆ ਪਿਆ ਹੈ ਮੈਂ ਕਾਫ਼ੀ ਸਮੇਂ ਤੋਂ ਮਨੁੱਖੀ ਮਾਸ ਦਾ ਸੁਆਦ ਨਹੀਂ ਚੱਖਿਆ।’ ਪਰ ਇਹ ਤੀਵੀ ਬੜੀ ਚਲਾਕ ਲੱਗਦੀ ਹੈ। ਨਹੀਂ ਤਾਂ ਉਹ ਮੇਰੀ ਝਾੜੀ ਦੇ ਲਾਗੇ ਬਹਿਣ ਦੀ ਹਿੰਮਤ ਕਿਵੇਂ ਕਰ ਸਕਦੀ ਸੀ। ਜ਼ਰੂਰ ਇਸ ਵਿਚ ਕੋਈ ਰਾਜ ਹੈ। ਮੈਨੂੰ ਇਕਦਮ ਉਸ ਦੇ ਉ¤ਤੇ ਹਮਲਾ ਨਹੀਂ ਕਰਨਾ ਚਾਹੀਦਾ। ਇਸ ਸਮੇਂ ਮੇਰਾ ਵਜੀਰ ਗਿੱਦੜ ਵੀ ਮੇਰੇ ਕੋਲ ਨਹੀਂ ਹੈ, ਕੀ ਮੈਂ ਉਸ ਦੇ ਕੋਲ ਜਾ ਕੇ ਸਲਾਹ ਲਵਾਂ? ਪਰ ਮੈਂ ਬਹੁਤ ਭੁੱਖਾ ਹਾਂ। ਇਨ੍ਹਾਂ ਵਿਚਾਰਾਂ ਨਾਲ ਸ਼ੇਰ ਝਾੜੀ ਵਿਚੋਂ ਬਾਹਰ ਆਇਆ ਤੇ ਤੀਵੀ ਤੇ ਝੱਪਅਣ ਦੀ ਤਿਆਰੀ ਕਰਨ ਲੱਗਾ। ਫੱਤੋ ਨੇ ਸ਼ੇਰ ਨੂੰ ਵੇਖਿਆ। ਉਹ ਡਰ ਗਈ ਪਰ ਉਸ ਨੇ ਆਪਣੇ ਹੋਸ਼ ਕਾਇਕ ਰੱਖੇ। ਉਸ ਨੇ ਆਪਣੇ ਦੋਹਾਂ ਬੱਚਿਆਂ ਨੂੰ ਇਕ-ਇਕ ਚੂੰਡੀ ਵੱਢੀ ਤੇ ਆਪਣੀ ਗੋਦੀ ਤੋਂ ਥੱਲੇ ਲਾਹ ਦਿੱਤਾ। ਬੱਚੇ ਰੋਣ ਲੱਗ ਪਏ। ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਉਹ ਬੋਲੀ ਬੱਚਿਓ ਚੁੱਪ ਕਰੋ! ਮੈਂ ਤੁਹਾਡੇ ਲਈ ਰੋਜ਼-ਰੋਜ਼ ਸ਼ੇਰ ਦਾ ਮਾਸ ਕਿਥੋਂ ਲਿਆਂਵਾ। ਇਸ ਜੰਗਲ ਵਿਚ ਮੈਂ ਸਿਰਫ਼ ਤੁਹਾਡੇ ਲਈ ਸ਼ੇਰ ਲੱਭਣ ਆਈ ਹਾਂ ਪਰ ਹਾਲੇ ਤੱਕ ਮੈਨੂੰ ਇਕ ਵੀ ਸ਼ੇਰ ਨਹੀਂ ਲੱਭਿਆ। ਜੇ ਲੱਭ ਗਿਆ ਤਾਂ ਮੈਂ ਤੁਹਾਨੂੰ ਅੱਧਾ-ਅੱਧਾ ਵੰਡ ਦਿਆਂਗੀ। ਜੇ ਦੋ ਲੱਭ ਗਏ ਤਾਂ ਇਕ ਇਕ ਮਾਰ ਕੇ ਤੁਹਾਨੂੰ ਦੇ ਦਿਆਂਗੀ। ਤੁਸੀਂ ਕੁਝ ਦੇਰ ਹੋਰ ਸੁੱਤੇ ਰਹੋ। ਇਹ ਆਖ ਕੇ ਫੱਤੋ ਆਪਣੇ ਬੱਚਿਆਂ ਨੂੰ ਲੋਰੀ ਸੁਣਾਉਣ ਲੱਗੀ ਤਾਂ ਜੋ ਉਹ ਸੌ ਜਾਣ। ਸ਼ੇਰ ਇਹ ਸੁਣ ਕੇ ਡਰ ਗਿਆ ਤੇ ਉਥੋਂ ਭੱਜ ਗਿਆ। ਉਹ ਝਾੜੀਆਂ ਨੂੰ ਮਿੱਧਦਾ ਹੋਇਆ ¦ਬੀਆਂ-¦ਬੀਆਂ ਛਾਲਾਂ ਮਾਰਦਾ ਹੋਇਆ ਉਸ ਤੀਵੀ ਤੋਂ ਬਹੁਤ ਦੂਰ ਪਹੁੰਚ ਗਿਆ। ਡਰ ਨਾਲ ਉਹ ਅਜੇ ਵੀ ਕੰਬ ਰਿਹਾ ਸੀ। ਅਚਾਨਕ ਗਿੱਦੜ ਵੀ ਉਥੇ ਪਹੁੰਚ ਗਿਆ। ਗਿੱਦੜ ਕੋਲੋਂ ਸ਼ੇਰ ਦੀ ਹਾਲਤ ਵੇਖੀ ਨਾ ਗਈ। ਉਹ ਬੋਲਿਆ ‘ਸਲਾਮਤ ਬਾਦਸ਼ਾ! ਰੱਬ ਖ਼ੈਰ ਕਰੇ, ਤੁਸੀਂ ਐਨੀ ਦੂਰ ਇਕੱਲੇ ਕਿਵੇਂ ਆ ਗਏ... ਤੁਹਾਨੂੰ ਆਪਣੇ ਸੇਵਕਾਂ ਨਾਲ ਆਉਣਾ ਚਾਹੀਦਾ ਹੈ। ਇਹ ਥਾਂ ਖ਼ਤਰੇ ਤੋਂ ਖਾਲੀ ਨਹੀਂ। ਗਿੱਦੜਾ ਤੂੰ ਕੀ ਜਾਣੇ, ‘ਸ਼ੇਰ ਬੋਲਿਆ, ਮੇਰਾ ਤਾਂ ਦੂਜਾ ਜਨਮ ਹੋਇਆ ਹੈ। ਇਹ ਤਾਂ ਮੇਰੇ ਪਿਛਲੇ ਕਰਮਾਂ ਦਾ ਫ਼ਲ ਹੈ ਕਿ ਤੇਰੇ ਨਾਲ ਗੱਲ ਕਰਨ ਲਈ ਬੱਚ ਗਿਆ ਹਾਂ।’ ਵੇਖ ਆਲੇ ਦੁਆਲੇ ਕੋਈ ਆਪਣੀਆਂ ਗੱਲਾਂ ਤਾਂ ਨਹੀਂ ਸੁਣ ਰਿਹਾ। ਡਰ ਨਾਲ ਕੰਬਦੇ ਹੋਏ ਸ਼ੇਰ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਗਿੱਦੜ ਨੂੰ ਦੱਸ ਦਿੱਤਾ। ਸ਼ੇਰ ਦੀ ਕਹਾਣੀ ਸੁਣ ਕੇ ਗਿੱਦੜ ਖੂਬ ਹੱਸਿਆ। ਉਹ ਬੋਲਿਆ, ‘ਬਾਦਸ਼ਾਹ ਸਲਾਮਤ, ਤੁਹਾਡੇ ਮੂੰਹੋ ਇਹ ਸੁੱ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਇਕ ਤੀਵੀ ਪਾਸੋਂ ਡਰ ਕੇ ਤੁਸੀ ਇਸ ਤਰ੍ਹਾਂ ਨੱਸ ਰਹੇ ਹੋ। ਤੁਹਾਡਾ ਜਨਮ ਸ਼ੇਰਾਂ ਦੇ ਪਰਵਾਰ ਵਿਚ ਹੋਇਆ ਹੈ। ਤੁਸੀਂ ਤਾਂ ਉਨ੍ਹਾਂ ਦਾ ਨੱਕ ਹੀ ਵੱਢ ਸੁੱਟਿਆ ਹੈ, ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਤੁਸੀ ਵੀ ਹੁਣ ਬੁਜਦਿਲਾਂ ਵਾਂਗ ਬੋਲ ਰਹੇ ਹੋ। ਅਸੀਂ ਸਾਰੇ ਤੁਹਾਡੇ ’ਤੇ ਨਿਰਡਰ ਹਾਂ। ਜੇ ਤੁਸੀਂ ਸ਼ਿਕਾਰ ਨਹੀਂ ਕਰੋਗੇ ਤਾਂ ਅਸੀਂ ਵੀ ਭੁੱਖੇ ਰਹਿ ਜਾਵਾਂਗੇ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਔਰਤ ਤਾਂ ਬੱਚਿਆਂ ਨੂੰ ਸ਼ੇਰ ਦਾ ਮਾਸ ਖਵਾਉਣ ਲਈ ਕਹਿ ਰਹੀ ਹੈ ਤੇ ਤੁਸੀ ਉਸ ਤੋਂ ਡਰ ਕੇ ਭੱਜ ਆਏ ਹੋ। ਆਓ ਮੇਰੇ ਨਾਲ ਚੱਲੋ ਤੇ ਮੈਨੂੰ ਉਸ ਤੀਵੀ ਦੇ ਦਰਸ਼ਨ ਕਰਵਾਉ। ਮੈਂ ਉਸ ਨੂੰ ਬੱਚਿਆਂ ਸਮੇਤ ਤੁਹਾਨੂੰ ਸੌਗਾਤ ਦੇ ਰੂਪ ਵਿਚ ਭੇਟ ਕਰਾਂਗਾ। ਸ਼ੇਰ ਨੇ ਜਵਾਬ ਦਿੱਤਾ, ਮੈਂ ਤੇਰੀ ਬਹਾਦਰੀ ਅਤੇ ਗਿੱਦੜ ਤੱਬਕੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਤੂੰ ਕੁਝ ਵੀ ਪਿਆ ਆਖ, ਮੈਂ ਤਾਂ ਹੁਣ ਉਥੇ ਨਹੀਂ ਜਾਣਾ। ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਬੇਸ਼ੱਕ ਜਾਹ। ਮੈਂ ਤਾਂ ਉਥੇ ਉਦੋਂ ਹੀ ਜਾਵਾਗਾ ਜਦੋਂ ਉਹ ਔਰਤ ਉਥੋਂ ਚਲੀ ਜਾਵੇਗੀ। ਗਿੱਦੜ ਬੋਲਿਆ ‘ਇੰਝ ਕਿੰਨੀ ਦੇਰ ਤੱਕ ਚੱਲੇਗਾ? ਉਠੋਂ ਦੋਵੇਂ ਚਲਦੇ ਹਾਂ। ਜੇਕਰ ਤੁਹਾਨੂੰ ਮੇਰੇ ’ਤੇ ਵਿਸ਼ਵਾਸ਼ ਨਹੀਂ ਤਾਂ ਮੈਨੂੰ ਇਨ੍ਹਾਂ ਵੇਲਾ ਨੂੰ ਆਪਣੇ ਸਰੀਰ ਨਾਲ ਬੰਨ੍ਹ ਲਓ। ਇਹ ਆਖ ਕੇ ਗਿੱਦੜ ਨੇ ਵੇਲਾਂ ਇਕੱਠੀਆਂ ਕੀਤੀਆਂ ਤੇ ਆਪਣੇ ਆਪ ਨੂੰ ਸ਼ੇਰ ਦੇ ਸਰੀਰ ਨਾਲ ਬੰਨ੍ਹ ਲਿਆ ਤੇ ਜੰਗਲ ਵੱਲ ਨੂੰ ਤੁਰ ਪਏ। ਔਰਤ ਨੇ ਜਦ ਉਨ੍ਹਾਂ ਦੋਹਾਂ ਨੂੰ ਆਉਂਦੇ ਵੇਖਿਆ ਤਾਂ ਡਰ ਗਈ ਪਰ ਉਹ ਘਬਰਾਈ ਨਹੀਂ। ਉਹ ਜ਼ੋਰ ਜ਼ੋਰ ਨਾਲ ਬੋਲਣ ਲੱਗੀ, ਓਏ ਧੋਖੇਬਾਜ਼ ਗਿੱਦੜਾ ਤੂੰ ਏਨਾ ਧੋਖੇਬਾਜ਼ ਏ। ਤੂੰ ਮੇਰੇ ਪਾਸੋਂ ਰਿਸ਼ਵਤ ਕਿਸ ਗੱਲ ਦੀ ਲਈ ਸੀ, ਤੂੰ ਤਾਂ ਕਿਹਾ ਸੀ ਕਿ ਤੂੰ ਦੋ ਸ਼ੇਰ ਲਿਆਵੇਗਾ ਪਰ ਤੂੰ ਤਾਂ ਇਕੋ ਸ਼ੇਰ ਹੀ ਲਿਆ ਰਿਹਾ ਹੈ। ਇਕ ਸ਼ੇਰ ਨਾਲ ਮੇਰੇ ਬੱਚਿਆਂ ਦਾ ਕੀ ਬਣੇਗਾ? ਉਹ ਤਾਂ ਕਈ ਦਿਨਾਂ ਦੇ ਭੁੱਖੇ ਹਨ। ਮੈਂ ਕਿਹੜੇ ਵੇਲੇ ਦੀ ਤੇਰੀ ਉਡੀਕ ਕਰ ਰਹੀ ਹਾਂ, ਪਰ ਕੋਈ ਗੱਲ ਨਹੀਂ, ਹੁਣ ਮੈਂ ਸ਼ੇਬ ਦੇ ਨਾਲ ਤੈਨੂੰ ਵੀ ਮਾਰ ਕੇ ਆਪਣੇ ਬੱਚਿਆਂ ਦਾ ਢਿੱਡ ਭਰਾਂਗੀ। ਫੱਤੋ ਦੇ ਇਹ ਬੋਲ ਸੁਣ ਕੇ ਸ਼ੇਰ ਗਰਜਿਆ, ਓਏ ਗਿੱਦੜਾ, ਮੈਂ ਤੇਰੇ ’ਤੇ ਵਿਸ਼ਵਾਸ਼ ਕੀਤਾ ਤੇ ਤੂੰ ਮੈਨੂੰ ਉਸ ਦਾ ਇਹ ਫਲ ਦਿੱਤਾ। ਤੇਰੀ ਨੀਯਤ ਦਾ ਮੈਨੂੰ ਹੁਣ ਪਤਾ ਲੱਗ ਗਿਆ ਹੈ। ਇੰਝ ਕਹਿ ਕੇ ਸ਼ੇਰ ਉਥੋਂ ਨੱਸ ਪਿਆ। ਗਿੱਦੜ ਵੀ ਉਸ ਦੇ ਨਾਲ ਲੜਕਦਾ ਹੋਇਆ ਜਾ ਰਿਹਾ ਸੀ। ਝਾੜੀਆਂ ਵਿਚ ਫ਼ਸਦੇ ਫ਼ਸਾਦੇ ਉਹ ਕਾਫ਼ੀ ਦੂਰ ਨਿਕਲ ਆਏ ਸਨ। ਗਿੱਦੜ ਨੂੰ ਕਾਫ਼ੀ ਸੱਟਾਂ ਵੱਜੀਆਂ ਸਨ ਤੇ ਸ਼ੇਰ ਦਾ ਪਾਰਾ ਸੱਤਵੇਂ ਆਸਮਾਨ ’ਤੇ ਚੜ੍ਹਿਆ ਹੋਇਆ ਸੀ। ਵੇਲਾਂ ਵੀ ਹੁਣ ਟੁੱਟ ਚੁੱਕੀਆਂ ਸਨ। ਉਹ ਦੋਨੋਂ ਸਾਹ ਲੈਣ ਲਈ ਇਕ ਦਰੱਖਤ ਹੇਠ ਰੁਕ ਗਏ। ਸ਼ੇਰ ਨੂੰ ਗਿੱਦੜ ’ਤੇ ਬਹੁਤ ਗੁੱਸਾ ਆ ਰਿਹਾ ਸੀ। ਉਹ ਬੋਲਿਆ ਗਿੱਦੜਾ ਦਗੇਬਾਜ਼ਾ ਤੇਰੇ ਟੁਕੜੇ-ਟੁਕੜੇ ਕਰਕੇ ਖ਼ੂਨ ਪੀ ਜਾਵਾਂਗਾ। ਕਿਸੇ ਨਾਲ ਵਿਸ਼ਾਵਸ਼ਘਾਨ ਕਰਨ ਦਾ ਮਜ਼ਾ ਤੈਨੂੰ ਹੁਣੇ ਚਖਾਉਂਦਾ ਹਾਂ। ‘‘ਗਿੱਦੜ ਬੋਲਿਆ ਬਾਦਸ਼ਾਹੋ ਆਪਣੀ ਖੈਰ ਮਨਾਓ। ਉਹ ਤੀਵੀ ਆਪਣੇ ਖ਼ੂਨ ਦੇ ਤਬਕਿਆਂ ਦੀ ਮਦਦ ਨਾਲ ਇਥੇ ਪਹੁੰਚ ਜਾਵੇਗੀ। ਪਹਿਲਾਂ ਇਥੋਂ ਨੱਸਣ ਦੀ ਕਰੋ। ਮੇਰੇ ਗੁਨਾਹ ਦੀ ਸਜ਼ਾ ਮੈਨੂੰ ਬਾਅਦ ਵਿਚ ਦੇਣਾ। ਸ਼ੇਰ ਝੱਟਪੱਟ ਉਥੋਂ ਨੱਸ ਪਿਆ। ਗਿੱਦੜ ਨੇ ਸ਼ੇਰ ਤੋਂ ਉਲਟ ਦਿਸ਼ਾ ਵੱਲ ਨੱਸਣ ਵਿਚ ਆਪਣੀ ਖ਼ੈਰ ਸਮਝੀ। ਕੁਝ ਸਮੇਂ ਪਿੱਛੋਂ ਫੱਤੋ ਦਾ ਪਤੀ ਬਲਦਾਂ ਨੂੰ ਫੜ੍ਹ ਕੇ ਲੈ ਆਇਆ। ਉਹ ਫਿਰ ਬੈਲਗੱਡੀ ਵਿਚ ਸਵਾਰ ਹੋ ਕੇ ਅਗਾਂਹ ਨੂੰ ਤੁਰ ਪਏ ਤੇ ਡਰਾਵਣਾ ਜੰਗਲ ਪਾਰ ਕਰ ਗਏ।
- ਸੁਰਿੰਦਰ ਕੌਰ ਰੋਮੀ

0 Comments:

Post a Comment

Subscribe to Post Comments [Atom]

<< Home