Punjabi kahani- ਸਿਲ੍ਹਾਬ (ਕਹਾਣੀ)

ਸਿਲ੍ਹਾਬ (ਕਹਾਣੀ / ਮਨਜੀਤ ਕੌਰ ਸੇਖੌਂ
ਪਹਾੜੀ ਦੇ ਪੈਰਾਂ ਵਿਚ ਵੱਸਿਆ ਇਹ ੍ਹਹਿਰ ਪੱਥਰਾਂ ਦਾ ੍ਹਹਿਰ ਹੈ, ਜਿੱਥੇ ਪੱਥਰ ਦਿਲ ਲੋਕ ਰਹਿੰਦੇ ਹਨਙ ਇਥੇ ਤਾਂ ਧੁੱਪ ਵੀ ਰਤਾ ਚਿਰ ਨਹੀਂ ਚਮਕਦੀਙ ਸੂਰਜ ਝੱਟ ਪਹਾੜਾਂ ਤੋਂ ਉਹਲੇ ਹੋ ਜਾਂਦੇਙ ਮੌਸਮ ਦਾ ਵੀ ਇਕ ਪਲ ਦਾ ਭਰੋਸਾ ਨਹੀਂ, ਝੱਟ ਬੱਦਲ ਛਾਕੇ ਵਰ੍ਹ ਜਾਂਦੇ ਨੇਙ ਇਸੇ ਲਈ ਤਾਂ ਸਭ ਕਾਸੇ ’ਤੇ ਸਿਲ੍ਹਾਬ ਚੜ੍ਹੀ ਰਹਿੰਦੀ ਏਙ ਜਿੰਨੀ ਸਿਲ੍ਹਾਬ ਬਾਹਰ ਹੈ, ਉਸਤੋਂ ਕਿਤੇ ਵੱਧ ਲੋਕ ਆਪਣੇ ਅੰਤਹਿ ਕਰਣ ’ਚ ਹੰਢਾ ਰਹੇ ਨੇਙ ਇਕ ਲਾਤੀਨੀ ਕਹਾਵਤ ਮੇਰੇ ਚੇਤੇ ਵਿਚ ਉੱਭਰਦੀ ਹੈ, “ਮੈਗਨਾ ਸਿਵੀਟਾ੦, ਮੈਗਨਾ ਸੌਲੀਟੁਡੋ”, ਜਿੰਨਾ ਵੱਡਾ ੍ਹਹਿਰ, ਉਨੀ ਵੱਧ ਇਕੱਲਤਾਙ ਖੈਰ ਮੈਂ ਤਾਂ ਜਨਮ ਤੋਂ ਸਿਲ੍ਹਾਬ ਲੈ ਕੇ ਆਈ ਹਾਂਙ ਅੱਜ ਕੱਲ੍ਹ ਇਹ ਸਿਲ੍ਹਾਬ ਵਧਦੀਖ਼ਵਧਦੀ ਰਗਖ਼ਰਗ ਵਿਚ ਫਿਰ ਗਈ ਹੈਙ
ਇਥੇ ਆ ਕੇ ਕੁਦਰਤ ਨਾਲੋਂ ਤਾਂ ਰ੍ਹਿਤਾ ਹੀ ਟੁੱਟ ਗਿਆਙ ਤਾਰਿਆਂ ਭਰੀ ਰਾਤ ਵੇਖਿਆ ਜੁੱਗ ਬੀਤ ਗਏ ਨੇਙ ਬਾਲਪਨ ’ਚ ਤਾਰਿਆਂ ਭਰਿਆ ਅਸਮਾਨ ਆਪਣਾ ਲੱਗਦਾ ਸੀ ਤੇ ਮੇਰੇ ਬਹੁਤ ਨੇੜੇਙ ਪਰ ਇੱਥੇ ਤਾਂ ਸਾਥੋਂ ਅਗਲੇ ਘਰ ਵਸਦੀ ਚੀਨਿਆਂ ਦੀ “ਵਾਂਗ ਫੈਮਲੀ” ਵੀ ਪਤਾ ਨ੍ਹੀ ਕਿੰਨੀ ਦੂਰ ਹੈਙ ਭਾਰਤ ਤੋਂ ਚੀਨ ਜਿੰਨੀ ਦੂਰੀ ਸਾਡੇ ਮਨਾਂ ਵਿਚ ਵਸਦੀ ਹੈਙ
ਬਚਪਨ ਤੋਂ ਹੀ ਮੇਰਾ ਸਾਥ ਤਾਂ ਇਕੱਲਤਾ ਨਾਲ ਰਿਹਾਙ ਮਾਪਿਆਂ ਦੀ ਸਭ ਤੋਂ ਛੋਟੀ ਧੀ ਸਾਂਙ ਹਾਲੇ ਟੁਰਨਾ ਵੀ ਨਹੀਂ ਸਿੱਖਿਆ ਸੀ ਕਿ ਮਾਂ ਟੁਰਦੀ ਬਣੀਙ ਬਾਪ ਜਵਾਨ ਸੀ, ੦ਮੀਨ ਜਾ.ਇਦਾਦ ਦਾ ਮਾਲਕਙ ਫੇਰ ਵੀ ਹੋਰ ੍ਹਾਦੀ ਕਰਨ ਦੀ ਬਜਾਏ ਮੈਨੂੰ ਮਾਂ ਬਣਕੇ ਪਾਲਿਆਙ ਮਾਸੀ ਦਾ ਕਦੀ ਕਦਾਈਂ ਆਉਣਾ ਮੇਰੀ ਅੰਦਰਲੀ ਸਿਲ੍ਹਾਬ ਨੂੰ ਕੁਝ ਰਾਹਤ ਬਖ੍ਹਦਾਙ ਸੰਗਾਊ ਸੁਭਾਅ ਦੀ ਹੋਣ ਕਰਕੇ, ਮਨ ਦੀ ਕੋਈ ਗੱਲ ਕਦੀ ਪਾਪਾ ਨਾਲ ਸਾਂਝੀ ਨਾ ਕਰ ਸਕੀਙ ਭੂਆ ਜੀ ਉਮਰ ’ਚ ਮੇਰੇ ਨਾਲੋਂ ਕਾਫ.ੀ ਵੱਡੀ ਸੀ ਤੇ ਰੋਹਬਦਾਰ ਵੀਙ ਉਸ ਤੋਂ ਤਾਂ ਡਰ ਡਰਕੇ ਜੀਂਦੀ ਰਹੀਙ ਪਾਪਾ ਜੀ ਨੇ ਭਾਅ ਜੀ ਦਾ ਵਿਆਹ ਛੇਤੀ ਕਰ ਲਿਆਙ ਉਨ੍ਹਾਂ ਨੂੰ ਖੁੱਲ ਫਹਿਮੀ ਸੀ ਕਿ ਭਾਬੀ ਤੋਂ ੍ਹਾਇਦ ਮੈਨੂੰ ਮਾਂ ਵਰਗਾ ਪਿਆਰ ਮਿਲ ਜਾਏਗਾਙ ਪਰ ੍ਹਾਇਦ ਮੇਰੇ ਤੇ ਭਾਬੀ ਜੀ ਦੇ ਗ੍ਰਹਿ ਪੂਰਕ ਨਹੀਂ ਸਨਙ ਸਾਡੀ ਆਪਸ ’ਚ ਬਣ ਨਾ ਸਕੀਙ ਸਾਡੇ ’ਚ ਸਦਾ ਵਿੱਥ ਬਣੀ ਰਹੀ ਤੇ ਮੇਰੇ ਸਿਰ ’ਚ ਸਿਲ੍ਹਾਬ ਹੋਰ ਪੈਰ ਜਮਾ ਗਈਙ
ਮੈਂ ਬਾਲੜੀ ਜਿਹੀ, ਦੁਨੀਆਂ ਤੋਂ ਟੁੱਟੀ ਆਪਣੇ ਮਨ ’ਚ ਸੁਪਨੇ ਬੁਣਦੀ ਰਹਿੰਦੀਙ ਮੇਰੀ ਸੰਗਾਊ ਜਿਹੀ ਸੋਚ ਨੇ ਅਚਾਨਕ ਹੀ ਇਕਲੌਤੀ ਸਹੇਲੀ ਕਮਲ ਦੇ ਭਰਾ ਬਲਰਾਜ ਨੂੰ ਸੁਪਨਿਆਂ ਦਾ ੍ਹਹਿ੦ਾਦਾ ਬਣਾ ਲਿਆਙ ਦਰਅਸਲ ਮੇਰੇ ਅੰਦਰ ਬਰਲਾਜ ਦਾ ਸੁਪਨਾ ਕਮਲ ਨੇ ਹੀ ਜਗਾਇਆ ਸੀਙ ਮੈਂ ਤੇ ਕਮਲ ਇੱਕੋ ਮੁਹੱਲੇ ਵਿਚ ਰਹਿੰਦੀਆਂ ਸੀ ਤੇ ਇਕ ਕਾਲਜ ਪੜ੍ਹਨ ਜਾਂਦੀਆਂਙ ਬਲਰਾਜ ਕਿਸੇ ਹੋਰ ੍ਹਹਿਰ ਨੌਕਰੀ ਕਰਦਾ ਸੀਙ ਕਦੀ ਕਦਾਈਂ ਕਾਲਜ ਤੋਂ ਕਮਲ ਨੂੰ ਲੈਣ ਆਉਂਦਿਆਂ ਤਾਂ ਮੈਨੂੰ ਵੀ ਉਸਦੀ ਕਾਰ ਵਿਚ ਘਰ ਜਾਣ ਦਾ ਮੌਕਾ ਮਿਲ ਜਾਂਦਾਙ ਇਕ ਦਿਨ ਕਮਲ ਨੇ ਹੱਸਦਿਆਂ ਕਹਿ ਦਿੱਤਾ ਸੀ, "ਬਲਰਾਜ ਤੇ ਰੂਬੀ ਦੀ ਜੋੜੀ ਖ.ੂਬ ਫੱਬੇਗੀਙ" ਫਿਰ ਕੀ ਸੀ, ਸੁਪਨਿਆਂ ਨੂੰ ਪਰ ਲੱਗ ਗਏਙ ਚੁੱਪਖ਼ਚਾਪ ਸਰਘੀ ਵੇਲੇ ਪਾਠ ਪਿਛੋਂ ਅਰਦਾਸ ਕਰਨ ਵੇਲੇ ਰੱਬ ਪਾਸੋਂ ਬਲਰਾਜ ਨੂੰ ਮੰਗ ਲੈਂਦੀਙ ਮੇਰੇ ਦਿਲ ਦੀ ਸੁੰਨਸਾਨ ਧਰਤੀ ਤੇ ਬਲਰਾਜ ਦੀਆਂ ਰਹਿਮਤਾਂ ਦੀ ਬਾਰ੍ਹ ਹੋਣ ਲੱਗੀਙ
ਬਲਰਾਜ ਦਾ ਆਉਣਾ ਮੈਂ ਚੁੱਪਖ਼ਚਾਪ ਉਡੀਕਦੀ ਰਹਿੰਦੀਙ ਬਲਰਾਜ ਸੁਭਾਅ ਦਾ ਖੁੱਲ੍ਹਾਖ਼ਡੁੱਲ੍ਹਾ ਸੀਙ ਕਮਲ ਦੀਆਂ ਹੋਰ ਸਹੇਲੀਆਂ ਨਾਲ ਵੀ ਖੁੱਲ੍ਹ ਕੇ ਮਿਲਦਾਙ ਹਾਸਾ ਮ੦ਾਕ ਕਰ ਲੈਂਦਾਙ ਮੈਂ ਅੰਦਰਲੀ ਸੰਗਾਊ ਰੂਬੀ ਨੂੰ ਕਈ ਵਾਰੀ ਖਿੱਝ ਆਉਂਦੀਙ ਈਰਖਾ ਦੀ ਚੰਗਿਆੜੀ ਮੇਰੇ ਅੰਦਰ ਸੁਲਘਣ ਲੱਗਦੀਙ ਪਰ ਇਹਨੂੰ ਆਪਣੀ ਸੰਕੀਰਨ ਸੋਚ ਜਾਣਕੇ ਨਿਬਾਰਨ ਦੀ ਕੋ੍ਿਹ੍ਹ ਕਰਦੀ ਰਹਿੰਦੀਙ ਸੋਚਦੀ ਕਿ ਕਮਲ ਦਾ ਪ੍ਰਵਾਰ ਤਾਂ ੍ਹੁਰੂ ਤੋਂ ਹੀ ਅਗਾਂਹਵਧੂ ਵਿਚਾਰਾਂ ਦਾ ਹੈਙ ਇਨ੍ਹਾਂ ਦੀ ਵੱਡੀ ਭੈਣ ਨੇ ਅੰਤਰਜਾਤੀ ੍ਹਾਦੀ ਕੀਤੀ ਸੀ ਤਾਂ ਕਿਸੇ ਨੇ ਇਤਰਾ੦ ਨਹੀਂ ਕੀਤਾ ਸੀਙ ਇਕ ਵਾਰੀ ਨਵੇਂ ਵਰ੍ਹੇ ਦੀ ਪਾਰਟੀ ’ਤੇ ਬਲਰਾਜ ਬੜੀ ਬੇਬਾਕੀ ਨਾਲ ਕਮਲ ਦੀਆਂ ਸਹੇਲੀਆਂ ਤੇ ਭਾਬੀਆਂ ਨਾਲ ਨੱਚਦਾ ਰਿਹਾਙ ਮੈਨੂੰ ਇਸ ਖੁੱਲ੍ਹ ’ਤੇ ਬੜੀ ਖਿੱਝ ਆਈਙ ਸਲੀਕੇ ਸਦਾਚਾਰ ਦਾ ਖਿ.ਆਲ ਰੱਖਦਿਆਂ ਵੀ ਮੇਰਾ ਆਪੇ ’ਤੇ ਕਾਬੂ ਨਾ ਰਿਹਾ ਤੇ ਮੈਂ ਘਰ ਨੂੰ ਭੱਜ ਆਈਙ ਉਸ ਰਾਤ ਮੈਨੂੰ ਮੇਰੇ ਹਿੱਸੇ ਦਾ ਅਸਮਾਨ ਖੁੱਸ ਗਿਆ ਜਾਪਿਆਙ
ਸਾਰੀ ਰਾਤ ਖਿ.ਆਲਾਂ ਦੀ ਉਧੇੜ ਬੁਣ ਵਿਚ ਜਾਗਦੀ ਰਹੀਙ ਕਮ੦ੋਰ ਦਿਲ ਕੁੜੀ ਸਾਂ ਫੇਰ ਵੀ ਸੰਕਲਪ ਕੀਤਾ ਕਿ ਬਲਰਾਜ ਤੋਂ ਕਿਨਾਰਾ ਕਰ ਲਵਾਂਗੀਙ ਉਂਜ ਇਹ ਫੈਸਲਾ ਲੈ ਕੇ ਡੋਲ ਗਈ ਸਾਂਙ ਫੇਰ ਮੈਂ ਕਮਲ ਨਾਲ ਵੀ ਸੀਮਤ ਹੋ ਗਈ ਤੇ ਚੁੱਪ ਦੇ ਖੂਹ ’ਚ ਉਤਰ ਗਈਙ ਹੁਣ ਜਦੋਂ ਸਵੇਰੇ ਪਾਠ ਕਰਕੇ ਅਰਦਾਸ ਕਰਨ ਲੱਗਦੀ ਤਾਂ ਬਲਰਾਜ ਵਾਲੀ ਮੰਗ ਕੇ ਆ ਕੇ ਜੀਭ ਥਥਲਾਉਣ ਲੱਗਦੀਙ ਆਪਣੀ ਅਰਦਾਸ ’ਚੋਂ ਬਲਰਾਜ ਵਾਲੀ ਤੁੱਕ ਮਨਫ.ੀ ਕਰਨੀ ਮੇਰੇ ਲਈ ਮੁਹਾਲ ਹੋ ਜਾਂਦੀਙ ਅਰਦਾਸ ਬਾਅਦ ਮੇਰਾ ਥੰਮਿਆ ਰੋਣ ਨਿਕਲ ਜਾਂਦਾਙ ਹੰਝੂਆਂ ਦੇ ਦਰਿਆ ਹਦ ਬੰਨੇ ਤੋੜ ਦਿੰਦੇਙ ੦ਿੰਦਗੀ ’ਚੋਂ ਬਲਰਾਜ ਨੂੰ ਤਿਲਾਂਜਲੀ ਦੇਣ ਬਾਅਦ ਮੈਂ ਮੁੜ ਇਕੱਲੀ ਹੋ ਗਈ ਸਾਂਙ
ਇਸੇ ਦੌਰਾਨ ਭਾਅ ਜੀ ਤੇ ਭਾਬੀ ਜੀ ਅਮਰੀਕਾ ਚਲੇ ਗਏਙ ਮੇਰੀ ਇਕੱਲਤਾ ਦਾ ਰੰਗ ਹੋਰ ਵੀ ਗਹਿਰਾ ਹੋ ਗਿਆਙ ਭਾਅ ਜੀ ਹੋਰਾਂ ਦੇ ਵਿਛੜਨ ਦੇ ਬਹਾਨੇ ਮੈ ਫੁੱਟ ਫੁੱਟ ਰੋਈਙ ਭਾਅ ਜੀ ਜਾਂਦੇਖ਼ਜਾਂਦੇ ਪਾਪਾ ਨੂੰ ਕਹਿ ਗਏ ਕਿ ਮੇਰੇ ਰ੍ਹਿਤੇ ਦੀ ਕਾਹਲੀ ਨਾ ਕਰਨ, ਉਹ ਅਮਰੀਕਾ ’ਚ ਕੋ੍ਿਹ੍ਹ ਕਰੇਗਾਙ ਚਾਹੇ ਆਪਣੇ ਤੇ ਬਲਰਾਜ ਵਿਚਾਲੇ ਮੈਂ ਆਪ ਹੀ ਲਛਮਣ ਰੇਖਾ ਵਾਹ ਲਈ ਸੀ, ਪਰ ਜਾਪਿਆ ਭਾਅ ਜੀ ਦੇ ਸੁਝਾਅ ਨੇ ਮੇਰੇ ੦ਖ.ਮ ਉਧੇੜ ਦਿੱਤੇ ਹਨਙ
ਇਕ ਦਿਨ ਕਾਲਜ ਤੋਂ ਨਿਕਲੀ ਹੀ ਸਾਂ ਕਿ ਅੱਗੇ ਬਲਰਾਜ ਖੜ੍ਹਾ ਸੀਙ ਮੈਨੂੰ ਆਪਣੀ ਕਾਰ ’ਚ ਘਰ ਛੱਡਣ ਦਾ ਇ੍ਹਾਰਾ ਕਰਨ ਲੱਗਾਙ ਮੈਂ ਤਾਂ ਬੇਰੁਖੀ ਦਿਖਾਉਣ ਦੀ ਕੋ੍ਿਹ੍ਹ ਕੀਤੀ, ਪਰ ਮੇਰੀ ਅੰਦਰਲੀ ਰੂਬੀ ਮੈਥੋਂ ਵੀ ਪਹਿਲਾਂ ਕਾਰ ’ਚ ਜਾ ਬੈਠੀਙ ਕਾਰ ਦੇ ਇਸ ਛੋਟੇ ਸਫ.ਰ ’ਚ ਬਲਰਾਜ ਨੇ ਮੇਰੇ ਅੱਗੇ ੍ਹਾਦੀ ਦਾ ਪ੍ਰਮਾਣ ਰੱਖਿਆ ਤਾਂ ਮੇਰੇ ਅੰਦਰਲੀ ਰੂਬੀ ਵਿਦਰੋਹੀ ਹੋ ਗਈ ਤੇ ਮੇਰੀਆਂ ਅਚੇਤ ਸੋਚਾਂ ਨੂੰ ਬੋਲ ਦੇ ਦਿੱਤੇਙ ਬਲਰਾਜ ਨੇ ਬੜੇ ਸਬਰ ਨਾਲ ਮੇਰਾ ਰੋਹ ਭਰਿਆ ਭਾ੍ਹਨ ਸੁਣਿਆ ਤੇ ਇਕ ਟੁਕ ਗੱਲ ਨਿਬੇੜ ਦਿੱਤੀਙ ਕਿ ਕਮਲ ਦੀਆਂ ਸਹੇਲੀਆਂ ਵਿਚੋਂ ਇਕ ਵੀ ਮੇਰੇ ਮੇਚ ਦੀ ਨਹੀਂਙ ਉਹ ੍ਹਾਦੀ ਕਰੇਗਾ ਤਾਂ ਸਿਰਫ. ਮੇਰੇ ਨਾਲ ਹੀਙ ਫਿਰ ਬਲਰਾਜ ਦੀਆਂ ਸਭ ਸਹੇਲੀਆਂ ਦੇ ਕੱਦ ਮੇਰੇ ਸਾਹਵੇਂ ਬੌਨੇ ਹੋ ਗਏਙ ਤੇ ਮੈਂ ਆਪਣੀਆਂ ਨ੦ਰਾਂ ’ਚ ਗਿਠ ਉੱਚੀ ਹੋ ਗਈ ਸਾਂਙ ਮੇਰੀਆਂ ਗੁਆਚੀਆਂ ਖ੍ਹੁੀਆਂ ਵਾਪਸ ਪਰਤ ਆਈਆਂਙ ਤੇ ਮੈਂ ਪਲਾਂ ’ਚ ਹੀ ਖ੍ਹੁਨਸੀਬ ਹੋ ਗਈ ਸਾਂਙ ਮੈਂ ਫੈਸਲਾ ਕੀਤਾ ਕਿ ਭਾਅ ਜੀ ਨੂੰ ਖ.ਤ ਲਿਖਾਂਗੀ ਕਿ ਮੇਰੀ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਆਪਦੀ ੦ਿੰਦਗੀ ਦੇ ਨਿਰਣੇ ਆਪ ਕਰ ਸਕਦੀ ਹਾਂਙ
ਮੇਰੀਆਂ ਅਰਦਾਸਾਂ ਅਸਫ.ਲ ਨਹੀਂ ਗਈਆਂਙ ਕਮਲ ਨੇ ਪਾਪਾ ਨਾਲ ਗੱਲ ਕੀਤੀ ਤਾਂ ਰ੍ਹਿਤਾ ਸਹਿਜ ਨਾਲ ਹੀ ਸਿਰੇ ਚੜ੍ਹ ਗਿਆਙ ਵਿਆਹ ਬਾਅਦ ਮੈਂ ਤੇ ਬਲਰਾਜ ਪੰਚਕੂਲੇ ਸੈਟਲ ਹੋ ਗਏਙ ੦ਿੰਦਗੀ ਆਪਣੀ ਟੋਰੇ ਟੁਰ ਪਈ ਸੀਙ ਬਲਰਾਜ ਦੇ ਸੁਭਾਅ ’ਚ ਦੂਜਿਆਂ ਲਈ ਖੁੱਲ੍ਹ ਦਿੱਲੀ ਉਂਜ ਹੀ ਬਣੀ ਰਹੀਙ ਬਲਰਾਜ ਦੇ ਦਫ.ਤਰ ਦੀਆਂ ਕੁੜੀਆਂ ਘਰ ਵੀ ਆਉਂਦੀਆਂ ਰਹਿੰਦੀਆਂਙ ਮੈਂ ਆਪਣੇ ਆਪ ਨੂੰ ਬਦਲ ਰਹੀ ਸਾਂ ਤੇ ਆਧੁਨਿਕ ਸੁਸਾਇਟੀ ਦੇ ਨਿਯਮ ਸਿੱਖਣ ਦੀ ਕੋ੍ਿਹ੍ਹ ਕਰ ਰਹੀ ਸਾਂਙ ਮੇਰੇ ਅੰਦਰਲੀ ਸੰਕੀਰਣ ਰੂਬੀ ਦੜ ਵੱਟਕੇ ਬੈਠੀ ਹੋਈ ਸੀਙ ਮੈਂ ਆਪਦੀ ੦ਿੰਦਗੀ ’ਚ ਸਹਿਜ ਹੋਣ ਲਈ ਅੱਡੀ ਚੋਟੀ ਦਾ ੦ੋਰ ਲਾਇਆ ਹੋਇਆ ਸੀਙ
ਬਲਰਾਜ ਦੇ ਦੋਸਤ ਘਰ ਆ ਕੇ ਕਈ ਵਾਰੀ ਮੇਰੇ ਬਣਾਏ ਖਾਣੇ ਦੀ ਪ੍ਰ੍ਹੰਸਾ ਕਰਦੇਙ ਮੇਰੇ ਹਸਮੁੱਖ ਸੁਭਾਅ ਤੇ ਸੁੰਦਰ ਅੱਖਾਂ ਦੀ ਤਾਰੀਫ. ਕਰਦੇਙ ਕਈਆਂ ਦੀਆਂ ਨ੦ਰਾਂ ’ਚੋਂ ਅ੍ਹਲੀਲਤਾ ਦੀ ਝਲਕ ਪੈਂਦੀਙ ਮੇਰੇ ਅੰਦਰਲੀ ਜੁਝਾਰੂ ਰੂਬੀ ਮੈਨੂੰ ਉਨ੍ਹਾਂ ਦੀ ਭੁਗਤ ਸੰਵਾਰਨ ਲਈ ਉਕਸਾਉਂਦੀਙ ਪਰ ਮੈਂ ਚੇਤੰਨ ਹੋ ਕੇ ਹਰ ਗੱਲ ’ਤੇ ਮੁਸਕਰਾਉਂਦੀ ਰਹਿੰਦੀਙ ਕਦੇ ਮੈਨੂੰ ਬਲਰਾਜ ਇਨ੍ਹਾਂ ਗੱਲਾਂ ਤੋਂ ਬੇਪ੍ਰਵਾਹ ਹੈ ਕਦੀ ਲੱਗਦਾ ਲਾਪ੍ਰਵਾਹ...ਙ
ਅਮਰੀਕਾ ਵਾਲੇ ਮਾਸੀ ਜੀ ਦੀ ਬੇਟੀ ਨੀਤੂ ਇੰਡੀਆ ਆ ਰਹੀ ਸੀਙ ਉਸਨੇ ਸਾਡੇ ਕੋਲ ਹੀ ਰਹਿਣਾ ਸੀਙ ਬਲਰਾਜ ਹੀ ਉਸਨੂੰ ਏਅਰ ਪੋਰਟ ਤੋਂ ਲੈ ਕੇ ਆਏਙ ਬਲਰਾਜ ਨੇ ਉਸਨੂੰ ਖੂਬ ਘੁਮਾਇਆਙ ਕਈ ਵਾਰੀ ਮੇਰੇ ਕੋਲ ਸਮਾਂ ਵੀ ਹੁੰਦਾ ਤੇ ਮੇਰਾ ਜਾਣ ਦਾ ਮਨ ਵੀ ਹੁੰਦਾ, ਪਰ ਬਲਰਾਜ ਅਜਿਹੇ ਹਾਲਾਤ ਪੈਦਾ ਕਰ ਦਿੰਦੇ ਕਿ ਮੈਂ ਨਾਲ ਜਾ ਹੀ ਨਾ ਸਕਦੀਙ ਮੈਂ ਸਬਰ ਦਾ ਕੌੜਾ ਘੁੱਟ ਭਰਕੇ ਰਹਿ ਜਾਂਦੀਙ ਮੇਰੇ ਅੰਦਰਲੀ ਔਰਤ ਮੈਨੂੰ ਵਾਰਖ਼ਵਾਰ ਚੁਕੰਨੇ ਹੋਣ ਲਈ ਪ੍ਰੇਰਦੀਙ ਪਰ ਮੈਂ ਅੱਖੋਂ ਪਰੋਖੇ ਕਰ ਦਿੰਦੀਙ ਮੈਂ ਸੋਚਦੀ ਕਿ ਇਹ ਅਗਾਂਹ ਵਧੂ ਦ੍ਹੇ ’ਚੋਂ ਆਈ ਹੈਙ ਖੁੱਲ੍ਹੇ ਖਿ.ਆਲਾਂ ਦੀ ਹੈਙ ਸੋ ਮੈਨੂੰ ਘਟੀਆ ਨਹੀਂ ਸੋਚਣਾ ਚਾਹੀਦਾਙ ਨੀਤੂ ਦੇ ਵਾਪਸ ਚਲੇ ਜਾਣ ਬਾਅਦ ਸੱਚੀ ਮੈਂ ਸੁੱਖ ਦਾ ਸਾਹ ਲਿਆ ਸੀਙ
ਪਾਪਾ ਜੀ ਅਮਰੀਕਾ ਚਲੇ ਗਏ ਤਾਂ ਮੇਰੇ ਤੇ ਇਕ ਪਰਤ ਸਿਲ੍ਹਾਬ ਹੋਰ ਚੜ੍ਹ ਗਈਙ ਫੇਰ ਇਸੇ ਸਿਲ੍ਹਾਬ ’ਚੋਂ ਹੀ ਸਾਡੇ ਘਰ ਗੁੜੀਆ ਆ ਗਈਙ ੦ਿੰਦਗੀ ਨੂੰ ਰੁਝੇਵਾਂ ਮਿਲ ਗਿਆਙ ਬੇਖ਼੦ੁਬਾਨ ਖਾਮ੍ਹੋ ਗੁੜੀਆ ਨਾਲ ਮੈਂ ਦਿਲ ਦੀਆਂ ਗੱਲਾਂ ਕਰਦੀਙ ਲੱਗਦਾ ਜਿਵੇਂ ਉਹਦੀਆਂ ਚਮਕਦੀਆਂ ਅੱਖਾਂ ਜਿਵੇਂ ਅੰਦਰਲੇ ਦਰਦ ਨੂੰ ਮਹਿਸੂਸ ਕਰਦੀਆਂ ਨੇ, ਤੇ ਮੇਰੀਆਂ ਗੱਲਾਂ ਦਾ ਹੁੰਗਾਰਾ ਦਿੰਦੀਆਂਙ
ਇਨ੍ਹਾਂ ਦਿਨਾਂ ’ਚ ਸਾਡੀ ਪਟੀ੍ਹਨ ਨਿਕਲ ਆਈਙ ਸਾਨੂੰ ਅਮਰੀਕਾ ਦਾ ਵੀ੦ਾ ਮਿਲ ਗਿਆਙ ਘਰ ਗ੍ਰਹਿਸਤੀ ਦੀ ਬਗੀਚੀ ਮਹਿਕਣ ਲੱਗੀ ਸੀ ਤਾਂ ਸਾਨੂੰ ਫਿਰ ਜੜ੍ਹਾਂ ਪੁੱਟਣੀਆਂ ਪੈ ਗਈਆਂ ਤੇ ਪ੍ਰਵਾਸੀ ਧਰਤੀ ’ਤੇ ਲਿਆ ਗੱਡੀਆਂਙ ਇਥੋਂ ਦੀ ਫਿ੦ਾ ਉਦਾਂ ਵੀ ਬਾਕੀ ਮੁਲਕਾਂ ਦੇ ਮੁਕਾਬਲੇ ੦ਿਆਦਾ ਸੁਖਾਵੀਂ ਹੈ, ਧਰਤੀ ਉਪਜਾਊ ਹੈਙ ਦਿਨਾਂ ’ਚ ਹੀ ਜੜ੍ਹਾਂ ਡੂੰਘੀਆਂ ਚਲੀਆਂ ਗਈਆਂਙ ਸਾਡੇ ਘਰ ਇਕ ਪੁੱਤਰ ਬਾਹੁੜ ਪਿਆ ਤਾਂ ਜਾਪਿਆ ਧਰਤੀ ਦੇ ਸਾਰੇ ਫਰ੦ ਪੂਰੇ ਹੋ ਗਏ ਨੇਙ ਤੇ ਬਲਰਾਜ ਨੂੰ ਖਾਨਦਾਨ ਦਾ ਵਾਰਸ ਮਿਲ ਗਿਆਙ
ਮੈਨੂੰ ਚੰਗੀ ਨੌਕਰੀ ਮਿਲ ਗਈਙ ਬੇਟੇ ਬੇਟੀ ਨੂੰ ਸੰਭਾਲਣ ਲਈ ਪਾਪਾ ਜੀ ਸਾਡੇ ਕੋਲ ਆ ਗਏਙ ਬਲਰਾਜ ਨੇ ਰੀਅਲ ਇਸਟੇਟ ਦਾ ਲਾਈਸੈਂਸ ਲੈ ਲਿਆਙ ਮੇਰੀ ਕੰਪਨੀ ਦਾ ਮਾਹੌਲ ਚੰਗਾ ਸੀਙ ਚੰਗੇ ਕੰਮ ਦੀ ਕਦਰ ਸੀਙ ਮੈਂ ਬੜੀ ਛੇਤੀ ਤਰੱਕੀ ਪਾ ਕੇ ਸੁਪਰਵਾਈ੦ਰ ਬਣ ਗਈਙ ਕਾਨਵੈਂਟ ਸਕੂਲ ’ਚ ਕੁਝ ਸਾਲ ਪੜ੍ਹੀ ਕਰਕੇ ਇੰਗਲ੍ਹਿ ਅੱਛੀ ਸੀਙ ਉਂਜ ਵੀ ਅਮਰੀਕਨ ਲੋਕ ਚੰਗੀ ਚੀ੦ ਦੀ ਖੁੱਲ ਕੇ ਤਾਰੀਫ. ਕਰਦੇ ਹੀ ਨੇਙ ਕਈ ਵਾਰੀ ਤਾਂ ਨਿਗੂਣੀਆਂ ਚੀ੦ਾਂ ਦੀ ਤਾਰੀਫ. ਕਰਨੋਂ ਵੀ ਨਹੀਂ ਚੂਕਦੇਙ ਕਦੀ ਉਹ ਮੇਰੀ ਸਦਾਬਹਾਰ ਮੁਸਕਰਾਹਟ ਦੀ ਤਾਰੀਫ. ਕਰਦੇ ਤੇ ਕਦੀ ਸਖ.ਤ ਮਿਹਨਤ ਦੀਙ ਕਦੀ ਇੰਡੀਅਨ ਬਿਊਟੀ ਆਖ ਕੇ ਪ੍ਰ੍ਹੰਸਾ ਦੇ ਪੁਲ ਬੰਨਦੇਙ ਮੈਨੂੰ ਤਾਂ ਜਿਵੇਂ ਇਨ੍ਹਾਂ ਗੋਰਿਆਂ ਦੀ ਤਾਰੀਫ. ਦਵਾ ਬਣਕੇ ਲੱਗੀ ਤੇ ਮੈਂ ਸਫ.ਲਤਾਂ ਦੀਆਂ ਪੌੜੀਆਂ ਚੜ੍ਹਦੀ ਗਈਙ ਮੈਂ ਖ੍ਹੁ ਸਾਂ, ਰੱਬ ਨੇ ਕੋਈ ਘਾਟਾ ਨਹੀਂ ਰੱਖਿਆ ਸੀਙ ਬਲਰਾਜ ਸੀ, ਦੋ ਸੁੰਦਰ ਬੱਚੇ ਸਨਙ ਭਾਅ ਜੀ, ਭਾਬੀ ਜੀ ਕਰੀਬ ਰਹਿੰਦੇ ਸਨਙ ਦੋ ਪਿਆਰੇ ਭਤੀਜੇ ਸਨਙ ਪਾਪਾ ਜੀ ਸਨ, ਮਾਸੀ ਜੀ ਹੋਰੀਂ ਸਨ, ਨੀਤੂ ਸੀਙ ਕਦੀ ਕਦਾਈਂ ਵੀਕਖ਼ਅਂੈਡ ’ਤੇ ਇਕੱਠੇ ਹੁੰਦੇ ਤਾਂ ਜਾਪਦਾ ਜਿਵੇਂ ਪੰਜਾਬ ’ਚ ਹੀ ਬੈਠੇ ਹੋਈਏਙ
ਮੇਰਾ ੦ਿੰਦਗੀ ਲਈ ਨ੦ਰੀਆ ਵ੍ਹਾਲ ਹੋ ਗਿਆਙ ਬਾਹਰਲੇ ਦ੍ਹੇ ’ਚ ਤਾਂ ਉਥੋਂ ਦੇ ਤੌਰਖ਼ਤਰੀਕਿਆਂ ਨਾਲ ਹੀ ਜਿਉਣਾ ਪੈਂਦਾ ਹੈਙ ਮੇਰੇ ਅੰਦਰਲੀ ਰੂਬੀ ਮੋਈ ਤਾਂ ਨਹੀਂ ਸੀ, ਪਰ ਵਰ੍ਹਿਆਂ ਤੋਂ ਚੁੱਪ ਬੈਠੀ ਸੀਙ ਗੱਲਖ਼ਗੱਲ ਤੇ ਮੇਰੇ ਨਾਲ ਬਹਿਸਦੀ ਨਹੀਂ ਸੀਙ ਮੈਂ ਨਿੱਕੀਆਂਖ਼ਨਿੱਕੀਆਂ ਗੱਲਾਂ ’ਤੇ ਰੰਜ ਕਰਨਾ ਛੱਡ ਦਿੱਤਾ ਸੀਙ ਤਾਂ ਵੀ ਮੈਨੂੰ ਜਾਪਦਾ ਕਿ ਸਿਲ੍ਹਾਬ ਹੌਲੀਖ਼ਹੌਲੀ ਮੇਰੇ ਸਿਰ ਵੱਲ ਸਰਕ ਰਹੀ ਹੈਙ ਪਰ ਮੈਂ ਇਹਨੂੰ ਨ੦ਰ ਅੰਦਾ੦ ਕਰਕੇ ੦ਿੰਦਗੀ ਦਾ ‘ਅੱਜ’ ਜਿਊਣਾ ਚਾਹੁੰਦੀ ਸੀਙ
ਮੈਨੇਜਮੈਂਟ ਵਿਚ ਆ ਕੇ ਮੈਂ ਫਰਖ.ਦਿਲ ਹੋ ਗਈ ਸਾਂਙ ਅਫ.ਸਰਾਂ ਨਾਲ ਹੱਥ ਮਿਲਾਉਣਾ, ਗਲੇ ਲੱਗਕੇ ਮਿਲਣਾ, ਇਕੱਠੇ ਆਊਟ ਲੰਚ ਲਈ ਜਾਣਾ, ਘੰਟਿਆਂ ਬੱਧੀ ਮੀਟਿੰਗ ਵਿਚ ਬੈਠਣਾ ਤਾਂ ਅਮੂਮਨ ਗੱਲਾਂ ਸਨਙ ਬੱਚੇ ਵੱਡੇ ਹੋ ਗਏ ਸਨਙ ਪਾਪਾ ਜੀ ਭਾਅ ਜੀ ਹੋਰਾਂ ਕੋਲ ਪਰਤ ਗਏ ਸਨਙ ਬਲਰਾਜ ਨੇ ਰੀਅਲ ਇਸਟੇਟ ਦੇ ਬਿ੦ਨਿਸ ਵਿਚ ਬੇਹੱਦ ਪੈਸਾ ਕਮਾਇਆਙ ਸਹੀ ਮੌਕੇ ਸਹੀ ਫੈਸਲਾ ਲੈਣ ਨਾਲ ਬਲਰਾਜ ਦਾ ਤੁੱਕਾ ਫਿੱਟ ਬੈਠ ਗਿਆਙ ਉਹ ਚਾਹੁੰਦਾ ਤਾਂ ਮੇਰਾ ਕੰਮ ਛੁਡਵਾ ਸਕਦਾ ਸੀਙ ਪ੍ਰਾਈਵੇਟ ਕੰਪਨੀ ਦੀ ਸੁਪਰਵਾਈ੦ਰੀ ਹੀ ਸੀਙ ਬਲਰਾਜ ਨੇ ਬਹਾਨਾ ਲਾਇਆ ਹੋਇਆ ਸੀ ਕਿ ਕੰਮ ਤੋਂ ਮੈਡੀਕਲ ਇਨ੍ਹੋਰੈਂਸ ਦਾ ਫਾਇਦਾ ਬਹੁਤ ਹੈਙ ਪ੍ਰਾਈਵੇਟ ਲੈਣੀ ਤਾਂ ਮਹਿੰਗੀ ਪੈਂਦੀ ਹੈਙ ਉਸ ਘਰ ਨੂੰ ਤਕਰੀਬਨ ਮੈਂ ਚਲਾਉਂਦੀ ਸਾਂਙ ਬ੍ਹੇਕ ਘਰ ਸਾਡਾ ਫਰੀ ਸੀਙ ਮੈਂ ਬਲਰਾਜ ਤੋਂ ਕਦੀ ਉਹਦਾ ਹਿਸਾਬ ਕਿਤਾਬ ਪੁੱਛਿਆ ਹੀ ਨਹੀਂ ਸੀਙ
ਭਾਵੇਂ ਸਿਲ੍ਹਾਬ ਮੇਰੇ ਧੁਰ ਅੰਦਰ ਤਕ ਫੈਲੀ ਹੋਈ ਸੀ, ਪਰ ਤਾਂ ਵੀ ਸਭ ਕੁਝ ਰਵਾਂ ਚਲ ਰਿਹਾ ਸੀਙ ਮੈਨੂੰ ਆਪਣੀ ਸਰਦ ਚੁੱਪ ਤੋਂ ਭੈਅ ਆਉਣ ਲੱਗਾ ਤੇ ਸਿਲ੍ਹਾਬ ਮੇਰੇ ਸਿਰ ਨੂੰ ਚੜ੍ਹ ਗਈ ਪ੍ਰਤੀਤ ਹੁੰਦੀਙ ਬੇਇੰਤਹਾ ਸਿਰ ਦਰਦ ਮੈਨੂੰ ਤੰਗ ਕਰ ਰਿਹਾ ਸੀਙ ਮੋਟਰਿਨ ਦੀਆਂ ਦੋ ਗੋਲੀਆਂ ਨੇ ਵੀ ਫ.ਰਕ ਨਾ ਪਾਇਆ ਤਾਂ ਮੈਂ ਦੋ ਘੰਟੇ ਬਾਅਦ ਹੀ ਘਰ ਜਾਣ ਲਈ ਛੁੱਟੀ ਲੈ ਲਈਙ ਘਰ ਪਹੁੰਚਦਿਆਂ ਰੀਮੋਟ ਨਾਲ ਕਾਰ ਦਾ ਗੈਰਾਜ ਖੋਹਲਿਆ ਤਾਂ ਅੰਦਰ ਨੀਤੂ ਤੇ ਬਲਰਾਜ ਦੀਆਂ ਕਾਰਾਂ ਖੜ੍ਹੀਆਂ ਵੇਖ ਕੇ ਮੈਂ ਬੁੱਤ ਬਣ ਗਈਙ ਮੋਨ ਧਾਰੀ ਬੈਠੀ ਮੇਰੇ ਅੰਦਰਲੀ ਔਰਤ ਜਿਵੇਂ ਮੇਰੇ ਤੋਂ ਅ੦ਾਦ ਹੋ ਕੇ ਬਲਰਾਜ ਤੇ ਨੀਤੂ ਨੂੰ ਰੰਗੇ ਹੱਥੀ. ਨਕੇਲ ਪਾਉਣ ਲਈ ਸਰਪਟ ਦੌੜ ਗਈ ਤੇ ਅੰਦਰ ਜਾ ਕੇ ਮਾਸਟਰ ਬੈਡ ਰੂਮ ਦਾ ਦਰਵਾ੦ਾ ਭੰਨਣ ਲੱਗੀਙ
ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੈਂ ਬੁੱਤ ਬਣ ਗਈਙ ਗੈਰਾਜ ਤੋਂ ਵਾਪਸ ਸੁਪਰਵਾਈ੦ਰੀ ਡੈਸਕ ਤੇ ਆ ਖਲੋਤੀਙ ਸੁਰਤ ਸਿਰ ਹੋਈ ਤਾਂ ਮੈਨੇਜਰ ਜਾਨ ਸਟੀਫਨ ਦੇ ਬੋਲ ਸੁਣਾਈ ਦੇ ਰਹੇ ਸਨ “ਰੂਬੀ ਤੂੰ ਤਾਂ ਸਿਰ ਦਰਦ ਕਾਰਣ ‘ਅਰਲੀ ਆਊਟ’ ਲੈ ਲਿਆ ਸੀਙ ਝੂਠ ਨਾਲ ਫਰਕਦੇ ਮੇਰੇ ਬੋਲ ਕਹਿ ਰਹੇ ਸਨ ‘ਬੈਟਰ ਫੀਲ’ ਕਰਨ ਲੱਗੀ ਤਾਂ ‘ਮਾਂਈਡ ਚੇਂਜ’ ਕਰ ਲਿਆਙ
ਉਸ ਬਾਅਦ ਮੇਰੀ ‘ਅੰਦਰਲੀ ਔਰਤ’ ਨਾਲ ਦੋਸਤੀ ਹੋ ਗਈਙ ਮੈਂ ਆਪਣਾ ਸਵੈਮਾਣ ਰੋਲਣਾ ਨਹੀਂ ਚਾਹੁੰਦੀ ਸੀਙ ਮੈਂ ਆਪਣਾ ਸੌਣ ਕਮਰਾ ਵੱਖ ਕਰ ਲਿਆਙ ਬਲਰਾਜ ਨਾਲ ਦੋ ਟੁਕ ਫੈਸਲਾ ਨਹੀਂ ਕਰ ਸਕੀਙ ਕਮ੦ੋਰ ਮਾਂ ਸਾਂ, ਬੱਚਿਆਂ ਦੀ ਦੋਹਰੀ ੦ਿੰਦਗੀ ਦਾ ਸੰਤਾਪ ਮੈਥੋਂ ਝੱਲ ਨਹੀਂ ਸੀ ਹੋਣਾਙ ਆਪਣੀ ਕਮ੦ੋਰੀ ਨੂੰ ਦਲੀਲਾਂ ਦੀਆਂ ਥੰਮੀਆਂ ਦਿੰਦੀ ਸੋਚਦੀ ਰਹਿੰਦੀ ਕਿ ਬਲਰਾਜ ਮੇਰੇ ਲਈ ਬਣਿਆ ਹੀ ਨਹੀਂ ਸੀਙ ਮੈਂ ਧਿੰਗੋ੦ੋਰੀ ਰੱਬ ਤੋਂ ਮੰਗਿਆ ਸੀ ਇਹ ਰੱਬ ਨਾਲ ਵੀ ੦ਿਆਦਤੀ ਸੀ ਤੇ ਬਲਰਾਜ ਨਾਲ ਵੀਙ ਨੀਤੂ ਨੇ ਮਾਂ ਬਾਪ ਦੇ ਆਖੇ ਲੱਗ ਕੇ ਵਿਆਹ ਤਾਂ ਕਰਵਾ ਲਿਆ, ਪਰ ਪਹਿਲੀ ਮੁਲਾਕਾਤ ’ਚ ਹੀ ਪਤੀ ਨੂੰ ਸਭ ਕੁਝ ਸੱਚੋ ਸੱਚ ਦੱਸਕੇ ਬਿਨਾਂ ੦ਿਲਤ, ਬਿਨ੍ਹਾਂ ਸਿਲ੍ਹਾਬ ਵਾਪਸ ਪਰਤ ਆਈਙ ਬਲਰਾਜ ਇਸਨੂੰ ਨੀਤੂ ਦੀ ਕੁਰਬਾਨੀ ਗਿਣਦੇ ਨੇਙ ਮੈਨੂੰ ਨੀਤੂ ਬਹੁਤ ਕਰਮਾਂ ਵਾਲੀ ਜਾਪਦੀ ਹੈ, ਜਿਹਨੂੰ ਬਲਰਾਜ ਦੀ ਮੁਹੱਬਤ ਹਾਸਲ ਹੈਙ ਮੈਂ ਆਪਣੇ ਅੱਗੇ ਆਪਣਾ ਕੱਦ ਛੋਟਾ ਨਹੀਂ ਹੋਣ ਦਿੰਦੀਙ ਮਨ ਨੂੰ ਰਵਾਇਤੀ ਠੁੰਮਣਾ ਦਿੰਦੀ ਹਾਂ ਕਿ ਬਲਰਾਜ ਦੀ ਪਹਿਲੀ ਮੁਹੱਬਤ ਮੈਂ ਸਾਂਙ ਲਾਵਾਂ ਤਾਂ ਬਲਰਾਜ ਨੇ ਮੇਰੇ ਨਾਲ ਹੀ ਲਈਆਂ ਨੇਙ ਬਲਰਾਜ ਦੇ ਦੋ ਬੱਚੇ ਪੈਦਾ ਕਰਨ ਦਾ ਸੁਭਾਗ ਤਾਂ ਮੈਨੂੰ ਹੀ ਮਿਲਿਆ ਏਙ ਅਧੂਰੀ ਤੇ ਸਿਲ੍ਹਾਬੀ ਹੋਣ ਦੇ ਬਾਵਜੂਦ ਵੀ ‘ਪੂਰਲ ਔਰਤ’ ਦਾ ਨਕਾਬ ਪਾ ਕੇ ਕੰਮ ’ਤੇ ਟੁਰ ਪੈਂਦੀ ਹਾਂਙ
ਹਰ ਕਿਸੇ ਨੂੰ ਸਾਡੀ ਗ੍ਰਹਿਸਤੀ ਮਹਿਕਦੀ ਲੱਗਦੀ ਹੈਙ ਬਲਰਾਜ ਤੋਂ ਸਿਵਾ ਕੋਈ ਨਹੀਂ ਜਾਣਦਾ ਕਿ ਗਿਆਰਾਂ ਸਾਲ ਤੋਂ ਇਸ ਛੱਤ ਥੱਲੇ ਮੈਂ ਇਕੱਲਤਾ ਦਾ ਸੰਤਾਪ ਹੰਢਾ ਰਹੀ ਹਾਂਙ ਲੋਕਾਂ ਨੂੰ ਮੇਰੇ ਸੁਹਾਗਣ ਭਾਗਣ ਹੋਣ ਦਾ ਪਤਾ ਹੈ, ਪਰ ਇਸ ਮੈਨ੍ਹਨ ਵਰਗੇ ਘਰ ਦੀਆਂ ਕਦਰਾਂ ’ਚ ਲਏ ਸਨਿਆਸ ਦਾ ਨਹੀਂ ਪਤਾਙ
ਸਰਘੀ ਦੀ ਅਰਦਾਸ ’ਚ ‘ਰੱਬਾ ਪਰਦੇ ਢਕੀ ਰੱਖੀਂ’ ਦੀ ਅਰਜੋਈ ੍ਹਾਮਲ ਹੋ ਗਈ ਹੈਙ ਗੋਰੇ ਮੇਰੀਆਂ ਤਾਰੀਫ.ਾਂ ਕਰਦੇ ਹਨਙ ਜਾਹਨ ਸਟੀਫਨ ਕਹਿੰਦਾ, “ਤੇਰਾ ਹਸਬੈਂਡ ਕਿੰਨਾ ਲੱਕੀ ਏ, ਜਿਹਦੇ ਕੋਲ ਤੇਰੇ ਜਿਹੀ ਵਾਈਫ. ਹੈਙ ਤੁਹਾਡੇ ਕਲਚਰ ਵਿਚ ਤਲਾਕ ਅਮੂਮਨ ਹੁੰਦਾ, ਤਾਂ ਮੈਂ ਤੇਰਾ ਅਗਲਾ ਹਸਬੈਂਡ ਹੋਣਾ ਸੀਙ” ਚਾਰਲੀ ਡਾਟਸਨ ਕਹਿ ਰਿਹਾ ਸੀ, “ਜਾਹਨ ਇਹ ਉਮੀਦ ਛੱਡ ਦੇਹਙ ਇਸਦਾ ਪਤੀ ਵੀ ਸੋਹਣਾ ਤੇ ਜੁਆਨ ਹੈਙ ਇਹਨੂੰ ਇੰਨਾ ਪਿਆਰ ਕਰਦੈ, ਅਗਲੇ ਜਨਮ ਤੱਕ ਤੇਰੀ ਵਾਰੀ ਨਹੀਂ ਆਉਣ ਲੱਗੀਙ ਤੈਨੂੰ ਪਤਾ ਇਨ੍ਹਾਂ ਦੀ ਲਵ ਮੈਰਿਜ ਹੈ, ਅਰੇਂਜਡ ਨਹੀਂਙ”
ਆਪਣੀ ਤਾਰੀਫ. ਸੁਣ ਕੇ ਮੇਰੇ ਅੰਦਰਲੀ ਸਿਲ੍ਹਾਬ ਸਿਰ ਨੂੰ ੦ਹਿਰ ਵਾਂਗ ਚੜ੍ਹਦੀ ਹੈ, ਲੋਕਾਂ ਦੀ ਭੀੜ ’ਚ ਬੈਠੀ ਮੈਂ ਇਕੱਲਤਾ ਦੀ ਘੁੱਪ ਖੱਡ ਵਿਚ ਧੱਸਣ ਲੱਗਦੀ ਹਾਂਙ
ਬਰਫ. ਦੇ ਫਰੇਮ ’ਚ ਧੁੱਪ
ਸਰਦੀ ਦੀ ਰੁੱਤ ਸੀ, ੍ਹਾਇਦ ਨਵੰਬਰ ਦਾ ਅੱਧ ਜਿਹਾ ਹੋਵੇ, ਜਦੋਂ ਸੁੱਬਕ ਜਿਹੀ ਗੁੱਡੀ ਅਮਰੀਕਾ ਆਈ ਸੀਙ ਭੋਲੀ ਭਾਲੀ ਤੇ ਨਿਰਛਲ ਜਿਹੀਙ ਹੁਣ ਤਾਂ ਇਸ ਗੱਲ ਨੂੰ ਦਸ ਵਰ੍ਹੇ ਹੋ ਗਏ ਨੇ, ਗੁੱਡੀ ਤਾਂ ਹੁਣ ਵੀ ਉਹੋ ਜਿਹੀ ਜਾਪਦੀ ਸੀਙ ਵਰ੍ਹੇ ਉਹਦੇ ਮੂੰਹ ’ਤੇ ਕੋਈ ਪੈੜ ਛੱਡੇ ਬਿਨਾਂ ਤਿਲਕਦੇ ਰਹੇ ਸੀਙ ਉਹੀ ਦਿੱਖ, ਉਹੀ ਅੱਖਾਂ ਵਿਚ ਉਦਾਸ ਚਮਕ ਤੇ ਉਹੀ ਹਲੀਮੀਙ ਮਰ ਜਾਣੀ ਬੋਲਦੀ ਵੀ ਧੀਮਾ ਸੀ, ਜਿਵੇਂ ਕਿਸੇ ਝਰਨੇ ਦਾ ਸੰਗੀਤ ਝਰ ਰਿਹਾ ਹੋਵੇਙ
ਹੁਣ ਤਾਂ ਗੁੱਡੀ ਦੀ ਬੇਟੀ ਸੋਨਮ ਵੀ ਗੁੱਡੀ ਜਿੱਡਾ ਕੱਦ ਕੱਢ ਆਈ ਸੀਙ ਦੋਵੇਂ ਤੁਰੀਆਂ ਜਾਂਦੀਆਂ ਸਕੀਆਂ ਭੈਣਾਂ ਹੀ ਜਾਪਦੀਆਂਙ ਬੜੇ ਤਰਲਿਆਂ ਬਾਅਦ ਗੁੱਡੀ ਸੋਨਮ ਨੂੰ ਅਮਰੀਕਾ ਬੁਲਾਉਣ ’ਤੇ ਕਾਮਯਾਬ ਹੋਈ ਸੀਙ ਸੋਨਮ ਦਾ ਬਾਪ ਤਾਂ ਮੰਝਧਾਰ ’ਚ ਬੇੜੀ ਠੇਲ ਦੇ ਕੰਨੀ ਵੱਟ ਗਿਆ ਸੀਙ
ਰੱਬ ਨੇ ਗੁੱਡੀ ਦੀਆਂ ਅੱਖਾਂ ਨੂੰ ਕਿਹੋ ਜਿਹੀ ਲ੍ਹਿਕ ਬਖ੍ਹੀ ਸੀਙ ਦੁੱਖਾਂ ਦੀਆਂ ਪੰਡਾਂ ਚੁੱਕੀ ਫਿਰਨ ਦੇ ਬਾਵਜੂਦ ਵੀ ਉਹ ਸਭ ਨੂੰ ਖ੍ਹੁ ਮਿਜਾ੦ ਲੱਗਦੀ, ਜਿਵੇਂ ਕੋਈ ਦੁੱਖ ਉਹਦੇ ਕੋਲੋਂ ਵੀ ਨਾ ਲੰਘਿਆ ਹੋਵੇਙ ਆਪਣੇ ਸਕੂਲ ਵਿਚ ਉਹ ‘ਗੁੱਡੀ ਗਿੱਲ’ ਦੇ ਨਾਮ ਨਾਲ ਹਰਮਨ ਪਿਆਰੀ ਸੀ, ਵਿਆਹ ਬਾਅਦ ਉਹ ‘ਗੁੱਡੀ ਜੌਹਲ’ ਬਣ ਗਈਙ ਪਤੀ ਤੋਂ ਵੱਖ ਹੋਣ ਬਾਅਦ ਮੁੜ ਗੁੱਡੀ ਦੀ ਗੁੱਡੀ ਰਹਿ ਗਈਙ ਰੁੰਡ ਮਰੁੰਡ ਗੁੱਡੀ, ਜਿਹਦੇ ਗੋਤਾਂ ਵਾਲੇ ਪਰ ਹਾਲਾਤਾਂ ਨੇ ਵਾਰੋ ਵਾਰੀ ਕੱਟ ਦਿੱਤੇ ਸੀਙ ਗੁੱਡੀ ਹੁਣ ਨਿਰੋਲ ਆਪਣੀ ਹੋਂਦ ਨਾਲ ਜਿਉਂਦੀ ਸੀਙ ਹੁਣ ਉਸਦੇ ਨਾਮ ਤੇ ਨਾ ਮਾਪਿਆਂ ਦੀ ਖਾਨਦਾਨੀ ਦਾ ਅਹਿਸਾਨ ਸੀ ਤੇ ਨਾ ਸਹੁਰਿਆਂ ਦਾਙ ਗੁੱਡੀ ਹੁਣ ਕੱਲੀ ਕਾਰੀ ਗੁੱਡੀ ਸੀ, ਜਿਹਦਾ ਇਕੋ ਇਕ ਸਹਾਰਾ ਰੱਬ ਸੀਙ ਉਹ ਸੋਚਦੀ ਜੇ ਰੱਬ ਦਾ ਕੋਈ ਗੋਤ ਹੁੰਦਾ, ਉਹ ਵੀ ਉਸਨੇ ਹੁਣ ਆਪਣੇ ਨਾਲ ਨਹੀਂ ਜੋੜਨਾ ਸੀਙ ਗੁੱਡੀ ਦੇ ਮਾਪਿਆਂ ਉਸਦਾ ਪੂਰਾ ਨਾਮ ਵੀ ਰੱਖਿਆ ਸੀ, ਪਰ ਉਹ ਤਾਂ ਕਾਗ੦ਾਂ ’ਚ ਹੀ ਕਿਤੇ ਦੱਬ ਗਿਆ ਸੀਙ ਹੁਣ ਤਾਂ ਉਸਦੀ ਨਿੱਕੇ ਜਿਹੇ ਨਾਮ ਜਿੱਡੀ ਨਿੱਕੀ ਜਿਹੀ ਦੁਨੀਆਂ ਸੀਙ
ਗੁੱਡੀ ਕਦੀ ਬਹੁਤਾ ਪਿਛਾਂਹ ਮੁੜਕੇ ਨਹੀਂ ਤੱਕਦੀ ਸੀਙ ਪਰ ਅੱਜ ਕੱਲ੍ਹ ਉਹਦੀਆਂ ਸੋਚਾਂ ਬੀਤੇ ਦੇ ਪੰਧ ’ਤੇ ਤੁਰਨ ਲਗਦੀਆਂ ਤੇ ਤੁਰਦੀਆਂਖ਼ਤੁਰਦੀਆਂ ੦ਿੰਦਗੀ ਦੇ ਪੰਧ ਦੇ ਉਨ੍ਹਾਂ ਮੀਲ ਪੱਥਰਾਂ ਉਹਲੇ ਜਾ ਖਲੋਂਦੀਆਂ, ਜਦੋਂ ਲਖਵੀਰ ਨੇ ਉਸ ਨਾਲ ਵਿਆਹ ਕੀਤਾ ਸੀਙ ਨਿੱਕੀ ਜਿਹੀ ਗੁੱਡੀ ਦਾ ਵਿਆਹ ਲੰਮ ਸਲੰਮੇ ਲਖਵੀਰ ਨਾਲ ਹੋ ਗਿਆਙ ਗੁੱਡੀ ਨੂੰ ਜਾਣੀ ਆਪਣੀ ਕਿਸਮਤ ’ਤੇ ਯਕੀਨ ਨਹੀਂ ਆਉਂਦਾ ਸੀਙ ਲਖਵੀਰ ਉਸਦਾ ਪਹਿਲਾ ਪਿਆਰ ਸੀਙ
ਗੁੱਡੀ ਸੋਚਦੀ ਲੋਕੀ ਕਿੱਦਾਂ ਪਤੀ ਤੋਂ ਪਹਿਲੀ ਥਾਂ ਪ੍ਰੇਮੀ ਨੂੰ ਦੇ ਦਿੰਦੇ ਨੇਙ ਸਿਰਫ. ਇਸ ਲਈ ਕਿ ਉਸਨੇ ਪਤੀ ਤੋਂ ਪਹਿਲਾਂ ਆਣ ਕੇ ਸੁਪਨਿਆਂ ’ਤੇ ਕਬ੦ਾ ਕਰ ਲਿਆ ਹੁੰਦੈਙ ਉਹ ਸੋਚਦੀ ਜੇ ਹੀਰ ਨੂੰ ਰਾਂਝੇ ਤੋਂ ਪਹਿਲਾਂ ਸੈਦਾ ਖੇੜਾ ਮਿਲ ਜਾਂਦਾ, ਕੀ ਪਤਾ ਹੀਰ ਨੂੰ ਉਸ ਨਾਲ ਵੀ ਰਾਂਝੇ ਵਾਂਗ ਮੁਹੱਬਤ ਹੋ ਜਾਂਦੀਙ ਗੁੱਡੀ ਨੂੰ ਆ੍ਹਕਖ਼ਮਾ੍ਹੂਕ ਵਾਲਾ ਫ.ਲਸਫ.ਾ ਫੋਕਾ ਸਿਧਾਂਤ ਜਾਪਦਾਙ ਉਹ ਸੋਚਦੀ ਲੋਕਾਂ ਨੇ ਐਵੇਂ ਆ੍ਹਕੀ ਦੇ ਕਿੱਸਿਆਂ ਨੂੰ ਅਸਮਾਨੀ ਚੜ੍ਹਾ ਰੱਖਿਆ ਏਙ ਆ੍ਹਕ ਕੋਈ ਰੱਬ ਤਾਂ ਨਹੀਂ ਹੁੰਦੇਙ ਹੋਰ ਲੋਕਾਂ ਵਾਂਗ ਹੀ ਜੰਮਦੇ ਤੇ ਮਰਦੇ ਨੇਙ ਉਹ ਵੀ ਗੁਣਾਂ ਔਗੁਣਾਂ ਦਾ ਮਿਲਗੋਭਾ ਹੁੰਦੇ ਨੇ, ਫਿਰ ਉਨ੍ਹਾਂ ਦੀਆਂ ਹੀ ਕਥਾਵਾਂ ਕਿੱਸੇ ਕਿਉਂ? ਗੁੱਡੀ ਨੂੰ ਜਾਪਦਾ ਉਹਦੇ ਵਿਚ ਤਾਕਤ ਹੈ, ਉਹ ਇਤਿਹਾਸਕ ਪ੍ਰਸਥਿਤੀਆਂ ਬਦਲ ਕੇ ਰੱਖ ਦੇਵੇਗੀਙ ਉਨ੍ਹਾਂ ਸੱਚਾਈਆਂ ਦਾ ਮੂੰਹ ਮੋੜ ਦੇਵੇਗੀ, ਜਿਨ੍ਹਾਂ ਦੇ ਕਿੱਸਿਆਂ ਨੂੰ ਲੋਕ ਤਰਸ ਦੀਆਂ ਮੂਰਤਾਂ ਬਣਾ ਕੇ ਪੜ੍ਹਦੇ ਨੇਙ
ਗੁੱਡੀ ਦੀਆਂ ਸਹੇਲੀਆਂ ਉਸਦੇ ਨਵੇਂ ਫ.ਲਸਫ.ੇ ’ਤੇ ਹੈਰਾਨ ਹੁੰਦੀਆਂਙ ਕਈ ਵਾਰ ਉਨ੍ਹਾਂ ਨੂੰ ਇਸ ਵਿਚ ਵ੦ਨ ਵੀ ਲੱਗਦਾ ਕਿ ਅਤ੍ਰਿਪਤ, ਅਸਫ.ਲ ਇ੍ਹਕ ਦਾ ਦੋ੦ਖ ਹੰਢਾਉਣ ਨਾਲੋਂ ਤਾਂ ਚੰਗਾ ਹੈ ਕਿ ਪਤੀ ਦੇ ਸਿਹਰੇ ਬੰਨ੍ਹ ਕੇ ਆਉਣ ਦਾ ਇੰਤ੦ਾਰ ਕੀਤਾ ਜਾਵੇਙ ਗੁੱਡੀ ਨੂੰ ਯਾਦ ਆਇਆ ਜਦੋਂ ਉਸਦੇ ਪਤੀ ਨੇ ਦੱਸਿਆ ਕਿ ਉਸਦਾ ਕਾਲਜ ਪੜ੍ਹਦੇ ਸਮੇਂ ਇਕ ਹਿੰਦੂ ਕੁੜੀ ਨਾਲ ਇ੍ਹਕ ਹੋ ਗਿਆ ਸੀਙ ਜਾਤ ਨਾਲੋਂ ੍ਹਾਇਦ ਲਖਵੀਰ ਦੇ ਘਰ ਦੇ ਮਾੜੇ ਹਾਲਾਤ ਰੁਕਾਵਟ ਬਣ ਖਲੋਤੇਙ ਆਖਰ ਰੰਜਨਾ ਨੂੰ ਆਪਣੇ ਸਾਰੇ ਹਥਿਆਰ ਸੁੱਟ ਕੇ ਘਰ ਦਿਆਂ ਦੀ ਹਾਂ ’ਚ ਹਾਂ ਮਿਲਾਉਣੀ ਪਈਙ ਲਖਵੀਰ ਨੂੰ ਰੋਹ ਤਾਂ ਬੜਾ ਆਇਆ ਕਿ ਰੰਜਨਾ ਨੇ ਉਸਦੀ ਵਫ.ਾ ਨਾਲੋਂ ਘਰਦਿਆਂ ਦੀ ਮਰ੦ੀ ਨੂੰ ਤਰਜੀਹ ਦਿੱਤੀ ਸੀਙ ਨਹੀ. ਤਾਂ ਉਹ ਬਗ.ਾਵਤ ਕਰਕੇ ਕੋਰਟ ਮੈਰਿਜ ਵੀ ਕਰ ਸਕਦੀ ਸੀਙ
ਫਿਰ ਰੰਜਨਾ ਦੀ ਯਾਦ ਵਿਚ ਲਖਵੀਰ ਉਦਾਸ ਰਹਿਣ ਲੱਗਾ ਸੀਙ ਘਰ ਦੀ ਗੁਰਬਤ ਆਪਣਾ ਰੰਗ ਦਿਖਾਉਂਦੀ ਰਹੀਙ ਲਖਵੀਰ ਦਾ ਬ.ਜੁਰਗ ਬਾਪ ਕਿਰਸਾਣੀ ਕਰਦਾ ਸੀਙ ਲਖਵੀਰ ਦਾ ਦਿਲ ਕਰਦਾ ਤਾਂ ਹੱਥ ਵਟਾ ਦਿੰਦਾ ਨਹੀਂ ਤਾਂ ਚੁੱਪ ਚਾਪ ਕਿਤਾਬਾਂ ਦੇ ਬਹਾਨੇ ਸੋਚੀਂ ਡੁੱਬਿਆ ਰਹਿੰਦਾਙ ਰੰਜਨਾ ਬੀ. ਐਸ. ਸੀ. ਤੋਂ ਬਾਅਦ ਐਮ.ਐਸ.ਸੀ. ਕਰਨ ਲੱਗ ਪਈ ਤੇ ਲਖਵੀਰ ਫੌਜ ਵਿਚ ਚਲਾ ਗਿਆਙ
ਲਖਵੀਰ ਕੈਮ੍ਹਿਨਡ ਅਫ.ਸਰ ਬਣ ਗਿਆ ਤਾਂ ਘਰ ਦੇ ਹਾਲਾਤ ਕੁਝ ਸੁਧਰਨ ਲੱਗੇਙ ਅਚਾਨਕ ਹੀ ਲਖਵੀਰ ਦੀ ਮਾਂ ਦੀ ਮੌਤ ਹੋ ਗਈਙ ਬੁੱਢਾ ਬਾਪ ਸੀ, ਰ੍ਹਿਤੇਦਾਰਾਂ ਨੇ ੦ੋਰ ਪਾ ਕੇ ਲਖਵੀਰ ਨੂੰ ਵਿਆਹ ਲਈ ਰਾ੦ੀ ਕਰ ਲਿਆਙ ਇੰਜ ਲੰਮ ਸਲੰਮੇ ਲਖਵੀਰ ਦਾ ਵਿਆਹ ਚੰਗੇ ਘਰ ਦੀ ਸੋਹਣੀ ਸੁਨੱਖੀ ਝਮਕ ਜਿਹੀ ਗੁੱਡੀ ਨਾਲ ਹੋ ਗਿਆਙ ਗੁੱਡੀ ਦੇ ਘਰ ਦੇ ਹਾਲਾਤ ਚੰਗੇ ਸੀਙ ਆਪ ਵੀ ਨੌਕਰੀ ਕਰਦੀ ਸੀਙ ਮਾਪਿਆਂ ਨੇ ਇਕਲੌਤੀ ਧੀ ਨੂੰ ਚੋਖਾ ਦਾਜ ਦੇ ਕੇ ਲਖਵੀਰ ਦਾ ਘਰ ਭਰ ਦਿੱਤਾਙ ਲਖਵੀਰ ਦੇ ਬਾਪ ਤੋਂ ਤਾਂ ਵਰੀ ਤੇ ਗਹਿਣੇ ਵੀ ਨਾ ਪਾ ਹੋਏ, ਚਾਰ ਪੈਸੇ ਜੋ ਲਖਵੀਰ ਨੇ ਕਮਾਏ ਸੀ, ਘਰ ਦੀ ਮੁਰੰਮਤ ’ਤੇ ਲੱਗ ਗਏਙ ਗੁੱਡੀ ਨੂੰ ਇਸ ਗੱਲ ਦੀ ਰੰਜ੍ਹਿ ਨਹੀਂ ਸੀਙ ਠਸਨੂੰ ਤਾਂ ਸਭ ਤੋਂ ਕੀਮਤੀ ਗਹਿਣਾ ਲਖਵੀਰ ਮਿਲ ਗਿਆ ਸੀਙ ਮਿਲਾਪੜੇ ਸੁਭਾਅ ਵਾਲੀ ਗੁੱਡੀ ਆਉਂਦੀ ਹੀ ਸਭ ਨਾਲ ਰਚ ਮਿਚ ਗਈਙ
ਲਖਵੀਰ ਦਾ ਇਕ ਦੋਸਤ ਰਾਜਦੀਪ ਕੁਝ ਵਰ੍ਹਿਆਂ ਤੋਂ ਅਮਰੀਕਾ ਵੱਸਦਾ ਸੀਙ ਉਹਦਾ ਫੋਨ ਆਇਆ ਕਿ ਫਟਾਫਟ ਕਿਸੇ ਏਜੰਟ ਰਾਹੀਂ ਅਮਰੀਕਾ ਪੁੱਜ ਜਾਹਙ ਅੱਜ ਕੱਲ੍ਹ ਖੇਤਾਂ ਦੇ ਪੇਪਰ ਬਣ ਰਹੇ ਨੇਙ ਉਸ ਆਖਿਆ, ਬਾਕੀ ਸਾਰੇ ਇੰਤ੦ਾਮ ਮੈਂ ਕਰ ਰੱਖਿਆ ਹੈ, ਬਸ ਇਕ ਵਾਰੀ ਪਹੁੰਚਣ ਦੀ ਕਰਙ ਲਖਵੀਰ ਦੀ ਨੌਕਰੀ ਚੰਗੀ ਸੀਙ ਤਰੱਕੀ ਦੇ ਬਥੇਰੇ ਮੌਕੇ ਮਿਲ ਜਾਣੇ ਸਨਙ ਪਰ ਉਹਦੇ ਸਿਰ ’ਤੇ ਅਮਰੀਕਾ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਚੰਗੀ ਭਲੀ ਰੰਗੀਂ ਵਸਦੀ ਗ੍ਰਹਿਸਤੀ ਨੂੰ ਲੱਤ ਮਾਰ ਕੇ ਅਰੀਕਾ ਜਾਣ ਲਈ ਛਟਪਟਾਉਣ ਲੱਗਾਙ ਬਾਪੂ ਦੇ ਰੋਕਦਿਆਂ-ਖ਼ਰੋਕਦਿਆਂ ਰਹਿੰਦੀ ਖੂੰਹਦੀ ਚਾਰ ਕਿਲੇ ਪੈਲੀ ਵੀ ਗਹਿਣੇ ਧਰ ਦਿੱਤੀਙ ਗੁੱਡੀ ਨੇ ਸਾਰੇ ਗਹਿਣੇ ਗੱਟੇ ਵੇਚ ਕੇ ਪ੍ਰਾਈਵੇਟ ਫੰਡ ਕਢਵਾ ਕੇ ਲਖਵੀਰ ਦੇ ਹਵਾਲੇ ਕਰ ਦਿੱਤਾਙ ਲਖਵੀਰ ਨੇ ਲੱਖਾਂ ਵਾਅਦੇ ਕੀਤੇ ਕਿ ਉਹ ੦ਮੀਨ ਵੀ ਮੁੜਕੇ ਛੁਡਾ ਲਵੇਗਾ ਤੇ ਗੁੱਡੀ ਨੂੰ ਵੀ ਫਿਰ ਤੋਂ ਗਹਿਣਿਆਂ ਨਾਲ ਲੱਦ ਦੇਵੇਗਾਙ
ਲਖਵੀਰ ਦੇ ੦ਿਹਨ ਵਿਚ ਰੰਜਨਾ ਦੇ ਪਿਤਾ ਦੇ ਬੋਲ ਸੁਲਘਦੇ ਸਨ ਕਿ “ਅੰਤਰਜਾਤੀ ੍ਹਾਦੀ ਦਾ ਮੈਨੂੰ ਇੰਨਾ ਵਹਿਮ ਨਹੀਂ, ਜਿੰਨਾ ਲਖਵੀਰ ਦੀ ਗਰੀਬੀ ਦਾਙ ਇੰਨੀ ਸਾਨਖ਼੍ਹੌਕਤ ’ਚੋਂ ਜਾ ਤੇ ਮੇਰੀ ਧੀ ਸਾਰੀ ਉਮਰ ਗਰੀਬੀ ’ਚ ਹੱਡ ਰੋਲੇਗੀਙ”
ਜਿਵੇਂ ਕਿਵੇਂ ਲਖਵੀਰ ਅਮਰੀਕਾ ਪਹੁੰਚ ਗਿਆਙ ਉਹਦੇ ਅਮਰੀਕਾ ਪਹੁੰਚਣ ਬਾਅਦ ਹੀ ਗੁੱਡੀ ਦੀ ਧੀ ਪੈਦਾ ਹੋਈਙ ਘਰ ਦੀ ਹਾਲਤ ਹੋਰ ਵੀ ਖਸਤਾ ਹੋ ਗਈਙ ਗੁੱਡੀ ਨੇ ਨੌਕਰੀ ਦੇ ਨਾਲ ਟਿਊ੍ਹਨਾਂ ਦਾ ਕੰਮ ਤੋਰ ਲਿਆਙ ਲਖਵੀਰ ਦਾ ਖ.ਤ ਆਉਂਦਾ ਕਿ ਉਹ ਛੇਤੀ ਹੀ ਘਰ ਦੀ ਗਰੀਬੀ ਧੋ ਦੋਵੇਗਾਙ ਹਾਲੇ ਏਜੰਟ ਦੇ ਕੁਝ ਪੈਸੇ ਦੇਣੇ ਹਨਙ ਗੁੱਡੀ ਤਾਂ ਹੌਸਲੇ ਦਾ ਥੰਮ੍ਹ ਸੀਙ ਉਹ ਲਖਵੀਰ ਨੂੰ ਆਖਦੀ ਕਿ ਉਹ ਪਿੱਛੇ ਦੀ ਚਿੰਤਾ ਨਾ ਕਰੇ ਤੇ ਆਪਣੀ ੦ਿੰਦਗੀ ਨੂੰ ਸੈਟਲ ਕਰਨ ਦੀ ਕੋ੍ਿਹ੍ਹ ਕਰੇਙ
ਗੁੱਡੀ ਬੇਹੱਦ ਤੰਗੀ ਵਿਚੋਂ ਗੁ੦ਰ ਰਹੀ ਸੀਙ ਫਿਰ ਵੀ ਲਖਵੀਰ ਦੀ ਚਿੱਠੀ ਜਾਂ ਕਦੀ ਕਦਾਈਂ ਦਾ ਫੋਨ ਜਿਵੇਂ ਉਸਦੇ ਸਾਰੇ ਗ.ਮ ਕੱਟ ਦੇਂਦਾਙ ਉਹਨੂੰ ਹੌਂਸਲੇ ਦੇ ਖੰਭ ਲੱਗ ਜਾਂਦੇਙ ਗੁੱਡੀ ਤਾਂ ਉਸ ਦਿਨ ਦਾ ਇੰਤ੦ਾਰ ਕਰਦੀ ਸੀ, ਜਦੋਂ ਰੱਬ ਵਿਛੜਿਆਂ ਦੇ ਮੇਲ ਕਰਵਾਏਗਾਙ ਇਕ ਨੰਨੀ ਜਾਨ ਪਹਿਲੀ ਵਾਰੀ ਆਪਣੇ ਪਿਤਾ ਨੂੰ ਤੱਕੇਗੀਙ
ਲਖਵੀਰ ਦੇ ਖ.ਤਾਂ ਦੀ ਰਫ.ਤਾਰ ਪਹਿਲਾਂ ਨਾਲੋਂ ਘੱਟ ਗਈ ਸੀ, ਪਰ ਗੁੱਡੀ ਨਹੀਂ ਡੋਲੀਙ ਉਹਨੂੰ ਪਤਾ ਸੀ ਲਖਵੀਰ ਕਿੰਝ ਦੋ ਦੋ ੍ਿਹਫ.ਟਾਂ ਵਿਚ ਕੰਮ ਕਰਦਾ ਹੈਙ ਢਹਿੰਦੀ ਕਲਾ ’ਚ ਸੋਚਣਾ ਤਾਂ ਗੁੱਡੀ ਦੀ ਫਿ.ਤਰਤ ਹੀ ਨਹੀਂ ਸੀਙ ਲਖਵੀਰ ਦਾ ਪਿਤਾ ਕਾਫ.ੀ ਬੀਮਾਰ ਰਹਿਣ ਲੱਗਾਙ ਲਖਵੀਰ ਦੇ ਖ.ਤ ਤਾਂ ਘਟਦੇਖ਼ਘਟਦੇ ਬੰਦ ਹੀ ਹੋ ਚੁੱਕੇ ਸਨਙ ਲਖਵੀਰ ਦਾ ਪਿਤਾ ਉਦਾਸ ਨ੦ਰਾਂ ਨਾਲ ਗੁੱਡੀ ਵੱਲ ਤੱਕਦਾ ਤਾਂ ਉਸਦਾ ਹਾਉਕਾ ਨਿਕਲ ਜਾਂਦਾਙ ਗੁੱਡੀ ਦੇ ਮਾਂ ਬਾਪ ਧੀ ਦੀ ਜਵਾਨੀ ਵੱਲ ਤੱਕ ਕੇ ਉਦਾਸ ਹੁੰਦੇ, ਪਰ ਗੁੱਡੀ ਦੀਆਂ ਹੌਂਸਲੇ ਵਾਲੀਆਂ ਗੱਲਾਂ ਉਨ੍ਹਾਂ ਦੇ ਮੂੰਹਾਂ ਨੂੰ ਤੋਪੇ ਲਾ ਦਿੰਦੀਆਂਙ
ਲਖਵੀਰ ਦਾ ਪਿਤਾ ਲਖਵੀਰ ਦੇ ਖ.ਤ ਬਾਰੇ ਪੁੱਛਦਾ ਤਾਂ ਗੁੱਡੀ ਕੋਈ ਪੁਰਾਣਾ ਖ.ਤ ਪੜ੍ਹਕੇ ਸੁਣਾ ਦਿੰਦੀ ਤੇ ਆਖਦੀ, “ਪਿਤਾ ਜੀ ਲਖਵੀਰ ਤੁਹਾਨੂੰ ਬਹੁਤ ਯਾਦ ਕਰਦੇ ਨੇਙ ਆਂਹਦੇ ਨੇ ਪਿਤਾ ਜੀ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀਙ” ਗੱਲਾਂ ਸੁਣਕੇ ਖ੍ਹੁ ਹੋਣ ਦੀ ਬਜਾਏ ਲਖਵੀਰ ਦੇ ਪਿਤਾ ਜੀ ਗਹਿਰੀ ਉਦਾਸੀ ਵਿਚ ਲੱਥ ਜਾਂਦੇਙ ਉਹ ਕਿਹੜਾ ਨਿਆਣੇ ਸੀ, ਜੋ ਅਸਲੀਅਤ ਨਾ ਸਮਝਦੇਙ ਉਮਰ ਦੇ ਵਰ੍ਹਿਆਂ ’ਚੋਂ ਅੱਖਾਂ ਮੀਟ ਕੇ ਤਾਂ ਨਹੀਂ ਲੰਘੇ ਸੀਙ
ਲਖਵੀਰ ਨੂੰ ਗਰੀਨ ਕਾਰਡ ਮਿਲ ਚੁੱਕਾ ਸੀਙ ਅਚਾਨਕ ਲਖਵੀਰ ਦੇ ਪਿਤਾ ਜੀ ਚਲਾਣਾ ਕਰ ਗਏਙ ਉਸ ਨੰਬਰ ਤੇ ਲਖਵੀਰ ਤਾਂ ਨਾ ਮਿਲਿਆਙ ਉਸਦੇ ਦੋਸਤ ਨੇ ਦੱਸਿਆ ਕਿ ਲਖਵੀਰ ਤਾਂ ਆਪਣੀ ਪਤਨੀ ਦੇ ਆਉਣ ਬਾਅਦ ਇਥੋਂ ਸਿਫ.ਟ ਕਰ ਗਿਆ ਸੀਙ ਉਸ ਪਾਸ ਨਵਾਂ ਨੰਬਰ ਨਹੀਂ ਹੈਙ ਉਹ ਨਵਾਂ ਨੰਬਰ ਲੱਭ ਕੇ ਉਸ ਤੱਕ ਸੁਨੇਹਾ ਪਹੁੰਚਾ ਦੇਵੇਗਾਙ ਸੁਣਕੇ ਗੁੱਡੀ ਡੋਲੀ, ਪਰ ਉਸਨੇ ਸੋਚਿਆ ਕਿ ਉਸਨੂੰ ਕੋਈ ਭੁਲੇਖਾ ਲੱਗ ਗਿਆ ਹੋਵੇਗਾਙ ਸੋ ਉਸਨੇ ਚਿੱਠੀ ਲਿਖ ਕੇ ਪਾ ਦਿੱਤੀਙ ਪਰ ਲਖਵੀਰ ਵਲੋਂ ਕੋਈ ਉੱਘ ਸੁੱਘ ਨਾ ਮਿਲੀਙ
ਗੁੱਡੀ ਦੇ ਚਿਹਰੇ ਦੀ ਰੌਣਕ ਪਹਿਲਾਂ ਨਾਲੋਂ ਫਿੱਕੀ ਪੈ ਚੱਲੀ ਸੀਙ ਪਰ ਉਹ ਛੇਤੀ ਕੀਤਿਆਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਸੀਙ ਇੰਜ ਵਰ੍ਹਿਆਂ ਦੇ ਵਰ੍ਹੇ ਗੁੱਡੀ ਆਪ ਹੀ ਆਪਣਾ ਹੱਥ ਫੜਕੇ ਤੁਰਦੀ ਰਹੀ ਤੇ ਲਖਵੀਰ ਦਾ ਇੰਤ੦ਾਰ ਕਰਦੀ ਰਹੀਙ ਫੇਰ ਉਸਨੇ ਉਡਦੀਖ਼ਉਡਦੀ ਗੱਲ ਸੁਣੀ ਕਿ ਲਖਵੀਰ ਆਇਆ ਸੀ ਤੇ ਚੁੱਪ ਚਾਪ ਰੰਜਨਾ ਨਾਲ ੍ਹਾਦੀ ਕਰਕੇ ਵਾਪਸ ਚਲਾ ਗਿਆਙ ਗੁੱਡੀ ਨੂੰ ਇਹ ਹਵਾ ਦੀ ਸਾਜ੍ਹਿ ਜਾਪੀਙ ਉਸਦਾ ਵ੍ਹਿਵਾਸ ਡੁਲਾਉਣ ਲਈ ਰਚੀ ਗਈ ਸਾਜ੍ਹਿਙ ਜਦੋਂ ਇਹ ਅਫ.ਵਾਹ ਸੱਚ ਬਣ ਕੇ ਸਾਹਮਣੇ ਆਈਙ ਉਹਦੇ ਮੱਥੇ ਵਿਚ ਸੋਚਾਂ ਦਾ ਜੰਗਲ ਉੱਗ ਆਇਆ, ਜੋ ਇੰਨਾ ਸੰਘਣਾ ਹੋ ਗਿਆ, ਲੱਗਦਾ ਸੀ ਆਸ ਦੇ ਸੂਰਜ ਦੀ ਕੋਈ ਕਿਰਨ ਉਸ ਤੱਕ ਨਹੀਂ ਅੱਪੜੇਗੀਙ ਪਰ ਉਹ ਧਰਤੀ ਵਾਂਗ ਸਭ ਕੁਝ ਜਰਦੀ ਗਈਙ ਔਰਤ ਧਰਤੀ ਵਾਂਗ ਹੀ ਤਾਂ ਹੁੰਦੀ ਏਙ ੦ਿੰਦਗੀ ਦੀਆਂ ਤੱਤੀਆਂ ਠੰਢੀਆਂ ਰੁੱਤਾਂ ਬਿਨ੍ਹਾਂ ਸੀਅ ਕੀਤੇ ਜਿਸਮ ’ਤੇ ਜਰ ਲੈਂਦੀ ਏਙ
ਜਦੋਂ ਰੰਜਨਾ ਦੇ ਜਾਣ ਦੀ ਖ.ਬਰ ਗੁੱਡੀ ਦੇ ਕੰਨਾਂ ਦੇ ਪਰਦੇ ਚੀਰ ਕੇ ਅੰਤਰ ਆਤਮਾ ਤੱਕ ਧਸ ਗਈ, ਤਾਂ ਲਖਵੀਰ ਦੇ ਦੋਸਤ ਦਾ ਬੋਲਿਆ ਸੱਚ ਨ੍ਹਤਰ ਬਣ ਗਿਆਙ ਰ੍ਹਿਤੇ ਨਰੜੇ ਨਹੀਂ ਜਾਂਦੇ, ਕਮਾਏ ਜਾਂਦੇ ਨੇ, ਗੁੱਡੀ ਸੋਚਦੀ ਰਹਿੰਦੀਙ ਰੰਜਨਾ ਨੇ ਇਹ ਰ੍ਹਿਤਾ ਕਮਾਇਆ ਸੀਙ ਗੁੱਡੀ ਤਾਂ ੍ਹਾਇਦ ਮਾਂ ਪਿਉ ਨੇ ਧੱਕੇ ਨਾਲ ਨਰੜ ਦਿੱਤੀ ਸੀਙ ਲਖਵੀਰ ਨੇ ਇਹ ਰ੍ਹਿਤਾ ਕਮਾਉਣ ਲਈ ਪਤਾ ਨਹੀਂ ਕਿੰਨੇ ਵਰ੍ਹੇ ਸੱਧਰਾਂ ਦਾ ਨਿਵ੍ਹੇ ਕੀਤਾ ਹੋਏਗਾਙ
ਗੁੱਡੀ ਨੂੰ ਕਈਆਂ ਨੇ ਸੁਝਾਅ ਦਿੱਤਾ ਕਿ ਲਖਵੀਰ ਨੂੰ ਅਦਾਲਤ ਵਿਚ ਘਸੀਟੇਙ ਗੁੱਡੀ ਨੂੰ ਕਾਨੂੰਨੀ ਤਲਾਕ ਲੈ ਕੇ ਖ.ਰਚਾ ਲੁਆਉਣਾ ਚਾਹੀਦੈਙ ਗੁੱਡੀ ਸਭ ਦੀਆਂ ਸੁਣਕੇ ਆਪਣੀ ਕਿਸਮਤ ’ਤੇ ਮੁਸਕਰਾ ਛੱਡਦੀਙ ਜਦੋਂ ਦਿਲਾਂ ਦਾ ਹੀ ਤਲਾਕ ਹੋ ਗਿਆ, ਤਾਂ ਕਾਗ੦ ਦੇ ਟੁਕੜੇ ਦੀ ਕੀ ਅਹਿਮੀਅਤਙ ਉਹਨੂੰ ਲਖਵੀਰ ਤੇ ਕੋਈ ਗਿਲਾ ਨਹੀਂ ਸੀਙ ਜੇ ਉਹ ਆਪ ਵੀ ਮਨ ਦੀ ਗੱਲ ਦੱਸ ਦਿੰਦਾ, ਤਾਂ ਉਹ ਉਹਦੀ ਹਰ ਬਣਦੀ ਮਦਦ ਲਈ ਤਿਆਰ ਸੀਙ ਕੋਈ ਗਿਲਾ ਅੰਦਰੋਂ ਸਿਰ ਚੁੱਕਦਾ ਵੀ ਤਾਂ ਉਹ ਬਾਹੋਂ ਫੜਕੇ ਬਿਠਾਲ ਦਿੰਦੀਙ ਰ੍ਹਿਤੇ ਤਾਂ ਕਮਾਉਣੇ ਪੈਂਦੇ ਨੇਙ ਰ੍ਹਿਤੇ ਨਿਭਾਉਣੇ ਵੀ ਪੈਂਦੇ ਨੇਙ ਫਿਰ ਲਖਵੀਰ ਨੇ ਕੋਈ ਅਲੋਕਾਰ ਕੰਮ ਤੇ ਨਹੀਂ ਕੀਤਾਙ
ਲਖਵੀਰ ਤਾਂ ਗੁੱਡੀ ਦੀ ੦ਿੰਦਗੀ ਵਿਚ ਅਸਮਾਨੀ ਬਿਜਲੀ ਵਾਂਗ ਝਮਕਾਰ ਮਾਰ ਕੇ ਛਿਪ ਗਿਆਙ ਗੁੱਡੀ ਨਿੱਕੀ ਜਿਹੀ ਜਿੰਦ ਦੇ ਸਹਾਰੇ ਖੜ੍ਹੀ ਖਲੋਤੀ ਰਹਿ ਗਈਙ ਗੁੱਡੀ ਨੇ ਇਸ ਰ੍ਹਿਤੇ ’ਚ ਜਿੰਨੀ ਕੁ ਪੂੰਜੀ ਨਿਵ੍ਹੇ ਕੀਤੀ ਸੀ, ਉਸਦਾ ਲਾਭ ਉਹਨੂੰ ਮਿਲ ਗਿਆਙ ਲਖਵੀਰ ਦੀ ਬਖ੍ਹੀ ਨ੍ਹਾਨੀਖ਼ ਨਿੱਕੀ ਜਿਹੀ ਸੋਨਮਙ ਜਿਹਦੇ ਚਿਹਰੇ ’ਚੋਂ ਉਹਨੇ ਸਾਰੀ ਉਮਰ ਲਖਵੀਰ ਦੇ ਗੁਆਚੇ ਨਕ੍ਹ ਟੋਲ੍ਹਣੇ ਸੀਙ ਗੁੱਡੀ ਨੇ ਅਗਾਂਹ ਤੁਰਨਾ ਸਿਖਿਆ ਸੀ, ਪਿੱਛੇ ਤੱਕਣਾ ਨਹੀਂਙ
ਫਿਰ ਗੁੱਡੀ ਸੋਨਮ ਦੀ ੦ਿੰਮੇਵਾਰੀ ਆਪਣੇ ਮਾਂ ਬਾਪ ਨੂੰ ਦੇ ਕੇ ਕਿਸੇ ਵਸੀਲੇ ਅਮਰੀਕਾ ਚਲੀ ਗਈਙ ਉਸਨੂੰ ਸਿਆਸੀ ੍ਹਰਣ ਵੀ ਮਿਲ ਗਈਙ ਉਂਜ ਉਸਨੂੰ ਦ੍ਹੇ ਦੀ ਨਹੀਂ, ਘਰ ਦੀ ਸਿਆਸਤ ਖਾ ਗਈ ਸੀਙ ੍ਹਾਇਦ ਲਖਵੀਰ ਨੂੰ ਗੁੱਡੀ ਦੇ ਆਉਣ ਦਾ ਪਤਾ ਲੱਗ ਗਿਆਙ ਪਰ ਉਹ ਕਿਹੜਾ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਆਈ ਸੀਙ ਜੇ ਉਹ ਲਖਵੀਰ ਨੂੰ ਖਲੋਤੀ ਨਹੀਂ ਦਿਸੀ ਬੈਠੀ ਕਿਥੋਂ ਦਿਸਦੀ ਸੀਙ
ਹੁਣ ਤਾਂ ਗੁੱਡੀ ਸਿਟੀ੦ਨ ਵੀ ਬਣ ਗਈਙ ਉਹਦੀ ਧੀ ਸੋਨਮ ਵੀ ਕੋਲ ਆ ਗਈ ਸੀਙ ਗੁੱਡੀ ਨੂੰ ਸਭ ਸਹੂਲਤਾਂ ਦੇ ਨਾਲਖ਼ਨਾਲ ਪਿਤਾ ਦਾ ਪਿਆਰ ਦੇਣ ਦੀ ਕੋ੍ਿਹ੍ਹ ਵੀ ਕੀਤੀਙ ਸੋਨਮ ਵੀ ਆਪਦੀ ਮਾਂ ਵਾਂਗ ਸੁੰਦਰ ਨਿਕਲੀਙ ਹੌਲੀਖ਼ਹੌਲੀ ਲਖਵੀਰ ਸੋਨਮ ਨੂੰ ਮਿਲਣ ਦੇ ਬਹਾਨੇ ਗੁੱਡੀ ਦੇ ਘਰ ਆਉਣ ਲੱਗਾਙ ਗੁੱਡੀ ਦੇ ਹਮਦਰਦਾਂ ਨੇ ਬੁਰਾ ਮਨਾਇਆ ਤੇ ਸੁਝਾਅ ਦਿੱਤਾ ਕਿ ਲਖਵੀਰ ਨੂੰ ਮੂੰਹ ਨਾ ਲਾਵੇਙ ਗੁੱਡੀ ਆਂਹਦੀ ਮੈਂ ਕਿਦਾਂ ਬਾਪ ਬੇਟੀ ਦਾ ਰ੍ਹਿਤਾ ਤੋੜ ਦਿਆਂਙ ਚਾਹੇ ਲਖਵੀਰ ਨੇ ਵਰ੍ਹਿਆਂ ਦੇ ਵਰ੍ਹੇ ਖ.ਬਰ ਨਹੀਂ ਪੁੱਛੀਙ ਪਰ ਹੱਡ ਮਾਸ ਦੇ ਰ੍ਹਿਤੇ ਤਾਂ ਪਿੱਤਲ ਦੇ ਭਾਂਡਿਆਂ ਵਾਂਗ ਹੁੰਦੇ ਨੇਙ ਟੁੱਟ ਭੱਜ ਹੁੰਦੀ ਰਹਿੰਦੀ ਏ, ਚਿੱਬ ਪੈਂਦੇ ਰਹਿੰਦੇ ਨੇਙ ਫਿਰ ਵੀ ਸੁੱਟੇ ਨਹੀਂ ਜਾਂਦੇ, ਵਰਤਦੇ ਰਹੀਦੈਙ ਇਹ ਜਾਣ ਪਛਾਣ ਦਾ ਤਾਂ ਰ੍ਹਿਤਾ ਨਹੀਂ ਹੈ ਕਿ ਕੱਚ ਦੇ ਗਿਲਾਸ ਵਾਂਗ ਇਕ ਵਾਰੀ ਤਿੜਕ ਗਿਆ ਤੇ ਸਦਾ ਲਈ ਕੂੜੇਦਾਨ ਵਿਚ ਚਲਿਆ ਜਾਵੇਙ
ਇਕ ਦਿਨ ਗੁੱਡੀ ਇਹ ਸੁਣਕੇ ਅਵਾਕ ਰਹਿ ਗਈ, ਜਦੋਂ ਸੋਨਮ ਨੇ ਕਿਹਾ, ਮਾਮ ਮੈਂ ਡੈਡ ਨਾਲ ਰਹਿਣਾ ਚਾਹੁੰਦੀ ਹਾਂਙ ਇਕ ਵਾਰੀ ਤਾਂ ਗੁੱਡੀ ਦੇ ਹੱਥ ਪੈਰ ਕੰਬ ਗਏਙ ਦਿਲ ਦੀ ਧੜਕਣ ਬੰਦ ਹੁੰਦੀ ਜਾਪੀਙ ਪਰ ਫਿਰ ਸੁਚੇਤ ਹੋ ਕੇ ਇਹ ਇਜਾ੦ਤ ਵੀ ਦੇ ਦਿੱਤੀਙ ਲਖਵੀਰ ਤੇ ਰੰਜਨਾ ਦੇ ਔਲਾਦ ਨਹੀਂ ਹੋ ਸਕੀ ਸੀ, ਅੱਜ ਗੁੱਡੀ ਨੇ ਉਨ੍ਹਾਂ ਨੂੰ ਔਲਾਦ ਵੀ ਦੇ ਦਿੱਤੀਙ ਸੋਨਮ ਗੁੱਡੀ ਤੋਂ ਵਿਛੜ ਕੇ ਕਿਸੇ ਦੂਜੀ ਸਟੇਟ ਪਿਤਾ ਨਾਲ ਟੁਰ ਗਈਙ
ਗੁੱਡੀ ਅੱਜ ਫਿਰ ਉਸੇ ਸਾਦਗੀ ਤੇ ਸਬਰ ਨਾਲ ਕੰਮ ’ਤੇ ਆ ਗਈਙ ਕੰਪਨੀ ਦੇ ਹਾਊਸ ਕੀਪਰ ਵਿਲੀ ਵੁਡ ਨੇ ਹੱਸਦਿਆਂ ਉਸਦਾ ਸੁਆਗਤ ਕੀਤਾ ਤੇ ਉਸਦੀ ਸਦਾਬਹਾਰ ਮੁਸਕਰਾਹਟ ਦੀ ਹਮ੍ਹੇਾ ਵਾਂਗ ਤਰੀਫ. ਕੀਤੀਙ ਰਾਤ ਦੀ ੍ਿਹਫਟ ਮੁੱਕਣ ਬਾਅਦ ਸਵੇਰੇ ਆਪਣਾ ਟਾਈਮ ਕਾਰਡ ਭਰਕੇ ਘਰ ਜਾਣ ਲਈ ਤੁਰੀ ਤਾਂ ਗੁੱਡੀ ਨੂੰ ਲੱਗਾ ਜਿਵੇਂ ਕੋਈ ਤੇ੦ ਕਦਮੀ ਉਸਦੀ ਪਿੱਛਾ ਕਰ ਰਿਹਾ ਹੋਵੇਙ ਅਚਾਨਕ ਉਸਦੇ ਕੰਨਾਂ ਵਿਚ ਉਹਦਾ ਨਾਂ ਪਿਆ “ਗੂਡੀ...ਗੂਡੀ...ਙ” ਗੁੱਡੀ ਨੇ ਪਿਛਾਂਹ ਮੁੜ ਕੇ ਦੇਖਿਆ, ਵਿਲੀ ਵੁਡ ਸਾਹੋ ਸਾਹੀ ਦੌੜਦਾ ਆ ਰਿਹਾ ਸੀਙ ਕੋਲ ਆ ਕੇ ਕਹਿਣ ਲੱਗਾ, “ਗੁੱਡੀ ਜਦੋਂ ਮੈਂ ਤੈਨੂੰ ਜਾਂਦੇ ਦੇਖਿਆ, ਲੱਗਾ ਜਿਵੇਂ ਤੂੰ ਬੀਮਾਰ ਹੋਵੇਂਙ ਤੂੰ ਬੜੀ ਥਕੀਖ਼ਥਕੀ ਲੱਗਦੀ ਏਂਙ” ਇ੦ ਐਵਰੀਥਿੰਗ ਅਲਾਰਾਈਟ, ਸਭ ਠੀਕਖ਼ਠਾਕ ਏਙ ਤੂੰ ਤਾਂ ਇੰਜ ਕਦੀ ਥੱਕੀ ਨਹੀਂਙ
ਹਾਂ, ਹਾਂ, ਵਿਲੀ ਵੁਡ ਸਭ ਠੀਕ ਠਾਕ ਹੈ, ਕਹਿ ਕੇ ਗੁੱਡੀ ਤੁਰ ਪਈ, ਅੱਜ ਵਰ੍ਹਿਆਂ ਬਾਅਦ ਉਹਦੀਆਂ ਅੱਖਾਂ ਵਿਚ ਤ੍ਰਿਪ ਤ੍ਰਿਪ ਹੰਝੂ ਕਿਰ ਰਹੇ ਸਨ, ਜੋ ਉਹਦੇ ਕੋ੍ਿਹ੍ਹ ਕਰਨ ’ਤੇ ਵੀ ਨਾ ਰੁਕੇਙ
ਵਿਲੀ ਵੁਡ ਦੇ ਦੋ ਬੋਲਾਂ ਨੇ ਭਲਾ ਉਸ ਨਾਲ ਕਿਹੜਾ ਰ੍ਹਿਤਾ ਕਮਾ ਲਿਆ ਸੀ, ਉਹ ਸੋਚਦੀ ਰਹੀਙ
0 Comments:
Post a Comment
Subscribe to Post Comments [Atom]
<< Home