Thursday, June 28, 2012

ਇਹ ਹੈ ਦੁਨੀਆ ਦਾ ਸਭ ਤੋਂ ਅਜੀਬ ਇਨਸਾਨ!!!

ਰੱਬ ਨੇ ਜਦੋਂ ਸ਼੍ਰਿਸ਼ਟੀ ਦੀ ਰਚਨਾ ਕੀਤੀ ਤਾਂ ਹਰ ਇਨਸਾਨ 'ਚ ਕੁਝ ਵੱਖਰੇ ਗੁਣ ਪੈਦਾ ਕੀਤੇ ਜਿਨ੍ਹਾਂ ਕਾਰਨ ਉਹ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾ ਲੈਂਦਾ ਹੈ। ਕੁਝ ਇਨਸਾਨਾਂ 'ਚ ਵੱਖਰੀ ਦੀ ਸ਼ਕਤੀ ਹੁੰਦੀ ਹੈ ਜਿਨ੍ਹਾਂ ਦੀ ਬਦੌਲਤ ਉਹ ਆਮ ਲੋਕਾਂ ਨਾਲੋਂ ਕੁਝ ਵੱਖਰਾ ਕਰਨ ਦੇ ਕਾਬਿਲ ਹੁੰਦੇ ਹਨ। ਉਨ੍ਹਾਂ ਵਲੋਂ  ਦਿਖਾਈਆਂ ਗਈਆਂ ਅਜਿਹੀ ਅਜੀਬ ਚੀਜ਼ਾਂ ਆਮ ਆਦਮੀ ਨੂੰ ਹੈਰਾਨੀ ਵਿਚ ਪਾ ਦਿੰਦੀਆਂ ਹਨ। ਇਸ ਕਾਰਨ ਕੁਝ ਲੋਕ ਅਸਲ 'ਚ 'ਸੁਪਰ ਹਿਊਮਨ' ਕਹਿਲਾਉਂਦੇ ਹਨ। ਅਜਿਹਾ ਹੀ ਇਕ ਸੁਪਰ ਹਿਉਮਨ ਭਾਰਤ ਦੇ ਕੋਲਾਮ 'ਚ ਰਹਿਣ ਵਾਲਾ ਰਾਜ ਮੋਹਨ ਨਾਇਰ ਹੈ। ਉਸ ਨੂੰ ਲੋਕ ਇਲੈਕਟ੍ਰਿਕ ਮੈਨ ਦੇ ਨਾਂ ਤੋਂ ਵੀ ਜਾਣਦੇ ਹਨ। ਜਿਵੇਂ ਕਿ ਦੁਨੀਆ 'ਚ ਹਜ਼ਾਰਾਂ ਲੋਕ ਬਿਜਲੀ ਦੇ ਕਰੰਟ ਕਾਰਨ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ ਪਰ ਭਾਰਤ ਦੇ ਇਸ ਇਲੈਕਟ੍ਰਿਕ ਮੈਨ ਨੂੰ ਕਰੰਟ ਦਾ ਕੋਈ ਅਸਰ ਨਹੀਂ ਹੁੰਦਾ। ਉਹ ਕਰੰਟ ਨੂੰ ਆਪਣੇ ਸ਼ਰੀਰ 'ਚ ਸਹਿਨ ਕਰ ਸਕਦਾ ਹੈ। ਇਕ ਆਮ ਇਨਸਾਨ ਲਈ ਇਕ ਐਂਪੀਅਰ ਦਾ ਕਰੰਟ ਜਾਨਲੇਵਾ ਸਾਬਿਤ ਹੋ ਸਕਦਾ ਹੈ ਪਰ ਰਾਮ ਮੋਹਨ ਆਪਣੇ ਸ਼ਰੀਰ 'ਤੇ 10 ਅੰਪੇਅਰ ਤੱਕ ਕਰੰਟ ਸਹਿਨ ਕਰ ਸਕਦਾ ਹੈ। 
ਉਸਦਾ ਸ਼ਰੀਰ ਆਮ ਆਦਮੀ ਨਾਲੋਂ 10 ਗੁਣਾ ਵੱਧ ਰਜਿਸਟੈਂਟ ਪੈਦਾ ਕਰਦਾ ਹੈ। ਰਾਜ ਮੋਹਨ ਨੇ ਦੱਸਿਆ ਕਿ ਜਦੋਂ ਉਹ ਛੋਟਾ ਸੀ ਤਾਂ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਉਹ ਦਿਮਾਗੀ ਤੌਰ 'ਤੇ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਉਹ ਅੰਦਰੋਂ ਟੁੱਟ ਗਿਆ। ਉਸਨੇ ਆਤਮਹੱਤਿਆ ਕਰਨ ਦਾ ਫੈਸਲਾ ਕੀਤਾ। ਇਸੇ ਦੇ ਚੱਲਦੇ ਉਹ ਛੱਤ 'ਤੇ ਗਿਆ ਅਤੇ ਛੱਤ ਉੱਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਫੜ੍ਹ ਲਿਆ। ਪਰ ਉਸ ਨੂੰ ਕੁਝ ਨਹੀਂ ਹੋਇਆ। ਉਹ ਆਪ ਵੀ ਬਹੁਤ ਹੈਰਾਨ ਹੋ ਗਿਆ ਕਿ ਉਸ ਨੂੰ ਕਰੰਟ ਕਿਉਂ ਨਹੀਂ ਲੱਗਿਆ। ਇਸ ਘਟਨਾ ਨੇ ਉਸਦੀ ਜਿੰਦਗੀ 'ਚ ਵੱਡਾ ਫੇਰਬਦਲ ਲਿਆਂਦਾ। ਉਸਨੂੰ ਪਤਾ ਲੱਗਿਆ ਕਿ ਉਸਦੇ ਸ਼ਰੀਰ 'ਤੇ ਰਜਿਸਟੈਂਸ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਿਸ ਕਾਰਨ ਉਸ ਨੂੰ ਕਰੰਟ ਨਹੀਂ ਲੱਗਦਾ। 
ਰਾਮ ਮੋਹਨ ਆਪਣੇ ਸ਼ਰੀਰ 'ਤੇ ਨੰਗੀਆਂ ਤਾਰਾਂ ਲਪੇਟ ਕੇ ਬਿਜਲੀ ਦੀ ਸਪਲਾਈ ਚਾਲੂ ਕਰਕੇ ਬਲੱਬ, ਪ੍ਰੈੱਸ, ਪੱਖੇ ਅਤੇ ਮਿਕਸਰ ਗ੍ਰਾਈਂਡਰ ਤੱਕ ਚਲਾ ਲੈਂਦਾ ਹੈ ਪਰ ਉਸ ਨੂੰ ਕਰੰਟ ਨਹੀਂ ਲੱਗਦਾ। ਇਸ ਤਰ੍ਹਾਂ ਦੇ ਕਾਰਨਾਮੇ ਕਾਰਨ ਉਹ ਪੂਰੇ ਇਲਾਕੇ 'ਚ ਮਸ਼ਹੂਰ ਹੈ। ਰਾਮ ਮੋਹਨ ਕਹਿੰਦਾ ਹੈ ਕਿ ਇਹ ਸ਼ਕਤੀ ਮੈਨੂੰ ਕੁਦਰਤੀ ਮਿਲੀ ਹੋਈ ਹੈ ਪਰ ਉਹ ਆਮ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਦਾ ਕਾਰਨਾਮਾ ਨਾ ਕਰਨ। ਇਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।

0 Comments:

Post a Comment

Subscribe to Post Comments [Atom]

<< Home