Punjabi kahani-ਪਾਪ (ਮਿੰਨੀ ਕਹਾਣੀ)
ਪਾਪ (ਮਿੰਨੀ ਕਹਾਣੀ)/ ਜਗਦੀਪ ਕੈਂਥ

ਪਾਪ
ਜਗਦੀਪ ਕੈਂਥ

ਸ਼ਾਮ ਨੂ ਜਦ ਕੰਮ ਤੋਂ ਵਾਪਿਸ ਜਾ ਰਿਹਾ ਸੀ ਤਾਂ ਇਕ ਆਦਮੀ ਬੜੀ ਜਲਦੀ ਮੇਰੇ ਕੋਲ ਆਯਾ ਤੇ ਕਹਿਣ ਲਗਾ ਸਰਦਾਰ ਜੀ ੨ ਦਿਨ ਤੋਂ ਰੋਟੀ ਨੀ ਖਾਧੀ ,ਕੁਝ ਮਦਦ ਕਰ ਦੇਵੋ , ਮੇਰੇ ਦਿਮਾਗ ਵਿਚ ਸਵੇਰ ਵਾਲੀ ਘਟਨਾ ਆ ਗਈ , ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਓਸ ਨੂ ੫੦ ਰੁਪਏ ਦੇ ਦਿਤੇ ਤੇ ਕਿਹਾ ਰਜ ਕੇ ਰੋਟੀ ਖਾ ਲਵੀ , ਓਹ ਓਥੋਂ ਚਲਿਆ ਗਿਆ , ਅਜ ਜਦ ਮੈਂ ਸਵੇਰੇ ਕਮ ਤੇ ਆਉਣ ਲਗਾ ਤਾਂ ਇਕ ਜਗਾਹ ਮੈਂ ਫੇਰ ਭੀੜ ਦੇਖੀ , ਕੋਲ ਜਾ ਕੇ ਦੇਖਿਆ ਤਾਂ ਪਤਾ ਲਗਾ ਕੇ ਇਹ ਤਾਂ ਕਲ ਵਾਲਾ ਆਦਮੀ ਹੀ ਹੈ ,ਭੀੜ ਵਿਚੋਂ ਪੁਛਾਨ ਤੇ ਪਤਾ ਲਗਾ ਕੇ ਕਲ ਵੀ 31 ਮਾਰਚ ਸੀ , ਸ਼ਰਾਬ ਸਸਤੀ ਹੋਣ ਕਰਕੇ ਜ਼ਿਆਦਾ ਪੀ ਗਿਆ , ਮੈਂ ਇਕ ਦਮ ਪਿਛੇ ਹਟ ਗਿਆ , ਮੈਨੂ ਲਗਾ ਕੇ ਮੇਰੇ ਕੋਲੋਂ ਜਿਵੇ ਕੋਈ ਪਾਪ ਹੋ ਗਿਆ ਹੋਵੇ |
0 Comments:
Post a Comment
Subscribe to Post Comments [Atom]
<< Home