Punjabi kahani- ਮੇਰਾ ਯਾਰ!!!!!!!!
ਇਕ ਵਾਰ ਇਕ ਸੂਫੀ ਫਕੀਰ ਆਪਣੇ ਇਕ ਮੁਰੀਦ ਨਾਲ ਕਿਸੇ ਚਿੱਕੜ ਭਰੇ ਰਸਤੇ ਤੇ ਤੁਰਦਾ ਜਾ ਰਿਹਾ ਸੀ | ਉਸੇ ਰਸਤੇ ਤੇ ਇਕ ਅਮੀਰਜ਼ਾਦਾ ਆਪਣੀ ਮਸ਼ੂਕਾ ਨਾਲ ਜਾ ਰਿਹਾ ਸੀ |
ਜਦੋ ਫਕੀਰ ਉਸਦੇ ਕੋਲੋਂ ਹੋ ਕੇ ਲੰਘਣ ਲੱਗਾ ਤਾਂ ਉਸਦੇ ਪੈਰਾਂ ਨਾਲ ਉੱਛਲਦੇ ਛਿੱਟੇ ਮਸ਼ੂਕਾ ਦੇ ਕੱਪੜਿਆਂ ਤੇ ਪੈ ਗਏ | ਇਹ ਵੇਖਦਿਆਂ ਹੀ ਅਮੀਰਜ਼ਾਦੇ ਨੇ ਗੁੱਸੇ ਨਾਲ ਫਕੀਰ ਦੇ ਚਪੇੜ ਕੱਢ ਮਾਰੀ | ਫਕੀਰ ਚੁੱਪ ਕਰਕੇ ਅੱਗੇ ਲੰਘ ਗਿਆ |
ਮੁਰੀਦ ਨੇ ਫਕੀਰ ਨੂੰ ਪੁਛਿੱਆ, "ਉਸਨੇ ਤੁਹਾਨੂੰ ਐਂਵੇ ਹੀ ਚਪੈੜ ਕੱਢ ਮਾਰੀ, ਤੁਸੀਂ ਅੱਗਿਓਂ ਕੁਝ ਬੋਲੇ ਤਕ ਨਹੀਂ ?"
ਉਸੇ ਵੇਲੇ ਪਿੱਛੇ ਆ ਰਹੇ ਅਮੀਰਜ਼ਾਦੇ ਦਾ ਪੈਰ ਤਿਲਕਿਆ ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿੱਚ ਡਿੱਗ ਪਿਆ | ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ |
ਸੂਫੀ ਫਕੀਰ ਨੇ ਰਮਜ਼ ਭਰੀਆਂ ਨਜਰਾਂ ਨਾਲ ਆਪਣੇ ਮੁਰੀਦ ਵੱਲ ਤੱਕਦਿਆਂ ਆਖਿਆ, "ਜੇ ਉਹ ਉਸ ਔਰਤ ਦਾ ਯਾਰ ਹੈ ਤਾਂ 'ਉੱਪਰ' ਮੇਰਾ ਯਾਰ ਵੀ ਬੈਠਿਆਂ ਵੇਖ ਰਿਹਾ ਸੀ l
0 Comments:
Post a Comment
Subscribe to Post Comments [Atom]
<< Home