General Knowledge- +2 ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ...
+2 ਕਰਨ ਤੋਂ ਬਾਅਦ ਵਿਦੇਸ਼ ਜਾਣ
ਲਈ...
ਅਜੋਕਾ ਯੁੱਗ ਕੰਪਿਊ
ਯੋਗਤਾ: ਵਿਦਿਆਰਥੀ ਕਿਸੇ ਵੀ ਵਿਸ਼ਿਆਂ ਨਾਲ +2 (60 ਫੀਸਦੀ ਨੰਬਰ) ਪਾਸ ਹੋਣਾ ਚਾਹੀਦਾ ਹੈ। ਲੜਕੇ ਅਤੇ ਲੜਕੀਆਂ ਦੋਵੇਂ ਦਾਖਲੇ ਲਈ ਯੋਗ ਹੁੰਦੇ ਹਨ। ਪੜ੍ਹਾਈ ਵਿਚ ਗੈਪ ਵਾਲੇ ਵਿਦਿਆਰਥੀ ਵੀ ਦਾਖਲਾ ਲੈ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। ਵਿਦਿਆਰਥੀ ਦੀ ਉਮਰ 17 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜਿਨ੍ਹਾਂ ਵਿਦਿਆਰਥੀਆਂ ਨੇ ਮੈਟ੍ਰਿਕ ਕਰਨ ਤੋਂ ਬਾਅਦ ਆਈ. ਟੀ. ਆਈ. ਤੋਂ ਤਿੰਨ ਸਾਲ ਦਾ ਕੰਪਿਊਟਰ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ ਹੋਵੇ ਉਹ ਵੀ ਇਸ ਸਹੂਲਤ ਤਹਿਤ ਦਾਖਲਾ ਲੈ ਸਕਦੇ ਹਨ। ਵਿਦਿਆਰਥੀਆਂ ਨੂੰ ਇਸ ਸਹੂਲਤ ਦੇ ਹੇਠ ਲਿਖੇ ਫਾਇਦੇ ਹੁੰਦੇ ਹਨ:
ਬ੍ਰਿਟਿਸ਼ ਐਜੂਕੇਸ਼ਨ ਦੀ ਸਮਝ: ਵਿਦਿਆਰਥੀ ਦੋ ਸਾਲਾਂ ਵਿਚ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਨੂੰ ਚੰਗੀ ਤਰ੍ਹਾਂ ਸਮਝ ਜਾਂਦਾ ਹੈ। ਉਸ ਨੂੰ ਵਿਦੇਸ਼ 'ਚ ਜਾ ਕੇ ਪੜ੍ਹਨ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ।
ਆਈਲੈੱਟਸ ਕਰਨ 'ਚ ਆਸਾਨੀ: ਵਿਦਿਆਰਥੀ ਕੋਰਸ ਦੀ ਦੋ ਸਾਲ ਦੀ ਪੜ੍ਹਾਈ ਦੇ ਨਾਲ ਨਾਲ ਆਈਲੈੱਟਸ ਆਸਾਨੀ ਨਾਲ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਆਈਲੈੱਟਸ ਕਰਨ ਲਈ ਪੂਰੇ ਦੋ ਸਾਲ ਦਾ ਸਮਾਂ ਤੇ ਕੋਚਿੰਗ ਲਈ ਚੰਗੀ ਸੰਸਥਾ ਮਿਲ ਜਾਂਦੀ ਹੈ।
ਬੱਚਤ: ਵਿਦਿਆਰਥੀ ਦੀ ਫ਼ੀਸ ਵਿਚ ਕਾਫੀ ਬੱਚਤ ਹੋ ਜਾਂਦੀ ਹੈ ਵਿਦਿਆਰਥੀ ਨੂੰ ਪਹਿਲੇ ਤੇ ਦੂਸਰੇ ਸਾਲ ਦੀ ਪੜ੍ਹਾਈ ਲਈ ਇੰਸਟੀਚਿਊਟ ਵਿਚ ਅੱਧੀ ਫੀਸ ਹੀ ਦੇਣੀ ਪੈਂਦੀ ਹੈ।
ਵੀਜ਼ਾ ਲੈਣ ਵਿਚ ਅਸਾਨੀ: ਇਸ ਸਹੂਲਤ ਤਹਿਤ ਵਿਦਿਆਰਥੀ ਨੂੰ ਵੀਜ਼ਾ ਲੈਣ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ ਕਿਉਂਕਿ ਵੀਜ਼ਾ ਅਫਸਰ ਇਹ ਸਚਾਈ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਵਿਦਿਆਰਥੀ ਤਿੰਨਾਂ ਸਾਲਾਂ ਦੀ ਡਿਗਰੀ ਵਿਚੋਂ ਦੋ ਸਾਲ ਦੀ ਪੜ੍ਹਾਈ ਯੂਨੀਵਰਸਿਟੀ ਦੇ ਪ੍ਰਮਾਣਿਤ ਕੈਂਪਸ ਵਿਚ ਕਰ ਚੁੱਕਾ ਹੈ ਤੇ ਹੁਣ ਡਿਗਰੀ ਨੂੰ ਪੂਰਾ ਕਰਨ ਲਈ ਲੰਦਨ ਮੈਟਰੋਪੋਲੀਟਨ ਯੂਨੀਵਰਸਿਟੀ, ਲੰਦਨ ਵਿਖੇ ਪੜ੍ਹਨ ਲਈ ਜਾਣਾ ਚਾਹੁੰਦਾ ਹੈ।
ਸਪਾਊਸ ਵੀਜ਼ੇ ਦੀ ਸਹੂਲਤ: ਲੰਦਨ ਵਿਚ ਇਕ ਸਾਲ ਦੀ ਪੜ੍ਹਾਈ ਕਰਕੇ ਡਿਗਰੀ ਹਾਸਿਲ ਕਰਨ ਤੋਂ ਬਾਅਦ ਵਿਦਿਆਰਥੀ ਇਕ ਸਾਲ ਦੀ ਮਾਸਟਰ ਡਿਗਰੀ ਕਰ ਸਕਦਾ ਹੈ। ਇਸ ਦੌਰਾਨ ਵਿਦਿਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਆਸਾਨੀ ਨਾਲ ਆਪਣੇ ਕੋਲ ਬੁਲਾ ਸਕਦਾ ਹੈ ਜਾਂ ਨਾਲ ਲੈ ਕੇ ਜਾ ਸਕਦਾ ਹੈ। ਨਵੇਂ ਰੂਲਜ਼ ਅਨੁਸਾਰ ਮਾਸਟਰ ਡਿਗਰੀ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਸਪਾਊਸ ਵੀਜ਼ਾ ਮਿਲ ਸਕਦਾ ਹੈ।
ਕੰਮ ਕਰਨ ਲਈ ਜ਼ਿਆਦਾ ਸਮਾਂ: ਯੂ.ਕੇ. ਵਿਚ ਨਵੇਂ ਰੂਲਜ਼ ਦੇ ਅਨੁਸਾਰ ਸਿਰਫ ਸਰਕਾਰੀ ਤੇ ਹਾਇਲੀ ਟਰੱਸਟਡ ਕਾਲਜਾਂ/ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਹੀ ਪੜ੍ਹਾਈ ਦੇ ਨਾਲ ਕੰਮ ਕਰ ਸਕਦੇ ਹਨ। ਹੁਣ ਪ੍ਰਾਈਵੇਟ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਕੰਮ ਕਰਨ ਦੀ ਇਜਾਜ਼ਤ ਨਹੀਂ। ਸਰਕਾਰੀ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਪੜ੍ਹਾਈ ਦੇ ਨਾਲ ਹਫ਼ਤੇ ਵਿਚ ਸਿਰਫ 10 ਘੰਟੇ ਕੰਮ ਕਰ ਸਕਦੇ ਹਨ ਜਦ ਕਿ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਹਫਤੇ ਵਿਚ 20 ਘੰਟੇ ਤੇ ਛੁੱਟੀਆਂ ਵਿਚ ਹਰ ਰੋਜ਼ ਪੂਰਾ ਸਮਾਂ ਭਾਵ ਪੂਰਾ ਦਿਨ ਕੰਮ ਕਰ ਕੇ ਆਪਣਾ ਰਹਿਣ ਸਹਿਣ ਦਾ ਖਰਚ ਕੱਢ ਸਕਦੇ ਹਨ। ਵਧੇਰੇ ਜਾਣਕਾਰੀ ਲਈ ਯੂ. ਕੇ. ਬਾਰਡਰ ਏਜੰਸੀ ਦੀ ਵੈੱਬਸਾਈਟ ਮਮਮ.ੀਰਠਕਰਿਿਜਫਕ.ਪਰਡ.ਚਾ ਦੇਖ ਸਕਦੇ ਹੋ।
ਸੁਖਮਿੰਦਰ ਸਿੰਘ
-ਮੋਬਾਈਲ: 98729-93205
ਈ-ਮੇਲ: sukhmindersingh.s@gmail.com
-ਮੋਬਾਈਲ: 98729-93205
ਈ-ਮੇਲ: sukhmindersingh.s@gmail.com
0 Comments:
Post a Comment
Subscribe to Post Comments [Atom]
<< Home