Sunday, July 8, 2012

Punjabi Kahani-ਸੱਭ ਦਾ ਭਲਾ!!!



ਦੋਸਤੋ.......ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦਿਵਾਨ ਸਜਾਈ ਬੈਠੇ ਸੀ ਬਹੁਤ ਸੰਗਤਾ ਵੀ ਬੈਠੀਆ ਸੀ। ਗੁਰੂ ਜੀ ਨੇ ਸਿੰਘਾ ਨੂੰ ਕਿਹਾ ਅੱਜ ਚੌਲ ਬਣਾਓ ਜਿਆਦਾ ਸਾਰੇ।

ਸਿੰਘਾ ਨੇ ਉਦਾ ਹੀ ਕੀਤਾ ਤਾ ਮਹਾਰਾਜ ਨੇ ਕਿਹਾ ਕਿ ਜਾਉ ਜਾ ਕੇ ਹਿਰਨ ਲੈ ਕੇ ਆਉ। ਸਿੰਘ ਕਾਫੀ ਹਿਰਨ ਲੈ ਆਏ ਤਾ ਮਹਾਰਾਜ ਨੇ ਕਿਹਾ ਕਿ ਇਹਨਾ ਨੂੰ ਚੌਲਾ ਤੇ ਲਾ ਦੇਵੋ।

ਹਿਰਨਾ ਨੇ ਚੁਪ ਚਾਪ ਚੌਲ ਖਾਦੇ ਅਤੇ ਚਲੇ ਗਏ

ਦੂਸਰਾ ਦਿਨ ਚੜਿਆ ..ਫਿਰ ਦਿਵਾਨ ਲੱਗਿਆ ਤਾ ਗੁਰੂ ਜੀ ਨੇ ਫਿਰ ਕਿਹਾ ਸਿੰਘਾ ਨੂੰ ਕਿ ਅੱਜ ਫਿਰ ਕਾਫੀ ਚੌਲ ਬਣਾਓ ਅਤੇ ਜਾਓ ਜਾ ਕੁੱਤੇ ਲੈ ਕੇ ਆਉ

ਸਿੰਘ ਕੁੱਤੇ ਲੈ ਆਏ ..ਅਤੇ ਜਦੋ ਇੱਕ ਕੁੱਤਾ ਚੌਲ ਖਾਣ ਲਗਿਆ ਤਾ...ਦੂਜੇ ਉਸਦਾ ਨੱਕ ਫੜ ਲਿਆ.....ਉਧਰੋ ਤੀਜਾ ਵੀ ਆ ਗਿਆ......ਕੁਤਿਆ ਨੇ ਇੱਕ ਦੂਜੇ ਦਾ ਬੁਰਾ ਹਾਲ ਕਰ ਦਿੱਤਾ ਅਤੇ ਚੌਲ ਵੀ ਖਰਾਬ ਹੋ ਗਏ ਸਾਰੇ।

ਮਹਾਰਾਜ ਬੈਠੇ ਹੱਸੀ ਜਾ ਰਹੇ ਸੀ ਤਾ ਸਿੰਘਾ ਨੇ ਪੁਛਿਆ ਕਿ " ਮਹਾਰਾਜ....ਇਹ ਕੀ ਚੱਕਰ ਆ ...ਸਾਨੂੰ ਵੀ ਸਮਝਾਓ "

ਮਹਾਰਾਜ ਬੋਲੇ...ਕਿ ਸਿੰਘੋ...ਤੁਹਾਨੂੰ ਸਿੱਖਿਆ ਦਿੱਤੀ ਆ....ਕਿ ਜੇ ਤਾ ਹਿਰਨਾ ਦਾ ਤਰਾ ਚਲੋਗੇ ਮਿਲ ਕੇ...ਫਿਰ ਤਾ ਲਾਲਚ ਰੂਪੀ ਚੌਲ ਵੀ ਮਿਲ ਜਾਣਗੇ ਅਤੇ ਪੇਟ ਪੂਰਤੀ ਵੀ ਰਵੇਗੀ ....ਪਰ ਜੇ ਕੁਤਿਆ ਵਾਂਗੂੰ ਲੜ ਪਏ ....ਫਿਰ ਲਹੂ ਲੁਹਾਣ ਵੀ ਹੋਵਗੇ ...ਛਿਤਰ ਵੀ ਖਾਵੋਗੇ ਅਤੇ ਮਿਲਣਾ ਵੀ ਕੱਖ ਨੀ

ਦੋਸਤੋ ...ਇੱਕ ਦੁਜੇ ਨਾਲ ਇਕਤਾ ਵਿੱਚ ਹੀ ਸੱਭ ਦਾ ਭਲਾ ਹੁੰਦਾ ਹੈ!

0 Comments:

Post a Comment

Subscribe to Post Comments [Atom]

<< Home