Monday, July 9, 2012

Punjabi kahani- ਬਾਲਟੀ


ਰਾਤ ਬੀਤ ਗਈ ਹੈ, ਅਤੇ ਖੇਤਾ ਵਿਚ ਸਵੇਰ ਦਾ ਸੂਰਜ ਫੈਲ ਰਿਹਾ ਹੈ । ਇੱਕ ਛੋਟਾ ਜਿਹਾ ਨਾਲਾ ਹੁਣੇ ਹੁਣੇ ਪਾਰ ਕੀਤਾ ਹੈ , ਕਿਸੇ ਗੱਡੀ ਦੀ ਆਵਾਜ ਸੁਣ, ਚਾਂਦਨੀ ਦੇ ਫੁੱਲਾ ਤੋ ਸਫੈਦ ਬਗਲਿਆ ਦੀ ਇਕ ਕਤਾਰ ਸੂਰਜ ਦੇ ਵੱਲ ਉੱਡ ਗਈ ਹੈ ।

ਫਿਰ ਗੱਡੀ ਰੁਕੀ ਤੇ ਕੁਝ ਲੋਕ ਮੈਨੂੰ ਸਨਿਆਸੀ ਸਮਝ ਮੇਰੇ ਕੋਲ ਆਏ ਤੇ ਇੱਕ ਨੇ ਪੁਛਿਆ " ਜੇ ਕੋਈ ਅੜਚਨ ਨਾ ਹੋਵੇ ਤਾ ਮੈ ਇੱਕ ਗੱਲ ਪੁਛ ਸਕਦਾ ਹਾਂ । ਮੈ ਰੱਬ ਵਿਚ ਉਤਸੁਕਤਾ ਰੱਖਦਾ ਹਾ ਅਤੇ ਉਸਨੂੰ ਪਾਉਣ ਦਾ ਬਹੁਤ ਯਤਨ ਕੀਤਾ ਪਰ ਕੋਈ ਨਤੀਜਾ ਨਹੀ ਨਿਕਲਿਆ, ਕੀ ਰੱਬ ਮੇਰੇ ਤੇ ਕਿਰਪਾਲੂ ਨਹੀ ?


ਮੈ ਕਿਹਾ: " ਕੱਲ੍ਹ ਮੈਂ ਇੱਕ ਬਗੀਚੇ ਵਿਚ ਗਿਆ ਸੀ । ਕੁਝ ਸਾਥੀ ਨਾਲ ਸਨ। ਇੱਕ ਨੂੰ ਤ੍ਰੇਹ ਲੱਗੀ ਸੀ, ਉਸ ਨੇ ਬਾਲਟੀ ਖੂਹ ਵਿਚ ਸੁਟੀ, ਖੂਹ ਡੂੰਘਾ ਸੀ। ਬਾਲਟੀ ਖਿਚਣ ਵਿਚ ਮਿਹਨਤ ਕਰਨੀ ਪਈ ਪਰ ਬਾਲਟੀ ਜਦੋ ਮੁੜੀ ਤਾ ਖਾਲੀ ਸੀ। ਸਾਰੇ ਹੱਸਣ ਲੱਗੇ ।

ਮੈਨੂੰ ਲੱਗਿਆ ਕਿ ਇਹ ਬਾਲਟੀ ਤਾ ਮਨੁੱਖ ਦੇ ਮਨ ਵਰਗੀ ਹੈ । ਉਸ ਵਿਚ ਮੋਰੀਆ ਹੀ ਮੋਰੀਆ ਸਨ । ਬਾਲਟੀ ਤਾ ਸਿਰਫ ਨਾਮ ਦੀ ਸੀ , ਸਨ ਮੋਰੀਆ ਹੀ ਮੋਰੀਆ । ਪਾਣੀ ਭਰਿਆ ਸੀ ਪਰ ਸਾਰਾ ਨਿਕਲ ਗਿਆ । ਇਸੇ ਤਰਾ ਸਾਡੇ ਮਨ ਵਿਚ ਵੀ ਮੋਰੀਆ ਹੀ ਮੋਰੀਆ ਹਨ। ਇਸ ਮੋਰੀਆ ਵਾਲੇ ਮਨ ਨੂੰ ਜਿਨਾ ਮਰਜੀ ਰੱਬ ਵੱਲ ਸੁਟੋ , ਉਹ ਖਾਲੀ ਹੀ ਵਾਪਿਸ ਮੁੜੇਗਾ ।

ਦੋਸਤ, ਪਹਿਲਾ ਬਾਲਟੀ ਠੀਕ ਕਰ ਲਵੋ ਫਿਰ ਪਾਣੀ ਖਿੱਚ ਲੈਣਾ ਇਕ ਦਮ ਆਸਾਨ ਹੈ। ਹਾਂ, ਮੋਰੀਆ ਵਾਲੀ ਬਾਲਟੀ ਨਾਲ ਤਪਸਿਆ ਤਾ ਬਹੁਤ ਹੋਵਗੀ ਪਰ ਤਿ੍ਪਤੀ ਨਹੀ ਹੋ ਸਕਦੀ ਹੈ।

ਅਤੇ ਯਾਦ ਰਹੇ ਕਿ ਰੱਬ ਨਾ ਕ੍ਰਿਪਾਲੂ ਹੈ , ਨਾ ਅਕ੍ਰਿਪਾਲੂ। ਬਸ ਤੁਹਾਡੀ ਬਾਲਟੀ ਹੀ ਠੀਕ ਹੋਣੀ ਚਾਹੀਦੀ ਹੈ। ਖੂਹ ਤਾ ਹਮੇਸ਼ਾ ਪਾਣੀ ਦੇਣ ਨੂੰ ਰਾਜੀ ਹੁੰਦਾ ਹੈ। ਉਸ ਵਲੋ ਕਦੇ ਕੋਈ ਇਨਕਾਰ ਨਹੀ

0 Comments:

Post a Comment

Subscribe to Post Comments [Atom]

<< Home