Thursday, June 28, 2012

ਯੂਨਾਈਟਿਡ ਕਿੰਗਡਮ.......General knowledge!!!!

ਯੂਨਾਈਟਿਡ ਕਿੰਗਡਮ ਕਈ ਦੇਸ਼ਾਂ ਨੂੰ ਮਿਲਾ ਕੇ ਬਣਿਆ ਹੈ, ਜਿਸ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼, ਉੱਤਰੀ ਆਇਰਲੈਂਡ ਅਤੇ ਕਈ ਛੋਟੇ ਦੀਪ ਸ਼ਾਮਿਲ ਹਨ। ਇਹ ਸੰਨ 1801 ਵਿਚ ਬਣਿਆ, ਜਦੋਂ 'ਐਕਟ ਆਫ ਯੂਨੀਅਨ' ਦੇ ਤਹਿਤ ਆਇਰਲੈਂਡ ਦੀ ਸੰਸਥਾ, ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੀ ਸੰਸਦ ਇਕ ਹੀ ਸੀ। ਇਸ ਦਾ ਸਰਕਾਰੀ ਨਾਂ 'ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ' ਵਿਚ ਬਦਲ ਦਿੱਤਾ ਗਿਆ ਪਰ 26 ਆਇਰਸ਼ ਦੇਸ਼ਾਂ ਨੇ ਇਸ ਯੂਨੀਅਨ ਨੂੰ 1922 ਵਿਚ ਛੱਡ ਦਿੱਤਾ ਅਤੇ ਆਪਣਾ ਇਕ ਆਜ਼ਾਦ ਰਾਜ ਬਣਾ ਲਿਆ, ਜਿਸ ਨੂੰ ਰਿਪਬਲਿਕ ਆਫ ਆਇਰਲੈਂਡ ਕਿਹਾ ਗਿਆ। 5 ਸਾਲ ਬਾਅਦ 'ਰਾਇਲ ਐਂਡ ਪਾਰਲੀਆਮੈਂਟ ਟਾਇਟਲਜ਼ ਐਕਟ' ਨੇ ਇਸ ਯੂਨੀਅਨ ਦਾ ਨਾਂ 'ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਨਾਰਦਰਨ ਆਇਰਲੈਂਡ' ਰੱਖਿਆ। 'ਯੂਨਾਈਟਿਡ ਕਿੰਗਡਮ ਇਕ ਸੰਵਿਧਾਨਿਕ ਰਾਜਤੰਤਰ ਹੈ ਅਤੇ ਇਹ ਰਾਜਤੰਤਰ ਪੁਰਖੀ ਹੈ। 
ਇੰਗਲੈਂਡ ਵਿਚ ਮਿਲਣ ਵਾਲਾ ਪਹਿਲਾ ਦੇਸ਼ ਵੇਲਜ਼ ਸੀ। ਸੰਨ 1282 ਵਿਚ ਕਿੰਗ ਐਡਵਰਡ ਪਹਿਲੇ ਨੇ ਇੰਗਲੈਂਡ ਅਤੇ ਵੇਲਜ਼ ਨੂੰ ਇਕੱਠਿਆਂ ਕੀਤਾ। ਸੰਨ 1301 ਵਿਚ ਐਡਵਰਡ ਨੇ ਆਪਣੇ ਬੇਟੇ ਨੂੰ ਆਪਣਾ ਵਾਰਿਸ ਬਣਾਉਂਦੇ ਹੋਏ ਪ੍ਰਿੰਸ ਆਫ ਵੇਲਜ਼ ਐਲਾਨਿਆ। 1536 ਵਿਚ ਵੇਲਜ਼ ਅਤੇ ਇੰਗਲੈਂਡ ਦੋਵੇਂ ਇਕ ਸਾਮਰਾਜ ਦੇ ਅਧੀਨ ਨਹੀਂ ਸਨ ਪਰ 1536 ਵਿਚ ਇਕ ਐਕਟ ਦੇ ਅਨੁਸਾਰ ਹੈਨਰੀ ਆਸਟਮ ਜੋ ਇਕ ਟਿਊਡੋਰ ਮੋਨਾਰਕ ਸਨ, ਨੇ ਵੇਲਜ਼ ਅਤੇ ਇੰਗਲੈਂਡ ਨੂੰ ਮਿਲਾ ਕੇ ਸਾਮਰਾਜ ਬਣਾਇਆ।
ਗ੍ਰੇਟ ਬ੍ਰਿਟੇਨ ਦਾ ਨਾਂ ਸਕਾਟਲੈਂਡ ਦੇ ਕਿੰਗ ਜੇਮਜ਼ ਦੇ 1603 ਵਿਚ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਆਇਆ। ਜੇਮਜ਼ ਪਹਿਲੇ ਨੇ ਦੋ ਗੱਦੀਆਂ ਨੂੰ ਇਕ ਕੀਤਾ ਸੀ ਨਾ ਕਿ ਦੋ ਦੇਸ਼ਾਂ ਨੂੰ। ਦੂਸਰੇ 'ਯੂਨੀਅਨ ਐਕਟ' 1707 ਵਿਚ ਇੰਗਲੈਂਡ ਅਤੇ ਸਕਾਟਲੈਂਡ ਨੂੰ ਇਕ ਸਰਕਾਰ ਦੇ ਅਧੀਨ ਲਿਆਂਦਾ ਗਿਆ। 
ਯੂਨਾਈਟਿਡ ਕਿੰਗਡਮ ਵਿਚ ਇੰਗਲੈਂਡ ਦੇ ਝੰਡੇ ਦਾ ਹੇਠਲਾ ਰੰਗ ਚਿੱਟਾ ਅਤੇ ਉਪਰਲੀਆਂ ਪੱਟੀਆਂ ਜੋ ਕ੍ਰਾਸ ਚਿੰਨ੍ਹ ਬਣਾਉਂਦਿਆਂ ਹਨ, ਉਹ ਲਾਲ ਰੰਗ ਦੀਆਂ ਹੁੰਦੀਆਂ ਹਨ। ਸਕਾਟਲੈਂਡ ਦੇ ਝੰਡੇ ਵਿਚ ਹੇਠਲਾ ਰੰਗ ਨੀਲਾ ਅਤੇ ਉਪਰਲੀਆਂ ਪੱਟੀਆਂ ਚਿੱਟੇ ਰੰਗ ਦੀਆਂ ਹਨ। ਆਇਰਲੈਂਡ ਦੇ ਝੰਡੇ ਵਿਚ ਹੇਠਲਾ ਰੰਗ ਚਿੱਟਾ ਅਤੇ ਉੱਪਰਲੀਆਂ ਪੱਟੀਆਂ ਲਾਲ ਰੰਗ ਦੀਆਂ ਹੁੰਦੀਆਂ ਹਨ।
29 ਮਈ 1953 ਨੂੰ ਰਾਇਲ ਟਾਈਟਲ ਐਕਟ ਦੇ ਤਹਿਤ ਇਕ ਐਲਾਨ ਹੋਇਆ, ਜਿਸ ਦੇ ਅਨੁਸਾਰ ਬ੍ਰਿਟੇਨ ਦੀ ਰਾਣੀ ਨੂੰ 'ਐਲਿਜ਼ਾਬੇਥ ਸੈਕਿੰਡ ਗ੍ਰੇਸ ਆਫ ਗੌਡ, ਆਫ ਦਿ ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬਿਟੇਨ ਐਂਡ ਨਾਰਦਰਨ ਆਇਰਲੈਂਡ ਐਂਡ ਆਫ ਦਿ ਅਦਰ ਰੀਅਲਮੰਸ ਐਂਡ ਟੈਰੀਟ੍ਰੀਜ਼ ਕਵੀਨ, ਹੈਂਡ ਆਫ ਦਿ ਕਾਮਨਵੈਲਥ, ਡਿਫੈਂਡਰ ਆਫ ਦਿ ਫੇਥ' ਦਾ ਖਿਤਾਬ ਦਿੱਤਾ ਗਿਆ ਸੀ।

0 Comments:

Post a Comment

Subscribe to Post Comments [Atom]

<< Home