ਦਾਦੀ ਮਾਂ ਦੀਆਂ ਕਹਾਣੀਆਂ - ਨੁਕਤਾਚੀਨੀ
Report By: Gurjeet Singh
Ludhiana
Ludhiana
ਇਕ ਆਦਮੀ ਆਪਣੇ-ਆਪ ਨੂੰ ਬੜਾ ਸਿਆਣਾ, ਚਲਾਕ ਅਤੇ ਗੁਣੀ-ਗਿਆਨੀ ਸਮਝਦਾ ਸੀ। ਪਿੰਡ ਵਿਚ ਜਿਥੇ ਵੀ ਚਾਰ ਬੰਦੇ ਇਕੱਠੇ ਬੈਠੇ ਹੋਣ, ਉਹ ਉਥੇ ਹੀ ਪਹੁੰਚ ਜਾਂਦਾ। ਕੁਝ ਦੇਰ ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਨ੍ਹਾਂ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੰਦਾ ਅਤੇ ਫਿਰ ਆਪਣੇ ਫੋਕੇ ਗਿਆਨ ਨੂੰ ਝਾੜਨਾ ਸ਼ੁਰੂ ਕਰ ਦਿੰਦਾ।
ਸ਼ੁਰੂ ਵਿਚ ਤਾਂ ਉਸ ਨੇ ਆਪਣਾ ਪ੍ਰਭਾਵ ਸਾਰਿਆਂ ’ਤੇ ਪਾ ਲਿਆ ਪਰ ਹੌਲੀ-ਹੌਲੀ ਲੋਕ ਉਸ ਤੋਂ ਕੰਨੀ ਕਤਰਾਉਣ ਲੱਗ ਪਏ। ਹੁਣ ਉਹ ਜਿਥੇ ਵੀ ਖਲੋਂਦਾ, ਲੋਕ ਬਹਾਨਾ ਬਣਾ ਕੇ ਉਥੋਂ ਖਿਸਕਣਾ ਸ਼ੁਰੂ ਕਰ ਦਿੰਦੇ।
ਇਕ ਵਾਰੀ ਉਸ ਆਦਮੀ ਨੂੰ ਇਕ ਦੂਰ ਦੇ ਪਿੰਡ ਕੰਮ ਪੈ ਗਿਆ। ਉਸ ਪਿੰਡ ਜਾਣ ਲੱਗਿਆਂ ਰਸਤੇ ਵਿਚ ਇਕ ਨਦੀ ਪੈਂਦੀ ਸੀ ਪਰ ਉਥੇ ਜਾਣ ਲਈ ਹਰ ਵਕਤ ਦੋ-ਤਿੰਨ ਬੇੜੀਆਂ ਨਦੀ ਕਿਨਾਰੇ ਰਹਿੰਦੀਆਂ ਸਨ। ਮਲਾਹ ਕੁਝ ਪੈਸੇ ਲੈ ਕੇ ਸਵਾਰੀਆਂ ਨੂੰ ਨਦੀ ਦੇ ਦੂਜੇ ਕੰਢੇ ਉਤਾਰ ਦਿੰਦੇ ਸਨ।
ਉਹ ਆਦਮੀ ਵੀ ਇਕ ਬੇੜੀ ਵਿਚ ਸਵਾਰ ਹੋ ਗਿਆ। ਉਸ ਨੂੰ ਬੈਠਿਆਂ ਅਜੇ ਦੋ ਮਿੰਟ ਹੀ ਹੋਏ ਸਨ ਕਿ ਉਸ ਨੇ ਮਲਾਹ ਉ¤ਪਰ ਰੋਹਬ ਪਾਉਣਾ ਸ਼ੁਰੂ ਕਰ ਦਿੱਤਾ, ‘ਜਲਦੀ ਚੱਲ ਬਈ, ਮੈਨੂੰ ਹੋਰ ਵੀ ਬੜੇ ਕੰਮ ਹਨ। ਮੈਂ ਤੁਹਾਡੇ ਲੋਕਾਂ ਵਾਂਗ ਵਿਹਲਾ ਨਹੀਂ।’
‘ਬਸ ਦੋ-ਚਾਰ ਸਵਾਰੀਆਂ ਹੋਰ ਆ ਜਾਣ, ਮੈਂ ਉਸੇ ਵਕਤ ਤੁਰ ਪਵਾਂਗਾ’, ਮਲਾਹ ਨੇ ਬੜੀ ਹਲੀਮੀ ਨਾਲ ਕਿਹਾ।
‘ਜੇ ਸਵਾਰੀਆਂ ਘੰਟਾ ਨਹੀਂ ਆਉਣਗੀਆਂ ਤਾਂ ਮੈਂ ਘੰਟਾ ਇਥੇ ਹੀ ਬੈਠਾ ਰਹਾਂਗਾ?’ ਉਹ ਆਦਮੀ ਗੁੱਸੇ ਵਿਚ ਬੋਲਿਆ।
‘ਓਹ ਵੇਖੋ ਜੀ, ਦੋ-ਤਿੰਨ ਜਣੇ ਇਕੱਠੇ ਹੀ ਤੁਰੇ ਆ ਰਹੇ ਨੇ। ਮੈਨੂੰ ਲਗਦੈ ਉਹ ਬੇੜੀ ਵੱਲ ਹੀ ਆ ਰਹੇ ਨੇ।’
ਤਿੰਨ ਸਵਾਰੀਆਂ ਇਕੱਠੀਆਂ ਹੀ ਬੇੜੀ ਵਿਚ ਆ ਬੈਠੀਆਂ ਅਤੇ ਮਲਾਹ ਨੇ ਉਠ ਕੇ ਰੱਸਾ ਖੋਲ੍ਹਿਆ ਅਤੇ ਚੱਪੂ ਸੰਭਾਲਣੇ ਸ਼ੁਰੂ ਕੀਤੇ। ਐਨੇ ਵਿਚ ਇਕ ਸਵਾਰੀ ਹੋਰ ਆ ਗਈ। ਹੁਣ ਮਲਾਹ ਬੇੜੀ ਚਲਾਉਣ ਲੱਗਾ।
ਬੇੜੀ ਵੇਲੇ ਸਿਰ ਤੁਰ ਪਈ, ਇਸ ਲਈ ਉਹ ਆਦਮੀ ਹੁਣ ਕੋਈ ਹੋਰ ਨੁਕਸ ਉਸ ਮਲਾਹ ਵਿਚੋਂ ਕੱਢਣਾ ਚਾਹੁੰਦਾ ਸੀ। ਉਹ ਕਹਿਣ ਲੱਗਾ, ‘ਤੂੰ ਕੁਝ ਪੜ੍ਹਿਆ-ਲਿਖਿਆ ਹੈਂ?’
‘ਨਹੀਂ ਜੀ, ਸਾਡੀ ਕਿਸਮਤ ਵਿਚ ਪੜ੍ਹਾਈ-ਲਿਖਾਈ ਕਿਥੇ’, ਮਲਾਹ ਨੇ ਜਵਾਬ ਦਿੱਤਾ।
‘ਫਿਰ ਤਾਂ ਤੇਰੀ ਅੱਧੀ ਜ਼ਿੰਦਗੀ ਖਰਾਬ ਹੋ ਗਈ। ਮੈਂ ਵੀ ਸੋਚਿਆ ਕਿ ਜੇ ਤੂੰ ਥੋੜ੍ਹਾ ਵੀ ਪੜ੍ਹਿਆ-ਲਿਖਿਆ ਹੁੰਦਾ ਤਾਂ ਇਸ ਤਰ੍ਹਾਂ ਵਿੰਗੇ-ਟੇਢੇ ਚੱਪੂ ਨਾ ਮਾਰਦਾ’, ਉਸ ਆਦਮੀ ਨੇ ਫਿਰ ਤੋੜਾ ਕੱਸਿਆ।
ਮਲਾਹ ਨੂੰ ਇਹ ਸੁਣ ਕੇ ਥੋੜ੍ਹਾ ਗੁੱਸਾ ਆਇਆ ਪਰ ਫਿਰ ਵੀ ਉਸ ਨੇ ਬੜੇ ਆਰਾਮ ਨਾਲ ਕਿਹਾ, ‘ਸਾਬ੍ਹ ਜੀ, ਅਸੀਂ ਤਾਂ ਬਚਪਨ ਤੋਂ ਚੱਪੂ ਚਲਾਉਣਾ ਹੀ ਸਿੱਖਿਆ ਹੈ, ਹੋਰ ਤਾਂ ਸਾਨੂੰ ਕੁਝ ਆਉਂਦਾ ਹੀ ਨਹੀਂ।’
ਉਸ ਆਦਮੀ ਨੇ ਅੰਦਰੋਂ ਖੁਸ਼ ਹੁੰਦਿਆਂ ਕਿਹਾ, ‘ਅੱਛਾ ਹੋਰ ਤੈਨੂੰ ਕੁਝ ਵੀ ਨਹੀਂ ਆਉਂਦਾ ਤਾਂ ਤੇ ਤੇਰੀ ਪੌਣੀ ਜ਼ਿੰਦਗੀ ਖਰਾਬ ਹੋ ਗਈ।’
ਮਲਾਹ ਨਦੀ ਦੇ ਅੱਧ ਵਿਚ ਪਹੁੰਚਿਆ ਹੀ ਸੀ ਕਿ ਬੜੀ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ। ਮਲਾਹ ਨੇ ਉਸ ਆਦਮੀ ਨੂੰ ਪੁੱਛਿਆ, ‘ਤੁਹਾਨੂੰ ਤਰਨਾ ਆਉਂਦਾ ਹੈ?’
‘ਉਸ ਆਦਮੀ ਨੇ ਘਬਰਾਉਂਦਿਆਂ ਕਿਹਾ, ‘ਨਾ ਬਈ ਨਾ, ਮੈਨੂੰ ਤਾਂ ਤਰਨਾ ਨਹੀਂ ਆਉਂਦਾ।’
ਮਲਾਹ ਨੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਕਿਹਾ, ‘ਫਿਰ ਤਾਂ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਹੋ ਗਈ, ਕਿਉਂਕਿ ਮੈਂ ਪੁੱਠੇ-ਸਿੱਧੇ ਚੱਪੂ ਚਲਾ ਰਿਹਾ ਹਾਂ, ਜਿਸ ਕਰਕੇ ਇਸ ਤੇਜ਼ ਹਵਾ ਵਿਚ ਇਹ ਬੇੜੀ ਡੁੱਬਣੋਂ ਨਹੀਂ ਬਚ ਸਕਦੀ। ਸੋ ਤੁਸੀਂ ਹੁਣ ਡੁੱਬਣ ਦੀ ਤਿਆਰੀ ਕਰੋ। ਬਾਕੀ ਤਾਂ ਸਾਰਿਆਂ ਨੂੰ ਤਰਨਾ ਆਉਂਦਾ ਹੈ ਅਤੇ ਉਨ੍ਹਾਂ ਨੇ ਤਰ ਕੇ ਪਾਰ ¦ਘ ਜਾਣਾ ਹੈ।’
ਮਲਾਹ ਦੀ ਗੱਲ ਸੁਣ ਕੇ ਉਸ ਸਿਆਣੇ, ਚਲਾਕ ਅਤੇ ਗੁਣੀ-ਗਿਆਨੀ ਆਦਮੀ ਦੇ ਪਸੀਨੇ ਛੁੱਟ ਗਏ ਅਤੇ ਉਹ ਅੱਖਾਂ ਬੰਦ ਕਰਕੇ ਚੁੱਪ-ਚਾਪ ਬੈਠ ਗਿਆ। ਏਨੀ ਦੇਰ ਵਿਚ ਮਲਾਹ ਨੇ ਬੜੇ ਆਰਾਮ ਨਾਲ ਬੇੜੀ ਕੰਢੇ ’ਤੇ ਲਾ ਦਿੱਤੀ।
ਆਪਣੇ-ਆਪ ਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਸਿਆਣਾ ਨਹੀਂ ਸਮਝਣਾ ਚਾਹੀਦਾ।
-ਕੁਲਬੀਰ ਸਿੰਘ ਸੂਰੀ
404, ਗ੍ਰੀਨ ਐਵੀਨਿਊ, ਅੰਮ੍ਰਿਤਸਰ।

0 Comments:
Post a Comment
Subscribe to Post Comments [Atom]
<< Home