Punjabi Lekh- ਅਸੀਂ ਸਾਰੇ ਚਮਾਰ ਹਾਂ ?
ਅਸੀਂ ਸਾਰੇ ਚਮਾਰ ਹਾਂ ?/ (ਲੇਖ)
ਬਲਕਰਨ ਗਰੇਵਾਲ
ਅੱਜ ਮੈਨੂੰ ‘ਚਮਾਰਾਂ’ ਬਾਰੇ ਪੜਨ ਦਾ ਮੌਕਾ ਮਿਲਿਆ.ਮੈਨੂੰ ਪਤਾ ਲਗਿਆ ਕੀ ਚਮਾਰ ਉਹ ਲੋਕ ਹੁੰਦੇ ਨੇ ਜੋ ਚਮੜੀ ਦੀ ਪਰਖ ਕਰਦੇ ਨੇ. ਪੁਰਾਣੇ ਜਮਾਨੇ ਵਿਚ ਜੋ ਅਸਲ ਚਮਾਰ ਹੁੰਦੇ ਸੀ ਉਹ ਹਮੇਸ਼ਾ ਚਮੜੀ ਬਾਰੇ ਹੀ ਸੋਚਦੇ ਸੀ. ਉਹ ਬੰਦੇ ਦੀ ਸ਼੍ਕਲ ਦੇਖਣ ਤੋਂ ਪਹਿਲਾਂ ਉਸਦੀ ਜੁੱਤੀ ਦੇਖਦੇ ਸੀ ਤਾਂ ਜੋ ਉਸਦੀ ਪਰਖ ਕਰ ਸਕਣ. ਜੇ ਜੁੱਤੀ ਵਧਿਆ ਚਮੜੇ ਦੀ ਬਣੀ ਹੁੰਦੀ ਤਾਂ ਮਤਲਬ ਬੰਦਾ ਵੀ ਕਿਸੇ ਚੰਗੇ ਖਾਨਦਾਨ ਨਾਲ ਸਬੰਧ ਰਖਦਾ ਹੋਵੇਗਾ, ਨਹੀਂ ਤਾਂ ਹੋਣਾ ਕੋਈ ਲੰਡੂ-ਪਚੂ ..ਕੋਈ ਡੰਗਰ-ਪਸ਼ੁ ਖਰੀਦਣ-ਵੇਚਣ ਵੇਲੇ ਵੀ ਉਹ ਚਮੜੀ ਵੱਲ ਜਿਆਦਾ ਧਿਆਨ ਦਿੰਦੇ . ਮਤਲਬ ਕੀ ਕੀ ਚਮੜੀ ਉਹਨਾ ਦੀ ਜਿੰਦਗੀ ਦਾ ਇਕ ਖਾਸ ਅੰਗ ਬਣ ਜਾਂਦੀ ਸੀ.
ਇਹ ਸਭ ਪੜਨ ਤੋਂ ਬਾਦ ਮੈਨੂੰ ਲਗਿਆ ਕਿ ਇਸ ਤਰਾਂ ਤਾਂ ਆਪਾਂ ਸਾਰੇ ਹੀ ਚਮਾਰ ਹਾਂ, ਕਿਉਂਕਿ ਅਸੀਂ ਵੀ ਤਾਂ ਹਮੇਸ਼ਾ ਚਮੜੀ ਦੀ ਹੀ ਪਰਖ ਕਰਦੇ ਹਾਂ.ਵਿਆਹ ਕਰਵਾਉਣ ਤੋਂ ਪਹਿਲਾਂ ਇਹ ਦੇਖਿਆ ਜਾਣਦਾ ਕਿ ਮੁੰਡੇ ਜਾਂ ਕੁੜੀ ਦੀ ਚਮੜੀ ਦਾ ਰੰਗ ਗੋਰਾ ਹੈ ਜਾਂ ਕਾਲਾ, ਕਿਤੇ ਚਮੜੀ ਤੇ ਕੋਈ ਦਾਗ-ਧੱਬਾ ਤਾਂ ਨਹੀ..ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਦੀ ਸੋਚ ਕਿਨੀ ਉਚੀ ਏ ,ਕਿਸੇ ਦਾ ਦਿਲ ਕਿਨਾ ਸਾਫ਼ ਏ ...ਸਾਨੂੰ ਤਾਂ ਬਸ ਚਮੜੀ ਚੰਗੀ ਚਾਹੀਦੀ ਹੈ. ਮੈਂ ਇਕ ਕੁੜੀ ਨੂੰ ਜਾਣਦਾ ਹਾਂ ਜੋ ਡਿਗਰੀ ਕਰਨ ਤੋਂ ਬਾਦ ਇਕ ਮਲਟੀ-ਨੈਸ਼ਨਲ ਕੰਪਨੀ ਵਿਚ ਨੌਕਰੀ ਕਰਦੀ ਸੀ ਪਰ ਉਹ ਇਕਲੀ ਬੈਠ ਕੇ ਰੋਂਦੀ ਸੀ ਕਿਉਂਕਿ ਉਸਦਾ ਵਿਆਹ ਨਹੀਂ ਸੀ ਹੋ ਰਿਹਾ. ਕਾਰਨ ??..ਕਾਰਨ ਬਸ ਇਹਨਾ ਕਿ ਫੁਲਵੈਰੀ ਦੇ ਕਾਰਨ ਉਸਦੇ ਮੁੰਹ ਤੇ’ ਕੁਝ ਦਾਗ ਸਨ ਅਤੇ ਚਮੜੀ ਦੇ ਪਾਰਖੂਆਂ ਨੂੰ ਤਾਂ ਬਸ ਬਹਾਨਾ ਚਾਹੀਦਾ ਸੀ ਕੁੜੀ ਵਿਚ ਨੁਕਸ਼ ਕੱਡਣ ਦਾ....ਜਦਕਿ ਕੁੜੀ ਇਹਨੀ ਪੜੀ ਲਿਖੀ ਅਤੇ ਸਮਝਦਾਰ ਸੀ ਕਿ ਇਕਲੀ ਆਪਣੇ ਪੂਰੇ ਪਰਿਵਾਰ ਦਾ ਢਿਡ ਭਰ ਸਕਦੀ ਸੀ. ਪਰ ਉਸਦੀ ਕਾਬਿਲੀਅਤ ਨਾਲ ਕੋਈ ਲੈਣ ਦੇਣ ਨਹੀਂ ਸੀ...
ਮੈਂ ਅਗਲੀ ਵਾਰ ਕਿਸੇ ਨੂੰ ਚਮਾਰ ਕਹਿਣ ਤੋਂ ਪਹਿਲਾਂ ਆਪਣੇ ਆਪ ਵੱਲ ਜਰੂਰ ਦੇਖੂਂਗਾ,, ਤੁਸੀਂ ਵੀ ਆਪਣੇ ਅੰਦਰ ਝਾਤ ਮਾਰਿਓ ਕਿਤੇ ਇਹ ਨਾ ਹੋਵੇ ਕਿ ਉਸ ਤੋਂ ਬੜਾ ਚਮਾਰ ਤੁਹਾਨੂੰ ਤੁਹਾਡੇ ਅੰਦਰ ਹੀ ਮਿਲ ਜਾਵੇ.
-------------------------------------------------------------------------------------------------
ਆਕਲੈਂਡ .ਨਿਊਜੀਲੈੰਡ
0 Comments:
Post a Comment
Subscribe to Post Comments [Atom]
<< Home