Friday, July 13, 2012

Punjabi lekh-ਦੁਨੀਆ ਦੀ ਉੱਚੀ ਇਮਾਰਤ-ਬੁਰਜ ਦੁਬਈ


ਦੁਨੀਆ ਦੀ ਉੱਚੀ ਇਮਾਰਤ-ਬੁਰਜ ਦੁਬਈ
ਪਿਆਰੇ ਬੱਚਿਓ, ਤੁਸੀਂ ਉੱਚੀਆਂ ਇਮਾਰਤਾਂ ਦੇਖੀਆਂ ਜਾਂ ਸੁਣੀਆਂ ਜ਼ਰੂਰ ਹੋਣਗੀਆਂ ਪਰ ਅੱਜ ਤੁਹਾਨੂੰ ਉਸ ਵਿਸ਼ਾਲ ਇਮਾਰਤ ਬਾਰੇ ਜਾਣਕਾਰੀ ਦੇਵਾਂਗੇ, ਜੋ ਕਿ ਦੁਨੀਆ ਦੀਆਂ ਹੋਰ ਸਭ ਇਮਾਰਤਾਂ ਤੋਂ ਉੱਚੀ ਹੈ, ਉਸ ਦਾ ਨਾਂਅ ਹੈ 'ਬੁਰਜ ਦੁਬਈ'। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਤੁਹਾਨੂੰ ਬਹੁਤ ਹੈਰਾਨਗੀ ਹੋਵੇਗੀ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਦੁਬਈ' 824 ਮੀਟਰ ਉੱਚੀ ਹੈ। ਇਸ ਇਮਾਰਤ ਦੀਆਂ 160 ਮੰਜ਼ਿਲਾਂ ਹਨ ਅਤੇ ਇਸ ਵਿਚ ਮਾਲ, ਦਫਤਰ, ਸਿਨੇਮਾ ਹਾਲ, ਹੋਟਲ, ਤਰਨ ਤਾਲ ਆਦਿ ਸੁਵਿਧਾਵਾਂ ਮੌਜੂਦ ਹਨ। ਇਸ ਦੀ 76ਵੀਂ ਮੰਜ਼ਿਲ 'ਤੇ ਇਕ ਮਸਜਦ ਵੀ ਬਣਾਈ ਗਈ ਹੈ। ਇਸ ਵਿਸ਼ਾਲ ਬੁਰਜ ਤੋਂ 95 ਕਿਲੋਮੀਟਰ ਦੂਰ ਤੱਕ ਸਾਫ ਦੇਖਿਆ ਜਾ ਸਕਦਾ ਹੈ। ਇਸ ਵਿਚ ਲਗਾਈ ਗਈ ਲਿਫਟ ਦੁਨੀਆ ਦੀ ਸਭ ਤੋਂ ਤੇਜ਼ ਲਿਫਟ ਹੈ ਅਤੇ ਇਹ ਇਕ ਸੈਕਿੰਟ ਵਿਚ 10 ਮੀਟਰ ਚੱਲ ਸਕਦੀ ਹੈ। ਇਸ ਇਮਾਰਤ ਵਿਚ 12 ਹਜ਼ਾਰ ਲੋਕ ਇਕ ਸਮੇਂ ਰਹਿ ਸਕਦੇ ਹਨ। ਹਾਲਾਂਕਿ ਇਸ ਵਿਚ ਰਹਿਣ ਲਈ ਲੋਕਾਂ ਨੂੰ ਖੁੱਲ੍ਹ ਮਿਲ ਚੁੱਕੀ ਹੈ ਪਰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਇਕ ਅੰਦਾਜ਼ੇ ਅਨੁਸਾਰ ਇਸ ਦੇ ਉਦਘਾਟਨ ਸਮਾਰੋਹ ਨੂੰ ਕਰੀਬ 2 ਅਰਬ ਲੋਕਾਂ ਨੇ ਦੇਖਿਆ।
ਬੱਚਿਓ, ਜੇਕਰ ਅਸੀਂ ਇਸ ਬੁਰਜ ਦੀ ਕੋਈ ਮੰਜ਼ਿਲ ਖਰੀਦਣੀ ਚਾਹੁੰਦੇ ਹਾਂ ਤਾਂ ਖਰੀਦ ਵੀ ਕਰਦੇ ਹਾਂ। ਇਸ ਬੁਰਜ ਦੀ 100ਵੀਂ ਮੰਜ਼ਿਲ ਦਾ ਮਾਲਕ ਆਬੂ ਧਾਬੀ ਦਾ ਇਕ ਭਾਰਤੀ ਵਪਾਰੀ ਬੀ. ਆਰ. ਸ਼ੈਟੀ ਹੈ। ਹਸਪਤਾਲ ਦੇ ਗਰੁੱਪ 'ਨਿਊ ਮੈਡੀਕਲ ਸੈਂਟਰ' ਦੇ ਬਾਨੀ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸ਼ੈਟੀ ਨੇ 800 ਮੀਟਰ (2625 ਫੁੱਟ) ਉੱਚੇ ਟਾਵਰ ਦੀ ਪੂਰੀ 100ਵੀਂ ਮੰਜ਼ਿਲ ਖਰੀਦ ਲਈ ਹੈ। ਸ਼ੈਟੀ ਨੇ ਇਥੇ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਗੈਸਟ ਹਾਊਸ ਬਣਾਇਆ ਹੈ। ਸ੍ਰੀ ਸ਼ੈਟੀ ਨੇ ਇਹ ਮੰਜ਼ਿਲ 680 ਡਾਲਰ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ 50 ਕਰੋੜ ਰੁਪਏ ਵਿਚ ਖਰੀਦੀ ਹੈ, ਜਿਸ ਦਾ ਖੇਤਰਫਲ 15,000 ਵਰਗ ਫੁੱਟ ਹੈ। ਸ੍ਰੀ ਸ਼ੈਟੀ ਨੇ ਬੁਰਜ ਦੀ 141ਵੀਂ ਮੰਜ਼ਿਲ 'ਤੇ ਵੀ ਅਪਾਰਟਮੈਂਟ ਖਰੀਦੇ ਹਨ, ਜਿਥੇ ਉਨ੍ਹਾਂ ਦੀ ਯੋਜਨਾ ਵਪਾਰਕ ਦਫਤਰ ਬਣਾਉਣ ਦੀ ਹੈ। ਦੁਬਈ ਵਿਖੇ ਸਥਿਤ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ।
-ਸੁਖਵਿੰਦਰ ਕਲੇਰ ਬੱਸੀਆਂ,
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

0 Comments:

Post a Comment

Subscribe to Post Comments [Atom]

<< Home