ਇਹ ਮੰਦਰ ਲੱਗਭਗ 1550 ਮੀਟਰ ਲੰਬਾ ਹੈ ਅਤੇ 1400 ਮੀਟਰ ਚੌੜਾ ਹੈ। ਪੱਛਮ ਵਲੋਂ ਇਸ ਤਕ ਇਕ ਬਹੁਤ ਹੀ ਸੁੰਦਰ ਸੜਕ ਜਾਂਦੀ ਹੈ, ਜੋ ਇਕ ਸੇਤੁਪਥ (ਉੱਭਰੀ ਹੋਈ ਸੜਕ) 'ਤੇ ਬਣੀ ਹੈ। ਮੂਲ ਰੂਪ 'ਚ ਇਸ ਮੰਦਰ 'ਚ 9 ਥੰਮ੍ਹ ਸਨ ਪਰ ਅੱਜ ਉਨ੍ਹਾਂ 'ਚੋਂ ਸਿਰਫ ਪੰਜ ਹੀ ਰਹਿ ਗਏ ਹਨ।
ਵਿਸ਼ਵ ਦਾ ਸਭ ਤੋਂ ਵੱਡਾ ਮੰਦਰ ਅੰਗਕੋਰ ਵਾਟ ਹੈ, ਜਿਸ ਦਾ ਅਰਥ ਹੈ ਨਗਰ ਮੰਦਰ (ਸਿਟੀ ਟੈਂਪਲ)। ਇਹ ਉੱਤਰ-ਪੱਛਮੀ ਕੰਪੂਚੀਆ ਦੇ ਅੰਗਕੋਰ ਸ਼ਹਿਰ 'ਚ ਸਥਿਤ ਹੈ। ਕੰਪੂਚੀਆ ਨੂੰ ਪਹਿਲਾਂ ਕੰਬੋਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਦੀ ਬਾਹਰੀ ਦੀਵਾਰ ਦਾ ਕੁਲ ਖੇਤਰਫਲ ਇਕ ਦਰਜਨ ਫੁੱਟਬਾਲ ਮੈਦਾਨਾਂ ਦੇ ਖੇਤਰਫਲ ਤੋਂ ਵੀ ਵਧੇਰੇ ਹੈ।
ਇਸ ਮੰਦਰ ਦੇ ਅੰਦਰ ਪੱਥਰ ਦੀਆਂ ਕਈ ਗਰਾਊਂਡਾਂ ਹਨ, ਜੋ ਬਾਹਰ ਦੀਆਂ ਗਰਾਊਂਡਾਂ ਨਾਲੋਂ ਜ਼ਿਆਦਾ ਉੱਚੀਆਂ ਹਨ। ਇਸ ਦੇ ਵਿਚਕਾਰ ਪੱਥਰ ਦੇ ਪੰਜ ਥੰਮ੍ਹ ਸਥਿਤ ਹਨ, ਜੋ ਕਮਲ ਦੇ ਫੁੱਲ ਵਾਂਗ ਨਜ਼ਰ ਆਉਂਦੇ ਹਨ। ਕਿਸੇ ਵੇਲੇ ਇਨ੍ਹਾਂ 'ਤੇ ਸੋਨੇ ਦੀ ਪਰਤ ਚੜ੍ਹੀ ਹੁੰਦੀ ਸੀ। ਇਨ੍ਹਾਂ 'ਚੋਂ ਸਭ ਤੋਂ ਵਿਚਕਾਰਲਾ ਥੰਮ੍ਹ ਸਭ ਤੋਂ ਉੱਚਾ ਹੈ। ਇਹ ਮੰਦਰ ਇਕ ਵੱਡੇ ਪਿਰਾਮਿਡ ਵਾਂਗ ਨਜ਼ਰ ਆਉਂਦਾ ਹੈ। ਵਰਾਂਡੇ ਦੀਆਂ ਦੀਵਾਰਾਂ 'ਤੇ ਹਿੰਦੂਆਂ ਦੇ ਸਭ ਤੋਂ ਪੂਜਣਯੋਗ ਦੇਵਤਾ ਸ਼੍ਰੀ ਵਿਸ਼ਨੂੰ ਦੇ ਦ੍ਰਿਸ਼ ਉੱਕਰੇ ਹੋਏ ਹਨ।Œ
ਇਹ ਮੰਦਰ ਲੱਗਭਗ 1550 ਮੀਟਰ ਲੰਬਾ ਹੈ ਅਤੇ 1400 ਮੀਟਰ ਚੌੜਾ ਹੈ। ਪੱਛਮ ਵਲੋਂ ਇਸ ਤਕ ਇਕ ਬਹੁਤ ਹੀ ਸੁੰਦਰ ਸੜਕ ਜਾਂਦੀ ਹੈ, ਜੋ ਇਕ ਸੇਤੁਪਥ (ਉੱਭਰੀ ਹੋਈ ਸੜਕ) 'ਤੇ ਬਣੀ ਹੈ। ਮੂਲ ਰੂਪ 'ਚ ਇਸ ਮੰਦਰ 'ਚ 9 ਥੰਮ੍ਹ ਸਨ ਪਰ ਅੱਜ ਉਨ੍ਹਾਂ 'ਚੋਂ ਸਿਰਫ ਪੰਜ ਹੀ ਰਹਿ ਗਏ ਹਨ।
ਇਸ ਮੰਦਰ ਦਾ ਕੇਂਦਰੀ ਹਿੱਸਾ ਬ੍ਰਹਿਮੰਡ ਦੇ ਕੇਂਦਰ ਬਿੰਦੂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਦੇ ਵਿਹੜੇ 'ਚ ਬਹੁਤ ਖੂਬਸੂਰਤ ਥੰਮ੍ਹ ਹਨ।Œ ਇਸ ਦੀਆਂ ਪੌੜੀਆਂ ਅਤੇ ਡਿਓਢੀਆਂ ਸ਼ਾਨਦਾਰ ਦਸਤਕਾਰੀ ਦਾ ਨਮੂਨਾ ਹਨ। ਸਾਰੀਆਂ ਕਲਾਕ੍ਰਿਤੀਆਂ 'ਚ ਹਿੰਦੂ ਧਰਮ ਨਾਲ ਸੰਬੰਧਤ ਗਾਥਾਵਾਂ ਉੱਕਰੀਆਂ ਹੋਈਆਂ ਹਨ। ਇਸ ਮੰਦਰ 'ਚ ਵੱਖ-ਵੱਖ ਮੁਦਰਾਵਾਂ 'ਚ ਅਪਸਰਾਵਾਂ ਦੀਆਂ ਮੂਰਤੀਆਂ ਵੀ ਮੌਜੂਦ ਹਨ।
ਇਸ ਮੰਦਰ ਦਾ ਨਿਰਮਾਣ ਖਮੇਰ ਰਾਜੇ ਸੂਰਯਵਰਮਨ ਦੂਜੇ ਵਲੋਂ 12ਵੀਂ ਸਦੀ ਦੀ ਸ਼ੁਰੂਆਤ 'ਚ ਕੀਤਾ ਗਿਆ ਸੀ। ਸੂਰਯਵਰਮਨ ਦਾ ਸ਼ਾਸਨ ਕਾਲ 1113 ਤੋਂ 1150 ਤਕ ਸੀ। ਇਸ ਮੰਦਰ ਦਾ ਨਿਰਮਾਣ ਸੂਰਯਵਰਮਨ ਦੇ ਆਪਣੇ ਪੂਜਾ ਸਥਾਨ ਦੇ ਤੌਰ 'ਤੇ ਕੀਤਾ ਗਿਆ ਸੀ। ਮੰਦਰ ਦੀਆਂ ਦੀਵਾਰਾਂ 'ਤੇ ਕਈ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ 'ਚ ਸੂਰਯਵਰਮਨ ਦੀ ਖੁਸ਼ਹਾਲ ਸ਼ਾਨ ਨੂੰ ਚਿੱਤਰਿਆ ਗਿਆ ਹੈ। ਖਮੇਰ ਰਾਜਾ ਖੁਦ ਨੂੰ ਸਭ ਤੋਂ ਉੱਪਰ ਮੰਨਦਾ ਸੀ ਅਤੇ ਲੋਕ ਉਸ ਦੀ ਪੂਜਾ ਕਰਦੇ ਸਨ। ਲੋਕਾਂ ਨੇ ਉਸ ਦੇ ਸ਼ਾਸਨ ਅਤੇ ਸ਼ਾਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਕਈ ਮੰਦਰਾਂ ਦਾ ਨਿਰਮਾਣ ਕਰਵਾਇਆ। ਇਹ ਮੰਦਰ ਉਸ ਕਾਲ ਦੀ ਅਨੋਖੀ ਭਵਨ ਨਿਰਮਾਣ ਕਲਾ ਦਾ ਸਰਵੋਤਮ ਨਮੂਨਾ ਹੈ।