Punjabi kahani- ਚੰਗੇ ਸੰਸਕਾਰ
ਚੰਗੇ ਸੰਸਕਾਰ

ਦਲਵੀਰ ਸਿੰਘ ਲੁਧਿਆਣਵੀ, (ਮੋ) 94170 01983
402-ਈ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141 013

ਗ਼ਰੀਬ ਘਰ ਦੀ ਲੜਕੀ ਜਸਮੀਨ ਜੋ ਕਾਲਜ ਵਿੱਚ ਪੜ੍ਹਦੀ ਸੀ, ਉਹ ਹੱਦੋਂ ਵੱਧ ਸੋਹਣੀ ਸੀ । ਇੰਜ ਲੱਗਦਾ ਸੀ ਕਿ ਰੱਬ ਨੇ ਵਿਹਲੇ ਬੈਠ ਕੇ ਉਸ ਦਾ ਅੰਗ-ਅੰਗ ਆਪ ਘੜਿਆ ਹੋਵੇ । ਮਾਨੋ ਕਿ ਇੱਕ ਪਰੀ ਜੋ ਗ਼ਲਤੀ ਨਾਲ ਧਰਤੀ ‘ਤੇ ਆ ਗਈ ਹੋਵੇ। ਉਸ ਦਾ ਹੁਸਨ ਚੜ੍ਹਦੇ ਸੂਰਜ ਵਾਂਗ ਪੂਰੇ ਕਾਲਜ ‘ਚ ਲਿਸ਼ਕਾਰੇ ਮਾਰਦਾ ਸੀ । ਗੱਲ ਕੀ, ਜਿੱਥੋਂ ਇੱਕ ਵਾਰ ਲੰਘ ਜਾਂਦੀ, ਮੁੰਡੇ ਤਾਂ ਹੱਕੇ-ਬੱਕੇ ਹੀ ਰਹਿ ਜਾਂਦੇ, ਅਰਥਾਤ ਉਸ ਦਾ ਜਾਦੂਮਈ ਚਿਹਰਾ ਸੀ ।
ਜਸਮੀਨ ਬਹੁਤ ਚੁਸਤ-ਚਲਾਕ ਤੇ ਅੱਖਾਂ ਨਾਲ ਗੱਲਾਂ ਕਰਦੀ ਸੀ । ਉਸ ਦਾ ਪਹਿਰਾਵਾ ਵੀ ਬਹੁਤ ਆਕਰਸ਼ਿਤ ਹੁੰਦਾ ਸੀ। ਇਉਂ ਲੱਗਦੀ ਸੀ ਜਿਉਂ ਕਿਸੇ ਅਮੀਰ ਘਰ ਦੀ ਲਾਡਲੀ ਬੇਟੀ ਹੋਵੇ । ਜਦੋਂ ਉਹ ਗੱਲ ਕਰਦੀ ਤਾਂ ਮੁੱਖੋਂ ਫੁੱਲ ਕਿਰਦੇ ਸਨ ਅਤੇ ਤੋਰ ਹਿਰਨੀ ਜੈਸੀ ਸੀ । ਜਸਮੀਨ ਦੇ ਚਿੱਟੇ ਦੰਦ ਜਿਉਂ ਚੰਬੇ ਦੀਆਂ ਕਲੀਆਂ, ਲੱਕ ਪਤਲਾ ਤੇ ਧੌਣ ਸੁਰਾਹੀ ਹੀ ਸੀ ।
ਜਸਮੀਨ ਦਾ ਇੱਕ ਉਚ ਘਰਾਣੇ ਦੇ ਮੁੰਡੇ ਨਾਲ ਅੱਖ-ਮਟਿੱਕਾ ਹੋ ਗਿਆ, ਜੋ ਉਸੇ ਕਾਲਜ ਵਿੱਚ ਉਸ ਦੇ ਨਾਲ ਹੀ ਪੜ੍ਹਦਾ ਸੀ । ਉਸ ਮੁੰਡੇ ਦਾ ਨਾਂ ਜਸਪ੍ਰੀਤ ਸੀ । ਉਹ ਬਹੁਤ ਸੋਹਣਾ-ਸੁਨੱਖਾ, 6 ਫੁੱਟਾ ਜਵਾਨ ਗੱਭਰੂ ਜੋ ਇਕੱਲਾ ਹੀ ਦਸਾਂ ‘ਤੇ ਭਾਰੂ ਸੀ ਅਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ । ਜਦੋਂ ਉਹ ਇਨਫੀਲਡ ਮੋਟਰਸਾਈਕਲ ‘ਤੇ ਆਉਂਦਾ ਤਾਂ ਉਸ ਦੀ ਟੌਹਰ ਨੂੰ ਚਾਰ ਚੰਨ ਲੱਗ ਜਾਂਦੇ ਸਨ ।
ਜਸਮੀਨ ਤੇ ਜਸਪ੍ਰੀਤ ਦੀ ਦੋਸਤੀ ਡੂੰਘੇ ਸਬੰਧਾਂ ਵਿੱਚ ਬਦਲ ਗਈ । ਜਸਮੀਨ ਲਾਲਚੀ ਸੀ ਤੇ ਉਸ ਨੂੰ ਪੈਸੇ ਦੀ ਪੂਰੀ ਭੁੱਖ ਸੀ । ਹੌਲੀ-ਹੌਲੀ ਇਸ ਗੱਲ ਦਾ ਪਤਾ ਜਸਪ੍ਰੀਤ ਨੂੰ ਵੀ ਲੱਗ ਗਿਆ ਤੇ ਉਸ ਨੇ ਪਿੱਛੇ ਹਟਣਾ ਚਾਹਿਆ, ਪਰ ਇਸ ਤਰ੍ਹਾਂ ਨਹੀਂ ਹੋ ਸਕਿਆ, ਕਿਉਂਕਿ ਜਸਮੀਨ ਨੇ ਪਹਿਲਾ ਹੀ ਇਹ ਕਹਿ ਦਿੱਤਾ ਕਿ ਉਹ ਗਰਭਵਤੀ ਹੈ ਤੇ ਉਸ ਦਾ ਬੱਚਾ ਮੇਰੀ ਕੁੱਖ ਵਿੱਚ ਪਲ ਰਿਹਾ ਹੈ । ਇਹ ਸੁਣ ਕਿ ਜਸਪ੍ਰੀਤ ਨੂੰ ਇਉਂ ਲੱਗਿਆ ਜਿਉਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ । ਜਸਮੀਨ ਨੇ ਇਸ ਗੱਲ ਦਾ ਪੂਰਾ ਫਾਇਦਾ ਉਠਾਇਆ ਤੇ ਜਸਪ੍ਰੀਤ ਕੋਲੋਂ ਮੋਟੀ ਰਕਮ ਵਸੂਲ ਲਈ।
ਜਸਮੀਨ ਦੀ ਦੋਸਤੀ ਦੂਸਰੇ ਮੁੰਡੇ, ਜਸਵੀਰ ਨਾਲ ਹੋ ਗਈ, ਜੋ ਉਸ ਤੋਂ ਅਗਲੀ ਜਮਾਤ ਵਿੱਚ ਪੜ੍ਹਦਾ ਸੀ । ਉਹ ਵੀ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਸੀ । ਦੋਸਤੀ ਕੁਝ ਮਹੀਨੇ ਹੀ ਚੱਲੀ ਕਿ ਟੁੱਟ ਗਈ ਤੜੱਕ ਕਰ ਕੇ । ਜਸਵੀਰ ਵੀ ਇਹ ਜਾਣ ਗਿਆ ਸੀ ਕਿ ਜਸਮੀਨ ਪੈਸੇ ਦੀ ਭੁੱਖੀ ਹੈ ।
ਹੁਣ ਜਸਮੀਨ ਦੀ ਦੋਸਤੀ ਹੋਰ ਕਿਧਰੇ ਜਸਕਿਰਨ ਨਾਂ ਦੇ ਮੁੰਡੇ ਨਾਲ ਹੋ ਗਈ, ਉਹ ਕਾਲਜ ਤੋਂ ਬਾਹਰ ਦਾ ਮੁੰਡਾ ਸੀ । ਉਹ ਵੀ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਸੀ । ਇਹ ਪਿਆਰ-ਮੁਹੱਬਤ ਦਾ ਸਿਲਸਿਲਾ ਕੁਝ ਮਹੀਨੇ ਚਲਦਾ ਰਿਹਾ । ਇੱਕ ਦਿਨ ਜਸਕਿਰਨ ਨੇ ਆਪਣੇ ਦੋਸਤ ਵੀ ਬੁਲਾਏ ਲਏ । ਜਸਮੀਨ ਨੇ ਬੁਰਾ ਤਾਂ ਜ਼ਰੂਰ ਮਨਾਇਆ, ਪਰ ਇਸ ਦੇ ਬਦਲੇ ਮੋਟੀ ਰਕਮ ਵਸੂਲ ਲਈ ।
ਹੁਣ ਜਸਮੀਨ ਦੇ ਚਰਿੱਤਰ ‘ਤੇ ਨਾ ਮਿਟਣ ਵਾਲਾ ਧੱਬਾ ਲੱਗ ਚੁੱਕਾ ਸੀ । ਜਸਕਿਰਨ ਤਾਂ ਦੁਬਾਰਾ ਨਾ ਮਿਲਿਆ, ਪਰ ਜਸਮੀਨ ਦਾ ਆਪਣੇ ਵੱਸ ਵਿੱਚ ਰਹਿਣਾ ਔਖਾ ਸੀ । ਜਸਮੀਨ ਦੀ ਦੋਸਤੀ ਹੋਰ ਕਿਸੇ ਮੁੰਡੇ ਨਾਲ ਹੋ ਗਈ । ਇਸ ਤਰ੍ਹਾਂ ਉਹ ਜਵਾਨੀ ਦੇ ਗੁਲਛਣੇ ਉਡਾਉਂਦੀ ਤੇ ਨਵੀਂ ਤੋਂ ਨਵੀਂ ਸੇਜ ਹੰਢਾਉਂਦੀ ਰਹੀ ।
ਇੱਕ ਦਿਨ ਜਸਮੀਨ ਬੀਮਾਰ ਹੋ ਗਈ । ਬੁਖ਼ਾਰ ਤਾਂ ਉਤਰਨ ਦਾ ਨਾਂ ਨਾ ਲਵੇ । ਕਈ ਦਿਨ ਬੀਤ ਗਏ । ਹਾਰਕਿ ਘਰਦਿਆਂ ਨੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤੀ । ਰਿਪੋਰਟਾਂ ਤੋਂ ਪਤਾ ਲੱਗਿਆ ਕਿ ਜਸਮੀਨ ਏਡਜ਼ ਦੀ ਸ਼ਿਕਾਰ ਹੈ । ਡਾਕਟਰਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ‘ਇਲਾਜ ਨਾਲੋਂ ਪਰਹੇਜ਼ ਚੰਗਾ’ । ਬੱਸ ਪਰਹੇਜ਼ ਰੱਖਿਆ ਹੀ ਇਸ ਫੁੱਲਾਂ ਜਿਹੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ।
ਇੱਕ ਦਿਨ ਜਸਪ੍ਰੀਤ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਸਮੀਨ ਏਡਜ਼ ਦਾ ਸ਼ਿਕਾਰ ਹੋ ਗਈ ਹੈ ਤਾਂ ਉਹ ਜਸਮੀਨ ਨੂੰ ਮਿਲਣ ਲਈ ਉਸਦੇ ਘਰ ਆ ਗਿਆ । ਹੁਣ ਜਸਮੀਨ ਦਾ ਮੁੱਖੜਾ ਫੁੱਲਾਂ ਵਾਂਗੂੰ ਮਹਿਕਦਾ ਨਹੀਂ, ਸਗੋਂ ਮੁਰਝਾਇਆ ਹੋਇਆਂ ਸੀ । ਗੱਲਾਬਾਤਾਂ ਕਰਦੇ ਰਹੇ ਤੇ ਜਸਪ੍ਰੀਤ ਨੇ ਆਪਣਾ ਦੁੱਖ ਵੀ ਦੱਸ ਦਿੱਤਾ ਕਿ ਉਹ ਵੀ ਇਸ ਲਾਇਲਾਜ ਬੀਮਾਰੀ ਦਾ ਸ਼ਿਕਾਰ ਹੈ । ਗੱਲ ਕੀ, ਉਹਨਾਂ ਦੀ ਦੋਸਤੀ ਸੁਰਜੀਤ ਹੋ ਗਈ ਅਤੇ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ । ਡਾਕਟਰ ਨੇ ਜੋ ਪਰਹੇਜ਼ ਦੱਸਿਆ ਸੀ ਉਸ ‘ਤੇ ਫੁੱਲ ਚੜ੍ਹਾਉਂਦੇ ਰਹੇ । ਜਸਮੀਨ ਗਰਭਵਤੀ ਹੋ ਗਈ । ਦੋਵੇਂ ਜੀਅ ਬਹੁਤ ਖੁਸ਼ ਸਨ ਤੇ ਡਰੇ ਹੋਏ ਵੀ ਸਨ ਕਿ ਆਉਣ ਵਾਲਾ ਬੱਚਾ ਕਿਧਰੇ ਇਸ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਵੇ ?
ਡਾਕਟਰ ਸਾਹਿਬ ਤੋਂ ਸਮੇਂ-ਸਮੇਂ ਤੇ ਚੈੱਕ ਕਰਵਾਉਂਦੇ ਰਹੇ ਤੇ ਆਖਿਰ ਜਸਮੀਨ ਨੇ ਇੱਕ ਸੁੰਦਰ ਬੱਚੀ ਨੂੰ ਹਸਪਤਾਲ ਵਿੱਚ ਜਨਮ ਦਿੱਤਾ । ਡਾਕਟਰ ਸਾਹਿਬ ਨੇ ਜਿਵੇਂ ਸਲਾਹ ਦਿੱਤੀ ਸੀ, ਬਿਲਕੁਲ ਉਸੇ ਤਰ੍ਹਾਂ ਹੀ ਕੀਤਾ । ਇੱਥੋਂ ਤੱਕ ਕਿ ਉਸ ਨਵ-ਜਨਮੀ ਬੱਚੀ ਨੂੰ ਮਾਂ ਦਾ ਦੁੱਧ ਵੀ ਨਾ ਪਿਲਾਇਆ ਗਿਆ । ਪਰ, ਉਹ ਬੱਚੀ ਬਿਲਕੁਲ ਤੰਦਰੁਸਤ ਪਾਈ ਗਈ, ਭਾਵ ਏਡਜ਼ ਦਾ ਸ਼ਿਕਾਰ ਨਹੀਂ ਸੀ । ਜਸਮੀਨ ਤੇ ਜਸਪ੍ਰੀਤ ਨੂੰ ਨਸੀਹਤ ਮਿਲ ਗਈ ਸੀ ਕਿ ਉਹ ਆਪਣੀ ਬੱਚੀ ਨੂੰ ਚੰਗੇ ਸੰਸਕਾਰ ਸਿਖਾਉਣਗੇ ਤਾਂ ਜੋ ਉਹ ਵੀ ਇਸ ਲਾਇਲਾਜ ਬੀਮਾਰੀ ਦੀ ਲਪੇਟ ਵਿੱਚ ਨਾ ਜਾਵੇ ।

0 Comments:
Post a Comment
Subscribe to Post Comments [Atom]
<< Home