Friday, August 3, 2012

Punjabi kahani- ਤਾਈ ਨਿਹਾਲੀ ਦਾ ਗਿਫਟ ਪੈਕ


                               ਤਾਈ ਨਿਹਾਲੀ ਦਾ ਗਿਫਟ ਪੈਕ 
                                   (ਡਾ.ਸਾਧੂ ਰਾਮ ਲੰਗੇਆਣਾ, ਪਿੰਡ:- ਲੰਗੇਆਣਾ ਕਲਾਂ (ਮੋਗਾ), 98781-17285 )

ਇੱਕ ਵਾਰ ਤਾਈ ਨਿਹਾਲੀ ਕਿਆਂ ਨੂੰ ਪੁਲੀਸ ਥਾਣੇ ਵਿੱਚ ਕੋਈ ਕੰਮ ਪੈ ਗਿਆ ਤਾਇਆ ਨਰੈਣਾ ਤਾਈ ਨੂੰ ਕਹਿਣ ਲੱਗਾ ਬਈ ਮੈਂ ਜ਼ਰਾ ਥਾਣੇ ਜਾ ਆਵਾਂ

  ਨਹੀਂ…ਨਹੀਂ… ਨਰੈਣਿਆਂ ਠਾਣੇ ਤੂੰ ਕੱਲਾ ਨਾਂ ਜਾਵੀਂ ਮੈਂ ਵੀ ਤੇਰੇ ਨਾਲ ਚੱਲਾਂਗੀ ਕੱਲ ਬੰਸੋ ਕੇ ਦੀਪੇ ਨੇ ਮੈਨੂੰ ਦੱਸਿਆ ਸੀ ਕਿ ਵਈ ਪੁਲਿਸ ਦੀ ਭਰਤੀ ਖੁੱਲ੍ਹੀ ਐ ਤੇ ਆਪਾਂ ਵੀ ਜ਼ਰਾ ਹੀਲਾ-ਵਸੀਲਾ ਕਰੀਏ ਕਿ ਵਈ ਆਪਣਾ ਪੁੱਤ ਛਿੰਦਾ ਵੀ ਪੁਲਿਸ ਚ ਈ ਭਰਤੀ ਹੋ ਜਾਵੇ ਨਾਲੇ ਮੈਨੂੰ ਦਲੀਪੇ ਕਾ ਜਿੰਦਰ  ਮੈਨੂੰ ਕਹਿੰਦਾ ਸੀ ਬਈ ਸਾਡਾ ਦੋਹਤ ਜਵਾਈ ਹੁਣ ਆਪਣੇ ਵਾਲੇ ਥਾਣੇ ਚ ਵੱਡਾ ਠਾਣੇਦਾਰ ਸਿਪਾਹੀ ਲੱਗਾ ਏ ਤੇ ਮੈਨੂੰ ਕਹਿੰਦਾ ਸੀ ਕਿ ਵਈ ਤਾਈ ਜੇ ਕੋਈ ਕੰਮ ਹੋਵੇ ਤਾਂ ਦੱਸ ਦੇਣਾ ਤੇ ਨਰੈਣਿਆਂ ਤੂੰ ਐਂ ਕਰ ਵਈ ਜਿੰਦਰ ਨੂੰ ਵੀ ਸੁਨੇਹਾ ਘੱਲ ਕਿ ਸਾਡੇ ਨਾਲ ਚੱਲੇ ਤੇ ਮੈਂ ਵੀ ਥੋਡੇ ਨਾਲ ਠਾਣੇਦਾਰ ਕੋਲੇ ਜਾਵਾਂਗੀ …

    ਦਲੀਪੇ ਕੇ ਜਿੰਦਰ ਨੂੰ ਤਾਂ ਕੋਈ ਕੰਮ ਸੀ ਤਾਈ ਤੇ ਤਾਇਆ ਦੋਵੇਂ ਹੀ ਥਾਣੇਦਾਰ ਕੋਲ ਜਾ ਪੁੱਜੇ ਥਾਣੇਦਾਰ ਨਾਲ ਤਾਈ ਨੇ ਪੇਂਡੂ ਔਰਤਾਂ ਦੇ ਖੁੱਲੇ ਸੁਭਾਅ ਮੁਤਾਬਕ ਝੱਟ ਜਿੰਦਰੇ ਕਿਆਂ ਵਾਲੀ ਰਿਸ਼ਤੇਦਾਰੀ ਦਾ ਪੋਲ ਖੋਲ੍ਹ ਦਿੱਤਾ ਤੇ ਥਾਣੇਦਾਰ ਨੇ ਵੀ ਉਹਨਾਂ ਦਾ ਚੰਗਾ ਸਤਿਕਾਰ ਕਰਦਿਆਂ ਉਹਨਾਂ ਦਾ ਕੰਮ ਵੀ, ਤੇ ਚਾਹ-ਪਾਣੀ ਵੀ ਪਿਲਾਇਆ

  ਨਾਲੇ ਤਾਂ ਉਨ੍ਹਾਂ ਨੇ ਬੇਝਿਜਕ ਹੋ ਕੇ ਥਾਣੇਦਾਰ ਤੋਂ ਆਪਣਾ ਕੰਮ ਕਰਵਾ ਲਿਆ ਨਾਲੇ ਉਸਨੂੰ ਸਿਫਾਰਿਸ਼ ਕੀਤੀ ਕਿ ਬਈ ਉਹ ਉਹਨਾਂ ਦੇ ਛਿੰਦੇ ਪੁੱਤ ਨੂੰ ਵੀ ਪੁਲਿਸ ਚ ਭਰਤੀ ਕਰਵਾ ਦੇਵੇ

  ਤਾਏ-ਤਾਈ ਦੇ ਬੈਠਿਆਂ-ਬੈਠਿਆਂ ਹੀ ਥਾਣੇਦਾਰ ਨੇ ਆਪਣੇ ਸਹਾਇਕ ਥਾਣੇਦਾਰਾਂ, ਹੌਲਦਾਰਾਂ ਨੂੰ ਵਾਰੋ-ਵਾਰੀ ਫੋਨ ਕੀਤੇ, ਕਿ ਬਈ ਗੁਰਿੰਦਰ ਸਿੰਹਾ ਫਲਾਣੇ ਟੈਕਸੀ ਸਟੈਂਡ ਵਾਲਿਆਂ ਦਾ ਤੈਨੂੰ ਮਹੀਨਾ ਆ ਗਿਆ ਐ ਹੌਲਦਾਰ ਰਾਜਿੰਦਰ ਸਿੰਹਾ ਤੈਨੂੰ ਫਲਾਣੇ...

   ਏ.ਐੱਸ.ਆਈ ਕਿੱਕਰ ਸਿੰਹਾ ਤੈਨੂੰ …

ਨਾਲੇ ਫਲਾਣੇ ਸ਼ਰਾਬ ਦੇ ਠੇਕੇਦਾਰ ਤੋਂ ੩ ਮਹੀਨੇ ਹੋ ਗਏ ਪੁੱਛੋ ਬਈ ਮਹੀਨਾ ਮੈਨੂੰ ਵੀ ਨਹੀ ਆਇਆ

ਮੁਨਸ਼ੀ ਜਗਜੀਤ ਸਿੰਹਾ ਤੈਨੂੰ…

 ਆਦਿ ਸਾਰਿਆਂ ਨੂੰ ਮਹੀਨਾ ਆਉਣ ਬਾਰੇ ਪੁੱਛਿਆ

ਕਈਆਂ ਨੇ ਮਹੀਨਾ ਆਇਆ ਤੇ ਕਈਆਂ ਨੇ ਮਹੀਨਾ ਨਾਂ ਆਉਣ ਬਾਰੇ ਅੱਗੋਂ ਜਵਾਬ ਦਿੱਤੇ

 ਥਾਣੇਦਾਰ ਦੀ ਜਵਾਬਤਲਬੀ ਸੁਣ ਤਾਈ ਨਿਹਾਲੀ ਬੜੀ ਹੈਰਾਨ ਪ੍ਰੇਸ਼ਾਨ ਹੋਈ

ਥਾਣੇਦਾਰ ਦੇ ਫੋਨ ਕੱਟਣ ਤੇ ਉਹਨਾਂ ਥਾਣੇਦਾਰ ਤੋਂ ਕੀਤੇ ਗਏ ਕੰਮ ਦੀ ਸੇਵਾ ਪੁੱਛੀ... ਤਾਂ ਅੱਗੋਂ ਥਾਣੇਦਾਰ ਕਹਿੰਦਾ...

ਕੋਈ ਗੱਲ ਨਹੀਂ ਨਰੈਣ ਸਿੰਹਾ ਸੇਵਾ ਸੂਵਾ ਦੀ ਕੀ ਗੱਲ ਕਰਦੇ ਓ ਮੇਰੀ ਤਾਂ ਕੋਈ ਗੱਲ ਨਹੀ ਤੁਸੀ ਔਹ ਮੁਨਸ਼ੀ ਨੂੰ ਕੋਈ ਗਿਫਟ ਵਗੈਰਾ ਭੇਜ ਦੇਣਾ ਦਿਵਾਲੀ ਦੇ ਦਿਨ ਐਂ…

ਤਾਇਆ-ਤਾਈ ਦੋਵੇਂ ਥਾਣੇ ਚੋਂ ਬਾਹਰ ਨਿਕਲੇ ਤੇ ਤਾਇਆ ਕਹਿਣ ਲੱਗਾ ਬਈ ਫਲਾਣੀ ਸ਼ਰਾਬ ਦੀ ਬੋਤਲ ਜਾਂ ਬਰੀਫ ਕੇਸ ਜਾਂ ਕੋਈ ਹੋਰ ਚੀਜ਼ ਪੈਕ ਕਰਵਾ ਕੇ ਮੁਨਸ਼ੀ ਨੂੰ ਨਿਹਾਲੀਏ ਭੇਜ ਦੇਈਏ

  ਨਹੀਂ… ਨਰੈਣਿਆਂ ਤੂੰ ਇਹ ਕੰਮ ਮੈਨੂੰ ਕਰਨ ਦੇ ਇਹ ਕੰਮ ਤੇਰਾ ਨਹੀਂ ਤੂੰ ਠਾਣੇਦਾਰ ਦੇ ਸਿਪਾਹੀਆਂ ਨੂੰ ਕੀਤੇ ਫੋਨ  ਧਿਆਨ ਨਾਲ ਨਹੀਂ ਸੁਣੇਂ, ਇੰਨ੍ਹਾ ਗੱਲਾਂ ਦਾ ਮੈਨੂੰ ਈ ਪਤੈ ਵਿਚਾਰੇ ਕਿਵੇਂ ਤੰਗ-ਪ੍ਰੇਸ਼ਾਨ ਹੋਣਗੇ ਤੇ ਤੂੰ ਜ਼ਰਾ ਆਹ ਥਾਣੇ ਮੂਹਰੇ ਲੱਗੇ ਪਿੱਪਲ ਹੇਠਾਂ ਰੁਕ ਮੈਂ ਆਪੇ ਸਭ ਕੁਝ ਪੈਕ ਕਰਵਾ ਲਿਆਉਣੀ ਐਂ ਤੈਨੂੰ ਬੁੜੀਆਂ ਵਾਲੇ ਕੰਮਾਂ ਦਾ ਜ਼ਿਆਦੇ ਪਤਾ ਨਹੀਂ ਐ

 ਤਾਈ ਫਟਾਫਟ ਚੌਂਕ ਕੋਲ ਜੰਡ ਵਾਲੇ ਜੀ.ਐੱਮ.ਮੈਡੀਕਲ ਸਟੋਰ ਤੇ ਗਈ ਤੇ ਆਪਣੀ ਮਰਜ਼ੀ ਮੁਤਾਬਕ ਡਾਕਟਰ ਅਸ਼ਵਨੀ ਮਿੱਤਲ ਤੋਂ ਸਮਾਨ ਪੈਕ ਕਰਵਾ ਲੈ ਆਈ

 ਲੈ ਨਰੈਂਣਿਆਂ ਮੈਂ ਏਥੇ ਰੁਕ ਜਾਨੀ ਐਂ ਤੂੰ ਵਿਚਾਰੇ ਮੁਨਸ਼ੀ ਨੂੰ ਫਟਾਫਟ ਫੜ੍ਹਾ ਕੇ ਮੁੜ ਆ

ਤਾਏ ਦੇ ਵਾਪਸ ਆਉਣ ਤੋਂ ਬਾਅਦ…

 ਮੁਨਸ਼ੀ ਨੇ ਤਾਈ ਦਾ ਪੈਕ ਕਰਵਾਇਆ ਗਿਫਟ ਫਟਾਫਟ ਖੋਲਿਆ ਤੇ ਵਿੱਚੋਂ ਤਿੰਨ-ਚਾਰ ਲਿਫਾਫੇ ਨਿਕਲੇ ਜਿੰਨ੍ਹਾਂ ਚੋਂ ਇੱਕ ਲਿਫਾਫੇ ਤੇ ਲਿਖਿਆ ਸੀ ਜੀਹਨੂੰ ਮਹੀਨਾ ਨਹੀਂ ਆਇਆ ਉਹ ਏਸ ਚੋਂ ਦੋ ਕੈਪਸੂਲ ਸਵੇਰੇ ਦੋ ਸ਼ਾਮ ਨੂੰ ਖਾਲੀ ਪੇਟ ਖਾਵੇ (ਇਸ ਵਿੱਚ ਅਰਗਾਕੈਪ ਦੇ ਕੈਪਸੂਲ ਹਨ)

  ਦੂਸਰੇ ਲਿਫਾਫੇ ਤੇ ਲਿਖਿਆ ਸੀ ਕਿ ਜਿਹੜੇ ਵਿਚਾਰਿਆਂ ਨੂੰ ਮਹੀਨਾ ਆਇਆ ਹੋਇਆ ਹੈ ਉਹ ੫-੪ ਦਿਨ ਇਹ ਗੋਲੀਆਂ ਖਾਣ ਕਿਉਂਕਿ ਇੰਨਾਂ ਦਿਨਾਂ ਚ ਕਮਜੋਰੀ ਬਹੁਤ ਹੋ ਜਾਂਦੀ ਹੈ ਤੇ ਇਹ ਬੀ ਕੰਮ ਲੈਕਸ ਦੀਆਂ ਗੋਲੀਆਂ ਹਨ

  ਤੀਸਰੇ ਲਿਫਾਫੇ ਤੇ ਲਿਖਿਆ ਸੀ ਕਿ ਭਾਈ ਮੈਂ ਪਹਿਲਾਂ ਕਦੇ ਥਾਣੇ ਨਹੀ ਸੀ ਆਈ ਤੇ ਨਾਂ ਹੀ ਕਦੇ ਪੁਲਿਸ ਵਾਲਿਆਂ ਨਾਲ ਵਾਹ ਪਿਆ ਸੀ ਤੇ ਅੱਜ ਪਤਾ ਲੱਗਾ ਬਈ ਤੁਸੀਂ ਤਾਂ ਵਿਚਾਰੇ ਔਰਤਾਂ ਵਾਂਗ ਹਰ ਮਹੀਨੇ ਜੱਬ ਨੂੰ ਈ ਫੜ੍ਹੇ ਰਹਿੰਦੇ ਓ ਰੱਬ ਨੇ ਵੀ ਥੋਡੇ ਨਾਲ ਇਨਸਾਫ ਨਹੀ ਕੀਤਾ ਇਸ ਲਿਫਾਫੇ ਵਿੱਚੋਂ ਉਹ ਪੀੜਤ ਪੁਲਸੀਏ ਦਵਾਈ ਖਾਣ ਜੋ ਅੱਗੇ ਪੈਦਾਵਾਰ ਦੀ ਨਫਰੀ ਨੂੰ ਵਧਾਉਣ ਤੇ ਪੂਰਨ ਕੰਟਰੋਲ ਹੋਵੇ, ਹੋਰ ਨਾਂ ਕਿਤੇ ਜੁਆਕ ਜੰਮ-ਜੰਮ ਢੇਰ… ਇਸ ਵਿੱਚ ਮਾਲਾ ਡੀ ਦੀਆਂ ਗੋਲੀਆਂ ਹਨ ਜੋ ਬਿਨ ਨਾਗਾ ੨੮ ਦਿਨ ਲਗਾਤਾਰ ਖਾਣੀਆਂ ਹੁੰਦੀਆਂ ਨੇ, ਤੇ ਨਾਲੇ ਨਿਕਲੀ ਹੋਈ ਦੂਜੀ ਪਰਚੀ ਤੇ ਲਿਖਿਆ ਸੀ ਕਿ... ਤੇ ਮੈਨੂੰ ਤਾਂ ਵਿਚਾਰੇ ਠਾਣੇਦਾਰ ਦਾ ਬਲਾਈਂ ਫਿਕਰ ਐ ਬਈ ੩-੪ ਮਹੀਨਿਆਂ ਤੋਂ ਮਹੀਨਾ ਨਹੀ ਆਇਆ, ਠੇਕੇਦਾਰਾਂ ਦੀ ਸ਼ਰਾਬ ਪੀਣ ਨਾਲ ਮਹੀਨਾ ਨਹੀ ਆਉਣਾ ਤੇ ਕਿਸੇ ਚੰਗੀ ਨਰਸ-ਨੁਰਸ ਨੂੰ ਦਿਖਾਵੇ ਨਾਲੇ ਹੁਣ ਤਾਂ ਐਨਾ ਟਾਈਮ ਹੋ ਗਿਆ ਐ ਲਗਦੈ ਜਿੰਦਰੇ ਜੜੇ ਗਏ ਨੇ

   ਹੈਰਾਨ ਪ੍ਰੇਸ਼ਾਨ ਹੋਇਆ ਮੁਨਸ਼ੀ ਲਿਫਾਫੇ ਖੋਲ-ਖੋਲ ਤਾਈ ਨਿਹਾਲੀ ਤੇ ਦੰਦ ਕਿਰਚਦਾ ਜ਼ੋਰ-ਜ਼ੋਰ ਦੀਆਂ ਕਚੀਚੀਆਂ ਵੱਟਦਾ ਹੋਇਆ ਆਖ ਰਿਹਾ ਸੀ ਕਿ ਚਲੋ ਕੋਈ ਗੱਲ ਨਹੀਂ ਆਉਣ ਦੇ ਸਾਲੇ ਪੇਂਡੂ ਅਨਪੜ੍ਹ ਬੂਝੜਾਂ ਨੂੰ ਕਦੇ ਫੇਰ ਥਾਣੇ, ਉਦੋਂ ਬਣਾਵਾਂਗੇ ਬੰਦੇ ਦੇ ਪੁੱਤ

ਏਨੇ ਨੂੰ ਉਸ ਨੇ ਆਖਰੀ ਲਿਫਾਫਾ ਚੁੱਕਿਆ ਤੇ ਮਨ ਵਿੱਚ ਸੋਚਿਆ ਬਈ ਪਹਿਲਾਂ ਤਾਂ ਪੇਂਡੂ ਬੂਝੜਾਂ ਨੇ ਕਮਲ ਈ ਕੁਦਾਇਆ ਏ ਇਸ ਵਿੱਚ ਤਾਂ ਜ਼ਰੂਰ ਜਾਂ ਤਾਂ ਮੱਛੀ, ਪਨੀਰ ਪਕੌੜੇ ਜਾਂ ਫਿਰ ਬਰਿੱਡ ਹੋਣਗੇ, ਬੜਾ ਪੋਲਾ-ਪੋਲਾ ਐ

 ਇਹ ਸੋਚਦਿਆਂ ਮੁਨਸ਼ੀ ਦੇ ਮੂੰਹ ਚੋਂ ਭਰੇ ਪਾਣੀ ਦੀਆਂ ਲੰਬੀਆਂ ਰੇਸ਼ੇਦਾਰ ਲਾਲਾਂ ਲਿਫਾਫੇ ਤੇ ਆ ਡਿੱਗੀਆਂ  ਜਦੋਂ ਲਿਫਾਫਾ ਖੋਲਿਆ ਤਾਂ ਉਸ ਚੋਂ ਇੱਕ ਦਰਜਨ ਵੈਸਪਰ (ਕੇਅਰਫਰੀ) ਨਿਕਲੇ ਤੇ ਇੱਕ ਪਰਚੀ ਤੇ ਲਿਖਿਆ ਹੋਇਆ ਸੀ ਕਿ ਭਾਈ ਸਾਡੀ ਗਰੀਬੋ-ਗਰੀਬ ਏਨੀ ਕੁ ਸੇਵਾ ਮਨਜ਼ੂਰ ਕਰਿਓ ਇਹ ਮੌਕੇ ਤੇ ਵਰਤਣ ਵਾਲਾ ਸਮਾਨ ਐ ਕਈ ਵਾਰੀ ਬਾਜ਼ਾਰ ਬੰਦ ਹੁੰਦੈ ਸੰਭਾਲ ਕੇ ਰੱਖਿਓ

  ਨਾਲੇ ਭਾਈ ਸਾਡਾ ਸੁਨੇਹਾ ਠਾਣੇਦਾਰ ਨੂੰ ਵੀ ਦੇ ਦੇਣਾ ਕਿ ਅਸੀਂ ਨਹੀ ਮੁੰਡਾ ਪੁਲਿਸ ਚ ਭਰਤੀ ਕਰਵਾਉਣਾ ਹੋਰ ਨਾਂ ਪੁੱਤ ਨੂੰ ਪੰਜੀਰੀ ਕਰ-ਕਰ ਕਿਤੇ ਖਵਾਉਣੀ ਪੈ ਜਾਇਆ ਕਰੇ         

1 Comments:

At February 26, 2020 at 6:59 PM , Blogger Jane wembli said...

ਮੇਰੇ ਪਤੀ ਦੇ ਨਾਲ 2 ਬੱਚਿਆਂ ਨਾਲ ਵਿਆਹ ਦੇ 5 ਸਾਲਾਂ ਬਾਅਦ, ਮੇਰੇ ਪਤੀ ਨੇ ਅਜੀਬ ਜਿਹੀ ਹਰਕਤ ਕਰਨੀ ਸ਼ੁਰੂ ਕੀਤੀ ਅਤੇ ਦੂਜੀਆਂ ladiesਰਤਾਂ ਨਾਲ ਬਾਹਰ ਜਾਣਾ ਸ਼ੁਰੂ ਕੀਤਾ ਅਤੇ ਮੈਨੂੰ ਠੰਡਾ ਪਿਆਰ ਦਿਖਾਇਆ, ਕਈ ਵਾਰ ਉਹ ਮੈਨੂੰ ਤਲਾਕ ਦੇਣ ਦੀ ਧਮਕੀ ਦਿੰਦਾ ਹੈ ਜੇ ਮੈਂ ਉਸ ਨਾਲ ਦੂਸਰੀਆਂ withਰਤਾਂ ਨਾਲ ਆਪਣੇ ਸੰਬੰਧਾਂ ਬਾਰੇ ਪੁੱਛਣ ਦੀ ਹਿੰਮਤ ਕਰਦਾ ਹਾਂ, ਤਾਂ ਮੇਰੇ ਇਕ ਪੁਰਾਣੇ ਦੋਸਤ ਨੇ ਮੈਨੂੰ ਡਾ. ਵੈਲਥੀ ਕਹਿੰਦੇ ਇੰਟਰਨੈੱਟ 'ਤੇ ਇਕ ਸਪੈਲ ਕੈਸਟਰ ਬਾਰੇ ਦੱਸਿਆ, ਜੋ ਪਿਆਰ ਦੇ ਚਸ਼ਮੇ ਦੁਆਰਾ ਰਿਸ਼ਤੇ ਅਤੇ ਵਿਆਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੀ ਮਦਦ ਕਰਦੇ ਹਨ, ਪਹਿਲਾਂ ਮੈਨੂੰ ਸ਼ੱਕ ਹੋਇਆ ਕਿ ਜੇ ਅਜਿਹੀ ਕੋਈ ਚੀਜ਼ ਮੌਜੂਦ ਹੈ ਪਰ ਫੈਸਲਾ ਹੋਇਆ ਹੈ ਇਸ ਨੂੰ ਅਜ਼ਮਾਉਣ ਲਈ, ਜਦੋਂ ਮੈਂ ਉਸ ਨਾਲ ਸੰਪਰਕ ਕਰਾਂਗਾ, ਉਸਨੇ ਮੇਰੀ ਇੱਕ ਪਿਆਰ ਦਾ ਜਾਦੂ ਕਰਨ ਵਿੱਚ ਸਹਾਇਤਾ ਕੀਤੀ ਅਤੇ 48 ਘੰਟਿਆਂ ਵਿੱਚ ਮੇਰਾ ਪਤੀ ਮੇਰੇ ਕੋਲ ਵਾਪਸ ਆਇਆ ਅਤੇ ਮੁਆਫੀ ਮੰਗਣਾ ਸ਼ੁਰੂ ਕਰ ਦਿੱਤਾ, ਹੁਣ ਉਸਨੇ ਹੋਰ ladiesਰਤਾਂ ਅਤੇ ਉਸਦੇ ਨਾਲ ਮੇਰੇ ਲਈ ਚੰਗੇ ਅਤੇ ਅਸਲ ਲਈ ਬਾਹਰ ਜਾਣਾ ਬੰਦ ਕਰ ਦਿੱਤਾ ਹੈ . ਆਪਣੇ ਰਿਲੇਸ਼ਨਸ਼ਿਪ ਜਾਂ ਵਿਆਹ ਦੀ ਸਮੱਸਿਆ ਨੂੰ ਅੱਜ ਹੱਲ ਕਰਨ ਲਈ ਇਸ ਮਹਾਨ ਪਿਆਰ ਸਪੈਲ ਕੈਸਟਰ ਨਾਲ ਸੰਪਰਕ ਕਰੋ: wealthylovespell@gmail.com ਜਾਂ ਸਿੱਧਾ WhatsApp: +2348105150446.

 

Post a Comment

Subscribe to Post Comments [Atom]

<< Home