ਅਰਬਾਂ ਦਾ ਲਾਭ ਦਿੰਦੀਆਂ ਤਿਤਲੀਆਂ-General knowledge!!!!
ਦੁਨੀਆ 'ਚ ਤਿਤਲੀਆਂ ਦੀਆਂ ਕੁਲ 2400 ਕਿਸਮਾਂ 'ਚੋਂ ਭਾਰਤ 'ਚ ਲੱਗਭਗ 1500 ਕਿਸਮਾਂ ਪਾਈਆਂ ਜਾਂਦੀਆਂ ਹਨ, ਜਦਕਿ ਪੰਜਾਬ 'ਚ ਤਿਤਲੀਆਂ ਦੀਆਂ 142 ਕਿਸਮਾਂ ਅਤੇ ਉਨ੍ਹਾਂ ਦੀਆਂ 14 ਫੈਮਿਲੀਜ਼ ਪਾਈਆਂ ਜਾਂਦੀਆਂ ਹਨ, ਜੋ ਇਥੋਂ ਦੇ 12 ਨੈਚੁਰਲ ਵੈਟਲੈਂਡਸ ਅਤੇ 10 ਮੈਨ ਮੇਡ ਵੈਟਲੈਂਡਸ 'ਚ ਆਮ ਤੌਰ 'ਤੇ ਦੇਖੀਆਂ ਜਾ ਸਕਦੀਆਂ ਹਨ। ਭਾਰਤ ਦੀਆਂ ਲੱਗਭਗ 100 ਕਿਸਮਾਂ ਅਲੋਪ ਹੋਣ ਦੇ ਕੰਢੇ ਹਨ।
ਪੂਰੀ ਦੁਨੀਆ 'ਚ ਤਿਤਲੀਆਂ ਦੇ ਲੱਗਭਗ 20 ਮਿਲੀਅਨ ਡਾਲਰ ਦਾ ਨਾਜਾਇਜ਼ ਕਾਰੋਬਾਰ ਸ਼ਰੇਆਮ ਚੱਲ ਰਿਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਤਿਤਲੀਆਂ ਦੀਆਂ ਕੁਝ ਕਿਸਮਾਂ ਕਾਫੀ ਮਹਿੰਗੇ ਰੇਟਾਂ 'ਤੇ ਵੇਚੀਆਂ ਜਾਂਦੀਆਂ ਹਨ। ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਟਾਈਗਰ ਹਿੱਲ 'ਚ ਪਾਈ ਜਾਣ ਵਾਲੀ ਵਿਸ਼ੇਸ਼ ਬਰਡਵਿੰਗ ਬਟਰਫਲਾਈ ਦੇ ਇਕ ਜੋੜੇ ਦੀ ਕੀਮਤ ਲੱਗਭਗ 25 ਤੋਂ 35 ਹਜ਼ਾਰ ਡਾਲਰ ਹੈ ਕਿਉਂਕਿ ਇਸ ਦੇ ਖੰਭਾਂ 'ਚ ਮੌਜੂਦ ਪੀਲੇ ਰੰਗ ਦੇ ਕਣਾਂ ਨੂੰ ਕੁਝ ਦੇਸ਼ਾਂ 'ਚ ਸੋਨੇ ਦੇ ਗਹਿਣਿਆਂ 'ਤੇ ਸੁਨਹਿਰੀ ਪਾਲਿਸ਼ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਲੂਜਾਨ ਪੀਕੌਕ ਸਵੈਲੋਟੇਲ 700, ਓਰਿੰਥਾਪਪਟੇਰਾ ਹਿਲੀਆਸ 1200, ਪੈਪੀਲੀਓ ਹਾਸਪੀਟਾਨ 1000 ਅਤੇ ਅਲੈਗਜੈਂਡਰੀ ਤਿਤਲੀ ਜੋੜਾ 10 ਹਜ਼ਾਰ ਡਾਲਰ ਦੀ ਕੀਮਤ 'ਤੇ ਤਸਕਰਾਂ ਵਲੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਵੇਚਿਆ ਜਾ ਰਿਹਾ ਹੈ।
ਤਿਤਲੀਆਂ ਨੂੰ ਫੜਨ ਲਈ ਤਸਕਰ ਪੈਟਰੋਲ ਜੈਨਰੇਟਰ, ਅਲਟ੍ਰਾਵਾਇਲੈੱਟ ੱਬਲਬਸ, ਬਟਰਫਲਾਈ ਕਲੈਕਸ਼ਨ ਜਾਰ, ਵੱਖ-ਵੱਖ ਰਸਾਇਣਾਂ ਅਤੇ ਜਾਲ ਦੀ ਵਰਤੋਂ ਕਰਦੇ ਹਨ।
ਦੁਨੀਆ 'ਚ ਤਿਤਲੀਆਂ ਦੀਆਂ ਕੁਲ 2400 ਕਿਸਮਾਂ 'ਚੋਂ ਭਾਰਤ 'ਚ ਲੱਗਭਗ 1500 ਕਿਸਮਾਂ ਪਾਈਆਂ ਜਾਂਦੀਆਂ ਹਨ, ਜਦਕਿ ਪੰਜਾਬ 'ਚ ਤਿਤਲੀਆਂ ਦੀਆਂ 142 ਕਿਸਮਾਂ ਅਤੇ ਉਨ੍ਹਾਂ ਦੀਆਂ 14 ਫੈਮਿਲੀਜ਼ ਪਾਈਆਂ ਜਾਂਦੀਆਂ ਹਨ, ਜੋ ਇਥੋਂ ਦੇ 12 ਨੈਚੁਰਲ ਵੈਟਲੈਂਡਸ ਅਤੇ 10 ਮੈਨ ਮੇਡ ਵੈਟਲੈਂਡਸ 'ਚ ਆਮ ਤੌਰ 'ਤੇ ਦੇਖੀਆਂ ਜਾ ਸਕਦੀਆਂ ਹਨ। ਭਾਰਤ ਦੀਆਂ ਲੱਗਭਗ 100 ਕਿਸਮਾਂ ਅਲੋਪ ਹੋਣ ਦੇ ਕੰਢੇ ਹਨ।
ਤਿਤਲੀ ਦਾ ਆਂਡੇ ਤੋਂ ਬਾਲਗ ਹੋਣ ਦਾ ਜੀਵਨ ਦੋ ਹਫਤਿਆਂ ਤੋਂ ਕਈ ਮਹੀਨਿਆਂ ਤਕ ਦਾ ਹੋ ਸਕਦਾ ਹੈ। ਅਸਲ 'ਚ ਤਿਤਲੀਆਂ ਦਾ ਲਾਰਵਾ ਕੁਦਰਤ ਦੇ ਕਈ ਜੀਵਾਂ ਖਾਸ ਕਰ ਪੰਛੀਆਂ ਦਾ ਭੋਜਨ ਬਣਨ ਕਾਰਨ ਭੋਜਨ ਲੜੀ ਦਾ ਅਹਿਮ ਹਿੱਸਾ ਹੈ। ਇਸ ਕਾਰਨ ਸਿਰਫ ਪੰਜ ਫੀਸਦੀ ਤਿਤਲੀਆਂ ਹੀ ਪ੍ਰਕਿਰਤੀ 'ਚ ਬਚਦੀਆਂ ਹਨ।
ਪੰਜਾਬ 'ਚ ਬਹੁਰੰਗੀ ਮੋਨਾਰਕ ਅਤੇ ਲੈਮਨ ਬਟਰਫਲਾਈ ਨੂੰ ਤਸਕਰ ਬੱਚਿਆਂ ਨੂੰ 150 ਰੁਪਏ ਦਿਹਾੜੀ ਦੇ ਕੇ ਗੈਰ-ਕਾਨੂੰਨੀ ਢੰਗ ਨਾਲ ਫੜਵਾਉਂਦੇ ਹਨ ਅਤੇ ਇਨ੍ਹਾਂ ਨੂੰ ਹਾਂਗਕਾਂਗ, ਤਾਈਵਾਨ, ਜਾਪਾਨ, ਇੰਗਲੈਂਡ, ਕੈਨੇਡਾ ਅਤੇ ਅਮੇਰਿਕਾ 'ਚ 2 ਤੋਂ 5 ਹਜ਼ਾਰ ਰੁਪਏ 'ਚ ਵੇਚਦੇ ਹਨ।
ਤਿਤਲੀਆਂ ਦੇ ਇਹ ਤਸਕਰ ਵਧੀਆ ਪਰਬਤ ਆਰੋਹੀ ਅਤੇ ਹਠੀ ਹੁੰਦੇ ਹਨ ਅਤੇ ਕਈ ਵਾਰ ਬਹੁਤ ਇਲਾਕਿਆਂ 'ਚ ਸਥਾਨਕ ਲੋਕਾਂ ਨਾਲ ਗੰਢ-ਤੁੱਪ ਕਰਕੇ ਗੈਰ-ਕਾਨੂੰਨੀ ਧੰਦਾ ਚਲਾਉਂਦੇ ਹਨ। ਤਿਤਲੀਆਂ ਦੇ ਲਗਾਤਾਰ ਵਿਨਾਸ਼ ਨਾਲ ਕੁਦਰਤੀ ਸੰਤੁਲਨ 'ਚ ਗੜਬੜੀ ਹੋ ਸਕਦੀ ਹੈ।
ਗਹਿਣਿਆਂ ਅਤੇ ਸਜਾਵਟੀ ਸਾਮਾਨ ਦੇ ਤੌਰ 'ਤੇ ਵਰਤੋਂ
ਮਾਰੀਆਂ ਗਈਆਂ ਤਿਤਲੀਆਂ ਫੋਟੋ ਫਰੇਮ 'ਚ ਜੜ ਕੇ ਦੀਵਾਰਾਂ 'ਤੇ ਸਜਾਉਣ, ਗਹਿਣਿਆਂ ਦੇ ਤੌਰ 'ਤੇ ਪਹਿਨਣ ਆਦਿ ਲਈ ਵਰਤਿਆ ਜਾਂਦਾ ਹੈ। ਗਹਿਣੇ ਬਣਾਉਣ ਵਾਲੇ ਵਪਾਰੀ ਤਿਤਲੀਆਂ ਦੇ ਖੰਭ ਅਤੇ ਪੂਰੀ ਤਿਤਲੀ ਨੂੰ ਪਲਾਸਟਿਕ ਅਤੇ ਸ਼ੀਸ਼ੇ ਦੀ ਪਰਤ ਚੜ੍ਹਾ ਕੇ ਗਹਿਣਿਆਂ 'ਚ ਵਰਤੇ ਜਾਣ ਵਾਲੇ ਪੈਂਡੈਂਟਸ, ਤਿਤਲੀ ਵਾਲੇ ਕ੍ਰਿਸਟਲ ਪੇਪਰਵੇਟ, ਤਿਤਲੀਆਂ ਦੇ ਚਾਬੀਆਂ ਦੇ ਛੱਲੇ ਅਤੇ ਈਅਰਰਿੰਗਸ ਦੇ ਤੌਰ 'ਤੇ ਪ੍ਰਤੀ ਪੀਸ 5 ਤੋਂ 10 ਹਜ਼ਾਰ ਰੁਪਏ 'ਚ ਵੇਚਦੇ ਹਨ।
ਅੰਕੜਿਆਂ ਮੁਤਾਬਿਕ ਇਨ੍ਹਾਂ ਦੇ ਗਹਿਣਿਆਂ ਅਤੇ ਸਜਾਵਟੀ ਵਸਤੂਆਂ ਦਾ ਪੂਰੀ ਦੁਨੀਆ 'ਚ ਹਰ ਸਾਲ ਲੱਗਭਗ ਇਕ ਮਿਲੀਅਨ ਡਾਲਰ ਦਾ ਗੈਰ-ਕਾਨੂੰਨੀ ਗੋਰਖਧੰਦਾ ਸ਼ਰੇਆਮ ਚਲਦਾ ਹੈ। ਔਰਤਾਂ ਨੂੰ ਚਾਹੀਦੈ ਕਿ ਉਹ ਤਿਤਲੀਆਂ ਦੇ ਗਹਿਣਿਆਂ ਦੀ ਵਰਤੋਂ ਨਾ ਕਰਕੇ ਇਨ੍ਹਾਂ ਦੀ ਸੁਰੱਖਿਆ ਲਈ ਸਹਿਯੋਗ ਦੇਣ।
ਤਿਤਲੀਆਂ ਤੋਂ ਅਰਬਾਂ ਦਾ ਲਾਭ
ਮਨੁੱਖੀ ਜੀਵਨ ਲਈ ਬੇਹੱਦ ਜ਼ਰੂਰੀ ਪੌਦਿਆਂ ਅਤੇ ਫਸਲਾਂ ਦੇ ਪਰਾਗਣ ਦੀ ਪ੍ਰਕਿਰਿਆ ਅਤੇ ਇਨ੍ਹਾਂ ਦੀ ਉਪਜ ਨੂੰ ਵਧਾਉਣ ਅਤੇ ਸੁਚਾਰੂ ਬਣਾਉਣ ਲਈ ਮਧੂਮੱਖੀਆਂ ਤੋਂ ਬਾਅਦ ਤਿਤਲੀਆਂ ਹੀ ਆਉਂਦੀਆਂ ਹਨ। ਖੇਤੀਬਾੜੀ 'ਚ ਤਿਤਲੀਆਂ ਨਾਲ ਹੋਣ ਵਾਲੇ ਪਰਾਗਣ ਦੀ ਕੀਮਤ ਪ੍ਰਤੀ ਸਾਲ ਦੋ ਸੌ ਬਿਲੀਅਨ ਡਾਲਰ ਦੀ ਹੈ ਭਾਵ ਤਿਤਲੀਆਂ ਹਰ ਸਾਲ ਖੇਤੀ 'ਚ ਮਨੁੱਖ ਨੂੰ 200 ਬਿਲੀਅਨ ਡਾਲਰ ਦਾ ਲਾਭ ਦਿੰਦੀਆਂ ਹਨ।
ਸ਼ਹਿਰੀ ਲੋਕਾਂ ਨੂੰ ਘਰਾਂ 'ਚ ਸਿਟ੍ਰਸ, ਸੰਤਰੇ ਅਤੇ ਨਿੰਬੂ ਆਦਿ ਨੂੰ ਗਮਲਿਆਂ 'ਚ ਲਗਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦੈ ਜੋ ਮੋਨਾਰਕ ਅਤੇ ਲੈਮਨ ਬਟਰਫਲਾਈ ਦੇ ਪ੍ਰਜਨਨ ਅਤੇ ਇਨ੍ਹਾਂ ਨੂੰ ਬਚਾਉਣ 'ਚ ਸਹਾਇਕ ਹਨ। ਪੰਜਾਬ ਕਿੰਨੂਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਕਿੰਨੂ, ਨਿੰਬੂ ਤੇ ਸੰਤਰੇ ਦੇ ਪੱਤਿਆਂ 'ਤੇ ਮੋਨਾਰਕ ਅਤੇ ਲੈਮਨ ਬਟਰਫਲਾਈ ਆਂਡੇ ਦਿੰਦੀਆਂ ਹਨ ਅਤੇ ਪਰਾਗਣ ਨਾਲ ਕਿੰਨੂ ਦੇ ਵਧੀਆ ਉਤਪਾਦਨ 'ਚ ਮਦਦਗਾਰ ਸਿੱਧ ਹੁੰਦੀਆਂ ਹਨ। ਇਸ ਤਰ੍ਹਾਂ ਇਹ ਕਿੰਨੂਆਂ, ਸੰਤਰੇ ਅਤੇ ਨਿੰਬੂ ਉਤਪਾਦਕਾਂ ਨੂੰ ਹਰ ਸਾਲ 10 ਮਿਲੀਅਨ ਡਾਲਰ ਦਾ ਲਾਭ ਦਿੰਦੀਆਂ ਹਨ। ਸੁਰੱਖਿਅਤ ਹਨ ਤਿਤਲੀਆਂ
ਵਾਈਲਡ ਲਾਈਫ ਐਕਟ 1972 ਦੇ ਤਹਿਤ ਸੁਰੱਖਿਅਤ ਹੋਣ ਕਾਰਨ ਤਿਤਲੀਆਂ ਨੂੰ ਫੜਨਾ, ਮਾਰਨਾ ਅਤੇ ਇਸ ਦੀ ਤਸਕਰੀ ਕਰਨਾ ਕਾਨੂੰਨਨ ਅਪਰਾਧ ਹੈ ਪਰ ਤਸਕਰੀ ਬੇਧੜਕ ਜਾਰੀ ਹੈ।
ਵਰਨਣਯੋਗ ਹੈ ਕਿ ਹਜ਼ਾਰਾਂ ਤਿਤਲੀਆਂ ਦੀ ਖੇਪ ਦੇ ਨਾਲ ਕਈ ਤਸਕਰਾਂ ਨੂੰ ਸਮੇਂ-ਸਮੇਂ 'ਤੇ ਫੜਿਆ ਜਾਂਦਾ ਰਿਹਾ ਹੈ ਪਰ ਢਿੱਲੇ ਕਾਨੂੰਨ ਕਾਰਨ ਉਹ ਜ਼ਮਾਨਤ ਦੇ ਕੇ ਸਾਫ ਛੁੱਟ ਗਏ।
0 Comments:
Post a Comment
Subscribe to Post Comments [Atom]
<< Home