Wednesday, September 19, 2012

Punjabi kahani-ਲੱਲੂ ਸਰ !.... ਤੇ ਕੰਮ ਦੀਆਂ ਗੱਲਾਂ


 
ਲੱਲੂ ਸਰ !.... ਤੇ ਕੰਮ ਦੀਆਂ ਗੱਲਾਂ
 ਹਰਦੇਵ ਚੌਹਾਨ
ਦੋ ਦਹਾਕੇ ਪਹਿਲਾਂ, ਮਿਡਲ ਸਕੂਲ ਬਲਟਾਣੇ 'ਚ ਪੜ੍ਹਾਇਆ ਸੀ। ਜੋ ਕਹੀਦਾ ਸੀ ਬੱਚੇ ਕਰਦੇ ਸਨ। ਸਵੇਰੇ ਸਕੂਲੇ ਪੁੱਜਣ ਤੋਂ ਪਹਿਲਾਂ ਬੱਚੇ ਗੇਟ 'ਚ ਖੜ੍ਹੇ ਉਡੀਕਦੇ ਹੁੰਦੇ ਸਨ। ਪੰਖੜੀਆਂ, ਪ੍ਰਾਇਮਰੀ ਸਿੱਖਿਆ ਅਤੇ ਅਖਬਾਰਾਂ ਦੇ ਮੈਗਜ਼ੀਨ ਲੈ ਕੇ ਉਹ ਏਨੇ ਖੁਸ਼ ਹੁੰਦੇ ਸਨ, ਜਿਵੇਂ ਕੋਈ ਬੇਸ਼ਕੀਮਤੀ ਤੋਹਫਾ ਮਿਲ ਗਿਆ ਹੋਵੇ....।

ਵਿਚ-ਵਿਚਾਲੇ ਡਾਇਰੈਕਟੋਰੇਟ ਵਿਖੇ ਪ੍ਰਸ਼ਾਸਕੀ ਸੇਵਾ ਨਿਭਾਉਂਦਿਆਂ ਸੇਵਾਮੁਕਤੀ ਤੋਂ ਛੇ ਕੁ ਮਹੀਨੇ ਪਹਿਲਾਂ ਬਤੌਰ ਪੰਜਾਬੀ ਲੈਕਚਰਾਰ ਪਦ-ਉਨਤੀ ਹੋ ਗਈ ਹੈ। ਬੜਾ ਚਾਅ ਚੜ੍ਹਿਆ ਕਿ ਰੁਟੀਨ ਜਿਹੇ ਦਫ਼ਤਰੀ ਕਾਰ ਵਿਹਾਰ ਤੋਂ ਛੁਟਕਾਰਾ ਮਿਲੇਗਾ। ਨਵੇਂ ਬਾਲ ਹੋਣਗੇ.... ਨਵੀਆਂ ਗੱਲਾਂ-ਬਾਤਾਂ ਤੇ ਨਵੀਆਂ ਬਾਲ ਕਹਾਣੀਆਂ ਲਈ ਵਿਸ਼ਾ ਵਸਤੂ ਮਿਲੇਗਾ.... ਗਿਆਰਵੀਂ, ਬਾਰਵੀਂ ਦੇ ਸਿਆਣੇ ਵਿਦਿਆਰਥੀ, ਜੋ ਕਹਾਂਗਾ, ਮੰਨ ਲੈਣਗੇ.... ਧਿਆਨ ਨਾਲ ਸੁਣ ਲੈਣਗੇ ਤੇ ਸਿੱਖਦੇ-ਸਿਖਾਉਂਦੇ ਉਹ ਲੇਖਕ ਬਣ ਜਾਣਗੇ.... ਜਿਵੇਂ ਪਹਿਲੇ ਸਕੂਲਾਂ 'ਚ ਹੁੰਦਾ ਰਿਹਾ ਸੀ....

ਲਓ ਜੀ! ਰਸਮੀ ਹੁਕਮ ਲੈ ਕੇ ਨਵੇਂ ਸਕੂਲ ਵਿਚ ਜਾ ਹਾਜ਼ਰ ਹੋਏ। ਗਿਆਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਵਾਂ ਵਾਲੇ ਰਸਾਲੇ, ਅਖ਼ਬਾਰੀ ਮੈਗਜ਼ੀਨ ਤੇ ਪੁਸਤਕਾਂ ਦੀ ਜਾਣਕਾਰੀ ਦਿੱਤੀ। ਬਾਲਾਂ ਨੂੰ ਸਿੱਖਿਆ ਦੇਣ ਵਾਲਾ ਨਾਵਲ 'ਉਡਣ ਖਟੋਲਾ' ਵੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡਿਆ ਸੀ।

ਗਿਆਰਵੀਂ ਦਾ ਇਕ ਬੱਚਾ, ਪਹਿਲੇ ਦਿਨ ਗੱਲਾਂ ਕਰਨੋਂ ਨਹੀਂ ਸੀ ਹਟ ਰਿਹਾ.... ਉਸਦੇ ਸਲੀਕੇ ਨਾਲ ਵਾਹੇ ਫੰਡਿਆਂ 'ਚ ਥੋੜ੍ਹੀ ਖਿਝ ਨਾਲ ਪਟੋਕੀ ਮਾਰਦਿਆਂ ਉਸਨੂੰ ਧਿਆਨ ਨਾਲ ਸੁਣਨ ਲਈ ਕਿਹਾ ਸੀ। ਚੁੱਪ ਤਾਂ ਉਹ ਕਰ ਗਿਆ ਪਰ ਅੱਧੀ ਛੁੱਟੀ ਵੇਲੇ ਜੋ ਕੁਝ ਹੋਇਆ, ਸੁਣ, ਸਮਝ ਕੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ ਸੀ.....

ਨਵੇਂ ਪ੍ਰਿੰਸੀਪਲ ਸਾਹਿਬ ਨੇ ਦਫ਼ਤਰ 'ਚ ਬੁਲਾਇਆ ਸੀ। ਆਖਦੇ ਸਨ ਕਿ ਗਿਆਰਵੀਂ ਜਮਾਤ, ਪਹਿਲੇ ਪ੍ਰਿੰਸੀਪਲ ਨੇ ਵਿਗਾੜੀ ਹੋਈ ਹੈ। ਉਹ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਵਿਰੁੱਧ ਉਕਸਾਉਂਦੇ ਰਹਿੰਦੇ ਸੀ.... ਬੱਚੇ ਬੜੇ ਚਾਂਭਲੇ ਹੋਏ ਨੇ.... ਲੱਗਦੀ ਵਾਹੇ, ਏਨ੍ਹਾਂ ਨੂੰ ਝਿੜਕਿਓ, ਮਾਰਿਓ ਨਾ.... ਹੁਣੇ ਹੁਣੇ ਇਕ ਬੱਚਾ ਮੇਰੇ ਕੋਲ ਰੋਂਦਾ-ਕੁਰਲਾਉਂਦਾ ਸ਼ਿਕਾਇਤ ਲਾ ਕੇ ਗਿਆ ਹੈ ਕਿ ਪੰਜਾਬੀ ਵਾਲੇ ਨਵੇਂ ਸਰ ਨੇ ਚਪੇੜਾਂ ਮਾਰੀਆਂ ਹਨ..... ਉਨ੍ਹਾਂ ਨੂੰ ਸਕੂਲੋਂ ਤਬਦੀਲ ਕਰ ਦਿਓ... ਪ੍ਰਿੰਸੀਪਲ ਸਾਹਬ ਦੀ ਸੁਣ ਧਿਆਨ, ਪਿੱਛੇ ਗਿਆਰਵੀਂ ਜਮਾਤ 'ਚ ਚਲਾ ਗਿਆ। ਸ਼ਿਕਾਇਤ ਲਾਉਣ ਵਾਲਾ ਬੱਚਾ ਯਾਦ ਆਇਆ.... ਉਹੀਓ ਬੱਚਾ ਸੀ ਜਿਸਨੇ 'ਉਡਣ-ਖਟੋਲਾ' ਨਾਵਲ ਪੜ੍ਹਿਆ ਸੀ.... ਨਾਵਲ ਵਿਚੋਂ ਗੁਰੂਆਂ ਦੇ ਆਖੇ 'ਚ ਰਹਿਣ ਵਾਲੀ ਸਿੱਖਿਆ ਲੈਣ ਦੀ ਥਾਂ ਉਹੀਓ ਬੱਚਾ ਨਵੇਂ ਗੁਰੂ ਨੂੰ ਸਕੂਲੋਂ ਕਢਵਾਉਣ ਲਈ ਪ੍ਰਿੰਸੀਪਲ ਸਾਹਿਬ ਨੂੰ ਸ਼ਿਕਾਇਤ ਲਾਉਣ ਤੁਰ ਗਿਆ ਸੀ.... ਨੇਰ੍ਹ ਸਾਂਈ ਦਾ...

ਉਹੀਓ ਬੱਚਾ, ਪ੍ਰਿੰਸੀਪਲ ਸਾਹਿਬ ਦੇ ਦਫ਼ਤਰੋਂ ਬਾਹਰ, ਮੁਰਝਾਇਆ ਹੋਇਆ ਮਿਲ ਗਿਆ। ਉਸਨੂੰ ਜੱਫੀ 'ਚ ਲੈਂਦਿਆਂ ਪੁੱਛਿਆ ਸੀ, 'ਬੇਟੇ! 'ਉਡਣ ਖਟੋਲੇ' ਵਿਚ, ਤੇਰੇ ਵਰਗੇ ਸ਼ਰਾਰਤੀ ਬੱਚੇ ਨੂੰ ਗੁਰੂ ਜੀ ਬੇਗਾਨੇ ਗ੍ਰਹਿਆਂ ਦੇ ਲੋਕਾਂ ਤੋਂ ਬਚਾਉਂਦੇ ਹਨ ਤੇ ਤੂੰ ਉਹੀਓ ਨਾਵਲ ਪੜ੍ਹ ਕੇ ਗੁਰੂ ਜੀ ਨੂੰ ਸਕੂਲੋਂ ਕਢਵਾਉਣ ਲਈ ਅਜਿਹਾ ਕਦਮ ਕਿਉਂ ਚੁੱਕ ਲਿਆ?... ਕੀ ਗੁਰੂ ਜੀ ਨੇ ਆਪਣੇ ਚੇਲੇ ਨੂੰ ਬਚਾ ਕੇ ਗਲਤੀ ਕੀਤੀ ਸੀ?' ਪ੍ਰਸ਼ਨ ਸੁਣ, ਉਹ ਮੁੰਡਾ ਜਾਰੋ-ਜਾਰ ਰੋ ਪਿਆ। ਕੁਝ ਦੇਰ ਬਾਅਦ ਚੁੱਪ ਹੋਇਆ ਤੇ ਗੋਡੀਂ ਹੱਥ ਲਾਉਂਦਾ ਕਹਿਣ ਲੱਗਾ.... 'ਸਰ! ਭੁੱਲ ਹੋ ਗਈ.... ਇਸ ਵਾਰੀ ਮਾਫ ਕਰ ਦਿਓ....'

ਛੋਟੀਆਂ ਜਮਾਤਾਂ ਦੇ ਵਿਦਿਆਰਥੀ ਸੁਣ ਲੈਂਦੇ ਹਨ, ਜਰ ਲੈਂਦੇ ਹਨ ਤੇ ਕਹਿਣਾ ਮੰਨ ਲੈਂਦੇ ਹਨ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਜੇ ਸਮਝਾਏ ਨਾ ਜਾਣ ਤਾਂ ਉਹ ਹੱਥੋਂ ਖਿਸਕ-ਖਿਸਕ ਜਾਂਦੇ ਹਨ। ਸ਼ਰਾਰਤਾਂ ਕਰਦੇ ਹਨ.... ਮੈਡਮਾਂ ਦੇ ਘਰਾਂ ਦੇ ਪਤੇ ਪੁੱਛਦੇ ਹਨ... ਮੰਦਰ ਰੂਪੀ ਸਕੂਲਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਦੇ ਹਨ... ਉਨ੍ਹਾਂ ਨਾਲ ਭਾਵੁਕ ਸਾਂਝ, ਪਰਿਵਾਰਕ ਸਾਂਝ ਤੇ ਮਾਨਸਿਕ ਸਾਂਝ ਬਣਾਉਣੀ ਵੇਲੇ ਦੀ ਲੋੜ ਹੁੰਦੀ ਏ.... ਇਹ ਗੱਲਾਂ, ਮੈਨੂੰ ਨਵੇਂ ਸਕੂਲ 'ਚ ਜਾ ਕੇ ਇਕ-ਦੋ ਦਿਨਾਂ 'ਚ ਸਮਝ ਆ ਗਈਆਂ ਸਨ....

ਪ੍ਰਾਰਥਨਾ ਵੇਲੇ ਭਾਸ਼ਣ ਦੇਂਦਿਆਂ ਵਿਦਿਆਰਥੀਆਂ ਨੂੰ ਦੱਸਿਆ ਸੀ- 'ਸਕੂਲ ਸਾਡਾ ਬਾਗ ਹੁੰਦਾ ਹੈ। ਬੱਚੇ ਇਸ ਬਾਗ ਦੇ ਫੁੱਲ ਹੁੰਦੇ ਹਨ। ਪ੍ਰਿੰਸੀਪਲ ਸਾਹਿਬ ਬਾਗ ਦੇ ਵੱਡੇ ਮਾਲੀ ਹੁੰਦੇ ਹਨ। ਉਨ੍ਹਾਂ ਦੀ ਦੇਖ-ਰੇਖ ਵਿਚ ਅਸੀਂ ਛੋਟੇ-ਛੋਟੇ ਮਾਲੀ ਤੁਹਾਨੂੰ ਸਿੱਖਿਆ ਅਤੇ ਗਿਆਨ ਰੂਪੀ ਪਾਣੀ ਦੇਂਦੇ ਹਾਂ ਤਾਂ ਜੋ ਤੁਸੀਂ ਵੰਨ-ਸੁਵੰਨੇ ਰੰਗਾਂ ਵਿਚ ਖਿੜੋ, ਮਹਿਕੋ.... ਚੱਜ-ਆਚਾਰ ਦੀਆਂ ਖੁਸ਼ਬੋਈਆਂ ਵੰਡੋਂ ਤੇ ਆਰ-ਪਰਿਵਾਰ ਸਮੇਤ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੋ....

ਭਾਸ਼ਣ ਦੇ ਅਖੀਰ 'ਚ ਇਕ ਕਹਾਣੀ ਵੀ ਸੁਣਾਈ ਸੀ। ਗੁਰੂ ਤੇ ਚੇਲਿਆਂ ਦੀ ਕਹਾਣੀ ਸੀ। ਤਿੰਨ ਚੇਲੇ ਹੁੰਦੇ ਹਨ। ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ ਘਰੋਂ ਘਰੀਂ ਜਾਣਾ ਹੁੰਦਾ ਹੈ। ਗੁਰੂ ਜੀ ਉਨ੍ਹਾਂ ਨੂੰ ਤੜਕੇ-ਸਵੇਰੇ, ਵਾਰੀ ਵਾਰੀ ਕੁਟੀਆ 'ਚ ਮਿਲਣ ਦਾ ਕਹਿ ਕੇ ਸੌਂ ਜਾਂਦੇ ਹਨ।

ਘਰੀਂ ਜਾਣ ਦੇ ਚਾਅ 'ਚ ਚੇਲੇ ਪਲ-ਪਲ, ਛਿਣ-ਛਿਣ ਗਿਣਦੇ ਰਾਤ ਬਿਤਾਉਂਦੇ ਹਨ। ਪਹਿਲਾ ਚੇਲਾ ਸਵੇਰ ਹੋਣ ਤੋਂ ਪਹਿਲਾਂ ਦੁੜੰਗੇ ਮਾਰਦਾ ਗੁਰੂ ਜੀ ਦੀ ਕੁਟੀਆ 'ਚ ਜਾ ਪੁੱਜਦਾ ਹੈ। ਉਹ ਅੱਗੇ, ਪਿੱਛੇ, ਕੁਝ ਨਹੀਂ ਵੇਖਦਾ। ਦੂਸਰਾ ਚੇਲਾ, ਕੁਟੀਆ 'ਚ ਜਾਂਦਿਆਂ, ਹੇਠਾਂ ਪਏ ਕੁਝ ਕੰਡੇ ਵੇਖਦਾ ਹੈ ਤੇ ਉਨ੍ਹਾਂ ਤੋਂ ਬਚਦਾ-ਬਚਾਉਂਦਾ ਕੁਟੀਆ 'ਚ ਜਾ ਪੁੱਜਦਾ ਹੈ। ਤੀਸਰੇ ਚੇਲੇ ਦੀ ਸੁਣੋ। ਕੁਟੀਆ 'ਚ ਜਾਂਦਿਆਂ ਉਸ ਦਾ ਧਿਆਨ ਇਕ ਕੰਡੇ 'ਤੇ ਪੈ ਜਾਂਦਾ ਹੈ। ਉਹ ਕੰਡਾ ਚੁੱਕ, ਦੂਰ ਟੋਏ 'ਚ ਸੁੱਟ ਆਉਂਦਾ ਹੈ। ਅੱਗੇ ਉਸਨੂੰ ਇਕ ਨਹੀਂ, ਕਈ ਕੰਡੇ ਦਿਸਦੇ ਹਨ। ਉਹ ਵਾਰੀ-ਵਾਰੀ ਸਾਰੇ ਕੰਡੇ ਚੁਗਦਾ ਹੈ ਤੇ ਦੂਰ ਟੋਏ 'ਚ ਸਮੇਟ ਆਉਂਦਾ ਹੈ.... ਗੁਰੂ ਜੀ, ਅੰਦਰ ਕੁਟੀਆ 'ਚ ਸਾਰਾ ਕੁਝ ਵੇਖ ਰਹੇ ਹੁੰਦੇ ਹਨ। ਪ੍ਰੀਖਿਆ ਲੈ ਰਹੇ ਹੁੰਦੇ ਹਨ। ਉਹ ਤੀਸਰੇ ਚੇਲੇ ਨੂੰ ਗਲਵਕੜੀ ਪਾਉਂਦੇ ਹਨ ਤੇ ਨਿੱਘੀ ਵਿਦਾਇਗੀ ਦਿੰਦੇ ਹਨ..... ਪਹਿਲੇ ਦੋਵੇਂ ਚੇਲਿਆਂ ਨੂੰ ਫਿਰ ਤੋਂ ਸਿੱਖਿਆ ਲੈਣੀ ਪੈਂਦੀ ਹੈ..... ਉਨ੍ਹਾਂ ਦੀ ਸਿੱਖਿਆ ਅਧੂਰੀ ਰਹਿ ਗਈ ਸੀ ਨਾ....

ਪ੍ਰਾਰਥਨਾ ਤੋਂ ਬਾਅਦ ਜਮਾਤਾਂ ਲੱਗ ਗਈਆਂ ਸਨ। ਅੱਧੀ ਛੁੱਟੀ ਵੇਲੇ ਸ਼ਰਾਰਤੀ ਵਿਦਿਆਰਥੀਆਂ ਵਾਲੀ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਦੁਆਲੇ ਝੁਰਮਟ ਪਾ ਲਿਆ ਸੀ....

'ਸਰ! ਪਹਿਲੇ ਦੋ ਚੇਲਿਆਂ ਨੂੰ ਦੁਬਾਰਾ ਕਿਉਂ ਸਿੱਖਿਆ ਲੈਣੀ ਪਈ?' ਇਕ ਵਿਦਿਆਰਥੀ ਨੇ ਪੁੱਛਿਆ ਸੀ।

'ਸਰ! ਤੀਜੇ ਵਿਦਿਆਰਥੀ ਨੂੰ ਕੰਡੇ ਸਾਫ ਕਰਨ ਕਰਕੇ ਘਰ ਜਾਣ ਦੀ ਆਗਿਆ ਮਿਲੀ ਸੀ ਨਾ....' ਦੂਜੇ ਵਿਦਿਆਰਥੀ ਨੇ ਕਹਾਣੀ ਦਾ ਹੱਲ ਸੁਲਝਾਉਂਦਿਆਂ ਕਿਹਾ ਸੀ....

'ਸਰ! ਲੱਗਾ ਤਾਂ ਤੁਸੀਂ ਲੱਲੂ ਜੀ.... ਪਰ ਗੱਲਾਂ ਬੜੀਆਂ ਕੰਮ ਦੀਆਂ ਦੱਸਾ ਜੀ.... ਇਵੇਂ ਸਾਨੂੰ ਕੋਈ ਨਹੀਂ ਪੜ੍ਹਾਵਾ ਜੀ....'' ਝੁਰਮਟ 'ਚ ਖੜ੍ਹੇ ਲੰਮੇ-ਉੱਚੇ ਂਿÂਕ ਹੋਰ ਸ਼ਰਾਰਤੀ ਵਿਦਿਆਰਥੀ ਨੇ ਕਿਹਾ ਸੀ।
------------------------------------------------------------------------------------------------------
996 Sector 70
Ajitgarh(Mohali)160062

Punjabi giaan-ਅੰਧੀ ਸ਼ਰਧਾ ਗਿਆਨ ਵਿਹੂਣੀ


ਅੰਧੀ ਸ਼ਰਧਾ ਗਿਆਨ ਵਿਹੂਣੀ
 ਗਿਆਨੀ ਅਮਰੀਕ ਸਿੰਘ
ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ  ਗਹਿਰੇ ਅਰਥ ਹਨ। ਸ਼ਰਧਾ  ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ ਠੀਕ ਨਹੀਂ ਹੈ।
ਆਦਿ ਕਾਲ ਤੋਂ ਹੀ ਮਨੁੱਖੀ ਬਿਰਤੀ  ਕੁਦਰਤੀ ਰਹੱਸਾਂ ਨੂੰ ਜਾਨਣ ਦੀ ਰਹੀ ਹੈ। ਕਦੇ ਆਕਾਸ਼ ਦੀ ਜਾਣਕਾਰੀ, ਕਦੇ ਧਰਤੀ ਦੀ, ਕਦੇ ਧਰਤੀ ਹੋ ਹੇਠਾਂ ਦੀ ਤੇ ਕਦੇ ਆਕਾਸ਼ ਤੋਂ ਉੱਪਰ ਦੀ। ਮਨੁੱਖ ਹਮੇਸ਼ਾ ਤੋਂ ਹੀ ਜਗਿਆਸੂ ਪਰਵ੍ਰਿਤੀ ਦਾ ਮਾਲਕ ਰਿਹਾ ਹੈ। ਇਸੇ ਜਗਿਆਸਾ ਨੇ ਹੀ ਧਰਮ ਨੂੰ ਜਨਮ ਦਿੱਤਾ। ਜਦੋਂ ਮਨੁੱਖ ਜੰਗਲਾਂ ਵਿਚ ਦੂਜੇ ਜਾਨਵਰਾਂ ਵਾਂਗ ਰਹਿੰਦਾ ਸੀ ਤਾਂ ਕਦੇ ਆਕਾਸ਼ੀ ਬਿਜਲੀ ਦੀ ਚਮਕ ਤੇ ਕਦੇ ਮੀਂਹ ਝੱਖੜ ਦਾ ਡਰ, ਸੋ ਮਨੁੱਖ ਨੇ ਆਪਣੇ ਮਨ ਵਿਚ ਇਕ ਅਜਿਹੀ ਸ਼ਕਤੀ ਧਾਰ ਲਈ ਜਿਹੜੀ ਬਾਅਦ ਵਿਚ ਧਰਮ ਦੇ ਰੂਪ ਵਿਚ ਸਾਹਮਣੇ ਆਈ।
ਧਰਮ ਦਾ ਸਰੂਪ ਸਹਿਜੇ-ਸਹਿਜੇ ਵਿਕਸਿਤ ਹੋਣ ਲੱਗਾ ਅਤੇ ਕਾਅਦੇ ਕਾਨੂੰਨ ਬਨਣ ਲੱਗੇ। ਇਹਨਾਂ ਕਾਨੂੰਨਾਂ ਦਾ ਅਸਲ ਮਕਸਦ ਮਨੁੱਖ ਨੂੰ  ਮੰਦੇ ਕੰਮਾਂ ਤੋਂ ਵਰਜਣਾ  ਸੀ। ਪਰ ਬਦਕਿਸਮਤੀ ਇਹ ਹੋਈ  ਕਿ ਹਾਕਮ ਧਿਰ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣੇ ਸੀ, ਉਨ੍ਹਾਂ ਆਪਣੇ ਸਵਾਰਥ ਅਤੇ ਲਾਭ ਲਈ ਕਈ ਅਜਿਹੇ ਕਾਨੂੰਨ ਧਰਮ ਦੀ ਆੜ ਲੈ ਕੇ ਬਣਾ ਦਿੱਤੇ ਜਿਹੜੇ ਆਮ ਲੋਕਾਂ ਲਈ ਮੁਸੀਬਤ ਬਣ ਗਏ ਜਿਵੇਂ ਜਾਤ-ਪਾਤ, ਦਾਜ ਪ੍ਰਥਾ, ਬ੍ਰਾਹਮਣ, ਸ਼ੂਦਰ, ਵੈਸ ਦਾ ਵਿਤਕਰਾ, ਔਰਤ ਨੂੰ ਗ਼ੁਲਾਮ ਰੱਖਣਾ, ਧਾਰਮਕ ਜਗ੍ਹਾ ਤੇ ਨੀਵੀਆਂ ਜਾਤਾਂ ਨੂੰ ਜਾਣ ਤੇ ਪਾਬੰਦੀ, ਸਤੀਪ੍ਰਥਾ, ਜਾਤ ਦੇ ਆਧਾਰ ਤੇ ਕੰਮਾਂ ਦੀ ਵੰਡ ਆਦਿਕ।
ਅਜੋਕੇ ਸਮੇਂ ਇਹ ਕਾਨੂੰਨ ਵਿਕਰਾਲ ਰੂਪ  ਧਾਰਨ ਗਏ ਹਨ। ਜਿਵੇਂ-ਜਿਵੇਂ  ਮਨੁੱਖ ਦੇ ਦਿਮਾਗ ਨੇ ਵਧੇਰੇ  ਕੰਮ ਕਰਨਾ ਆਰੰਭ ਕੀਤਾ ਤਾਂ  ਧਾਰਮਕ ਕੱਟੜਤਾ ਤੇ ਪਾਖੰਡਾਂ  ਤੋਂ ਕਿਨਾਰਾ ਕਰਨਾ ਸ਼ੁਰੂ  ਕਰ ਦਿੱਤਾ। ਜਿਸ ਵੇਲੇ ਹਿੰਦੂ  ਧਰਮ ਵਿਚ ਅੱਤ ਦੇ ਅੰਧਵਿਸ਼ਵਾਸ ਤੇ ਵਹਿਮ-ਭਰਮ ਪੈਦਾ ਹੋ ਗਏ ਤਾਂ  ਗੁਰੁ ਨਾਨਕ ਸਾਹਿਬ ਨੇ ਸਿੱਖੀ  ਦਾ ਉਪਦੇਸ਼ ਦੇ ਕੇ ਇਹਨਾਂ ਵਹਿਮਾਂ ਤੋਂ ਜਗਤ ਨੂੰ ਬਚਾਇਆ।
ਔਰਤ ਨੂੰ ਬਰਾਬਰ ਦਾ ਦਰਜ਼ਾ ਦਵਾਉਣ  ਲਈ ਆਵਾਜ ਬੁਲੰਦ ਕੀਤੀ। ਜਨੇੂੳ  ਪਾਉਣ ਤੋਂ ਇਨਕਾਰ ਕਰਕੇ ਪਰਮਾਤਮਾ  ਦੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਹਰਿਦੁਆਰ ਸੂਰਜ ਤੋਂ ਪੁੱਠੇ  ਪਾਸੇ ਪਾਣੀ ਦੇ ਕੇ ਲੋਕਾਂ ਨੂੰ  ਤਰਕਸ਼ੀਲਤਾ ਦਾ ਪਾਠ ਪੜ੍ਹਾਇਆ।
ਪਰ...., ਅਫ਼ਸੋਸ, ਅੱਜ ਬਾਬੇ ਨਾਨਕ ਦੇ ਧਰਮ ਨੂੰ ਮੁੜ ਕੇ ਦੁਬਾਰਾ ਅੰਧਵਿਸ਼ਵਾਸਾਂ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਧਰਮ ਦੇ ਨਾਮ ਦੇ ਫੋਕਟ ਆਡੰਬਰ-ਪਾਖੰਡ ਹਾਵੀ ਹੁੰਦੇ ਜਾ ਰਹੇ ਹਨ। ਧਾਰਮਕ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।
“ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ।।
ਨਾਨਕ  ਘਰ ਬੈਠਿਆ ਜੋਗ ਪਾਈਐ ਸਤਿਗੁਰਿ  ਕੇ ਉਪਦੇਸ।।”
ਕਿਸੇ  ਭੇਖ ਦੀ ਲੋੜ ਨਹੀਂ। ਕੇਵਲ ਸੱਚੇ ਮਨ ਨਾਲ ਪਰਮਾਤਮਾ ਨਾਲ  ਪ੍ਰੇਮ ਕੀਤਿਆਂ ਪਰਮਾਤਮਾ/ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ।
“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।”
ਬਾਹਰੀ ਭੇਖਾਂ ਨਾਲ ਜਾਂ ਬਨਾਉਟੀ ਸਮਾਧੀ ਲਗਾ ਕੇ ਪ੍ਰਭੂ ਦੀ ਪ੍ਰਾਪਤੀ ਸੰਭਵ ਨਹੀਂ ਹੈ।  ਜੰਗਲਾਂ ਵਿਚ ਜਾ ਕੇ ਤੱਪ ਕਰਕੇ, ਪੁੱਠੇ ਲਟਕ ਕੇ ਜਾਂ ਪਿੰਡੇ ਤੇ ਸੁਆਹ ਮੱਲ੍ਹ ਕੇ ਪ੍ਰਭੂ ਦੀ ਦਰਗ਼ਾਹ ਵਿਚ ਸਫ਼ਲਾ ਨਹੀਂ ਹੋਇਆ ਜਾ ਸਕਦਾ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਫੁਰਮਾਨ ਕਰਦੇ ਹਨ:-
“ਕਾਹੇ ਰੇ ਬਨ ਖੋਜਨ ਜਾਈ।।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।”
ਗੁਰੂ  ਜੀ ਮਨੁੱਖ ਨੂੰ ਕਹਿ ਰਹੇ  ਹਨ ਕਿ, “ਹੇ ਭਾਈ, ਤੂੰ ਪ੍ਰਭੂ ਨੂੰ ਖੋਜਨ ਲਈ ਬਨ ਭਾਵ ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈਂ? ਉਹ ਪਰਮਾਤਮਾ ਤਾਂ ਤੇਰੇ ਨਾਲ ਵੱਸਦਾ ਹੈ ਤੇਰੇ ਮਨ ਅੰਦਰ ਵੱਸਦਾ ਹੈ ਅਤੇ ਸਾਰਿਆਂ ਵਿਚ ਨਿਵਾਸ ਕਰਦਾ ਹੈ। ਫਿਰ ਜੰਗਲ ਵਿਚ ਜਾਣ ਦਾ ਕੀ ਲਾਭ...?
“ਘਰਿ ਹੀ ਮਹਿ ਅੰਮ੍ਰਿਤ ਭਰਿਪੂਰ ਹੈ ਮਨਮੁਖਾ ਸਾਦਿ ਨਾ ਪਾਇਆ।।”
ਭਗਤ ਕਬੀਰ ਦੀ ਪੂਰੀ ਜਿ਼ੰਦਗੀ ਕਾਸ਼ੀ  ਵਿਚ ਰਹੇ ਪਰ ਅੰਤਮ ਸਮੇਂ ਮਗਹਰ ਵਿਚ ਆਣ ਨਿਵਾਸ ਕੀਤਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਵਿਅਕਤੀ ਮਗਹਰ ਵਿਚ  ਮਰਦਾ ਹੈ ਉਹ ਨਰਕ ਨੂੰ ਜਾਂਦਾ  ਹੈ ਅਤੇ ਜਿਹੜਾ ਵਿਅਕਤੀ ਕਾਸ਼ੀ  ਵਿਚ ਮਰਦਾ ਹੈ ਉਹ ਸਵਰਗ ਵਿਚ  ਜਾਂਦਾ ਹੈ। ਇਸ ਵਹਿਮ ਨੂੰ  ਤੋੜਨ ਲਈ ਕਬੀਰ ਜੀ ਅੰਤਮ ਸਮੇਂ ਮਗਹਰ ਵਿਚ ਚਲੇ ਗਏ। 
"ਕਹਤੁ  ਕਬੀਰੁ ਸੁਨਹੁ ਰੇ ਲੋਈ  ਭਰਮਿ ਨ ਭੂਲਹੁ ਕੋਈ ॥ 
  ਕਿਆ ਕਾਸੀ ਕਿਆ ਊਖਰੁ ਮਗਹਰੁ  ਰਾਮੁ ਰਿਦੈ ਜਉ ਹੋਈ ॥" 
ਹੈ  ਕੋਈ ਐਸਾ ਮਹਾਂਪੁਰਸ਼ ਜਿਹੜਾ  ਲੋਕਾਂ ਨੂੰ ਇਸ ਤਰੀਕੇ ਨਾਲ  ਵਹਿਮਾਂ ਤੋਂ ਦੂਰ ਕਰਨ ਲਈ ਪਹਿਲ ਕਰੇ। ਸ਼ਾਇਦ ਨਹੀਂ।
“ਛੂਟੈ ਭਰਮੁ ਮਿਲੈ ਗੋਬਿੰਦ।।”
ਜਿਸ ਵੇਲੇ ਮਨ ਵਿਚਲੇ ਭਰਮ/ਅੰਧਵਿਸ਼ਵਾਸਾਂ ਦਾ ਖਾਤਮਾ ਹੁੰਦਾ ਹੈ ਉਸ ਵੇਲੇ ਹੀ ਗੋਬਿੰਦ ਭਾਵ ਗੁਰੂ ਨੂੰ  ਪਾਇਆ ਜਾ ਸਕਦਾ ਹੈ। ਪਰ ਜੇਕਰ ਫੋਕੇ ਕਰਮ-ਕਾਂਡਾ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਹੀ ਫ਼ਸੇ ਰਹੇ ਤਾਂ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਵੀਰਵਾਰ  ਨੂੰ ਕਪੜੇ ਨਾ ਧੋਣਾ, ਸ਼ਨੀਵਾਰ ਨੂੰ ਸਿਰ ਦੇ ਵਾਲ ਨਾ ਧੋਣਾ, ਕਰਵਾਚੋਥ, ਇਕਾਦਸ਼ੀ ਦੇ  ਵਰਤ, ਰੱਖੜੀ, ਦੀਵਾਲੀ, ਪੱਥਰ ਪੂਜਾ, ਰੁੱਖਾਂ ਦੀ ਪੂਜਾ ਆਦਿਕ ਗੈ਼ਰ ਵਿਗਿਆਨਕ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਕਈ ਵਾਰ ਹਾਸੇ ਦਾ ਪਾਤਰ ਬਣਾ ਲੈਂਦੇ ਹਾਂ।
ਨਿਰਜ਼ਲਾ ਇਕਾਦਸ਼ੀ ਵਾਲੇ ਦਿਨ ਗੁਰਦੁਆਰਿਆਂ/ਮੰਦਰਾਂ ਵਿਚ ਮਿੱਟੀ ਦੇ ਘੜਿਆਂ, ਝਾੜੂਆਂ ਅਤੇ ਖ਼ਰਬੂਜਿਆਂ-ਅੰਬਾਂ ਦੇ ਢੇਰ ਲੱਗ ਜਾਂਦੇ ਹਨ ਪਰ ਕਿਸੇ ਹੋਰ ਦਿਨ ਅਸੀਂ ਆਪਣੇ ਘਰ ਤੇ ਦਰਵਾਜੇ ਤੇ ਆਏ ਭੁੱਖੇ ਵਿਅਕਤੀ ਨੂੰ ਪਾਣੀ ਦਾ ਗਿਲਾਸ ਨਹੀਂ ਪਿਆਉਂਦੇ। ਇਸੇ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਅਸੀਂ ਰਾਹ ਜਾਂਦੇ ਲੋਕਾਂ ਨੂੰ ਧੱਕੇ ਨਾਲ ਜਲ ਛਕਾਉਂਦੇ ਹਨ (ਭਾਵੇਂ ਵਿਚਾਰਾ ਲੱਖ ਮਨ੍ਹਾਂ ਕਰੇ) ਪਰ ਗੁਰੂ ਦਾ ਪ੍ਰਸ਼ਾਦਿ ਕਹਿ ਕੇ ਬਦੋਬਦੀ ਛਕਾਈ ਜਾਂਦੇ ਹਾਂ। ਪਰ ਅਗਲੇ ਦਿਨ ਜੇ ਕੋਈ ਰਿਕਸ਼ਾਚਾਲਕ ਜਾਂ ਸਬਜੀ ਦੀ ਰੇਹੜੀ ਵਾਲਾ ਸਾਡੇ ਘਰੋਂ ਪਾਣੀ ਮੰਗ ਲਵੇ ਤਾਂ ਅਸੀਂ ਇਵੇਂ ਅੱਖਾਂ ਦਿਖਾਉਂਦੇ ਹਾਂ ਜਿਵੇਂ ਵਿਚਾਰੇ ਨੇ ਸਾਥੋਂ ਘਰ ਦੀ ਚਾਬੀ ਮੰਗ ਲਈ ਹੋਵੇ।
ਅਸੀਂ  ਬੱਸ, ਰੇਲ ਜਾਂ ਕਿਤੇ ਹੋਰ ਭਿੱਖਿਆ ਮੰਗ ਰਹੇ ਕਿਸੇ ਜੁਆਨ ਵਿਹਲੜ ਭਿਖਾਰੀ ਨੂੰ ਤਾਂ 2-4 ਰੁਪਏ ਦੇ ਦਿੰਦੇ ਹਾਂ ਪਰ ਜੇ ਮਿਹਨਤ ਕਰਕੇ ਆਪਣਾ ਪੇਟ ਪਾਲਣ ਵਾਲਾ ਰਿਕਸ਼ਾ ਚਾਲਕ, ਸਬਜੀ ਵਾਲਾ ਜਾਂ ਕੋਈ ਹੋਰ ਮਜਦੂਰ ਆਪਣੀ ਮਿਹਨਤ ਮੰਗਦਾ ਹੈ ਤਾਂ ਰਿਕਸ਼ੇ ਵਾਲੇ ਨੂੰ ਕਹਿੰਦੇ ਹਾਂ 10 ਰੁਪਏ ਨਹੀਂ 5 ਲੈ ਲਈਂ, ਸਬਜੀ ਵਾਲੇ ਨਾਲ 1-2 ਰੁਪਏ ਪਿੱਛੇ ਬਹਿਸ ਕਰਦੇ ਹਾਂ, ਮਜਦੂਰ ਨੂੰ ਦਿਹਾੜੀ ਦੇ ਪੈਸੇ ਦੇਣ ਲਈ ਕਈ-ਕਈ ਚੱਕਰ ਕਟਾਉਂਦੇ ਹਾਂ, ਇਹ ਗਲਤ ਹੈ।
ਜਿਤਨੇ ਪੈਸੇ ਵਰਤ ਵਾਲੇ ਦਿਨ ਫਰੂਟ ਤੇ ਖਰਚ ਕਰਦੇ ਹਾਂ ਉਤਨੇ ਪੈਸੇ ਜੇਕਰ ਧਾਰਮਿਕ ਲਿਟਰੇਚਰ ਜਾਂ  ਕਿਸੇ ਪੁਸਤਕ ਤੇ ਖਰਚ ਕੀਤੇ ਜਾਣ ਤਾਂ ਚੰਗਾ ਹੈ। ਇਕਾਦਸ਼ੀ  ਵਾਲੇ ਦਿਨ ਘੜੇ, ਝਾੜੂ ਅਤੇ ਅੰਬ ਖਰਬੂਜੇ ਦੀ ਜਗ੍ਹਾਂ ਤੇ 200 ਰੁਪਏ ਧਾਰਮਿਕ ਰਸਾਲਿਆਂ ਦੇ ਚੰਦਿਆਂ ਤੇ ਖਰਚ ਕਰ ਦਿਓ ਤਾਂ ਵਧੀਆ ਹੈ।
ਛਬੀਲ  ਵਾਲੇ ਦਿਨ ਪਾਣੀ ਦੀ ਸੇਵਾ ਦੀ ਜਗ੍ਹਾ ਤੇ ਆਪਣੇ ਘਰ ਸਾਹਮਣੇ ਇਕ ਠੰਡੇ ਪਾਣੀ ਦਾ ਕੂਲਰ ਲਗਵਾ ਦਿਓ ਤਾਂ ਪੂਰੀ ਗਰਮੀ ਲਈ ਆਉਣ-ਜਾਣ ਵਾਲਿਆਂ ਲਈ ਠੰਡਾ ਪਾਣੀ ਪੀਣ ਲਈ ਮਿਲ ਜਾਇਆ ਕਰੇ। ਕਿਸੇ ਭਿਖਾਰੀ ਨੂੰ 2-4 ਰੁਪਏ ਦੇਣ ਦੀ ਬਜਾਇ ਕਿਸੇ ਰਿਕਸ਼ੇ ਵਾਲੇ, ਸਬਜੀ ਵਾਲੇ ਨੂੰ ਪੂਰੇ ਪੈਸੇ ਦਿੱਤੇ ਜਾਣ ਤਾਂ ਵਧੇਰੇ ਪੁੰਨ ਲੱਗ ਸਕਦਾ ਹੈ।
ਅੰਤ ਵਿਚ ਲੋੜ ਹੈ ਕਿ ਅਸੀਂ ਧਰਮ  ਵਿਚ ਸ਼ਰਧਾ ਤਾਂ ਰੱਖੀਏ  ਪਰ ਫਿਜੂਲ ਕਰਮਕਾਂਡ ਅਤੇ  ਅੰਧਵਿਸ਼ਵਾਸ਼ਾਂ ਤੋਂ ਸੁਚੇਤ  ਹੋਈਏ। ਵਹਿਮਾਂ-ਭਰਮਾਂ ਵਿਚ  ਆਪਣੀ ਜਿੰਦਗੀ ਦਾ ਕੀਮਤੀ ਸਮਾਂ ਅਜਾਈਂ ਨਾ ਖਰਾਬ ਕਰੀਏ। ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਈਏ।
______________________________________________________________
 ਗੁ: ਸਾਹਿਬ ਪਾਤਸ਼ਾਹੀ 6ਵੀਂ
ਥਾਨੇਸਰ, ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)।
ਮੋਬਾ: +91 98961 61534

Punjabi Haas kahani- ਭੁਲੱਕੜਾਂ ਦੀ ਦੁਨੀਆ


 ਭੁਲੱਕੜਾਂ ਦੀ ਦੁਨੀਆ
 ਰਵੇਲ ਸਿੰਘ 
ਕਹਿੰਦੇ ਹਨ ਨਾ ਦੁਨੀਆ ਰੰਗ ਬਰੰਗੀ ,ਇੱਸ ਵਿਚ ਵੱਖਰੀ ਕਿਸਮ ਦੇ ਵੱਖਰੇ ਵੱਖਰੇ ਸੁਭਾਅ , ਵਖਰੀਆਂ ਆਦਤਾਂ,ਦੇ ਅਤੇ ਅਨੇਕਾਂ ਰੰਗ ਨਸਲਾਂ ਦੋ ਲੋਕ ਹੁੰਦੇ ਹਨ ,ਪਰ ਇਨ੍ਹਾਂ ਵਿਚ ਭੁਲੱਕੜਾਂ ਦੀ ਦੁਨੀਆ ਵੀ ਅਪਨੀ ਵੱਖਰੀ ਪਛਾਣ ਰੱਖਦੀ ਹੈ ,ਜਿਨ੍ਹਾਂ ਵਿਚ ਡਾਕਟਰ ,ਵਿਗਆਨੀ ,ਬੁਧੀ ਜੀਵੀ ,ਬੜੇ 2 ਅਧਿਕਾਰੀ ਕ੍ਰਮਚਾਰੀ ,ਕਈ ਲੀਡਰ ,ਤੇ ਆਮ ਵਰਗ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ ,ਜਿਨ੍ਹਾਂ ਬਾਰੇ ਕਈ ਕਹਾਣੀਆ , ਚੁਟੱਕਲੇ ,ਤੇ ਆਮ ਵਾਪਰੀਆਂ ਗੱਲਾਂ ਵੇਖਣ ਸੁਨਣ ਨੂੰ ਮਿਲਦੀਆਂ ਹਨ ਜਿਵੇਂ ਇੱਕ ਭੁਲੱਕੜ ਉਸ ਦੀ ਬਾਜ਼ਾਰ ਸਬਜ਼ੀ ਖਰੀਦਣ   ਗਈ ਪਤਨੀ ਨੂੰ ਵੇਖ ਕੇ ,ਉਸ ਦੀ ਸ਼ਕਲ ਭੁੱਲ ਕੇ ਉਸ ਨੂੰ ਪੁੱਛਣ ਲੱਗਾ "ਮੁਆਫ ਕਰਨਾ ਭੈਣ ਜੀ,ਤੁਹਾਨੂ ਮੈਂ ਕਿਤੇ ਪਹਿਲਾਂ ਕਿਤੇ ਵੇਖਿਆ ਹੈ ,ਕਹਿਕੇ ਭੁਲੱਕੜੀਆਂ ਦੀ ਦੁਨੀੱਆ ਵਿਚ ਵਾਧਾ ਕੀਤਾ ਹੈ ,ਇਸ ੇਤਰ੍ਹਾਂ ਮੈਂ ਕਿਤੇ ਪੜ੍ਹਿਆ ਹੈ ਕਿ ਇੱਕ ਲੇਖਕ ਨੂੰ ਉਸ ਦੀ ਘਰ ਵਾਲੀ ਨੇ ਕੁੱਝ ਪੈਸੇ ਤੇ ਇੱਕ ਕੌਲੀ ਦੇ ਕੇ ਬਾਜ਼ਾਰ ਦਹੀਂ ਲੈਣ ਲਈ ਭੇਜਿਆ ,ਲੇਖਕ ਸਾਹਬ ਕਿਸੇ ਖਿਆਲ ਵਿਚ ਗੁੰਮ ਹੋ ਕੇ ਕੌਲੀ ਵਿਚ ਪੈਸੇ ਪਾਈ ਇੱਕ ਖੰਭੇ ਕੋਲ ਬੈਠ ਗਏ , ਕੋਲੋਂ ਲੰਗਦੇ ਕਈ ਲੋਕਾਂ ਨੇ Aੁੱਸ ਨੂੰ ਭਿਖਾਰੀ ਸਮਝ ਕੇ ਕੌਲੀ ਵਿਚ ਕੁੱਝ ਸਿੱਕੇ ਖੇਰਾਤ ਵਜੋਂ ਕੌਲੀ ਵਿਚ ਪਾ ਦਿੱਤੇ , ਕੁੱਝ ਦੇਰ ਬਾਅਦ ਉਸ ਨੂੰ ਖਿਆਲਾਂ ਵਿਚ ਗੁੰਮੇ ਹੋਏ ਨੂੰ ਹੋਸ਼ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ ਪਰ ਕੌਲੀ ਵਿਚ  ਸਿਕਿਆਂ ਦਾ ਵਾਧਾ ਵੇਖ ਕੇ ਹੈਰਾਨ ਹੋਇਆ ,ਬੜੀ ਮੁਸ਼ਕਲ ਨਾਲ ਉਸ ਨੂੰ ਕੰਮ ਦਾ ਚੇਤਾ ਆਇਆ ਪਰ ਬਿਨਾਂ ਦਹੀਂ ਲਏ ਜਦ ਘਰ ਪਹੁੰਚਿਆ ਤਾਂ ਘਰ ਵਾਲੀ ਕਿਸ ਤਰ੍ਹਾਂ ਸ਼ਾਬੋ ਤਾਜ਼ ਹੋਈ ਤੇ ,ਆਖਿਰ ਮੱਥੇ ਤੇ ਹੱਥ ਮਾਰ ਕੇ ਬਹਿ ਗਈ ਵਿਚਾਰੀ |

               ਇਸ ਤਰ੍ਹਾਂ ਹੀ ਕਈ ਡਾਕਟਰ ਲੋਕਾਂ ਦੇ , ਓੋਪ੍ਰੇਸ਼ਨ ਵੇਲੇ ,ਓਪ੍ਰੇਸ਼ਨ ਦੇ ਸੰਦ ਮਰੀਜ਼ਾਂ ਦੇ ਅੰਦਰ ਭੁੱਲ ਜਾਣ ਦੇ  ਸਮਾਚਾਰ ਸੁਨਣ ਨੂੰ ਵੀ ਮਿਲਦੇ ਹਨ ,ਪਰ ਪਤਾ ਓਦੋਂ ਲਗਦਾ ਜਦੋਂ ਵਿਚਾਰੇ ਮਰੀਜ਼ ਕਿਸੇ ਨਵੀਂ ਮੁਸੀਬਤ ਦਾ ਸ਼ਿਕਾਰ ਹੁੰਦੇ ਹਨ , ਇੱਸੇ ਕਈ ਭੁਲੱਕੜਾਂ ਵਿਗਆਨੀ ਲੋਕਾਂ ਦੇ ਯਾਦਾਸ਼ਤ ਬਾਰੇ  ਵੀ ਸਦਕੇ ਜਾਈਏ ਜਿਨ੍ਹਾਂ ਬਾਰ ੇਕਿਤੇ ਮੈ ਏਦਾਂ ਪੜ੍ਹਿਆ ਹੈ ਇੱਕ ਵਿਗਆਨੀ ਅਪਨੇ ਕੰਮ ਵਿਚ ਰੁਝਿਆ ਪਿਆ ,ਨੌਕਰ ਬ੍ਰੇਕ ਫਾਸਟ ਰੱਖ ਕੇ ਚਲਾ ਗਿਆ ਪਰ ਸਾਬ੍ਹ ਬ੍ਰੇਕ ਫਾਸਟ ਕਰਨ ਦਾ ਚੇਤਾ ਹੀ ਭੁੱਲ ਗਿਆ ,ਨੌਕਰ ੇ ਉਡੀਕ ਕਰਕੇ ਖਾਣਾ ਚੁੱਕ ਕੇ ਲੈ ਗਿਆ ਤੁ ਆਪੇ ਹੀ ਛਕ ਗਿਆ ,ਕੁਝ ਦੇਰ ਬਾਅਦ ਨੌਕਰ ਨੇ ਜਦ ੇ ਸਾਹਬ ਨੂੰ ਬ੍ਰੇਕ ਫਾਸਟ ਕਰਨ ਲਈ ਪੁਛਿਆ ਤਾਂ ਸਾਹਬ ਬੋਲੇ ,ਕਰ ਚੁਕਾਂ ਹਾਂ ,ਨੌਕਰ ਮੁਸਕਰਾਉਂਦਾ ਮਨ ਵਿਚ ਸਾਹਬ ਦੀ ਯਾਦਾਸ਼ਤ ਤੇ ਹੈਰਾਨ ਸੀ | ਮੇਰਾ ਇੱਕ ਰਿਸ਼ਤੇਦਾਰ ਜੋਕਿ ਵਿਦੇਸ਼ ਵਿਚ ਰਹਿ ਰਹਿ ਰਿਹਾ ਹੈ ,ਬੜਾ ਭੁਲੱਕੜ ਕਿਸਮ ਦਾ ਹੈ ਇੱਕ ਦਿਨ ਰੋਟੀ ਬਨਾਉਣ ਵੇਲੇ ਲੂਣਦਾਨੀ ਰਸੋਈ ਵਿਚ ਰੱਖਣ ਦੀ ਬਜਾਏ ਫਰਿੱਜ ਵਿਚ ਰੱਖ ਕੇ ਰਸੋਈ ਵਿਚ ਲੱਭਦਾ ਫਿਰੇ , ਬੜੀ ਮੁਸ਼ਕਲ ਨਾਲ ਲੂਣ ਦਾਨੀ ਦੀ ਭਾਲ ਕਰਦਿਆਂ ਲੂਣ ਦਾਨੀ ਫਰਿੱਜ ਵਿਚੋਂ ਲੱਭੀ |

       ਵੈਸੇ ਭੁਲੱਕੜਾਂ ਦੀ ਦੀ ਦੁਨੀਆ ਦੇ ਅਸੀਂ ਵੀ ਬੜੇ ਸੀਨੀਅਰ ਸ਼ਹਿਰੀ ਹਾਂ , ਮੇਰੀ ਨੌਕਰੀ ਵਿਚ ਛਾਂਟੀ ਹੋ ਜਾਣ ਕਰਕੇ ਅਸਾਂ ਹੱਟੀ ਪਾ ਲਈ ਪਰ ਅਪਨੀ ਘਟੀਆ ਯਾਦਾਸ਼ਤ ਕਾਰਣ ਬੜਾ ਘਾਟਾ ਖਾਧਾ ਜਿਵੇਂ ਸੱਭ ਨੂੰ ਦੁਕਾਨ ਦਾਰੀ ਵਿਚ ਕਿਤੇ ਨਾ ਕਿਤੇ ਉਧਾਰ ਹੀ ਕਰਨਾ ਹੀ ਪੈਂਦਾ ਹੈ । ਪਰ ਉਧਾਰ ਦਿੱਤੇ ਸੌਦੇ ਨੂੰ ਉਧਾਰ ਵਾਲੀ ਕਾਪੀ ਵਿਚ ਲਿਖਣਾ ਭੁੱਲ ਜਾਣ ਕਰਕੇ ਗਾਹਕਾਂ ਨੂੰ ਤਾਂ ਮੌਜਾਂ ਲੱਗੀਆਂ ਰਹੀਆਂ ਪਰ ਸਾਡਾ ਤਾਂ ਨਿਕਲ ਗਿਆ ਦੀਵਾਲਾ, ਸ਼ੁਕਰ ਹੈ ਮਾੜੀ ਮੋਟੀ ਨੌਕਰੀ ਮਿਲ ਗਈ ਨਹੀਂ ਤਾਂ ਇਸ ਭੁਲੱਕੜ ਪੁਣੇ ਨੇ ਪਤਾ ਨਹੀਂ ਕੇਹੜੇ ਕੇਹੜੇ ਰੰਗ ਵਿਖਾਉਣੇ ਸਨ |

        ਸਾਨੂੰ ਕਲਮ ਘਸਾਈ ਕਰਨ ਦਾ ਐਵੇਂ ਝੱਸ ਹੈ ,ਕਿਸੇ ਦਾ ਲਿਖਿਆ ਤਾਂ ਇੱਕ ਪਾਸੇ ਰਿਹਾ ਕਦੇ ਅਪਨਾ ਲਿਖਿਆ ਵੀ ਜ਼ਬਾਨੀ ਸਟੇਜ ਤੇ ਬੋਲਣਾ ਬੜੀ ਦੂਰ ਦੀ ਗੱਲ ਹੈ ,ਜਿਥੇ ਕਿਤੇ ਭੋਲ ਭੁਲੇਖੇ ਬੋਲਣ ਦਾ ਮੌਕਾ ਮਿਲਦਾ ਹੈ , ਕਾਗਜ਼ ,ਕਾਪੀ ਦਾ ਸਹਾਰਾ ਲੈਣਾ ਹੀ ਪੈਂਦਾ ਹੈ ,ਫਿਰ ਵੀ ਇਸ ਭੁਲੱਕੜ ਪੁਣੇ ਨੇ ਕਈ ਵਾਰ ਸਾਡੇ ਨਾਲ ਬਹੁਤ ਜ਼ਿਆਦਤੀ ਵੀ ਕੀਤੀ ਹੈ ,ਰੱਬ ਦਾ ਸ਼ੁਕਰ ਹੈ ਜੀਵਣ ਸਾਥਣ ਚੰਗੀ ਮਿਲ ਗਈ ਹੈ ,ਕਈ ਵਾਰ ਦਫਤਰ ਜਾਣ ਵੇਲੇ ਤਿਆਰ ਹੋ ਕੇ ਟਾਈ ਲਾਕੇ ਪੈਂਟ ਪਾਉਣ ਦਾ ਚੇਤਾ ਹੀ ਭਲੁੱæ ਜਾਂਦਾ ਹੈ ,ਘਰ ਵਾਲੀ ਹੱਸਦੀ ਹੋਈ ਕਹਿੰਦੀ ਹੈ ,ਇਹ ਨਵਾਂ ਫੇਸ਼ਨ ਕਿਥੋਂ ਆ ਗਿਆ ਟਾਈ ਕਮੀਜ਼ ਨਾਲ ਪਾਜਾਮਾ ਪਾਕੇ ਦਫਤਰ ਜਾਣ ਦਾ ,ਹੱਸਦੇ ਹੋਏ ਗੱਲ ਟਾਲ ਕੇ ਅਪਨੇ ਭੁਲੱਕੜ ਪੁਣੇ ਤੇ ਪੋਚਾ ਫੇਰ ਦਈਦਾ ,ਕਈ ਵਾਰ ਤਨਖਾਹ ਦੀ ਰਕਮ ਲਿਆ ਕੇ ਕਿੱਥੇ ਰੱਖੀ ਸੀ ,ਭੁੱਲ ਜਾਣ ਦੀ ਆਦਤ ਹੈ ,ਨੇਕ ਜੀਵਣ ਸਾਥੀ ਦੀ ਬਦੌਲਤ ਭੁਲੱਕੜ ਪਨ ਦਾ ਭਾਰ ਹਲਕਾ ਹੋ ਜਾਂਦਾ ਹੈ ,ਐਨਕ ਰੱਖ ਕੇ ਠੱਾਠੀ ਰੱਖ ਕੇ ਜੁਰਾਂਬਾਂ ਰੱਖ ਪੈਨ ਰੱਖ ਕੇ ਤੌਲੀਆ ਕਛੈਹਰਾ ਆਦਿ ਰੱਖ ਕੇ ਲਭਦੇ ਫਿਰਨਾ ਖਪਦੇ ਫਿਰਨਾ ਤਾਂ ਆਮ ਗੱਲ ਹੈ |

        ਮੇਰਾ ਡਿਉਟੀ ਆਮ ਕਰਕੇ ਮਹਿਕਮੇ ਦੀਆਂ ਤਾਰੀਖਾਂ ਲਈ ਕੋਰਟਾਂ ਵਿਚ ਹੁੰਦੀ ਸੀ , ਕਈ ਵਾਰ ਕੋਰਟਾਂ ਚੋਂ ਵੇਹਲੇ ਹੋਣ ਤੇ ਕਿਸੇ ਵਾਕਿਫ ਨਾਲ ਗੱਲੱ ਕਰਦੇ ,ਅਪਨਾ ਸਕੂਟਰ ਸਾਈਕਲ ਕਚਹਿਰੀਆਂ ਸਾਮ੍ਹਣੇ ਹੀ ਭੁੱਲ ਆਉਣਾ ,ਘਰ ਜਾਣ ਵੇਲੇ ਸਕੂਟਰ ਦੀ ਯਾਦ ਆਉਣੀ ,ਦਿਮਾਗ ਤੇ ਪੂਰਾ ਜ਼ੋਰ ਦੇ ਜਦ ਪਤਾ ਲਗੱਣਾ ਕਿ ਉਹ ਵਿਚਾਰਾ ਤਾਂ ਕੱਲਾ ਹੀ ਮੇਰੀ ਉਡੀਕ ਕਰਦਾ ਹੋਵੇਗਾ ,ਲੱਭ ਜਾਣ ਤੇ ਅੱਲਾ ਮੀਆਂ ਦਾ ਲੱਖ 2 ਸ਼ੁਕਰ ਕਰਨਾ | ਨੇਤਾਂਵਾਂ ਅਤੇ ਅੱਧਿਕਾਰੀਆਂ ਦੇ ਭੁਲੱਕੜ ਪੁਣੇ ਬਾਰੇ ਕੁਝ ਕਹਿਣਾ ਠੀਕ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੇ ਇਸ ਭੁਲੱਕੜ ਪੁਣੇ ਤੇ ਪਰਦੇ ਪਾਉਣ ਵਾਲੇ ਮਦਦ ਗਾਰਾਂ ਦੀ ਵੱਡੀ ਗਿਣਤੀ Aਨ੍ਹਾਂ ਨਾਲ ਹਰ ਵੇਲੇ ਪਰਛਾਂਵੇਂ ਵਾਂਗ ਰਹਿੰਦੀ ਹੈ |

              ਭੁਲੱਕੜਾਂ ਦੀ ਦੁਨੀਆ ਦੇ ਵੱਖਰੇ ਨਜ਼æਾਰੇ ,

              ਇਹ ਹੁੰਦੇ ਵਿਚਾਰੇ ਨੇ ਰੱਬ ਦੇ ਸਹਾਰੇ |

              ਜਦੋਂ ਚੀਜ਼ ਗੁੰਮਦੀ ਤੇ ਖਪਦੇ ਵਿਚਾਰੇ ,

              ਨਹੀਂ ਚੀਜ਼ ਮਿਲਦੀ ਨਾ , ਗਿਣਦੇ ਨੇ ਤਾਰੇ |

              ਖਿਆਲਾਂ ਚ ਰਹਿੰਦੇ ਨੇ ਹਰ ਦਮ ਗੁਆਚੇ ,

              ਇਹ ਲਹਿਰਾਂ ਚੋਂ ਲੱਭਦੇ ਨੇ ਰਹਿੰਦੇ ਕਿਨਾਰੇ |

              ਖੁਦਾ ਦੀ ਖੁਦਾਈ ਚੋਂ ਲੁਕਿਆ ਬੜਾ ਕੁਝ ,

              ਹੁੰਦੇ ਭੁਲੱਕੜ , ਗੁਣਾਂ ਦੇ ਭੰਡਾਰੇ 
----------------------------------------------------------------------------------------------------------

Punjabi Kahani-ਦੋ ਮਿੰਨੀ ਕਹਾਣੀਆਂ




ਦੋ ਮਿੰਨੀ ਕਹਾਣੀਆਂ
ਜਗਦੀਸ਼ ਰਾਏ ਕੁਲਰੀਆਂ

                                                      ਗੁਰਮੰਤਰ 
 ਸੇਵਾ ਸਿੰਘ ਅੱਜ ਡੇਰੇ ਵਾਲੇ ਸੰਤਾਂ ਨੂੰ ਮਿਲਕੇ ਸਰੂਰ ਵਿੱਚ ਆ ਕੇ ਦੋ ਹਾੜੇ ਵੱਧ ਹੀ ਲਾ ਗਿਆ ਸੀ| 
ਨਾ ਪੀ ਏ ਬਿਨਾਂ ਤੇਰੀ ਜਾਨ ਨਿਕਲਦੀ ਐ..... ਘਰ ਵਿੱਚ ਪਹਿਲਾਂ ਹੀ ਭੰਗ ਭੁੱਜਦੀ ਐ...... ਨਾਲੇ ਸੰਤਾਂ ਨੇ ਕਿਹਾ ਸੀ ਕਿ ਘਰ ਵਿੱਚ ਦਾਰੂ ਵੜਨ ਨਹੀਂ ਦੇਣੀ........ ਪਰ ਤੈਨੂੰ ਭੋਰਾ ਸ਼ਰਮ ਨੀ......... ਸਾਰੇ ਘਰ ਦਾ ਫੂਸ ਉਡਾ ਕੇ ਛੱਡੇਗਾ....... ਪਤਾ ਨੀ ਜੈ ਖਾਣੇ ਵਿਚੋਲੇ ਨੇ ਕੇਹੜੇ ਜਨਮ ਦਾ ਬਦਲਾ ਲਿਐ.......... ਤੇਰੇ ਨਸ਼ੇੜੀ ਦੇ ਗਲ ਲਾ ਕੇ - ਲਾਭੋ ਦਾਰੂ ਪੀ ਕੇ ਆਏ ਆਪਣੇ ਘਰ ਵਾਲੇ ਨਾਲ ਝਗੜ ਰਹੀ ਸੀ| 
ਕਿਉਂ ਸਾਰਾ ਦਿਨ ਲੜਦੀ ਰਹਿੰਨੀ ਐ...... ਤੇਰਾ ਤਾਂ ਡਮਾਕ ਖਰਾਬ ਐ............ ਨਾਲੇ ਬਾਬਿਆਂ ਨੂੰ ਨੀ ਪਤਾ ਕਿ ਏਹ ਕੇਹੜਾ ਰਤਨ ਐ.... ਉਹ ਆਪ ਸਾਰਾ ਕੁਛ ਕਰਦੇ  ਨੇ .......... ਵਲੈਤੀ ਪੀਂਦੇ ਆਂ ... ਲੋਕਾਂ ਨੂੰ ਉਪਦੇਸ਼ ਦਿੰਦੇ ਆਂ...... ਇਹ ਤਾਂ ਹੁਣ ਮਰਦੇ ਦਮ ਤਕ ਜੱਟ ਦੇ ਨਾਲ ਈ ਜਾਊ ....... ਸੇਵਾ ਸਿੰਘ ਨੇ ਲੜਖੜਾਉਂਦੇ ਹੋਏ ਨੇ ਜਵਾਬ ਦਿੱਤਾ| 
ਡਮਾਕ ਮੇਰਾ ਨੀ ..... ਤੇਰਾ ਖਰਾਬ ਐ.... ਮੱਤ ਮਾਰੀ ਗਈ ਐ ਤੇਰੀ ..... ਐਵੇਂ ਸੰਤਾਂ ਨੂੰ ਮੰਦਾ ਚੰਗਾ ਨੀ ਬੋਲੀਦਾ...... ਡੇਰੇ ਵਿੱਚ ਬੈਠੀ ਲਾਭੋ ਦਾ ਰਾਤ ਦੇ ਕਾਟੋ ਕਲੇਸ਼ ਨੂੰ ਚੇਤੇ ਕਰਦੇ ਹੋਏ ਮਨ ਭਰ ਆਇਆ| 
ਉਸ ਨੇ ਵਾਰੀ ਆਉਣ ਤੇ ਸੰਤਾਂ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ šਬਾਬਾ ਜੀ .... ਮੈਂ ਤੁਹਾਡੇ ਦੱਸੇ ਸਾਰੇ ਉਪਾਅ ਕੀਤੇ.... ਪਰ ਮਿੰਦੀ ਦਾ ਬਾਪੂ ਦਾਰੂ ਪੀਣੋ ਨੀ ਹਟਿਆ... ਸਗੋਂ ਹੁਣ ਤਾਂ ਉਹ ਰੋਜ਼ ਦਾਰੂ ਪੀ ਕੇ ਆਉਣ ਲੱਗ ਪਿਐ... ਬਾਬਾ ਜੀ ਕਰੋ ਕੋਈ ਮੇਹਰ......|" 
'ਭਾਈ ਬੀਬਾ.. ਅਸੀਂ ਸਾਰਾ ਕੁਛ ਅੰਤਰ ਧਿਆਨ ਹੋ ਕੇ ਦੇਖ ਲਿਆ ਐ .....ਤੂੰ ਐਵੇ ਨਾ ਘਬਰਾ..... ਮੈਂ ਦੇਖ ਰਿਹਾ ਆਂ.... ਤੁਹਾਡੇ ਚੰਗੇ ਦਿਨ ਆਉਣ ਵਾਲੇ ਨੇ....... ਦਾਰੂ-ਦੁਰੂ ਦੀ ਕੋਈ ਚਿੰਤਾ ਨਾ ਕਰ.... ਜਦੋਂ ਤੂੰ ਪਹਿਲਾਂ ਆਈ ਸੀ ਉਦੋਂ ਥੋਡੇ ਘਰੇ ਧੂਣੇ ਚ ਦਾਰੂ ਬੋਲਦੀ ਸੀ.... ਹੁਣ ਨਹੀਂ.... ਐਵੇਂ ਨਾ ਆਪਣੇ ਘਰਵਾਲੇ ਨੂੰ ਟੋਕਿਆ ਕਰ.... ਆਪੇ ਕਰਤਾਰ ਭਲੀ ਕਰੂੰ....|' 
 --------------------------------------------------- 
                                                                ਮੁਕਤੀ 
  ਪੁੱਤਰਾ ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂਂ - | ਮਰਨ ਕਿਨਾਰੇ ਪਏ ਬਿਸ਼ਨੇ ਬੁੜੇ ਨੇ ਅਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ | ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ | ..........ਉਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਆਉਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰਕੇ ਉਹ ਧੁਰ ਅੰਦਰ ਤੱੱਕ ਕੰਬ ਜਾਂਦਾ ਸੀ |  
ਲਓ ਬੱਚਾ ! ਪਾਂਚ ਰੂਪੈ ਹਾਥ ਮੇਂ ਲੇਕਰ ........ ਸੂਰਜ ਦੇਵਤਾ ਕਾ ਧਿਆਨ ਕਰੋਂ |ਂਂ ਫੁੱਟਬਾਲ ਵਾਗੂੰ ਢਿੱਡ ਵਧੇ ਵਾਲੇ ਪਾਂਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਿਸ ਮੋੜਿਆ | 
ਗੰਗਾ ਵਿੱਚ ਖੜੇ ਨੂੰ ਉਸਨੂੰ ਕਾਫੀ ਸਮਾਂ ਹੋ ਗਿਆਂ............ਪਾਂਡਾ ਕਦੇ ਕਿਸੇ ਦੇ ਨਾਂ ਤ,ੇ ਕਦੇ ਕਿਸੇ ਦੇ ਨਾਂ ਤੇ ਉਸ ਤੋਂ ਪੰਜ-ਪੰਜ, ਦਸ-ਦਸ ਕਰਕੇ ਰੁਪਏ ਬਟੋਰ ਰਿਹਾ ਸੀ |  
ਏਸੇ ਕਰੋ ਬੇਟਾ ! ਦਸ ਰੁਪਏ ਦਾਂਏ ਹਾਥ ਮੇਂ ਲੇਕਰ ..........ਅਪਣੇ ਪੂਰਵਜੋਂ ਕਾ ਧਿਆਨ ਕਰੋਂ .... 
ਇਸ ਸੇ ਮਰਨੇ ਵਾਲੇ ਕੀ ਆਤਮਾਂ ਕੋ ਸਾਂਤੀ ਮਿਲਤੀ ਹੈ |ਂਂ........ਹੁਣ ਉਸ ਤੋਂ ਰਿਹਾ ਨਾਂ ਗਿਆ| ਂਂਪੰਡਤ ਜੀ ...ਆਹ ! ਕੀ ਠੱਗਾ ਠੋਰੀ ਫੜੀ ਏ ......ਇੱੱਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਿਆ ਗਿਆ .. 
ਉਪਰੋਂ ਤੁਸੀ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ .....ਏਹ ਕਿਹੋ ਜਿਹੇ ਸੰਸਕਾਰ ਨੇ...... | 
ਅਰੇ ਮੂਰਖ ! ਤੁਮਹੇ ਪਤਾ ਨਹੀਂ ਬ੍ਰਹਾਮਣੋਂ ਸੇ ਕੈਸੇ ਬਾਤ ਕੀ ਜਾਤੀ ਐਂ ...... ਚਲੋਂ ਮੈਂ ਨਹੀਂ ਪੂਜਾ ਕਰਵਾਤਾ ........ਡਾਲੋ ਕੈਸੇ ਡਾਲੋਗੇ ਗੰਗਾ ਮੇਂਂ ਫੂਲ .........ਅਬ ਤੁਮਹਾਰੇ ਬਾਪ ਕੀ ਗਤੀ ਨਹੀਂ ਹੋਗੀਂ ........ਉਸ ਕੀ ਆਤਮਾ ਭਟਕਤੀ ਫਿਰੇਗੀ ..........- ਪਾਂਡੇ ਨੇ ਕ੍ਰੋਧਿਤ ਹੁੰਦੇ ਕਿਹਾ | 
ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ ........ਸਾਰੀ ਉਕਰ ਦੁੱਖਾਂ ਵਿੱਚ ਗਾਲ ਤੀ .....ਆਹ ਤੇਰੇ ਮੰਤਰ ਕਿਹੜੇ ਸਵਰਗਾਂ ਵਿੱਚ ਵਾੜ ਦੇਣਗੇ ............ਲੋੜ ਨੀਂ ਮੈਨੂੰ ਥੋਡੇ ਅਜਿਹੇ ਮੰਤਰਾਂ ਦੀ ..... ਜੇ ਤੂੰੰ ਨਹੀਂਉ ਫੁੱਲ ਪਵਾਉਦਾ ..........ਇਨ੍ਹਾਂ ਕਹਿੰਦਿਆਂ ਉਸ ਨੇ ਅਪਣੇ ਹੱਥਾਂ ਵਿੱੱਚ ਫੜੇ ਫੂੱਲਾਂ ਨੂੰ ਥੋੜਾ ਨੀਵਾਂ ਕਰਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ ਂਂਲੈ ਆਹ ਪਾਤੇ |ਂਂ 
    ਉਸਦਾ ਇਹ ਢੰਗ ਦੇਖ ਕਿ ਪਾਂਡੇ ਦਾ ਮੂੰਹ ਅਵਾਕ ਅੱਡਿਆ ਰਹਿ ਗਿਆ |    
------------------------------------------------------------------------------------------

Punjabi mini Kahani-ਹੈਲੋ ਮੇਰੀ ਜਾਨ


ਹੈਲੋ ਮੇਰੀ ਜਾਨ
 ਬਲਵਿੰਦਰ ਸਿੰਘ ਗੁਰਾਇਆ
 ਮੈਂ ਸ਼ਹਿਰ ਦੇ ਬੱਸ ਸਟੈਂਡ ਵਿਚਲੇ ਆਪਣੇ ਵਾਕਫ਼ਕਾਰ ਦੇ ਪੀ ਸੀ ਓ ਤੇ ਬੈਠਾ ਆਪਣੇ ਭਰਾ ਦੀ ਉਡੀਕ ਕਰ ਰਿਹਾ ਸੀ,ਜਿਹੜਾ ਲੁਧਿਆਣੇ ਗਿਆ ਹੋਇਆ ਸੀ । ਅਜੇ ਮੈਂ ਪੀ ਸੀ ਓ ਵਿਚ ਰੱਖੇ ਬਰਾਊਨ ਰੰਗ ਦੇ ਸੋਫ਼ੇ ਤੇ ਬੈਠਾ ਹੀ ਸੀ ਕਿ  ਦਰਵਾਜ਼ੇ ਦੇ ਸ਼ੀਸ਼ੇ ਵਿਚ ਦੀ ਬਾਹਰ  ਦੇਖਿਆ ਕਿ ਇੱਕ ਮੋਟਰਸਾਈਕਲ ਰੁਕਿਆ। ਮੋਟਰਸਾਇਕਲ ਪਿੱਛੇ ਬੈਠੀ ਕੁੜੀ ਦੇ ਹਾਰ ਸ਼ਿੰਗਾਰ ਤੋਂ ਲੱਗਦਾ ਸੀ ਕਿ ਨਵਾਂ ਵਿਆਹਿਆ ਜੋੜਾ ਹੈ, ਮੁੰਡਾ ਖੜੇ ਮੋਟਰਸਾਈਕਲ ਤੇ ਲੱਤ ਲਗਾ ਕੇ ਖੜ੍ਹ ਗਿਆ। ਕੁੜੀ ਝੱਟ ਦੇਣੀ ਪੀ ਸੀ ਓ ਅੰਦਰ ਆ ਗਈ ਤੇ ਇੰਗਲੈਂਡ ਦੇ ਨੰਬਰ ਤੇ ਫ਼ੋਨ ਮਿਲਾ ਕੇ ਕਹਿਣ ਲੱਗੀ, 'ਯਾਰ ਪਲੀਜ਼ ਮੈਨੂੰ ਘੜੀ ਮੁੜੀ ਫ਼ੋਨ ਨਾ ਕਰੋ, ਮੇਰਾ ਹੁਣ ਵਿਆਹ ਹੋ ਗਿਆ ਹੈ, ਹਾਂ ਮੈਂ ਤੇਰੀ ਜਾਨ ਹਾਂ ਤੇ ਸਦਾ ਰਹਾਂਗੀ,ਪਰ ਪਲੀਜ਼ ਸਮੇਂ ਦੀ ਨਜ਼ਾਕਤ ਵੀ ਸਮਝੋ ਕੋਈ ਪੰਗਾ ਹੀ ਨਾ ਪੈ ਜਾਵੇ, ਤੇਰੀ ਯਾਦ ਮੇਰੇ ਨਾਲ ਹਮੇਸ਼ਾ ਬਣੀ ਰਹੇਗੀ, ਪਰ ਪਲੀਜ਼ ਸੌਰੀ........................... 'ਤੇ ਅਨੇਕਾਂ ਹੋਰ ਗੱਲਾਂ ਕਰਦੀ ਕੁੜੀ ਨੇ ਫ਼ੋਨ ਕੱਟ ਦਿੱਤਾ।
                ਕੁੜੀ ਨੇ ਦੁਬਾਰਾ ਫਿਰ ਫ਼ੋਨ ਲਗਾਇਆ ਇਹ ਸ਼ਾਇਦ ਉਸ ਨੇ ਆਪਣੀ ਕਿਸੇ ਸਹੇਲੀ ਨੂੰ ਲਗਾਇਆ ਸੀ,'ਹਾਂ ਪ੍ਰੀਤੀ ਮੈਂ ਬਹੁਤ ਪ੍ਰੇਸ਼ਾਨ ਹਾਂ, ਇੰਗਲੈਂਡ ਵਾਲਾ ਦੀਪ ਮੈਨੂੰ ਵਾਰ ਵਾਰ ਫ਼ੋਨ ਕਰ ਰਿਹਾ ਹੈ,ਤੈਨੂੰ ਪਤਾ ਇਸ ਕੋਲੋਂ ਮੈਂ ਦੋ ਲੱਖ ਕੀ ਬਟੋਰ ਲਿਆ,ਉਹ ਮੈਨੂੰ ਜਾਨ ਜਾਨ ਕਹਿਣੋਂ ਨਹੀਂ ਹਟਦਾ,ਜਿਸ ਨੇ ਇਸ ਨੂੰ ਇੱਥੋਂ ਇੰਗਲੈਂਡ  ਮੰਗਵਾ ਕੇ ਪੱਕਾ ਕਰਵਾ ਕੇ ਰੋਜ਼ੀ ਰੋਟੀ ਜੋਗਾ ਕੀਤਾ ਉਹ ਵਿਚਾਰੀ ਹੁਣ ਇਸ ਦੀ ਜਾਨ ਨਹੀਂ ਰਹੀ, ਛੇ ਮਹੀਨੇ ਫੇਸ ਬੁੱਕ ਤੇ ਚੈਟਿੰਗ ਕਰਕੇ ਮੈਨੂੰ ਜਾਨ ਬਣਾਈ ਫਿਰਦਾ ਹੈ। ਅੱਜ ਸਵੇਰੇ ਵੀ ਇਸ ਦਾ ਫ਼ੋਨ ਆ ਗਿਆ, ਹੁਣ ਤਾਂ ਇਸ ਤਰ੍ਹਾਂ ਕਰਦਾ ਸੀ, ਜਿਵੇਂ ਮੈਨੂੰ ਖ਼ਰੀਦ ਹੀ ਲਿਆ ਹੁੰਦੇ। ਮੈਂ ਆਪਣੇ ਘਰ ਵਾਲੇ ਨੂੰ ਤੇਰੇ ਨਾਲ ਗੱਲ ਕਰਨ ਦੇ ਬਹਾਨੇ ਕਹਿਕੇ ਪੀ ਸੀ ਓ ਵਿਚ ਆਈ ਹਾਂ। ਹੁਣੇ ਦੀਪ ਨਾਲ ਵੀ ਗੱਲ ਕੀਤੀ ਹੈ ਤੇ ਤੇਰੇ ਨਾਲ ਵੀ ਕਰ ਰਹੀ ਹਾਂ, ਮੇਰਾ ਘਰਵਾਲਾ  ਆਪਣੇ ਆਪ ਨੂੰ ਸ਼ਰੀਫ਼ ਅਖਵਾਉਂਦਾ ਹੈ, ਪਰ ਦੇਖ ਝੁੱਡੂ ਜਿਹਾ,ਬਾਹਰ ਖੜਕੇ ਸੇਬ ਖ਼ਰੀਦ ਰਹੀ ਔਰਤ ਵਲ ਕਿਵੇਂ ਝਾਕਦਾ ਰਿਹਾ ਹੈ।  ਚੰਗਾ ਪ੍ਰੀਤੀ ਮੈਂ ਫ਼ੋਨ ਕੱਟਦੀ ਹਾਂ,ਹਨੇਰਾ ਹੋ ਰਿਹਾ ਹੈ ਇਲਾਕੇ ਵਿਚ ਲੁੱਟਾਂ ਖੋਹਾਂ ਦਾ ਮਾਹੌਲ ਹੈ,ਮੋਟਰਸਾਈਕਲ ਤੇ ਪਿੰਡ ਨੂੰ ਜਾਣਾ ਹੈ।' ਤੇ ਉਹ ਕੁੜੀ ਪੀ ਸੀ ਓ ਵਾਲੇ ਨੂੰ ਪੈਸੇ ਦੇ ਕੇ ਮੋਟਰਸਾਈਕਲ ਤੇ ਬੈਠ ਚਲੀ ਗਈ। ਪੀ ਸੀ ਓ ਵਾਲਾ ਕਦੇ ਮੇਰੇ ਵਲ ਅਤੇ ਕਦੇ ਜਾਂਦੇ ਮੋਟਰਸਾਈਕਲ ਦੇ ਸਾਇਲੈਂਸਰ ਵਿਚੋਂ ਨਿਕਲਦੇ ਧੂੰਏਂ ਵਲ ਦੇਖਦਾ ਹੀ ਰਹਿ ਗਿਆ।
------------------------------------------------------------------------------------------------
ਕ੍ਰਿਸ਼ਨਾ ਕਾਲੋਨੀ,
ਗੁਰਾਇਆ ਜਿਲ੍ਹਾ ਜਲੰਧਰ
ਫੋਨ 9417058020

Punjabi Kahani-ਨਾ ਜਾਇਓ ਪ੍ਰਦੇਸ ਵੇ ਬੱਚਿਓ


ਨਾ ਜਾਇਓ ਪ੍ਰਦੇਸ ਵੇ ਬੱਚਿਓ
ਨਿਰਮਲ 'ਸਤਪਾਲ'
ਦੁਆਬੇ ਦਾ ਜੰਮ-ਪਲ ਧੀਰਾ ਅੱਜ ਤੋਂ ਕੋਈ ਵੀਹ ਕੂ ਸਾਲ ਪਹਿਲਾਂ ਚੰਗਾ-ਭਲਾ ਪਿੰਡ ਦੇ ਨੇੜੇ ਦੇ ਕਸਬੇ ਵਿੱਚ ਦਰਜੀ ਦੀ ਦੁਕਾਨ ਕਰਦਾ ਸੀ।ਚੰਗੀ ਕਮਾਈ ਕਰ ਲੈਂਦਾ ਸੀ।ਘਰ ਵਿੱਚ ਸੱਭ ਤੋਂ ਛੋਟਾ ਹੋਣ ਕਰਕੇ ਕਿਸੇ ਵੀ ਗੱਲ ਦਾ ਫ਼ਿਕਰ ਫਾਕਾ ਨਹੀਂ ਸੀ।ਸਵੇਰੇ ਨੌਂ ਵੱਜਦਿਆਂ ਦੁਕਾਨ ਤੇ ਜਾ ਬੈਠਣਾ ਤੇ ਸ਼ਾਮੀ ਸੱਤ ਵਜੇ ਤੱਕ ਚੰਗੀ-ਚੌਖੀ ਕਮਾਈ ਕਰ ਘਰ ਪਰਤਣਾ।ਦਰਜੀ ਦੇ ਕੰਮ ਦੇ ਨਾਲ ਨਾਲ ਉਸਨੇ ਬਜਾਜੀ ਦਾ ਕੰਮ ਜੂ ਨਾਲ ਹੀ ਸ਼ੁਰੂ ਕਰ ਰੱਖਿਆ ਸੀ।ਲੋਕ ਉਸੇ ਕੋਲੋਂ ਕਪੜਾ ਖਰੀਦਦੇ ਅਤੇ ਉਸੇ ਨੂੰ ਹੀ ਸਿਉਣ ਲਈ ਦੇ ਦਿੰਦੇ।ਅੱਠੋ-ਅੱਠ ਮਾਰਦਾ ਸੀ ਧੀਰਾ।ਐਤਵਾਰ ਨੂੰ ਮੁੰਡਿਆਂ ਨਾਲ ਮਿਲ ਕੇ ਮੈਚ ਖੇਡਣੇ।ਘਰ ਵਿੱਚ ਗਰੀਬੀ ਤਾਂ ਸੀ ਪਰ ਇੰਨੀ ਵੀ ਨਹੀਂ ਕਿ ਰੋਜੀ ਰੋਟੀ ਦਾ ਜੁਗਾੜ ਔਖਾ ਸੀ।ਪਿੰਡ ਦੇ ਕਾਫ਼ੀ ਲੋਕ ਬਾਹਰ ਗਏ ਹੋਏ ਸਨ।ਦੇਖਾ-ਦੇਖੀ ਧੀਰਾ ਵੀ ਬਾਹਰ ਦੇ ਸੁਫ਼ਨੇ ਦੇਖਣ ਲੱਗਾ।ਘਰ ਦਿਆਂ ਨੇ ਤੇ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਬਾਹਰ ਕੁੱਝ ਨਹੀਂ ਰੱਖਿਆ, ਢਿੱਡ ਭਰਨ ਲਈ ਦੋ ਰੋਟੀਆਂ ਹੀ ਚਾਹੀਦੀਆਂ ਨੇ ਨਾ, ਤਾਂ ਆਪਣਿਆਂ ਵਿੱਚ ਬੈਠ ਕੇ ਖਾ ਲੈ।ਪਰ ਪੰਜਾਬੀਆਂ ਦੇ ਦਿਲ ਵਿੱਚ ਜਦੋਂ ਕੋਈ ਗੱਲ ਘਰ ਜਾਵੇ ਤਾਂ ਉਹ ਉਸਨੂੰ ਕਦ ਟਿਕਣ ਦਿੰਦੀ ਹੈ।
   ਮਾਂ ਬਾਪ ਨੇ ਤਰਲੇ ਪਾਏ ਕਿ ਪੁੱਤਰਾ ਬਾਹਰ ਜਾਣ ਲਈ ਇੰਨਾ ਪੈਸਾ ਕਿੱਥੋਂ ਲਿਆਵਾਂ ਗੇ।ਜਨਮ ਤੋਂ ਹੀ ਆਪਣੀ ਜਿਦ ਦਾ ਪੱਕਾ ਧੀਰਾ ਹਮੇਸ਼ਾਂ ਹੀ ਆਪਣੇ ਮਨ ਦੀਆਂ ਕਰਦਾ ਆਇਆ ਸੀ ਤਾਂ ਹੁਣ ਕਦੋਂ ਕਿਸੇ ਦੀ ਗੱਲ ਮੰਨ ਸਕਦਾ ਸੀ।ਖੈਰ ਮਾਂ-ਬਾਪ ਨੇ ਇੱਧਰੋਂ ਉੱਧਰੋ ਪੈਸਾ ਇੱਕਠਾ ਕੀਤਾ ਤੇ ਉਸ ਦਾ ਇਟਲੀ ਜਾਣ ਦਾ ਜੁਗਾੜ ਬਣਾ ਦਿੱਤਾ।ਜਿਵੇਂ ਕਿਵੇਂ ਕਰ ਕਰਾ ਕੇ ਡਿਗਦਾ ਢਿੰਹਦਾ ਉਹ ਇਟਲੀ ਪਹੁੰਚ ਹੀ ਗਿਆ।ਹੁਣ ਤਾਂ ਇੰਨੇ ਕੂ ਪੰਜਾਬੀ ਮੁੰਡੇ ਦੋ ਨੰਬਰ ਦੇ ਰਸਤੇ ਬਾਹਰ ਜਾ ਚੁੱਕੇ ਹਨ ਕਿ ਕੋਈ ਕਿਸਮਤ ਵਾਲਾ ਹੀ ਸਹੀ ਠਿਕਾਣੇ ਤੇ ਪਹੁੰਚ ਜਾਵੇ ਤਾ ਗਨੀਮਤ ਹੈ ।ਧੀਰੇ ਤੇ ਰੱਬ ਦੀ ਮਿਹਰ ਸੀ ਕਿ ਜਲਦੀ ਹੀ ਇਟਲੀ ਪਹੁੰਚ ਗਿਆ।ਪਰ ਹੁਣ ਢਿੱਡ ਭਰਨ ਲਈ ਰੋਟੀ ਵੀ ਤਾਂ ਚਾਹੀਦੀ ਸੀ,ਉਸਦਾ ਜਗਾੜ ਕਿਵੇਂ ਹੋਵੇ।ਧੀਰੇ ਨੇ ਇੱਧਰ-aੱਧਰ ਹੱਥ-ਪੈਰ ਮਾਰੇ ਤਾਂ ਕੰਮ ਬਣਦਾ ਲੱਗਾ।ਜਿਹੜੇ ਪੰਜਾਬੀ ਹੁਣ ਵਿਦੇਸ਼ਾਂ ਵਿੱਚ ਸੈੱਟ ਹਨ ਉਨ੍ਹਾਂ ਨੇ ਵੀ ਖੌਰੇ ਪਰਾਈ ਧਰਤ ਤੇ ਕਿਵੇਂ ਆਪਣੇ ਪੈਰ ਜਮਾਏ ਹੋਣਗੇ।ਪਰ ਨਵੀਂ ਜਾਣ ਮੁੰਡੀਰ ਲਈ ਉਹ ਮਸੀਹਾ ਬਣਕੇ ਬਹੁੜਦੇ ਲਗਦੇ ਹਨ।ਅਸਲ ਵਿੱਚ ਸਭ ਤੋਂ ਪਹਿਲਾਂ ਨਵੇਂ ਗਏ ਮੁੰਡਿਆਂ ਦੀ ਛਿੱਲ ਵੀ ਇਹੀ ਲੋਕ ਲਾਹੁੰਦੇ ਹਨ।ਇਨ੍ਹਾਂ ਦੀ ਕਮਾਈ ਦੇ ਅੱਧੇ ਹਿੱਸੇ ਤੇ ਤਾਂ ਉਨ੍ਹਾਂ ਦਾ ਆਪਣਾ ਹੱਕ ਹੁੰਦਾ ਹੈ ਭਾਵ ਜੇ ਪੰਜਾਬੀ ਪੰਜਾਬ ਵਿੱਚ ਰਿਸ਼ਵਤਖੋਰੀ ਲਈ ਮਸ਼ਹੂਰ ਹਨ ਤਾਂ ਬਾਹਰਲੇ ਮੁਲਕਾਂ ਵਿੱਚ ਪੰਜਾਬੀ ਆਪਣੇ ਹੀ ਲੋਕਾਂ ਦਾ ਖੂਨ ਚੁਸਦੇ ਹਨ।
   ਧੀਰਾ ਦਿਨ ਭਰ ਡਟ ਕੇ ਕੰੰਮ ਕਰਦਾ ਤੇ ਰਾਤ ਇਧਰ ਉਧਰ ਕੱਟ ਲੈਂਦਾ।ਲੁਕ ਛਿਪ ਕੇ ਸਮਾਂ ਪਾਸ ਕਰਨ ਵਾਲੀ ਗੱਲ ਸੀ।ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਹੁਣ ਧੀਰੇ ਨੇ ਸੋਚਿਆ ਕਿ ਇੱਥੇ ਵੀ ਤਾਂ ਲੁਕ ਛਿਪ ਕੇ ਹੀ ਰਹਿੰਦੇ ਹਾਂ,ਕਿਉਂ ਨਾ ਕਿਸੇ ਹੋਰ ਦੇਸ਼ ਵਿੱਚ ਉਡਾਰੀ ਮਾਰੀ ਜਾਵੇ। ਸਾਲ ਭਰ ਜੋ ਕਮਾਈ ਉਸਨੇ ਇਟਲੀ ਵਿੱਚ ਰਹਿ ਕੇ ਕੀਤੀ ਸੀ, ਏਜੰਟਾਂ ਦੇ ਧੜੇ ਚੜ ਉਹ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤੇ ਹੁਣ ਉਹ ਚੋਰੀ ਛਿਪੇ ਇੰਗਲੈਂਡ ਪਹੁੰਚ ਗਿਆ ਸੀ।ਉੱਥੇ ਵੀ ਕਿਹੜਾ ਪੈਸਿਆਂ ਦਾ ਮੀਂਹ ਵਰ੍ਹਦਾ ਸੀ।ਮਿਹਨਤ ਤਾਂ ਉੱਥੇ ਵੀ ਕਰਨੀ ਹੀ ਪੈਣੀ ਸੀ ਪਰ ਕੰਮ ਕਿਥੋਂ ਮਿਲੇ।ਸਿੱਧੇ ਰਸਤੇ ਗਿਆ ਹੁੰਦਾ ਤਾਂ ਕੰਮ ਦੀ ਕੀ ਘਾਟ ਸੀ,ਇਥੇ ਵੀ ਤਾਂ ਉਹ ਦੋ ਨੰਬਰ ਦੇ ਰਾਹੀਂ ਆਇਆ ਸੀ।ਖੈਰ ਉਹ ਲੁਕ ਛਿਪ ਕੇ ਰਹਿੰਦਾ ਤੇ ਰੋਟੀ ਦਾ ਜੁਗਾੜ ਕਰ ਲੈਂਦਾ
   ਇੱਧਰ ਬੁੱਢੇ ਮਾਂ-ਬਾਪ ਇਸ ਆਸ ਵਿੱਚ ਦਿਨ ਕੱਟ ਰਹੇ ਸਨ ਕਿ ਪੁੱਤਰ ਕਦੋਂ ਪੈਸਾ ਘਰ ਭੇਜੇ ਤੇ ਲੋਕਾਂ ਤੋਂ ਲਿਆ ਵਿਆਜੂ ਪੈਸਾ ਵਾਪਸ ਕੀਤਾ ਜਾਵੇ।ਸਾਲ ਭਰ ਤਾਂ ਉਨ੍ਹਾਂ ਨੇ ਪੁੱਤ ਨੂੰ ਕੁੱਝ ਨਹੀਂ ਸੀ ਕਿਹਾ ਪਰ ਹੁਣ ਉਹ ਧੀਰੇ ਦੇ ਫੋਨ ਦੀ ਉਡੀਕ ਕਰਦੇ ਕਿ ਕਦੋਂ ਉਸਦਾ ਫੋਨ ਆਵੇ ਤਾਂ ਉਹ ਪੈਸਾ ਭੇਜਣ ਬਾਰੇ ਕਹਿਣ।ਪਰ ਕਿੱਥੇ? ਧੀਰੇ ਨੇ ਤਾਂ ਕਦੇ ਆਪਣਾ ਸੁੱਖ ਸੁਨੇਹਾ ਵੀ ਨਾ ਭੇਜਿਆ।ਬੁੱਢਾ ਬਾਪ ਪੁੱਤ ਦੀ ਉਡੀਕ ਵਿੱਚ ਦੁਨੀਆਂ ਤੋਂ ਤੁਰ ਗਿਆ ਤਾਂ ਇਕ ਦਿਨ ਉਸਦਾ ਫੋਨ ਆ ਹੀ ਗਿਆ ਕਿ ਮਾਂ-ਬਾਪੂ ਦਾ ਕੀ ਹਾਲ ਚਾਲ ਹੈ।ਜਦੋਂ ਘਰ ਦਿਆਂ ਵਲੋਂ ਉਸਦਾ ਹਾਲ-ਚਾਲ ਪੁੱਛਿਆ ਗਿਆ ਤਾਂ ਉਸ ਵਲੋਂ ਕੋਈ ਤੱਸਲੀ ਬਖ਼ਸ਼ ਜਵਾਬ ਨਾ ਮਿਲਿਆ।ਕਹਿੰਦੇ ਨੇ ਮਾਂ ਤਾਂ ਮਾਂ ਹੁੰਦੀ ਹੈ ,ਉਹ ਤਾਂ ਦਿਲਾਂ ਦੀਆਂ ਬੁੱਝ ਲੈਂਦੀ ਹੈ।ਹੁਣ ਮਾਂ ਨੂੰ ਅੰਦਰੋ-ਅੰਦਰੀ ਇਹੀ ਤੌਖਲਾ ਸੀ ਕਿ ਹੋਵੇ ਨਾ ਹੋਵੇ,ਦਾਲ ਵਿੱਚ ਜਰੂਰ ਕੁੱਝ ਕਾਲਾ ਹੈ ਪਰ ਉਹ ਕੀ ਜਾਣੇ ਕਿ ਉੱਥੇ ਤਾ ਸਾਰੀ ਦਾਲ ਹੀ ਕਾਲੀ ਹੈ।
    ਮਾਂ ਪੁੱਤ ਅੱਗੇ ਤਰਲੇ ਪਾਉਣ ਲੱਗੀ ਵੇ ਪੁੱਤ ਅਜੇ ਵੀ ਮੁੜ ਆ।ਅੱਧੀ ਖਾ ਲਵਾਂਗੇ ਪਰ ਨੇੜੇ ਤਾਂ ਰਹਾਂਗੇ।ਬੁੱਢੀ ਮਾਂ ਕੀ ਜਾਣੇ ਕਿ ਉਸਦੇ ਪੁੱਤ ਦਾ ਵਾਪਸ ਮੁੜ ਆਉਣਾ ਕੋਈ ਸੌਖਾ ਨਹੀਂ।ਸਿੱਧੇ ਰਾਹੇ ਗਿਆ ਹੁੰਦਾ ਤਾਂ ਵਰ੍ਹੀਂ ਛਮਾਹੀਂ ਦੂਜੇ ਲੋਕਾਂ ਵਾਂਗ ਉਹ ਵੀ ਆ ਜਾਂਦਾ।ਮਾਂ ਜਦੋਂ ਵੀ ਕਿਸੇ ਪ੍ਰਦੇਸੀ ਨੂੰ ਪਿੰਡ ਆਇਆ ਦੇਖਦੀ ਹੈ ਤਾਂ ਮਾਂ ਦੀ ਮਮਤਾ ਜਾਗ ਉਠਦੀ ਹੈ ਤੇ ਝੱਟ ਹੀ ਤਿਆਰ ਹੋ ਕੇ ਉਸਨੂੰ ਮਿਲਣ ਤੁਰ ਪੈਂਦੀ ਹੈ।ਪੁੱਤ ਦਾ ਸੁੱਖ ਸੁਨੇਹਾ ਲੈਣ ਲਈ ਪਰ ਨਿਰਾਸ਼ ਹੀ ਪਰਤ ਆਉਂਦੀ ਹੈ,ਜਦ ਉਸਨੂੰ ਪਤਾ ਲਗਦਾ ਹੈ ਕਿ ਉਸਦਾ ਪੁੱਤ ਤਾਂ ਉਨ੍ਹਾਂ ਦੇ ਨੇੜੇ ਨਹੀਂ ਰਹਿੰਦਾ।
     ਅੱਜ ਸਵੇਰ ਤੋਂ ਹੀ ਬਨੇਰੇ ਤੇ ਕਾਂ ਬੋਲ ਰਿਹਾ ਸੀ, ਮਾਂ ਨੂੰ ਕਿਸੇ ਪ੍ਰਾਹੁਣੇ ਦੀ ਉਡੀਕ ਸੀ।ਫੋਨ ਦੀ ਘੰਟੀ ਵੱਜੀ, ਫੋਨ ਧੀਰੇ ਦਾ ਸੀ।ਮਾਂ ਨੇ ਸੁੱਖ ਦਾ ਸਾਹ ਲਿਆ,ਪੁੱਤ ਦਾ ਹਾਲ-ਚਾਲ ਪੁੱਛਿਆ,ਆਉਣ ਬਾਰੇ ਪੁੱਛਿਆ ਤਾਂ ਪੁੱਤ ਦਾ ਜਵਾਬ ਸੀ ਕਿ ਮਾਂ ਅਜੇ ਆ ਤਾਂ ਨਹੀਂ ਹੋਣਾ ਪਰ ਲੰਬੜਾਂ ਦੇ ਕਾਲੇ ਦੇ ਹੱਥ ਕੁੱਝ ਪੈਸੇ ਭੇਜ ਰਿਹਾ ਹਾਂ।ਇੰਨਾ ਕਹਿੰਦੇ ਹੀ ਫੋਨ ਕੱਟਿਆ ਗਿਆ।ਦੋ-ਚਾਰ ਦਿਨ ਬੀਤੇ ਤਾਂ ਕਿਸੇ ਨੇ ਬੂਹਾ ਆ ਖੜਕਾਇਆ।ਨਾਲ ਦੇ ਪਿੰਡ ਦਾ ਲੰਬੜਾਂ ਦਾ ਮੁੰਡਾ ਕਾਲਾ ਆਇਆ ਸੀ, ਜੋ ਇੰਗਲੈਂਡ ਵਿੱਚ ਧੀਰੇ ਦੇ ਨੇੜੇ ਤੇੜੇ ਰਹਿੰਦਾ ਸੀ।ਉਸਨੇ ਇੱਧਰ ਆਉਣ ਤੋਂ ਪਹਿਲਾਂ ਧੀਰੇ ਨੂੰ ਦੱਸਿਆ ਕਿ ਉਹ ਘਰ ਜਾ ਰਿਹਾ ਹੈ, ਕੋਈ ਸੁੱਖ ਸੁਨੇਹਾ ਦੇਣਾ ਹੋਵੇ ਤਾਂ ਦੱਸ।ਧੀਰਾ ਸੋਚੀਂ ਪੈ ਗਿਆ।ਆਖਰ ਉਸਨੇ ਕਾਲੇ ਨੂੰ ਕਿਹਾ ਕਿ ਜੇ ਤੂੰ ਮੇਰਾ ਇਕ ਕੰਮ ਕਰ ਦੇਵੇਂ ਤਾਂ ਜ਼ਿੰਦਗੀ ਭਰ ਤੇਰਾ ਅਹਿਸਾਨ ਨਹੀਂ ਭੁੱਲਾਂ ਗਾ।ਮੇਰੇ ਕੋਲ ਘਰ ਭੇਜਣ ਲਈ ਕੁੱਝ ਵੀ ਨਹੀਂ,ਮੈਂ ਇੱਥੇ ਰਹਿ ਕੇ ਜੋ ਵੀ ਕਮਾਈ ਕੀਤੀ,ਪੱਕਿਆਂ ਹੋਣ ਲਈ ਏਜੰਟਾਂ ਨੂੰ ਦੇ ਦਿੱਤੀ।ਜਦ ਦਾ  ਕਰਜਾ ਚੁੱਕ ਕੇ ਬਾਹਰ ਆਇਆ ਹਾਂ ਘਰ ਦਿਆਂ ਨੂੰ ਇਕ ਪੈਸਾ ਵੀ ਨਹੀਂ ਭੇਜ ਸਕਿਆ।ਤੂੰ ਮੇਰੇ ਤੇ ਇਕ ਅਹਿਸਾਨ ਕਰ ਤੇ ਮੇਰੀ ਮਾਂ ਦੀ ਤਲੀ ਤੇ ਕੁੱਝ ਛਿਲੜਾਂ ਰੱਖ ਆਵੀਂ,ਇਹ ਕਹਿੰਦਾ ਹੋਇਆ ਧੀਰਾ ਧਾਹੀਂ ਰੋ ਪਿਆ।ਕਾਲੇ ਤੋਂ ਉਸਦਾ ਇਹ ਹਾਲ ਦੇਖਿਆ ਨਾ ਗਿਆ ਤੇ ਉਹ ਉਸਦੀ ਮਾਂ ਨੂੰ ਮਿਲਣ ਦਾ ਵਾਇਦਾ ਕਰ ਪੰਜਾਬ ਆ ਗਿਆ।
  ਜਿਵੇਂ ਹੀ ਧੀਰੇ ਦੀ ਮਾਂ ਨੇ ਦਰਵਾਜਾ ਖੋਲਿਆ,ਕਾਲੇ ਨੇ ਮਾਂ ਦੇ ਪੈਰੀਂ ਹੱਥ ਲਾਇਆ ਤਾਂ ਉਹ ਉਸਨੂੰ ਕਲਾਵੇ ਵਿੱਚ ਲੈ ਭਾਵੁਕ ਹੋ ਗਈ ਤੇ ਕਹਿਣ ਲੱਗੀ ਕਾਲੇ ਪੁੱਤ ਧੀਰਾ ਤਾਂ ਸਾਨੂੰ ਭੁੱਲ ਹੀ ਗਿਆ,ਕਦੇ ਕੋਈ ਸੁੱਖ ਸੁਨੇਹਾ ਤੱਕ ਨਹੀਂ ਭੇਜਦਾ।ਉਹ ਠੀਕ ਤਾਂ ਹੈ।ਦੱਸ ਪੁੱਤ, ਉਸਦਾ ਬਾਪ ਤਾਂ ਉਸ ਦੀ ਰਾਹ ਤੱਕਦਾ ਦੁਨੀਆ ਤੋਂ ਤੁਰ ਗਿਆ।ਕਾਲਾ ਸੋਚੀਂ ਪੈ ਗਿਆ ਕਿ ਧੀਰੇ ਦੀ ਮਾਂ ਦੀਆਂ ਗੱਲਾਂ ਦਾ ਕੀ ਜਵਾਬ ਦੇਵੇ।ਉਸ ਨੇ ਜੇਬ ਵਿੱਚੋਂ ਪੰਜਾਹ ਹਜਾਰ ਰੁਪਏ ਕੱਢੇ ਤੇ ਬੁੱਢੀ ਮਾਂ ਦੀ ਤਲੀ ਤੇ ਰੱਖ ਦਿੱਤੇ।ਮਾਂ ਨੇ ਕੋਈ ਹੋਰ ਸੁੱਖ ਸੁਨੇਹਾ ਪੁੱਛਿਆ ਤਾਂ ਕਾਲੇ ਦਾ ਜਵਾਬ ਸੀ ਕਿ ਜੋ ਸਮਾਂ ਲੰਘ ਜਾਵੇ, ਚੰਗਾ ਹੀ ਹੈ।
  ਇਸ ਗੱਲ ਨੇ ਮਾਂ ਦਾ ਸੀਨਾ ਚੀਰ ਦਿੱਤਾ।ਚਾਅ ਲਾਡ ਨਾਲ ਪਾਲਿਆ ਪੁੱਤ ਪਤਾ ਨਹੀਂ ਕਿਹੜੇ ਵੇਲੇ ਹੱਥੀਂ ਤੋਰ ਦਿੱਤਾ।ਢਿੱਡ ਭਰਨ ਲਈ ਦੋ ਰੋਟੀਆਂ ਹੀ ਤਾਂ ਚਾਹੀਦੀਆਂ ਸੀ।ਪੁੱਤ ਨੇ ਇਕ ਨਾ ਮੰਨੀ,ਦੇਖਾ-ਦੇਖੀ ਕਰਜਾ ਚੁੱਕ ਕੇ ਤੁਰ ਪਿਆ ਬਾਹਰ ਨੂੰ।ਨਾ ਕੋਈ ਸੁੱਖ ਸੁਨੇਹਾ ਤੇ ਨਾ ਹੀ ਕਰਜੇ ਦ ਫ਼ਿਕਰ।ਉਸਨੇ ਕਾਲੇ ਨੂੰ ਕਿਹਾ ਕਿ ਪੁੱਤ ਹੁਣ ਜਦੋਂ ਵਾਪਸ ਜਾਵੇਂ ਤਾਂ ਧੀਰੇ ਨੂੰ ਕਹੀਂ ਕਿ ਸਾਨੂੰ ਤੇਰੇ ਚਾਰ ਛਿੱਲੜਾਂ ਦੀ ਨਹੀਂ, ਤੇਰੀ ਲੋੜ ਹੈ।ਘਰ ਮੁੜ ਆਵੇ।ਰੁੱਖੀ-ਮਿੱਸੀ ਕਾ ਲਵਾਂਗੇ।ਆਪਣਿਆਂ ਤੋਂ ਦੂਰ ਰਹਿ ਕੇ ਸਮਾਂ ਬਿਤਾਉਣਾ ਕਿਹੜਾ ਸੌਖਾ।ਕਾਲਾ ਚੁੱਪ ਚੁਪੀਤਾ ਧੀਰੇ ਦੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਬਿਨ੍ਹਾਂ ਕੁੱਝ ਕਹੇ ਆਪਣੇ ਪਿੰਡ ਪਰਤ ਗਿਆ।
    ਕਾਲਾ ਦੋ ਮਹੀਨੇ ਆਪਣੇ ਪਿੰਡ ਰਿਹਾ ਤੇ ਮੁੜ ਇੰਗਲੈਂਡ ਵਾਪਸ ਆ ਗਿਆ। ਜਦੋਂ ਧੀਰੇ ਨੂੰ ਉਸਦੇ ਵਾਪਸ ਪਰਤ ਆਉਣ ਦਾ ਪਤਾ ਲੱਗਾ ਤਾਂ ਉਹ ਕਾਲੇ ਨੂੰ ਮਿਲਣ ਗਿਆ।ਕਾਲੇ ਨੇ ਉਸਦੇ ਘਰ ਦੇ ਸਾਰੇ ਹਾਲਾਤ ਉਸ ਅੱਗੇ ਬਿਆਨ ਕਰ ਦਿੱਤੇ।ਉਹ ਸੋਚ ਰਿਹਾ ਸੀ ਕਿ ਕਿਵੇਂ ਦਸਦਾ ਘਰ ਦਿਆਂ ਨੂੰ ਕਿ ਉਸਦਾ ਤਾਂ ਪਰਾਈ ਧਰਤ ਤੇ ਬੁਰੀ ਤਰ੍ਹਾਂ ਨਾਲ ਐਕਸੀਡੈਂਟ ਹੋ ਗਿਆ ਸੀ,ਮਸੀਂ ਜਾਨ ਬਚੀ ਸੀ।ਸੋਚਿਆ ਸੀ ਕਿ ਸ਼ਾਇਦ ਇੰਗਲੈਂਡ ਵਿੱਚ ਪੈਸਾ ਸੌਖਾ ਬਣਦਾ ਹੋਵੇਗਾ।ਮੈਂ ਤਾਂ ਨਾ ਘਰ ਦਾ ਰਿਹਾ ਨਾ ਘਾਟ ਦਾ।ਸੋਚਾਂ ਸੋਚਦਾ ਉਹ ਆਪਣੇ ਅਤੀਤ ਵਿੱਚ ਪਹੁੰਚ ਗਿਆ।ਕਿਵੇਂ ਅੱਠੋ-ਅੱਠ ਮਾਰਦਾ ਪਿੰਡ ਦੀਆਂ ਜੂਹਾਂ ਵਿੱਚ ਘੁੰਮਦਾ ਸੀ।ਕੋਈ ਫਿਕਰ ਨਾ ਫਾਕਾ।ਕਿਸੇ ਦੀ ਟੈਂ ਨਾ ਮੰਨਣ ਵਾਲਾ ਧੀਰਾ ਹੁਣ ਸਮੁੰਦਰੋਂ ਪਾਰ ਕੱਲਮ-ਕੱਲਾ ਚੋਰਾਂ ਜਹੀ ਜ਼ਿੰਦਗੀ ਬਸਰ ਕਰ ਰਿਹਾ ਸੀ।ਵਾਪਸ ਜਾ ਨਹੀਂ ਸੀ ਸਕਦਾ।ਸੋਚਾਂ ਵਿੱਚ ਡੁੱਬੇ ਦੀ ਕਦ ਅੱਖ ਲਗ ਗਈ ਪਤਾ ਹੀ ਨਾ ਲੱਗਾ।
----------------------------------------------------------------------------------------------
 ਪ੍ਰਿੰਸੀਪਲ
ਸ.ਸ.ਸ.ਸ. ਨੂਰਪੁਰ ਬੇਟ ਲੁਧਿਆਣਾ-95010-44955

Punjabi kahani-ਅੱਮਾਂ


ਅੱਮਾਂ
 ਲਾਲ ਸਿੰਘ ਦਸੂਹਾ
ਕੜੀ ਵਰਗਾ ਜੁਆਨ ਸੀ , ਲੰਬੜ ।ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ , ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ , ਫੈਲਸੂਫੀਆਂ ਵੱਧ । ਛੇ-ਕੁੜੀਆਂ ਖੁੰਬਾਂ ਵਾਂਗ ਉਠੀਆਂ ਤੇ ਕੌੜੀ ਵੇਲ ਵਾਂਗ ਵਧੀਆ ਸਨ ।
ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂ ‘ਤੇ ਹਾਸਾਂ ਪਸਰ ਗਿਆ ਸੀ । ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ । ਭੈਣਾਂ ਨੂੰ ਕੱਪੜੇ-ਗਹਿਣੇ ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ । ਘਰ ਵਿੱਚ ਅਖੰਡ ਪਾਠ , ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ , ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ । ਇਸ ਸਾਰੇ ਖ਼ਰਚ-ਖ਼ਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾੜ ਕਟਣੀ ਪਈ ।
ਅਠਵਾਂ ਤੇ ਨੌਵਾਂ ਮੁੰਡਾ ਜੰਮੇ । ਲੰਬੜਨੀ ਨੇ ਭਾਵੇਂ ਕਾਫ਼ੀ ਸੰਕੋਚ ਵਰਤਿਆ ਪਰ ਉਹ ਆਪ ਡਿੱਗ ਪਈ । ਸਾਰੇ ਟੱਬਰ ਦਾ ਧੁਰਾ , ਲੰਬੜਨੀ ਨੂੰ ਬਚਾਉਣਾ ਬੜਾ ਜ਼ਰੂਰੀ ਸੀ । ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਇਆ ਗਿਆ । ਮਹਿੰਗੀ ਤੋਂ ਮਹਿੰਗੀ ਦੁਆਈ ਵਰਤੀ ਗਈ । ਉਹ ਮੌਤ ਦੇ ਮੂੰਹੋਂ ਤਾਂ ਬਚ ਗਈ ਪਰ ਦੂਜਾ ਖੇਤ ਹੱਥੋਂ ਜਾਣ ਤੋਂ ਨਾ ਬਚਿਆ । ਲੰਬੜਨੀ ਨੇ ਰਾਜ਼ੀ ਹੁੰਦਿਆ ਹੀ ਘਰ ਸਾਂਭ ਲਿਆ । ਲੰਬੜ ਨੇ ਪਹਿਲਾਂ ਵਾਂਗ ਬੇਫਿ਼ਕਰ ਹੋ ਫਿ਼ਰ ਘਰੋਂ ਬਾਹਰ ਪੈਰ ਧਰ ਲਿਆ । ਉਹਨੇ ਖੋਲ੍ਹੇ ਹੋਇਆਂ ਪਿੰਡ ਦੀਆਂ ਗਲੀਆਂ ਦਾ ਫਿ਼ਕਰ ਕੀਤਾ । ਚਿਕੜ ਹੋਏ ਰਾਹਾਂ ਬਾਰੇ ਸੋਚਿਆ । ਉਹ ਸਰਪੰਚ ਬਣ ਗਿਆ ।ਉਹਦੇ ਘਰ ਆਓ-ਗਸ਼ਤ ਹੋਰ ਵਧ ਗਈ । ਚਾਹ ਦੀ ਪਤੀਲੀ ਚੁਲ੍ਹੇ ‘ਤੇ ਚੜ੍ਹੀ ਹੀ ਰਹਿੰਦੀ ਸੀ । ਆਇਆ-ਗਿਆ ਰਾਤ ਵੀ ਠਹਿਰਦਾ ਸੀ । ਦਾਰੂ-ਪਾਣੀ ਵੀ ਚਲਦਾ ਸੀ ।
ਧਰਮੀ ਬੰਦਾ ਸੀ ਲੰਬੜ । ਸਿੱਧਾ ਪੱਧਰਾ, ਭਾਵੇਂ ਨਹੀਂ ਸੀ , ਪਰ ਚਲਾਕ ਵੀ ਨਹੀਂ ਸੀ । ਹੇਰ-ਫੇਰ ਘਟ ਕਰਦਾ, ਪਲਿਓਂ ਵਧ ਲਾਉਂਦਾ । ਅਗਲੀ ਵਾਰ ਫਿਰ ਸਰਪੰਚ ਚੁਣਿਆ ਗਿਆ ।ਇੰਝ ਪਿੰਡ ਦੀਆਂ ਦੋਨਾਂ ਪਾਰਟੀਆਂ ਦੀ ਸਿਰ-ਵਢਵੀਂ ਟੱਕਰ ਤਾਂ ਟਲ ਗਈ , ਪਰ ਲੰਬੜਨੀ ਦੀ ਲੰਬੜ ਨਾਲ ਜੰਗ ਛਿੜ ਪਈ । ਉਹ ਆਪਣੇ ਥਾਂ ਸੱਚੀ ਸੀ । ਉਹਦਾ ਹੱਥ ਤੰਗ ਹੁੰਦਾ ਗਿਆ ਸੀ । ਗਿਆਰਾਂ ਜੀਆਂ ਦੇ ਟੱਬਰ ਤੇ ਆਏ -ਗਏ ਲਈ ਖਾਣ ਦੀ ਭਾਵੇਂ ਕਮੀ ਨਹੀਂ ਸੀ ਪਰ ਹੁੰਢਾਉਣ ਦੀ ਥੁੜ੍ਹ ਉਹਨੂੰ ਬਹੁਤ ਚੁੱਭਦੀ ਸੀ । ਛੇਆਂ ਧੀਆਂ ‘ਚੋਂ ਕਿਸੇ ਦੀ ਚੰੁਨੀ ਪਾਟੀ ਹੋਈ ਹੁੰਦੀ , ਕਿਸੇ ਦਾ ਲੀੜਾ ਨਾ ਹੁੰਦਾ । ਤਿੰਨਾਂ ਮੁੰਡਿਆਂ ਦਾ ਰਹਿਣ ਸਹਿਣ ਵੀ ਲੰਬੜ ਵਰਗਾ ਨਹੀਂ ਸੀ । ਕੋਈ ਜੀਅ ਬਿਮਾਰ ਸ਼ਮਾਰ ਹੁੰਦਾ ਤਾਂ ਉਹਦੇ ਲਈ ਬਿਪਤਾ ਆ ਪੈਂਦੀ । ਪਿੰਡ ਦੀ ਪੰਜਵੀਂ ਕਰਾ ਉਹ ਕਿਸੇ ਵੀ ਕੁੜੀ ਨੂੰ ਸ਼ਹਿਰ ਵੱਡੇ ਸਕੂਲ ਨਹੀਂ ਸੀ ਭੇਜ਼ ਸਕੀ । ਇਹ ਗੱਲ ਲੰਬੜ ਨੂੰ ਵੀ ਖਟਕਦੀ ਸੀ , ਪਰ ਉਹਦੀ ਵਰ੍ਹੇ ਛਿਮਾਹੀ ਦੀ ਲਹੂ ਰੰਗੀ ਜਿਣਸ ਸ਼ਾਹਾਂ ਦੇ ਤਰੰਗੇ ਧਰਮ ਕੰਡੇ ਦੀ ਡੰਡੀ ‘ਤੇ ਲਟਕਦੀ , ਵੱਟਿਆਂ ਓਹਲੇ ਲੁਕੀ ਵਿਹੀ ਦਾ ਪੁਰਾਣਾ ਹਿਸਾਬ ਹੀ ਮਸਾਂ ਚੁਕਤਾ ਕਰਦੀ ।
ਇਉਂ ਬਾਲਾਂ ਦੇ ਸਿਰਾਂ ਦਾ ਨੰਗੇਜ਼ ਪਿੰਡਿਆਂ ਵਲ ਸਰਕਦਾ ਦੇਖ , ਇੱਕ ਵਾਰ ਹੋਰ ਤਹਿਸੀਲੋਂ ਇਕ ਖੇਤ ਦੇ ਪੈਸੇ ਵਟ ਕੇ ਜਾਂ ਲੰਬੜ ਘਰ ਪਰਤਿਆ ਤਾਂ ਲੰਬੈੜਨੀ ਨੇ ਸੜਦਾ ਬਲਦਾ ਅੰਗਿਆਰ ਉਹਦੀ ਸਰਪੰਚੀ ਦੀ ਟੌਰ ‘ਤੇ ਰੱਖ ਦਿੱਤਾ । “ਜਿਮੀਂ ਤਾਂ ਜੱਟ ਦੀ ਅੱਮਾਂ ਹੁੰਦੀ ਐ ........ਬੰਦਿਆ........ਇਹਨੂੰ ਕਚੈਰੀ ‘ਚ ਖਜਲ ਕਰ ਕੇ ਪਾਪ ਦੀ ਖੱਟੀ ਕਿੰਨਾ ਚਿਰ ਘਰ ਲਈ ਆਮੇਂਗਾ।”
ਲੰਬੜ ਤੋਂ ਉਹਦੀ ਟੋਕ ਸਹਾਰੀ ਨਾ ਗਈ । ਉਹਦੀ ਚਿੱਟੀ ਖੜਕਦੀ ਚਾਦਰ ਢਿਲਕ ਕੇ ਡਿੱਗ ਪਈ । ਉਹ ਖੱਦਰ ਦਾ ਸਾਫ਼ਾ ਤੇੜ੍ਹ ਬੰਨ੍ਹ ਖੇਤਾਂ ਨੂੰ ਨਿਕਲ ਤੁਰਿਆ । ਕਹੀ ਉਹਦੇ ਮੋਢੇ ‘ਤੇ ਟਿਕੀ ਉਹਦੀ ਲੰਬੜਦਾਰੀ ਨੂੰ ਟਾਂਚਾਂ ਕਰਦੀ ਰਹੀ , ਪਰ ਉਹ ਸਰਪੰਚੀ ਪਿਛੇ ਛਡ, ਹੱਲ ਦੀ ਜੰਘੀ ਫੜੀ ਆਪਣੇ ਸਿਆੜ ਅਗੇ ਲੈ ਤੁਰਿਆ ।
ਢਲਦੇ ਹੱਡਾਂ ਨੂੰ ਹੱਥੀ ਸਾਂਭਣੀ ਔਖੀ ਜਾਪੀ । ਉਹਦੇ ਦਸਾਂ ਖੇਤਾਂ ਦੀ ਫ਼ਰਦ ਦਾ ਕਾਗਜ਼ ਦਾ ਟੁਕੜਾ ਦੇ ਕੇ ਚਿੱਟੇ ਰੰਗ ਦਾ ਹਾਥੀ ਜਿੱਡਾ ਟਰੈਕਟਰ ਹਵੇਲੀ ਲਿਆ ਖੜਾ ਕੀਤਾ। ਇਸ ਵਾਰ ਲੰਬੜਨੀ ਨੂੰ ਬੈਂਕ ਕੋਲ ਗਿਰਵੀ ਰੱਖੀ ‘ਜੱਟ ਦੀ ਅੱਮਾਂ’ ਦਾ ਤੌਖਲਾ ਤਾਂ ਹੋਇਆ, ਪਰ ਕਿਸ਼ਤਾਂ ਤਾਰ ਕੇ ਖੇਤਾਂ ਦੀ ਮਾਲਕੀ ਬੈਂਕ ਪਾਸੋਂ ਮੁੜ ਆਉਣ ਦੀ ਆਸ ਲੀੜੇ ਦੀ ਕੰਨੀ ਲੜ ਬੰਨ੍ਹ ਕੇ,ਸੱਜਰ ਸੂਈ ਬੂਰੀ ਨੂੰ ਥਾਪੀ ਦੇ ਕੇ ਧਾਰ ਕੱਢਣ ਬੈਠਦੀ ਨੇ ਟਿਲਰਾਂ,ਕਰਾਹਾ , ਟਰਾਲੀ ,ਡਿਸਕਾਂ ਖ਼ਰੀਦਣ ਲਈ ਇਕ ਖੇਤ ਹੋਰ ਵੇਚਣ ਦਾ ਹੁੰਗਾਰਾ ਵੀ ਭਰ ਦਿੱਤਾ ।
ਪਹਿਲੀਆਂ ਦੋ ਤਿੰਨ ਕਿਸ਼ਤਾਂ ਪੂਰੀਆਂ ਕਰਦਾ ਲੰਬੜ ਕੁੱਬਾ ਹੋ ਗਿਆ । ਉਹਦੀ ਥੱਮੀ ਵਰਗੀ ਦੇਹ ਪਰੈਣੀ ਦਾ ਆਸਰਾ ਟੋਲਣ ਲੱਗੀ । ‘ਸਿਰ ਚੜ੍ਹੀਆਂ ਕੁੜੀਆਂ ਦੇ ਭਾਰ ਨਾਲ ਉਹਦੇ ਗਿੱਟੇ ਗੋਡੇ ਤਿੜਕਣ ਲੱਗ ਪਏ । ਪੜ੍ਹਾਈ ਛੁਡਾ ਕੇ ਵੱਡੇ ਕਿਰਪਾਲੇ ਨੂੰ ਟਰੈਕਟਰ ‘ਤੇ ਬਿਠਾਣਾ ਪਿਆ ।
ਮੰਜਾ ਮੱਲੀ ਪਈ ਲੰਬੜਨੀ ਨੇ ਇੱਕ ਦਿਨ ਡੁਲਕਦੇ ਲੰਬੜ ਨੂੰ ਪੀੜ੍ਹੀ ਤੇ ਬੈਠਣ ਲਈ ਸੈਨਤ ਕਰ ਕੇ ਆਖਿਆ - “ ਆਪਣਾ ਸੱਤ ਲੈ ਕੇ ਕੰਜਕਾਂ ਆਪਣੇ ਘਰੀਂ ਚਲੇ ਜਾਣ ਤਾਂ ਈ ਸਾਡੇ ਧੌਲਿਆਂ ਦੀ ਲਾਜ ਬਚਦੀ ਆ ।”
ਬੁੱਢੇ ਲੰਬੜ ਦੇ ਹੰਭੇ ਹੱਡਾਂ ਨੇ ਮੁੰਡੇ ਟੋਲਣ ਲਈ ਵਿਤੋਂ ਵਧ ਨੱਠ ਭੱਜ ਕੀਤੀ । ਦੋ-ਦੋ ਕਰਕੇ ਕੁੜੀਆਂ ਦੇ ਦੋ ਪੂਰ ਕੱਢੇ । ਪਰ ਇਸ ਕੰਨਿਆ-ਦਾਨ ਦੇ ਯੱਗਾਂ ਵਿੱਚ ਚੌਂਹ ਹੋਰ ਖੇਤਾਂ ਦੀ ਬਲੀ ਦੇਣੀ ਪਈ । ਨਿੱਕੀਆਂ ਦੋਨਾਂ ਤੇ ਤਿੰਨਾਂ ਮੁੰਡਿਆਂ ਨੂੰ ਬਚਦੇ ਖੇਤਾਂ ਵਿੱਚ ਕੰਮ ਕਰਦੇ ਦੇਖ ਲੰਬੜ ਹਉਕਾ ਭਰ ਕੇ ਉਰਲੀ ਵੱਟੋਂ ਹੀ ਵਾਪਸ ਮੁੜ ਆਉਂਦਾ ਤੇ ਹਵੇਲੀ ਵਿੱਚ ਆਪਣੀ ਮੰਜੀ ‘ਤੇ ਆ ਡਿੱਗਦਾ।
ਬੇਰੀ ਦੇ ਡੰਡੇ ਦੀ ਬਣੀ ਲੰਬੜ ਦੀ ਡੰਗੋਰੀ ਨੇ ਮਸਾਂ ਚਾਰ ਕੁ ਸਾਲ ਹੋਰ ਕੱਢੇ । ਭਰ ਸਿਆਲੇ ਵਿੱਚ ਡੰਗਰਾਂ ਵਾਲੇ ਅੰਦਰ ਸੁੱਤਾ ਉਹ ਇਕ ਸਵੇਰ ਨਾ ਉਠਿਆ ।ਢੱਠੇ ਢਾਰੇ ਦੇ ਤੋੜੇ ਕੜੀਆਂ ਚਿਣ ਕੇ ਬਣਾਈ ਚਿਤਾ ਨੂੰ ਸੌਂਪਿਆ ਲੰਬੜ ਇਕ ਵਾਰ ਭਾਂਬੜ ਬਣ ਕੇ ਸਦਾ ਲਈ ਬੁਝ ਗਿਆ ।
ਮਸਾਂ ਤੁਰਦੀ ਲੰਬੜਨੀ ਟੱਬਰ ਦੇ ਫਿ਼ਕਰ ਹੇਠ ਦੱਬੀ ਗਈ । ਬਲੂਰ ਬਾਲਾਂ ਨੂੰ ਟਰੈਕਟਰ ਦੀਆਂ ਕਿਸ਼ਤਾਂ ਦੇ ਭਾਰ ਨੇ ਨੱਪ ਲਿਆ ।ਵੱਡਾ ਕਿਰਪਾਲਾ ਸਭ ਕੁਝ ਛੱਡ-ਛੁਡਾ ਕੇ ਭਰਤੀ ਹੋ ਗਿਆ । ਵੱਡੀ ਤੋਂ ਛੋਟੀ ਕੁੜੀ ਵੀਰੋ ਲੜ ਝਗੜ ਕੇ ਸਹੁਰੇ ਘਰੋਂ ਦੋਂ ਬਾਲਾਂ ਸਮੇਤ ਮੁੜ ਪਰਤ ਆਈ । ਡਿਗਦੀ ਢਹਿੰਦੀ ਲੰਬੜਨੀ ਨੇ ਸਾਰਾ ਗ਼ਮ ਅੰਦਰੋ-ਅੰਦਰ ਪੀ ਕੇ ਵੀ ਵੀਰੋ ਦੇ ਟੁੱਟੇ ਸੰਜੋਗ ਨੂੰ ਆਸਰਾ ਦਿੱਤਾ । ਨਿੱਕੀਆਂ ਨੂੰ ਬੁੱਕਲ ਵਿੱਚ ਲਿਆ ਕੇ ਨਿੱਕਿਆਂ ਦੀ ਪਿੱਠ ਥਾਪੜੀ । ਘੁੰਮਣ-ਘੇਰੀ ਵਿੱਚ ਫਸੀ ਬੇੜੀ ਬਰੇਤੀ ਆਸਰੇ ਡੁਲਕਣੋ ਤਾਂ ਹਟ ਗਈ ਪਰ ਕੰਢੇ ਲੱਗਣ ਲਈ ਟਰੈਕਟਰ ਦੀਆਂ ਕਿਸ਼ਤਾਂ ਤਾਰਨ ਲਈ ਉਧਾਰ ਕਿਧਰੋਂ ਨਾ ਮਿਲਿਆ ।
ਵੀਰੋ ਦੀ ਸਹੁਰੇ ਘਰ ਦੀ ਖਟ-ਪਟੀ ਸਭ ਹੱਦਾਂ ਬੰਨੇ ਟਪ ਕੇ ਕਚਹਿਰੀ ਪਹੁੰਚ ਗਈ । ਕੋਈ ਧਿਰ ਮੁੜ ਵਸਣ ਲਈ ਰਾਜ਼ੀ ਨਾ ਹੋਈ । ਮਹਿੰਗੇ ਵਕੀਲ ਦੀ ਫ਼ੀਸ ਭਰ ਕੇ ਵੀਰੋ ਨੇ ਮੁੰਡਾ ਪਹਿਲੇ ਪਤੀ ਨੂੰ ਦੇ ਕੇ ਕੁੜੀ ਆਪ ਰੱਖ ਲਈ ਤੇ ਤਲਾਕ ਲੈ ਲਿਆ । ਮਰਨ ਕੰਢੇ ਪਹੁੰਚੀ ਲੰਬੜਨੀ ਦੀ ਕੁੱਖ ਨੂੰ ਇੱਕ ਧੀ ਦਾ ਹੋਰ ਭਾਰ ਮਹਿਸੂਸ ਹੋਇਆ । ਲੰਬੜ ਦੇ ਨਾਂ ਤੋਂ ਮੁੰਡਿਆਂ ਦੇ ਨਾਂ ਹੁੰਦੀ ਜ਼ਮੀਨ ਵਿੱਚ ਛੁਟੜ ਵੀਰੋ ਨੇ ਆਪਣੇ ਹਿੱਸੇ ਦੀ ਲੱਤ ਅੜਾ ਕੇ ਮਾਂ ਦੀ ਕੁਖ ਦਾ ਦਰਦ ਉਹਦੀ ਛਾਤੀ ‘ਤੇ ਢੇਰੀ ਕਰ ਦਿੱਤਾ। ਮੁੰਡਿਆ ਦੇ ਹਿੱਸੇ ਦੀ ਸੌਂਕਣ ਬਣੀ ਵੀਰੋ ਪੈਰ ਪਸਾਰ ਕੇ ਵਿਹੜੇ ਵਿੱਚ ਪਸਰ ਗਈ ।
ਤਲਾਕ ਦਾ ਕੇਸ ਜਿੱਤਣ ਵਾਲੇ ਵਕੀਲ ਦੇ ਵੀਰੋ ਬਹੁਤੀ ਨੇੜੇ ਚਲੀ ਗਈ ਸੀ । ਰਾਤ ਦਿਨ ਖੇਤਾਂ ‘ਚ ਰੁਝਿਆ ਉਸ ਦਾ ਪਹਿਲਾ ਪਤੀ ,ਸੋਖ਼ ਸੁਭਾ ਦੀ ਵੀਰੋ ਨੂੰ ਸ਼ਹਿਰਾਂ ਦੀਆਂ ਰੰਗੀਨੀਆਂ ਵਿੱਚ ਰੰਗ ਨਹੀਂ ਸੀ ਸਕਿਆ , ਪਰ ਵਕੀਲ ਨਾਲ ਇਕ ਦੋਂ ਤਰੀਕਾਂ ਵਿਚ ਹੀ ਉਸ ਨੂੰ ਹਲੂਣਾ ਜਿਹਾ ਆਇਆ । ਵਕੀਲ ਜ਼ਮੀਨ ਦੀ ਲਾਲਸਾ ਤੇ ਵੀਰੋ ਨੂੰ ਸ਼ਹਿ ਦੇਂਦਾ ਗਿਆ। ਸਰਾਪੀ ਵੀਰੋ ਲੰਬੜਨੀ ਨੂੰ ਨਾਗਣ ਦਿੱਸਣ ਲੱਗ ਪਈ । ਘਰ ਦਾ ਕੋਈ ਜੀਆ ਉਸ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ । ਸੜਦੀ ਭੁੱਜਦੀ ਵੀਰੋ ਆਪਣੀ ਧੀ ਲਾਡੀ ਦੀ ਸ਼ਾਮਤ ਲਿਆਈ ਰੱਖਦੀ । ਦਿਨ ਵਿੱਚ ਕਈ ਕਈ ਵਾਰ ਉਸ ਨੂੰ ਥਾਪੜ ਸੁੱਟਦੀ । ਕੁੜੀ ਨਠ ਕੇ ਨਾਨੀ ਦੀ ਬੁੱਕਲ ਵਿੱਚ ਜਾ ਸ਼ਰਨ ਲੈਂਦੀ ।ਪਰ ਰਾਤ ਸੁੱਤੀ-ਸੁੱਤੀ ਕਿੰਨਾ ਕਿੰਨਾ ਚਿਰ ‘ਮੱਮੀ-ਮੱਮੀ’ ਕਰਦੀ ਬੁੜੁੜਾਉਂਦੀ ਰਹਿੰਦੀ ।
ਪੇਕੇ ਘਰੋਂ ਤੰਗ ਹੋ ਕੇ ਇਕ ਸਵੇਰ ਵੀਰੋ ਤਿਆਰ ਹੋਈ ਤੇ ਵਕੀਲ ਕੋਲ ਪਹੁੰਚ ਗਈ । ਦੋ,ਚਾਰ,ਦਸ,ਵੀਹ ਦਿਨ ਵਾਪਸ ਨਾ ਮੁੜੀ । ਲੰਬੜਨੀ ਨੂੰ ਆਪਣੇ ਧੌਲਿਆਂ ‘ਚੋਂ ਸੁਆਹ ਦੀ ਭੂਰ ਉਡਦੀ ਜਾਪੀ ਪਰ ਲਾਚਾਰ ਕਿਸ ਬੰਨ੍ਹੇ ਲੱਭਣ ਜਾਂਦੀ ? ਜ਼ਮੀਨ ਮੁੰਡਿਆਂ ਦੇ ਨਾਂ ਹੋਣੋ ਵੀਰੋ ਦੀ ਸਹਿਮਤੀ ਉਡੀਕਦੀ ਰਹੀ , ਪਰ ਵੀਰੋ ਨਾ ਪਰਤੀ । ਇਕ ਅੱਧ ਖੇਤ ਗਹਿਣੇ ਧਰ ਕੇ ਵਰਕਸ਼ਾਪ ਖੁਲਿਆਂ ਟਰੈਕਟਰ ਵੀ ਘਰ ਨਾ ਲਿਆਂਦਾ ਗਿਆ । ਨਵੇਂ ਹਿੱਸੇ ਪੁਰਜ਼ਿਆ ਨੂੰ ਤਰਸਦਾ ਆਖਿ਼ਰ ਉਹ ਕੁਆੜ ਦੇ ਭਾਅ ਵਿੱਕ ਗਿਆ । ਲਾਡੀ ਨੂੰ ਛਾਤੀ ਨਾਲ ਲਾਈ , ਜ਼ੰਗਾਲੀਆਂ ਟਿਲਰਾਂ ਨਾਲ ਢੋਅ ਲਾਈ ਬੈਠੀ , ਲਾਡੀ ਦੀ ਮੰਮੀ ਦੀ ਅੱਮਾਂ , ਲੰਬੜਨੀ ਦੇ ਹੰਝੂਆਂ ਨੂੰ ਖਾਖਾਂ ਤਕ ਵਗਣ ਲਈ ਅੱਖਾਂ ਦੇ ਟੋਇਆਂ ਵਿਚੋਂ ਪਾਣੀ ਲੱਭਣਾ ਮੁਹਾਲ ਹੁੰਦਾ ਗਿਆ ।
ਮੁੱਲਾਂ ਦੀ ਦੌੜ ਮਸੀਤ ਤੱਕ .........। ਹਾਰੀ ਥੱਕੀ ਲੰਬੜਨੀ ਨੇ ਇਕ ਵਾਰ ਫਿਰ ਹਿੰਮਤ ਕਰ ਕੇ , ਬੁੱਢੇ ਬਲਦਾਂ ਨੂੰ ਥਾਪੀ ਦੇ ਕੇ , ਤਾਰੇ ਹੱਥ ਪਰੈਣੀ ਫੜਾ ਖੇਤਾਂ ਨੂੰ ਤੋਰ ਦਿੱਤਾ । ਕੁੜੀਆਂ ਹੱਥ ਛਾਹ ਵੇਲਾ ਭੇਜ ,ਆਪ ਪਿਛੇ ਪਿਛੇ ਡੰਗੋਰੀ ਟੇਕਦੀ ਸੁਹਾਗੇ ਖੇਤਾਂ ਤੇ ਬੰਨੇ ‘ਤੇ ਜਾ ਬੈਠੀ । ਪਰ ਉਸ ਤੋਂ ‘ਆਪਣੇ’ ਰੋਹੀ ਆਲੇ ਖੇਤੀਂ ਚਲਦੇ ਲਹਿਣੇਦਾਰ ਦੇ ਟਰੈਕਟਰ ਦੋ ਘੜੀਆਂ ਵੀ ਦੇੇਖੇ ਨਾ ਗਏ । ਉਸ ਨੇ ਹਉਕਾ ਭਰਿਆ ਤੇ ਡੱਕੋ-ਡੋਲੇ ਖਾਂਦੀ ਉੱਠ ਖੜੀ ਹੋਈ।
ਘਰ ਨੂੰ ਪਰਤਨ ਲੱਗੀ ਨੇ ਇੱਕ ਵਾਰ ਫਿਰ ਪਿਛਾਂਹ ਭੌਂ ਕੇ, ਉਸ ਨੇ ਦੇਖਿਆ ਕਿ ਉਹਦੀ ਜੁਆਨੀ ਵੇਲੇ ਅੰਗੜਾਈ ਲੈਂਦਿਆ ਦੂਰ ਦਿੱਸਦਾ ਮੁਰੱਬੇ ਦਾ ਦੂਜਾ ਸਿਰਾ , ਹੁਣ ਵੱਟ ‘ਤੇ ਖੜੋਤੇ ਉਹਦੇ ਬੁਢੇਪੇ ਦੇ ਤਾਂ ਐਨ ਪੈਰਾਂ ਤਕ ਸੁੰਗੜ ਗਿਆ ਸੀ , ਪਰ ਟੱਬਰ ਦੀ ਖ਼ਰਚਦਾਰੀ ਦਾ ਖੇਤਰਫ਼ਲ ਦੂਰ ਦਿਸਹੱਦੇ ਤਕ ਵਿਛਿਆ ਉਵੇਂ ਦਾ ਉਵੇਂ ਹੀ ਦਿਸ ਰਿਹਾ ਸੀ ।
 --------------------------------------------------------------------------------------------
ਨੇੜੇ ਐਸ .ਡੀ.ਐਮ ਕੋਰਟ,
ਜੀ.ਟੀ.ਰੋਡ ਦਸੂਹਾ ( ਹੁਸ਼ਿਆਰਪੁਰ)
ਪੰਜਾਬ, 094655-74866

Punjabi kahani-ਪੌਣਾ ਗਲਾਸ ਦੁੱਧ ਦਾ


ਪੌਣਾ ਗਲਾਸ ਦੁੱਧ ਦਾ
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਦੀਪਾ ਵੀ ਆਮ ਲੋਕਾਂ ਦੇ ਮੁੰਡਿਆਂ ਵਾਂਗ ਕਿਸੇ ਏਜੰਟ ਰਾਹੀਂ ਜਰਮਨ ਆ ਗਿਆ ਸੀ। ਇੱਥੇ ਆਕੇ ਉਸਨੂੰ ਪਤਾ ਲੱਗਾ ਕਿ ਬਾਹਰ ਕਿਸ ਬਲਾ ਦਾ ਨਾਂ ਹੈ। ਉੱਥੇ ਤਾਂ ਬਾਹਰੋਂ ਗਏ ਹਰ ਕਿਸੇ ਦੇ ਸੋਹਣੇ ਕੱਪੜੇ ਲੀੜੇ ਤੇ ਕਾਰਾਂ ਕੋਠੀਆਂ ਪਿੱਛੇ ਜੋ ਕੌੜਾ ਸੱਚ ਹੈ ਉਸ ਬਾਰੇ ਦੀਪੇ ਨੂੰ ਵੀ ਬਾਹਰ ਆ ਕੇ ਹੀ ਪਤਾ ਲੱਗਾ ਸੀ। ਪਰ ਫਿਰ ਵੀ ਦੀਪਾ ਮਿਹਨਤੀ ਸੀ ਅਤੇ ਉੰਝ ਵੀ ਆਪਣੇ ਘਰ ਦੀ ਹਾਲਤ ਤੋਂ ਕਿਸੇ ਤਰਾਂ ਅਨਜਾਣ ਨਹੀਂ ਸੀ। ਇਸ ਕਰਕੇ ਦੀਪੇ ਨੇ ਜੋ ਵੀ ਕੰਮ ਮਿਲਿਆ ਉਸਨੂੰ ਕਰਨ ਵਿੱਚ ਕਦੇ ਵੀ ਆਪਣੀ ਹੇਠੀ ਨਾ ਸਮਝੀ ਤੇ ਸਿਰ ਚੜੇ ਕਰਜ਼ੇ ਨੂੰ ਲਾਹ ਕੇ ਹੀ ਸਾਹ ਲਿਆ । ਕਰਜ਼ਾ ਲੱਥ ਜਾਣ ਤੇ ਵੀ ਦੀਪਾ ਆਪਣੇ ਆਪ ਨੂੰ ਸੁਰਖੁਰੂ ਨਹੀਂ ਸੀ ਸਮਝਦਾ। ਉਹ ਆਪਣੀ ਬੇਬੇ ਬਾਪੂ, ਵੱਡੇ ਭਾਈ ਤੇ ਭਰਜਾਈ ਦਾ ਵੀ ਪੂਰਾ ਖਿਆਲ ਰੱਖਦਾ ਸੀ ਤੇ ਗਾਹੇ ਬਗਾਹੇ ਉਹ ਪੈਸਿਆਂ ਤੋਂ ਬਿਨਾ  ਆਪਣੇ ਘਰ ਕੁਝ ਨਾ ਕੁਝ ਭੇਜਦਾ ਹੀ ਰਹਿੰਦਾ ਸੀ। ਕਦੇ ਭਰਾ ਲਈ ਕੋਈ ਕੱਪੜਾ, ਕਦੇ ਭਰਜਾਈ ਲਈ ਕੁਝ ਨਾ ਕੁਝ ਤੇ ਆਪਣੀ ਭਤੀਜੀ ਲਈ ਉਹ ਹਰ ਵਾਰ ਕੋਈ ਖਿਡੌਣਾ ਜਾਂ ਨਿੱਕੇ ਨਿੱਕੇ ਸੂਟ ਭੇਜਿਆ ਕਰਦਾ ਸੀ। ਉਸਨੇ ਆਪਣੇ ਬਾਪੂ ਲਈ ਬੜੇ ਸ਼ੌਕ ਨਾਲ ਘੜੀ ਭੇਜੀ ਸੀ ਭਾਂਵੇ ਕਿ ਬਾਪੂ ਨੂੰ ਟਾਈਮ ਵੀ ਨਹੀਂ ਸੀ ਦੇਖਣਾ ਆAੁਂਦਾ। ਦੀਪੇ ਦਾ ਇਹ ਪੱਕਾ ਨੇਮ ਸੀ ਕਿ ਉਹ ਆਏ ਮਹੀਨੇ ਦੋ ਮਹੀਨੇ ਬਾਅਦ ਲੱਖ ਰੁਪਈਆ ਭੇਜ ਦਿਆ ਕਰਦਾ ਸੀ । ਉਸਨੇ ਆਪਣੇ ਭਰਾ ਨੂੰ ਵਾਹੀ ਕਰਨ ਲਈ ਨਵਾਂ ਟਰੈਕਟਰ ਲੈ ਕੇ ਦਿੱਤਾ, ਸਹੁਰੇ ਜਾਣ ਲਈ ਮੋਟਰ ਸਾਈਕਲ ਤੇ ਘਰ ਨੂੰ ਵੀ ਇੱਕ ਨਵਾਂ ਰੂਪ ਦਿੱਤਾ। ਹੁਣ ਦੀਪੇ ਦਾ ਪਿਉ ਮਿੱਟੀ ਨਾਲ ਮਿੱਟੀ ਨਹੀਂ ਸੀ ਹੁੰਦਾ ਸਗੋਂ ਨਿੱਤ ਪਿੰਡ ਦੇ ਥੜੇ ਤੇ ਬਹਿ ਕੇ ਆਪਣੇ ਦੀਪੇ ਦੀਆਂ ਸਿਫ਼ਤਾਂ ਦੇ ਪੁਲ਼ ਬੰਨਿਆ ਕਰਦਾ ਸੀ। ਮਾਂ ਵੀ ਦੀਪੇ ਦੀਆਂ ਬੜੀਆਂ ਸਿਫਤਾਂ ਕਰਿਆ ਕਰਦੀ ਸੀ । ਉਹ ਤਾਂ  ਆਪਣੀ ਗਲੀ ਦੀ ਹਰ ਔਰਤ ਨੂੰ ਦੀਪੇ ਦੇ ਭੇਜੇ ਹੋਏ ਸਮਾਨ ਨੂੰ ਵਾਰ ਵਾਰ ਦਿਖਾਇਆ ਕਰਦੀ ਸੀ। ਦੀਪੇ ਦੀਆਂ ਭੈਣਾਂ ਵੀ ਆਪਣੇ ਸਹੁਰੀਂ ਬਾਹਰ ਗਏ ਭਰਾ ਦੇ ਸਿਰ ਤੇ ਕਈ ਵਾਰ ਲੋੜ ਤੋਂ ਜਿਆਦਾ ਮਾਣ ਦਿਖਾ ਜਾਂਦੀਆਂ ਸਨ । ਦੂਜੇ ਪਾਸੇ ਵਿਚਾਰਾ ਦੀਪਾ ਨਾ ਦਿਨ ਦੇਖਦਾ ਨਾ ਰਾਤ, ਬੱਸ ਕੰਮ ਹੀ ਦੇਖਦਾ ਸੀ। ਉਸਨੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੇਰੀ ਉਮਰ ਤੀਹ ਤੋਂ ਟੱਪ ਗਈ ਹੈ ਤੇ ਮੈਂ ਹੁਣ ਵਿਆਹ ਵੀ ਕਰਵਾਉਣਾ ਹੈ।
          ਸਮਾਂ ਬੀਤਦਾ ਗਿਆ ਤੇ ਦੀਪੇ ਨੂੰ ਬਾਹਰ ਆਏ ਤਕਰੀਬਨ ਸਾਢੇ ਸੱਤ ਸਾਲ ਹੋ ਗਏ ਸਨ । ਜਰਮਨ ਵਿੱਚ ਪੱਕੇ ਹੋਣ ਦਾ ਕੋਈ ਸਾਧਨ ਨਜ਼ਰ ਨਹੀਂ ਸੀ ਆ ਰਿਹਾ। ਇੱਕੋ ਇੱਕ ਰਸਤਾ ਵਿਆਹ ਦਾ ਸੀ ਪਰ ਹੁਣ ਜਰਮਨ ਦੀਆਂ ਕੁੜੀਆਂ ਪੰਜਾਬੀ ਮੁੰਡਿਆਂ ਨਾਲ ਵਿਆਹ ਕਰਵਾਉਣ ਤੋਂ ਕੰਨੀ ਕਤਰਾ ਰਹੀਆਂ ਸਨ । ਜਿਸਦਾ ਮੁੱਖ ਕਾਰਨ ਇਹ ਹੈ ਕਿ ਪੰਜਾਬੀ ਮੁੰਡੇ ਜਰਮਨ ਵਿੱਚ ਪੱਕੇ ਹੋਣ ਲਈ ਕੁੜੀ ਨਾਲ ਵਿਆਹ ਕਰਵਾ ਲੈਂਦੇ ਸਨ । ਕੁੜੀ ਤਾਂ ਸਾਰੀ ਉਮਰ ਲਈ ਨਾਲ ਰਹਿਣਾ ਚਾਹੁੰਦੀ ਸੀ ਪਰ ਸਾਡੇ ਬਹੁਤੇ ਪੰਜਾਬੀ ਵੀਰ ਪੇਪਰਾਂ ਤੱਕ ਹੀ ਸੀਮਤ ਹੁੰਦੇ ਸਨ ਤੇ ਪੱਕੇ ਹੋਣ ਤੋਂ ਬਾਅਦ ਜਰਮਨ ਕੁੜੀ ਤੋਂ ਪਿੱਛਾ ਛਡਾਉਣ ਲਈ ਕਈ ਪ੍ਰਕਾਰ ਦੇ ਸਿੱਧੇ ਅਸਿੱਧੇ ਤਰੀਕੇ ਵਰਤਣੋਂ ਵੀ ਗੁਰੇਜ਼ ਨਾ ਕਰਦੇ। ਇਸ ਤਰਾਂ ਜਰਮਨ  ਕੁੜੀਆਂ ਅੱਕ ਕੇ ਛੱਡ ਜਾਂਦੀਆਂ ਤੇ ਇਹ ਪੰਜਾਬ ਜਾ ਕੇ ਹੋਰ ਵਿਆਹ ਕਰਕੇ ਨਵੀਂ ਦੁਲਹਨ ਪੰਜਾਬ ਤੋਂ ਲੈ ਆਉਂਦੇ । ਇਸ ਤਰਾਂ ਇੱਕ ਤਾਂ ਘਰ ਦੇ ਖੁਸ਼ ਹੋ ਜਾਂਦੇ ਕਿ ਮੁੰਡੇ ਨੇ ਪੰਜਾਬਣ ਕੁੜੀ ਨਾਲ ਵਿਆਹ ਕਰਵਾਇਆ ਤੇ ਦੂਜੇ ਇਹ ਜਰਮਨ ਦੇ ਨਾਗਰਿਕ ਬਣ ਕੇ ਜਿੰæਦਗੀ ਨੂੰ ਵਧੀਆ ਤਰੀਕੇ ਨਾਲ ਜਿਊਣ ਦੇ ਕਾਬਲ ਹੋ ਜਾਂਦੇ। ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬੱਚ ਜਾਂਦੀ। ਰਹੀ ਗੱਲ ਜਰਮਨ ਕੁੜੀ ਦੀ ਉਸਦੀ ਵਿਚਾਰੀ ਦੀ ਕਿਸਮਤ ਨੂੰ ਪਿੱਛੋਂ ਕੌਣ ਦੇਖਦਾ ਸੀ। ਨਾਲੇ ਸਾਡੀ ਤਾਂ ਘਰੋਂ ਤੁਰਦਿਆਂ ਦੀ ਸੋਚ ਹੀ ਇਹੀ ਹੁੰਦੀ ਆ ਕਿ ਬਾਹਰ ਜਾ ਕੇ ਪੱਕੇ ਹੋਣਾ ਹੀਲਾ ਭਾਂਵੇਂ ਕੋਈ ਵੀ ਹੋਵੇ। ਪਰ ਦੀਪੇ ਨੇ ਅਜਿਹਾ ਵੀ ਕੁਝ ਨਾ ਕੀਤਾ ਉਹ ਤਾਂ ਬੱਸ ਘਰ ਦੇ ਬਾਰੇ ਹੀ ਸੋਚਦਾ ਸੀ, ਆਪਣੇ ਲਈ ਸੋਚਣ ਦਾ ਉਸ ਕੋਲ ਸਮਾਂ ਨਹੀਂ ਸੀ।
               ਕੁਝ ਸਮੇਂ ਬਾਅਦ ਇਟਲੀ ਦੀ ਸਰਕਾਰ ਨੇ ਇਟਲੀ ਵਿੱਚ ਇੰਮੀਗ੍ਰੇਸ਼ਨ ਖੋਲਣ ਦਾ ਐਲਾਨ ਕਰ ਦਿੱਤਾ ਕਿ ਜਿੰਨੇ ਵੀ ਲੋਕ ਇਟਲੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਉਨਾਂ ਨੁੰ ਰੈਗੂਲਰ ਕੀਤਾ ਜਾਵੇਗਾ। ਇਸ ਮੌਕੇ ਦਾ ਫਾਇਦਾ ਉਠਾਉਣ ਲਈ ਇਟਲੀ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਦੇ ਨਾਲ ਕੁਝ ਹੋਰ ਯੂਰਪੀਨ ਦੇਸ਼ਾਂ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਨੇ ਵੀ ਇਟਲੀ ਵਿੱਚ ਆ ਕੇ ਪੱਕੇ ਹੋਣ ਦਾ ਮਨ ਬਣਾਇਆ ਤੇ ਲੋਕ ਇਟਲੀ ਵਿੱਚ ਏਜੰਟਾਂ ਦੇ ਕੋਲ ਆਉਂਦੇ ਤੇ ਹਜਾਰਾਂ ਦੇ ਹਿਸਾਬ ਨਾਲ ਯੂਰੋ ਦੇ ਕੇ ਕਿਸੇ ਨਾ ਕਿਸੇ ਤਰੀਕੇ ਇਟਲੀ ਦੇ ਪੇਪਰ ਹਾਸਲ ਕਰਦੇ। ਕੁਝ ਤਾਂ ਇਸ ਮੌਕੇ ਦਾ ਫਾਇਦਾ ਉਠਾਉਣ ਵਿੱਚ ਸਫਲ ਹੋ ਗਏ, ਕੁਝ ਵਿਚਾਰੇ ਬਾਰਡਰਾਂ ਤੇ ਫੜੇ ਵੀ ਗਏ ਤੇ ਕੁਝ ਨਾਲ ਸਾਡੇ ਹੀ ਦੇਸੀ ਭਰਾਵਾਂ ਨੇ ਠੱਗੀ ਵੀ ਮਾਰ ਲਈ ਤੇ ਵਿਚਾਰਿਆਂ ਨੂੰ ਪੇਪਰ ਵੀ ਨਾ ਦਿਵਾਏ। ਦੀਪਾ ਇਨਾਂ ਵਿੱਚੋਂ ਇੱਕ ਸੀ ਜੋ ਕਿ ਜਰਮਨ ਤੋਂ ਇਟਲੀ ਪੱਕਾ ਹੋਣ ਲਈ ਆਇਆ ਸੀ। ਉਸਨੇ ਜਰਮਨ ਤੋਂ ਤੁਰਦੇ ਸਮੇਂ ਆਪਣੀ ਜੇਬ ਵਿੱਚ ਅੱਠ ਹਜਾਰ ਯੂਰੋ ਪਾਇਆ ਸੀ। ਕੁਝ ਪੈਸੇ ਉਹ ਆਪਣੇ ਕਿਸੇ ਭਰੋਸੇ ਵਾਲੇ ਯਾਰ ਬੇਲੀ ਕੋਲ ਰੱਖ ਕੇ ਵੀ ਆਇਆ ਸੀ ਤਾਂ ਕਿ ਲੋੜ ਪੈਣ ਤੇ ਮੰਗਵਾਏ ਜਾ ਸਕਣ। ਉਹ ਆਪਣੇ ਘਰ ਦਿਆਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਜਾਂ ਪ੍ਰੇਸ਼ਾਨੀ ਨਹੀਂ ਸੀ ਦੇਣੀ ਚਾਹੁੰਦਾ।
          ਇਟਲੀ ਆ ਕੇ ਦੀਪੇ ਨੂੰ ਕਈ ਚੰਗੇ ਮਾੜੇ ਤਜਰਬੇ ਹੋਏ। ਉਸ ਨਾਲ ਪੈਸਿਆਂ ਦੀ ਵੀ ਠੱਗੀ ਹੋਈ, ਜਿਸ ਦੂਰ ਦੇ ਰਿਸ਼ਤੇਦਾਰ ਕੋਲ ਉਹ ਆਇਆ ਸੀ ਉਸਨੇ ਵੀ ਦੀਪੇ ਦੀ ਕਿਸੇ ਏਜੰਟ ਨਾਲ ਗੱਲ ਕਰਵਾਉਣ ਲਈ ਵਿੱਚੋਂ ਹਿੱਸਾ ਖਾਧਾ ਸੀ। ਪਰ ਦੀਪੇ ਨੇ ਕੁਝ ਵੀ ਜ਼ਾਹਰ ਨਾ ਕੀਤਾ ਸਗੋਂ ਅੰਦਰੇ ਅੰਦਰ ਇਹ ਕੁਝ ਲੁਕਾ ਲਿਆ ਸੀ। ਦੀਪਾ ਪੇਪਰ ਅਪਲਾਈ ਕਰਕੇ ਵਾਪਸ ਜਰਮਨ ਮੁੜ ਗਿਆ ਸੀ। ਫਿਰ ਉਹ ਕੁਝ ਮਹੀਨਿਆਂ ਬਾਅਦ ਉਦੋਂ ਵਾਪਸ ਆਇਆ ਸੀ ਜਦੋਂ ਉਸਨੂੰ ਪੇਪਰ ਮਿਲਣੇ ਸਨ।  ਜਿਸ ਦਿਨ ਦੀਪੇ ਨੂੰ ਪੇਪਰ ਮਿਲੇ ਉਸਨੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਕਰਕੇ ਖੁਸ਼ ਖਬਰੀ ਸੁਣਾਈ ਸੀ। ਤੇ ਉਸਨੇ ਕਿਹਾ ਸੀ ਮਾਂ ਮੈਂ ਪੱਕਾ ਹੋ ਗਿਆ ਤੂੰ ਗੁਰਦਵਾਰਾ ਸਾਹਿਬ ਜਾ ਕੇ ਪ੍ਰਸ਼ਾਦ ਕਰਾ ਕੇ ਆ। ਨਾਲ ਹੀ ਕਹਿ ਦਿੱਤਾ ਸੀ ਮਾਂ ਕੁਝ ਮਹੀਨੇ ਮੇਰੇ ਕੋਲੋਂ ਪੈਸੇ ਨਹੀਂ ਭੇਜ ਹੋਣੇ।
        ਪੁੱਤ ਚੰਗਾਂ ਪੱਕਾ ਹੋਇਆ ਤੂੰ ਤੇ ਕਹਿਨੈ ਪੈਸੇ ਨੀ ਭੇਜ ਹੋਣੇ, ਟ੍ਰੈਕਟਰ ਦੀ ਕਿਸ਼ਤ ਆਉਣ ਵਾਲੀ ਆ, ਉੱਪਰੋਂ ਲਵੇਰਾ ਵੀ ਲੈਣਾ ਹੁਣ ਕੋਈ ਤੇ ਕੁੜੀ ਦੇ ਬੱਚਾ ਹੋਣ ਵਾਲਾ। ਇਹਦੇ ਨਾਲੋਂ ਤਾਂ ਤੂੰ ਕੱਚਾ ਈ ਚੰਗਾ ਸੀ। ਨਾਲ ਹੀ ਮਾਂ ਨੇ ਟੈਲੀਫੋਨ ਕੱਟ ਦਿੱਤਾ। ਦੀਪਾ ਵਿਚਾਰਾ ਇਟਲੀ ਦੇ ਪੇਪਰ ਹੱਥ ਵਿੱਚ ਲੈ ਕੇ ਕਦੇ ਖੁਦ ਵੱਲ ਦੇਖ ਰਿਹਾ ਸੀ ਤੇ ਕਦੇ ਪੇਪਰਾਂ ਵੱਲ। ਉਸਦਾ ਜੀਅ ਉੱਚੀ ਉੱਚੀ ਰੋਣ ਨੂੰ ਕਰਦਾ ਸੀ ਪਰ ਉਸ ਕੋਲੋਂ ਰੋਇਆ ਨਾ ਗਿਆ ਤੇ ਉਹ ਬੜਾ ਨਿਰਾਸ਼ ਜਿਹਾ ਹੋ ਕੇ ਸੜਕ ਦੇ ਅਗਲੇ ਪਾਸੇ ਜਾਂਦੀ ਮਾਲ ਗੱਡੀ ਨੂੰ ਤੱਕਣ ਲੱਗਾ। ਉਸਦੀ ਸੋਚਾਂ ਦੇ ਘੋੜੇ ਬਿਨ ਲਗਾਮਾਂ ਹੋ ਕੇ ਦੋੜੇ ਜਾ ਰਹੇ ਸਨ। ਗੱਡੀ ਦੀ ਅਵਾਜ਼ ਉਸਨੂੰ ਇੰਝ ਲੱਗਦੀ ਸੀ ਜਿਵੇਂ ਕੋਈ ਬੜੀ ਜ਼ੋਰ ਜ਼ੋਰ ਨਾਲ ਉਸਦੇ ਸਿਰ ਵਿੱਚ ਵਦਾਣ ਮਾਰ ਰਿਹਾ ਹੋਵੇ।
        ਦੀਪੇ ਨੇ ਇਟਲੀ ਦੇ ਪੇਪਰ ਲੈ ਕੇ ਦੂਜੇ ਤੀਜੇ ਦਿਨ ਹੀ ਜਰਮਨ ਦੀ ਤਿਆਰੀ ਕਰ ਲਈ ਤੇ ਜਾਂਦੇ ਸਾਰ ਹੀ ਕਿਸੇ ਤੋਂ ਉਧਾਰ ਫੜæ ਕੇ ਆਪਣੇ ਘਰ ਨੂੰ ਪੈਸੇ ਪਾਏ ਤਾਂ ਦੀਪੇ ਦੇ ਭਰਾ ਨੇ ਮਾਂ ਦੇ ਕਹਿਣ ਤੇ ਫੋਨ ਕੀਤਾ ਕਿ ਜੇ ਕਰ ਤੰਗ ਸੀ ਤਾਂ ਰਹਿਣ ਦੇਣੇ ਸੀ ਅਸੀਂ ਆਪਣਾ ਸਾਰ ਲੈਣਾ ਸੀ ਤੂੰ ਆਪਣੀ ਜਿੰæਦਗੀ ਬਾਰੇ ਸੋਚ ਵੀਰਿਆ। ਭਰਾ ਦੇ ਬੋਲਾਂ ਵਿੱਚ ਵੀ ਤਲਖੀ ਸੀ। ਉਸਨੇ ਨੇ ਵੀ ਦੀਪੇ ਨੂੰ ਪੱਕੇ ਹੋਣ ਦੀ ਕੋਈ ਵਧਾਈ ਨਾ ਦਿੱਤੀ।
       ਤਾਂ ਦੀਪਾ ਕਹਿਣ ਲੱਗਾ ਨਹੀਂ ਨਹੀਂ ਮੈਂ ਵੀ ਤਾਂ ਤੁਹਾਡੇ ਲਈ ਬਾਹਰ ਆਇਆ ਹਾਂ। ਮਾਂ ਕਹਿੰਦੀ ਸੀ ਟ੍ਰੈਕਟਰ ਦੀ ਕਿਸ਼ਤ ਤਾਰਨ ਵਾਲੀ ਆ ਤੇ ਹੋਰ ਵੀ ਖਰਚੇ ਆ।
ਮਾਂ ਨੂੰ ਪਤਾ ਈ ਆ ਦੀਪਿਆ ਘਰ ਬਾਰੇ ਪਰ ਤੂੰ ਜੇ ਪੇਪਰ ਦੋ ਸਾਲ ਰੁੱਕ ਕੇ ਬਣਾ ਲੈਂਦਾ ਤਾਂ ਕਿਹੜੀ ਨੇਰੀ੍ਹ ਆ ਜਾਣੀ ਸੀ। ਅਜੇ ਤੇਰਾ ਤਾਂ ਵਿਆਜ ਵੀ ਨਹੀਂ ਮੁੜਿਆ ਤੇ ਤੂੰ ਆਪਣੇ ਖਰਚੇ ਕਰਕੇ ਸੁਣਾ ਰਿਹੈਂ। ਦੀਪੇ ਦਾ  ਭਰਾ ਦੀਪੇ ਨਾਲ ਪੱਕਾ ਹੋਣ ਤੇ ਅਸਲੋਂ ਹੀ ਨਰਾਜ਼ ਸੀ।
      ਦੀਪੇ ਨੂੰ ਕੋਈ ਵੀ ਗੱਲ ਨਾ ਸੁੱਝੀ ਤੇ ਉਸਨੇ ਮੱਧਮ ਜਿਹੀ ਫਤਹਿ ਬੁਲਾ ਕੇ ਫੋਨ ਕੱਟ ਦਿੱਤਾ। ਦੀਪਾ ਸੋਚਦਾ ਸੀ ਕਿ  ਮੇਰੇ ਘਰ ਦੇ ਬਹੁਤ ਖੁਸ਼ ਹੋਣਗੇ ਕਿ ਮੈਂ ਪੱਕਾ ਹੋ ਗਿਆ ਪਰ ਸਭ ਕੁਝ ਉਲਟ ਸੀ। ਜਿੱਥੇ ਦੀਪੇ ਦੇ ਸਾਰੇ ਯਾਰ ਬੇਲੀ ਉਸਨੂੰ ਵਧਾਂਈਆਂ ਦੇ ਰਹੇ ਸਨ ਉੱਥੇ ਦੀਪੇ ਦੇ ਘਰਦੇ ਉਸਨੂੰ ਕੋਸ ਰਹੇ ਸਨ । ਜਿਸਦਾ ਮੁੱਖ ਕਾਰਨ ਦੀਪੇ ਦੀ ਭਰਜਾਈ ਸੀ ਜੋ ਕਿ ਆਪਣੇ ਘਰ ਵਾਲੇ ਨੂੰ ਨਿੱਤ ਚੁੱਕਣਾ ਦਿੰਦੀ ਸੀ ਤੇ ਉਹ ਆਪਣੀ ਮਾਂ ਦੇ ਕੰਨ ਭਰ ਦਿਆ ਕਰਦਾ ਸੀ ।
         ਇਸੇ ਤਰਾਂ ਦੀਪੇ ਦੇ ਘਰ ਹੁਣ ਗੱਲਾਂ ਚੱਲਦੀਆਂ ਸਨ ਕਿ ਇਹ ਪੱਕਾ ਹੋ ਗਿਆ ਹੈ ਹੁਣ ਇੰਡੀਆ ਆਵੇਗਾ ਤੇ ਵਿਆਹ ਕਰਵਾਏਗਾ। ਸਾਨੂੰ ਕੀ ਫਾਇਦਾ ਹੋਇਆ ਇਹਨੂੰ ਬਾਹਰ ਭੇਜਣ ਦਾ, ਦੀਪੇ ਦੀ ਭਰਜਾਈ ਦੀਪੇ ਦੇ ਭਰਾ ਦੇ ਕੋਲ ਬਹਿੰਦਿਆਂ ਸਾਰ ਹੀ ਅਜਿਹੇ ਸ਼ਬਦ ਬੋਲਦੀ। ਭਰਾ ਹੋਰ ਵੀ ਖਿਝ ਜਾਦਾ ਤੇ ਦੀਪੇ ਪ੍ਰਤੀ ਅਵਾ ਤਬਾ ਬੋਲਣ ਲੱਗਦਾ। ਉਹ ਸਾਰਾ ਕਸੂਰਵਾਰ ਦੀਪੇ ਨੂੰ ਸਮਝਦਾ ਤੇ ਵਿੱਚੇ ਵਿੱਚ ਇਟਲੀ ਦੀ ਸਰਕਾਰ ਨੂੰ ਵੀ ਬੁਰਾ ਭਲਾ ਆਖ ਜਾਂਦਾ ਕਿ ਕੀ ਲੋੜ ਸੀ ਪੇਪਰ ਖੋਲਣ ਦੀ ਤੇ ਪੱਕੇ ਕਰਨ ਦੀ। ਬੜਾ ਸੋਹਣਾ ਆਏ ਮਹੀਨੇ ਦੋ ਮਹੀਨੇ ਬਾਅਦ ਲੱਖ ਰੁਪਇਆ ਆ ਜਾਂਦਾ ਸੀ ਹੁਣ ਕਿੱਥੋਂ ਆਉਣਗੇ ਪੈਸੇ।
         ਪਰ ਦੀਪੇ ਨੇ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਕੇ ਇੱਕ ਵਾਰ ਫਿਰ ਲੱਕ ਬੰਨ ਲਿਆ ਤੇ ਪਹਿਲਾਂ ਵਾਂਗ ਹੀ ਘਰ ਨੂੰ ਪੈਸੇ ਭੇਜਦਾ ਰਿਹਾ। ਘਰ ਦੇ ਵੀ ਹੁਣ ਦੀਪੇ ਨਾਲ ਨਰਾਜ਼ ਨਹੀਂ ਸਨ। ਪਰ ਹੁਣ ਘਰ ਦੇ ਦੀਪੇ ਨੂੰ ਇੰਡੀਆ ਆਉਣ ਬਾਰੇ ਕਦੇ ਨਾ ਆਖਦੇ, ਕਿਉਂਕਿ ਉਹ ਜਾਣਦੇ ਸਨ ਕਿ ਦੀਪਾ ਇੰਡੀਆ ਆਇਆ ਉਸ ਵਿਆਹ ਕਰਵਾ ਲੈਣਾ ਹੈ ਤੇ ਫਿਰ ਉਹ ਆਪਣੇ ਬਾਰੇ ਸੋਚਣ ਲੱਗ ਪਵੇਗਾ। ਇੱਧਰ ਦੀਪਾ ਆਪਣੀ ਉਮਰ ਬਾਰੇ ਸੋਚ ਕੇ ਹੁਣ ਵਿਆਹ ਬਾਰੇ ਵੀ ਸੋਚਦਾ ਸੀ। ਪਰ ਉਹ ਚਾਹੁੰਦਾ ਸੀ ਕਿ ਘਰ ਦੇ ਖੁਦ ਹੀ ਉਸਨੂੰ ਇੰਡੀਆ ਆਉਣ ਬਾਰੇ ਆਖਣ। ਜਦੋਂ ਘਰ ਦਿਆਂ ਨੇ ਕਦੇ ਵੀ ਦੀਪੇ ਨਾਲ ਇਸ ਬਾਰੇ ਗੱਲ ਨਾ ਕੀਤੀ ਤਾਂ ਦੀਪੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਹੁਣ ਇੰਡੀਆ ਆਉਣਾ ਚਾਹੁੰਦਾ ਹਾਂ।
    ਮਾਂ ਬੋਲੀ ਪੁੱਤਰ ਇੱਥੇ ਤਾਂ ਗਰਮੀ ਬੜੀ ਆ ਤੂੰ ਅਜੇ ਰੁਕ ਜਾ।
    ਪਰ ਮਾਂ ਮੈਨੂੰ ਬੜੇ ਸਾਲ ਹੋਗੇ ਘਰੋਂ ਆਏ ਨੂੰ ਮੇਰਾ ਦਿਲ ਕਰਦਾ ਕਿ ਮੈਂ ਤੁਹਾਨੂੰ ਮਿਲ ਕੇ ਜਾਵਾਂ ਨਾਲੇ ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦਾ।
   ਮਾਂ ਨੇ ਅੱਧੀ ਕੁ ਹਾਂ ਤੇ ਅੱਧੀ ਕੁ ਨਾਂਹ ਨਾਲ ਗੱਲੀਂ ਬਾਤੀ ਦੀਪੇ ਨੂੰ ਟਾਲਣਾ ਚਾਹਿਆ । ਪਰ ਦੀਪਾ ਹੁਣ ਇੰਡੀਆ ਜਾਣ ਦਾ ਮਨ ਬਣਾ ਬੈਠਾ ਸੀ।  ਉਸਨੇ ਬਿਨਾਂ ਘਰ ਦੱਸੇ ਹੀ ਘਰ ਦੇ ਹਰ ਜੀਅ ਲਈ ਕਈ ਤਰਾਂ ਦੇ ਤੋਹਫੇ ਖਰੀਦੇ ਅਤੇ ਇੰਡੀਆ ਦੀ ਟਿਕਟ ਲਈ ਤੇ ਚੜ ਗਿਆ ਜਹਾਜੇæ। ਦੀਪੇ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਟੈਕਸੀ ਕੀਤੀ ਤੇ ਸਿੱਧਾ ਘਰ ਜਾ ਪੁੱਜਾ। ਘਰ ਵਾਲੇ ਦੀਪੇ ਦੇ ਅਚਾਨਕ ਆਉਣ ਤੇ ਥੋਹੜੇ ਜਿਹੇ ਪ੍ਰੇਸ਼ਾਨ ਤਾਂ ਹੋਏ ਪਰ ਜਦੋਂ ਦੀਪੇ ਨੇ ਸਮਾਨ ਵਾਲਾ ਬੈਗ ਖੋਹਲਿਆ ਤਾਂ ਘਰਦਿਆਂ ਦਾ ਮੂੰਹ ਕੁਝ ਹੱਦ ਤੱਕ ਬੰਦ ਹੋ ਗਿਆ ਤੇ ਰਹਿੰਦੀ ਕਸਰ ਦੀਪੇ ਵਲੋਂ ਘਰ ਦਿੱਤੇ ਪੈਸਿਆਂ ਨੇ ਪੂਰੀ ਕਰ ਦਿੱਤੀ। ਦੀਪੇ ਦਾ ਭਰਾ ਦੀਪੇ ਨੂੰ ਹਰ ਰੋਜ਼ ਸ਼ਹਿਰ ਲੈ ਕੇ ਜਾਂਦਾ ਤੇ ਨਿੱਤ ਨਵਾਂ ਖਾਣਾ ਖਵਾ ਕੇ ਘਰ ਨੂੰ ਮੁੜਦਾ। ਉਹ ਦੀਪੇ  ਨੂੰ ਕਿਸੇ ਗੱਲੋਂ ਵੀ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਪਰ ਵਿਆਹ ਬਾਰੇ ਕਿਸੇ ਨੇ ਵੀ ਦੀਪੇ ਨਾਲ ਗੱਲ ਨਾ ਤੋਰੀ।
    ਦੀਪਾ ਗੱਲੀਂ ਬਾਤੀਂ ਮਾਂ ਨੂੰ ਕਹਿ ਛੱਡਦਾ ਮਾਂ ਤੇਰੀ ਨਿੱਕੀ ਨੂੰਹ ਨੂੰ ਮੈਂ ਤੇਰੇ ਕੋਲ ਨੀ ਛੱਡਣਾ।
    ਅੱਗੋਂ ਮਾਂ ਕੁਝ ਨਾ ਬੋਲਦੀ ਸਗੋਂ ਹੱਸ ਕੇ ਟਾਲ ਦਿੰਦੀ ਜਾਂ ਕਹਿ ਛੱਡਦੀ 'ਜੁਲਾਹੇ ਦੀਆਂ ਮਾਂ ਨਾਲ ਮਸ਼ਕਰੀਆਂ'
    ਦੀਪੇ ਦੀ ਭਰਜਾਈ ਵੀ ਦੀਪੇ ਨਾਲ ਕਦੇ ਪਹਿਲਾਂ ਵਾਂਗ ਮਜ਼ਾਕ ਨਾ ਕਰਦੀ, ਹੁਣ ਉਸਨੇ ਕਦੇ ਨਹੀਂ ਸੀ ਕਿਹਾ ਦਿਉਰਾ ਵਿਚੋਲੀ ਤੇਰੀ ਮੈਂ ਹੀ ਬਣਨਾ ਜੇ ਪਾਣੀ ਭਰੇਂਗਾ ਤਾਂਹੀ ਮਸਲਾ ਹੱਲ ਹੋਊ।
     ਅਖੀਰ ਦੀਪੇ ਨੇ ਆਪਣੇ ਮਾਮੇ ਨਾਲ ਗੱਲ ਕੀਤੀ ਜਿਸਨੇ ਆਪਣੇ ਕਿਸੇ ਵਾਕਫ਼ ਨਾਲ ਗੱਲ ਕਰਕੇ ਤੇ ਘਰਦਿਆਂ ਤੇ ਜੋæਰ ਪਾ ਕੇ ਦੀਪੇ ਦਾ ਵਿਆਹ ਕਰਵਾ ਦਿੱਤਾ। ਦੀਪਾ ਬੜਾ ਖੁਸ਼ ਸੀ। ਉਸਨੇ ਆਪਣੇ ਵਿਆਹ ਦਾ ਸਾਰਾ ਖਰਚਾ ਆਪ ਹੀ ਕੀਤਾ। ਘਰਦਿਆਂ ਦੇ ਸਾਰੇ ਚਾਅ ਪੂਰੇ ਕੀਤੇ। ਦੀਪੇ ਦੇ ਘਰਦੇ ਉਸ ਨਾਲ ਵਿਆਹ ਵਿੱਚ ਤਾਂ ਖੁਸ਼ ਦਿਖਾਈ ਦਿੰਦੇ ਸਨ ਪਰ ਅੰਦਰੋਂ ਉਹ ਕੁਝ ਔਖੇ ਹੀ ਸਨ। ਉਨਾਂ ਨੇ ਰਲ਼ ਕੇ ਸਲਾਹ ਕਰ ਲਈ ਸੀ ਕਿ ਦੀਪੇ ਨੂੰ ਖੁਸ਼ ਰੱਖਿਆ ਜਾਵੇ ਅਤੇ ਇਸਦੇ ਚਲੇ ਜਾਣ ਬਾਅਦ ਇਸਦੀ ਘਰਵਾਲੀ ਨੂੰ ਤੰਗ ਕਰ ਕੇ ਪੇਕੀਂ ਤੋਰ ਦਿਆਂਗੇ। ਆਪੇ ਕੁਝ ਚਿਰ ਬਾਅਦ ਤਲਾਕ ਹੋਜੂ। ਦੀਪਾ ਵੀ ਆਪੇ ਟਿਕਾਣੇ ਆਜੂ ਨਾਲੇ ਇਹਦਾ ਵਿਆਹ ਦਾ ਚਾਅ ਵੀ ਮੱਠਾ ਪੈ ਜਾਵੇਗਾ।
     ਦੀਪਾ ਵਿਆਹ ਤੋਂ ਦੋ ਮਹੀਨੇ ਬਾਅਦ ਵਾਪਸ ਆ ਗਿਆ ਤੇ ਪਿਛੋਂ ਘਰਦਿਆਂ ਨੇ ਦੀਪੇ ਦੀ ਘਰਵਾਲੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਵਿਚਾਰੀ ਮਹੀਨਾ ਕੁ ਤਾਂ ਚੁੱਪ ਰਹੀ, ਪਿੱਛੋਂ ਉਸਨੇ ਸਾਰਾ ਕੁਝ ਪਹਿਲਾਂ ਦੀਪੇ ਨੂੰ ਦੱਸਿਆ ਤੇ ਦੀਪੇ ਨੇ ਘਰ ਦਿਆਂ ਨਾਲ ਗੱਲ ਕਰਨੀ ਚਾਹੀ। ਪਰ  ਕਿਸੇ ਨੇ ਦੀਪੇ ਦੀ ਇੱਕ ਨਾ ਸੁਣੀ। ਉਲਟਾ ਇਹੀ ਆਖਣ ਆਹੋ ਹੁਣ ਤਾਂ ਜੋ ਰੰਨ ਕਹੂ ਉਹੀ ਸੱਚ ਹੈਗਾ, ਅਸੀਂ ਸਾਰਾ ਟੱਬਰ ਹੁਣ ਬੁਰਾ ਹੋ ਗਿਆ।
      ਪਰ ਦੀਪਾ ਗੱਲ ਨੂੰ ਠੰਡੀ ਕਰਨ ਲਈ ਟੱਬਰ ਦੇ ਇਕੱਲੇ ਇਕੱਲੇ ਜੀਅ ਦੇ ਦੇ ਤਰਲੇ ਕਰਦਾ। ਉਸਨੇ ਆਪਣੀਆਂ ਭੈਣਾਂ ਨਾਲ ਵੀ ਗੱਲ ਕੀਤੀ। ਪਰ ਉਹ ਦੀਪੇ ਦੀ ਮਾਂ ਤੇ ਭਰਜਾਈ ਦੀ ਬੋਲੀ ਬੋਲਦੀਆਂ ਸਨ । ਅਖੀਰ ਦੀਪੇ ਦੀ ਘਰ ਵਾਲੀ ਆਪਣੇ ਪੇਕੇ ਘਰ ਚਲੀ ਗਈ। ਦੀਪਾ ਹੁਣ ਵੀ ਬੜਾ ਉਦਾਸ ਸੀ ਉੱਧਰ ਕਿਸਮਤ ਦਾ ਗੇੜ ਜਰਮਨ ਵਾਲਿਆਂ ਸਖਤੀ ਕਰਤੀ ਤੇ ਦੀਪੇ ਨੂੰ ਕੰਮ ਛੱਡਣਾ ਪਿਆ ਤੇ ਦੀਪਾ ਜਰਮਨ ਤੋਂ ਇਟਲੀ ਆ ਗਿਆ। ਕਿਉਂਕਿ ਉਸਦੇ ਪੇਪਰ ਇਟਲੀ ਦੇ ਸਨ। ਪਰ ਇਟਲੀ ਕੰਮਾਂ ਦਾ ਬਹੁਤਾ ਮਾੜਾ ਹਾਲ ਸੀ ਪੇਪਰਾਂ ਵਾਲੇ ਲੋਕ ਵੀ ਵਿਹਲੇ ਸਨ । ਜਿਸ ਕਰਕੇ ਦੀਪੇ ਕੋਲੋਂ ਘਰ ਨੂੰ ਵੀ ਕੁਝ ਨਾ ਭੇਜ ਹੋਇਆ। ਜਿਸ ਕਰਕੇ ਦੀਪੇ ਦੇ ਘਰ ਉਸ ਨਾਲ ਹੋਰ ਵੀ ਨਰਾਜ਼ ਸਨ ਕਿ ਵਿਆਹ ਤੇ ਖਰਚਾ ਕਰ ਗਿਆ ਪਿੱਛੋਂ ਸਾਰ ਨਹੀਂ ਲਈ। ਪਰ ਦੀਪਾ ਤਾਂ ਹਾਲਾਤ ਦਾ ਮਾਰਿਆ ਸੀ। ਇੱਕ ਇਟਲੀ ਦੇ ਪੇਪਰ ਰੀਨੀਊ ਕਰਵਾਉਣ ਲਈ ਪੈਸੇ ਦੇਣੇ ਪੈਣੇ ਸਨ ਦੂਜਾ ਕੋਲ ਕੰਮ ਕੋਈ ਨਹੀਂ ਸੀ। ਸੋ ਦੀਪੇ ਨੇ ਸੋਚਿਆ ਚਲੋ ਪੇਪਰ ਰੀਨੀਊ ਕਰਵਾ ਕੇ ਇੰਡੀਆ ਨੂੰ ਚੱਲਦੇ ਹਾਂ।
        ਜਦੋਂ ਦੀਪਾ ਘਰ ਗਿਆ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਚੱਲ ਆਪਾਂ ਕਮਲਪ੍ਰੀਤ ਨੂੰ ਲੈ ਆਈਏ। ਅੱਗੋਂ ਮਾਂ ਬੋਲੀ ਮੈਂ ਕਿਹੜਾ ਛੱਡ ਕੇ ਆਈ ਸੀ ਜਿਹੜਾ ਲੈਣ ਜਾਵਾਂ।
      ਦੀਪੇ ਨੇ ਫਿਰ ਤਰਲਾ ਕੀਤਾ ਮਾਂ ਤੂੰ ਨਾਲ ਚੱਲ ਆਪੇ ਗਲਤੀ ਮੰਨ ਲੂ ਗੀ, ਮੈਂ ਉਸਨੂੰ ਸਮਝਾਵਾਂਗਾ।
ਪਰ ਮਾਂ ਨੇ ਨੰਨਾ ਨਾ ਧਰਿਆ ਤਾਂ ਦੀਪੇ ਨੇ ਭਰਾ ਭਰਜਾਈ ਦੇ ਵੀ ਤਰਲੇ ਕੀਤੇ ਪਰ ਕਿਸੇ ਨੇ ਉਸਦੀ ਨਾ ਸੁਣੀ। ਉਹ ਜਾਣਦਾ ਸੀ ਕਿ ਬਾਪੂ ਨੂੰ ਤਾਂ ਘਰ ਵਿੱਚ ਮੇਰੇ ਤੋਂ ਸਿਵਾ ਕੋਈ ਕੁਝ ਨੀ ਸਮਝਦਾ। ਪਰ ਉਸਨੇ ਬਾਪੂ ਨਾਲ ਜਦੋਂ ਗੱਲ ਕੀਤੀ ਤਾਂ ਬਾਪੂ ਕਹਿਣ ਲੱਗਾ ਦੀਪੇ ਪੁੱਤ ਤੇਰੇ ਨਾਲ ਕਿਸੇ ਨੀ ਜਾਣਾ। ਆਪਣੇ ਮਾਮੇ ਨੂੰ ਨਾਲ ਲੈ ਜਾ ਤੇ ਕੁੜੀ ਨੂੰ ਲੈ ਆ। ਤੇਰਾ ਘਰ ਵਸਿਆ ਦੇਖ ਕੇ ਕੋਈ ਖੁਸ਼ ਨਹੀਂ । ਹੋਰ ਮੈਨੂੰ ਕੁਝ ਨਾ ਆਖੀਂ ਮੈਂ ਵੀ ਰੋਟੀ ਖਾਣੀ ਆ, ਤੂੰ ਰਹੇਂਗਾ ਕੁਝ ਦਿਨ ਤੇ ਤੁਰ ਜਾਵੇਂਗਾ। ਦੀਪੇ ਦੇ ਬਾਪੂ ਨੇ ਦੀਪੇ ਨੂੰ ਸਮਝਾ ਵੀ ਦਿੱਤਾ ਤੇ ਆਪਣੀ ਬੇਬਸੀ ਵੀ ਜ਼ਾਹਰ ਕਰ ਦਿੱਤੀ ਕਿ ਘਰ ਵਿੱਚ ਉਸਦੀ ਬਹੁਤੀ ਪੁੱਛ ਗਿੱਛ ਨੀ ਹੈ । ਦੀਪੇ ਨੇ ਆਪਣੇ ਬਾਪੂ ਦੀ ਸਲਾਹ ਤੇ ਮਾਮੇ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਲੈ ਆਇਆ।
        ਦੀਪੇ ਨੇ ਆਪਣੀ ਘਰਵਾਲੀ ਨੂੰ ਕਿਹਾ ਮਾਂ ਨੂੰ ਮੱਥਾ ਟੇਕ, ਜਦੋਂ ਉਹ ਮਾਂ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਮਾਂ ਨੇ ਬੜੇ ਰੁੱਖੇ ਜਿਹੇ ਵਿਹਾਰ ਨਾਲ ਕਿਹਾ ਠੀਕ ਆ ਠੀਕ ਆ।  ਟੱਬਰ ਦੇ ਬਾਕੀ ਜੀਆਂ ਨੇ ਵੀ ਐਸਾ ਹੀ ਸਲੂਕ ਕੀਤਾ । ਸਿਰਫ਼ ਦੀਪੇ ਦੇ ਬਾਪੂ ਨੇ ਹੀ ਦਿਲ ਤੋਂ ਅਸੀਸ ਦਿੰਦੇ ਹੋਏ ਆਪਣੀ ਨੂੰਹ ਦੇ ਸਿਰ ਤੇ ਹੱਥ ਧਰਿਆ। ਦੀਪਾ ਇਸ  ਸਾਰੇ ਕੁਝ ਨੂੰ ਦੇਖ ਕੇ ਬੜਾ ਦੁਖੀ ਜਿਹਾ ਹੋ ਰਿਹਾ ਸੀ ਪਰ ਪਤਾ ਨਹੀਂ ਕਿਨਾਂ ਕਾਰਨਾਂ ਕਰਕੇ ਉਹ ਚੁੱਪ ਵੱਟੀ ਬੈਠਾ ਸੀ।
         ਦੀਪੇ ਨੇ ਆਪਣੀ ਘਰ ਵਾਲੀ ਨੂੰ ਕਿਹਾ ਚੱਲ ਪਿੰਕੀ ਰੋਟੀ ਬਣਾ ਤਾਂ ਦੀਪੇ ਦੀ ਭਰਜਾਈ ਨੇ ਉਸਨੂੰ ਰਸੋਈ ਵਿੱਚੋਂ ਵਾਪਸ ਮੋੜ ਦਿੱਤਾ ਤੇ ਕਿਹਾ ਅਸੀਂ ਆਪਣੇ ਜੋਗੇ ਹੈਗੇ ਆਂ ਅਜੇ। ਵਿਚਾਰੀ ਨਿੰਮੋਝੂਣੀ ਜਿਹੀ ਹੋ ਕੇ ਮੁੜ ਆਈ ਤਾਂ ਦੀਪਾ ਵੀ ਅਵਾਕ ਜਿਹਾ ਹੋ ਕੇ ਦੇਖਦਾ ਰਹਿ ਗਿਆ। ਉਦੋਂ ਤਾਂ ਅਖੀਰ ਹੀ ਹੋ ਗਿਆ ਜਦੋਂ ਦੀਪੇ ਦੀ ਭਰਜਾਈ ਨੇ ਰੋਟੀ ਬਣਾ ਕੇ ਥਾਲੀ ਵਿੱਚ ਪ੍ਰੋਸ ਕੇ ਸਿਰਫ਼ ਆਪਣੇ ਘਰਵਾਲੇ ਨੂੰ ਫੜਾਈ ਤੇ ਨੇੜੇ ਬੈਠੇ ਦੀਪੇ ਦੀ ਬਾਤ ਵੀ ਨਾ ਪੁੱਛੀ। ਬਾਕੀ ਸਾਰਾ ਟੱਬਰ ਰੋਟੀ ਖਾ ਰਿਹਾ ਸੀ ਤੇ ਘਰ ਦਾ ਸੱਭ ਤੋਂ ਵੱਧ ਸੋਚਣ ਵਾਲਾ ਦੀਪਾ ਤੇ ਉਸਦੀ ਘਰਵਾਲੀ  ਬੈਠੇ ਦੇਖ ਰਹੇ ਸਨ। ਦੀਪੇ ਦੀ ਮਾਂ ਨੇ ਵੀ ਇੱਕ ਵਾਰ ਵੀ ਦੀਪੇ ਜਾਂ ਉਸਦੀ ਘਰਵਾਲੀ ਨੂੰ ਰੋਟੀ ਖਾਣ ਦਾ ਨਹੀਂ ਸੀ ਕਿਹਾ। ਸਗੋਂ ਉਹ ਦੀਪੇ ਹੋਰਾਂ ਨੂੰ ਸੁਣਾ ਕੇ ਵੱਡੀ ਨੂੰਹ ਦੇ ਬਣਾਏ ਖਾਣੇ ਦੀਆਂ ਸਿਫ਼ਤਾਂ ਦੇ ਪੁੱਲ ਬੰਨ ਰਹੀ ਸੀ।
       ਦੀਪੇ ਨੇ ਆਪਣੀ ਘਰਵਾਲੀ ਨੂੰ ਕਿਹਾ ਚੱਲ ਉੱਠ ਤੂੰ ਆਪਣੇ ਤੇ ਮੇਰੇ ਲਈ ਰੋਟੀ ਬਣਾ। ਆਪਾਂ ਵੀ ਦੋਵੇਂ ਖਾ ਲੈਨੇ ਆ। ਉਸਨੇ ਰੋਟੀ ਬਣਾਈ ਦੋਵਾਂ ਨੇ ਬਹਿ ਕੇ ਖਾ ਲਈ ਪਰ ਕਿਸੇ ਨੂੰ ਚੰਗਾ ਮਾੜਾ ਕੁਝ ਨਾ ਬੋਲਿਆ।
       ਦੂਜੇ ਦਿਨ ਸਵੇਰ ਨੂੰ ਦੀਪੇ ਦੀ ਭਰਜਾਈ ਨੇ ਪੌਣਾ ਕੁ ਗਲਾਸ ਦੁੱਧ ਦਾ ਫੜਾਉਂਦੇ ਹੋਏ ਦੀਪੇ ਨੂੰ ਕਿਹਾ ਮਾਂਜੀ ਕਹਿੰਦੀ ਆ ਤੁਹਾਡੇ ਲਈ ਆਹੀ ਦੁੱਧ ਹੈ। ਜਿਸ ਨਾਲ ਤੁਸੀਂ ਸਾਰਾ ਦਿਨ ਗੁਜ਼ਾਰਾ ਕਰਨਾ ਹੈ।
       ਦੀਪੇ ਨੇ ਉਹ ਦੁੱਧ ਵੀ ਮੋੜ ਦਿੱਤਾ ਤੇ ਕਿਹਾ ਭਾਬੀ ਅਸੀਂ ਬਾਹਰ ਬੜੀ ਵਾਰ ਭੁੱਖੇ ਰਹਿ ਕੇ ਵੀ ਗੁਜਾਰਾ ਕਰ ਲੈਂਦੇ ਸੀ । ਜਦੋਂ ਅਸੀਂ ਰਸ਼ੀਆ ਪਾਰ ਕੀਤਾ ਸੀ ਸਾਨੂੰ ਕਈ ਕਈ ਦਿਨ ਖਾਣ ਨੂੰ ਕੁਝ ਨੀ ਮਿਲਦਾ ਸੀ। ਮੈਂ ਇਸ ਅੱਧੇ ਗਲਾਸ ਤੋਂ ਬਿਨਾ ਵੀ ਰਹਿ ਸਕਦਾ ਹਾਂ। ਮਾਂ ਨੂੰ ਕਹਿ ਇਹਦੀ ਵੀ ਲੋੜ ਨੀ। ਤੁਸੀਂ ਕੀ ਜਾਣੋ ਉਨਾਂ ਬਾਰੇ ਜੋ ਬਾਹਰਲੇ ਮੁਲਕੀਂ ਜਾ ਕੇ ਦਿਨ ਰਾਤ ਕਮਾਈਆਂ ਕਰਦੇ ਆ ਤੇ ਆਪਣੇ ਟਿੱਢ ਵੱਢ ਵੱਢ ਕੇ, ਸਰਫ਼ੇ ਕਰ ਕਰ ਕੇ ਇੱਥੇ ਇੰਡੀਆ ਬੈਠਿਆਂ ਨੂੰ ਪੈਸੇ ਭੇਜਦੇ ਆ। ਦੀਪਾ ਇੰਨੀ ਗੱਲ ਆਖ ਕੇ ਘਰੋਂ ਬਾਹਰ ਨਿੱਕਲ ਗਿਆ ਤੇ ਸਿੱਧਾ ਆਪਣੇ ਬਾਪੂ ਕੋਲ ਪੁੱਜਾ।
       ਬਾਪੂ ਵੱਲ ਦੇਖ ਦੀਪੇ ਦੀਆਂ ਧਾਹਾਂ ਨਿੱਕਲ ਗਈਆਂ ਤੇ ਬਾਪੂ ਦੇ ਗਲ਼ ਲੱਗ ਕੇ ਰੋਈ ਜਾ ਰਿਹਾ ਸੀ। ਦੀਪੇ ਦਾ  ਬਾਪੂ ਜਾਣਦਾ ਸੀ ਕਿ ਜ਼ਰੂਰ ਘਰੇ ਕੁਝ ਨਾ ਕੁਝ ਹੋਇਆ ਹੋਵੇਗਾ ਤੇ ਇਸੇ ਕਰਕੇ ਹੀ ਦੀਪਾ ਇੰਨਾ ਪ੍ਰੇਸ਼ਾਨ ਲੱਗ ਰਿਹਾ ਹੈ। ਬਾਪੂ ਨੇ ਦੀਪੇ ਨੂੰ ਹੌਂਸਲਾ ਦਿੰਦੇ ਕਿਹਾ ਪੁੱਤ ਚੁੱਪ ਕਰ ਕਿਉਂ ਆਪਣਾ ਆਪ ਖਪਾਉਣ ਡਿਹੈਂ। ਤੈਨੂੰ ਪਤਾ ਈ ਆ ਆਪਣੇ ਟੱਬਰ ਦਾ ਕਿੱਦਾਂ ਦਾ ਸੁਭਾਅ।
     ਪਰ ਬਾਪੂ…………ਦੀਪਾ ਹੋਰ ਕੁਝ ਵੀ ਨਾ ਬੋਲ ਸਕਿਆ ਤੇ ਉਸਦੀ ਫਿਰ ਰੱਬ ਜਿੱਡੀ ਭੁੱਬ ਨਿਕਲ ਗਈ। ਦੀਪਾ ਕਿਸੇ ਨਿੱਕੇ ਜਿਹੇ ਜੁਆਕ ਵਾਂਗ ਰੋ ਰਿਹਾ ਸੀ। ਉਸਦੇ ਅੰਦਰਲਾ ਸਾਰਾ ਰੋਣ ਇੱਕ ਧਾਰਾ ਬਣ ਕੇ ਆਪਣੇ ਬਾਪੂ ਸਾਹਮਣੇ ਵਹਿ ਤੁਰਿਆ ਸੀ। ਜੋ ਰੋਣਾ ਉਸਦੇ ਅੰਦਰ ਬੜੇ ਚਿਰਾਂ ਤੋਂ ਘਰ ਬਣਾਕੇ ਉਸਦੇ ਅੰਦਰ ਜਮਾਂ ਸੀ। ਜੋ ਰੋਣਾ ਉਹ ਆਪਣੇ ਯਾਰਾਂ ਦੋਸਤਾਂ ਨਾਲ ਜਰਮਨ ਇਟਲੀ ਵੀ ਨਾ ਰੋ ਸਕਿਆ, ਹੁਣ ਉਸਦੇ ਸਹਿਣ ਤੋਂ ਬਾਹਰ ਸੀ ਤੇ ਬਾਪੂ ਨੂੰ ਦੇਖਦਿਆਂ ਹੀ ਲਾਵੇ ਵਾਂਗ ਫੱਟ ਗਿਆ ਸੀ। ਉਸਦੀਆਂ ਅੱਖਾਂ ਪਰਲ ਪਰਲ ਵੱਗ ਰਹੀਆਂ ਸਨ ਤੇ ਉਸਨੇ ਆਪਣੇ ਬਾਪੂ ਦੇ ਗਲ ਪਾਈ ਖੱਦਰ ਦੀ ਕਮੀਜ਼ ਦਾ ਮੋਢਾ  ਗਿੱਲਾ ਕਰ ਦਿੱਤਾ ਸੀ।
      ਬਾਪੂ ਨੇ ਇੱਕ ਵਾਰ ਦੀਪੇ ਨੂੰ ਵਰਾਉਣ ਦਾ ਯਤਨ ਕਰਦੇ ਹੋਏ ਕਿਹਾ ਦੀਪੇ ਪੁੱਤ ਚੁੱਪ ਕਰ, ਤੂੰ ਤੇ ਬੜੇ ਜਿਗਰੇ ਵਾਲਾ ਮੇਰਾ ਸ਼ੇਰ ਪੁੱਤ ਏਂ, ਉਏ ਤੇਰਾ ਤਾਂ ਕਾਲਜਾ ਈ ਬੜਾ ਨਰੋਇਆ ਪੁੱਤਰਾ ਤੇ ਆਹ ਕੀ ਐਂਵੇ ਜੁਆਕਾਂ ਵਾਂਗ ਰੀਂ ਰੀਂ ਕਰ ਰਿਹੈਂ ਅੱਜ ਤੂੰ। ਪਰ ਅੰਦਰੋਂ ਦੀਪੇ ਦਾ ਬਾਪੂ ਵੀ ਹਿੱਲ ਗਿਆ ਸੀ ਅਤੇ ਉਹ ਆਪਣੇ ਬਾਕੀ ਟੱਬਰ ਦੇ ਜੀਆਂ ਨੂੰ ਜਾਣਦਾ ਸੀ ਤੇ ਉਹ ਦੀਪੇ ਬਾਰੇ ਵੀ ਜਾਣਦਾ ਸੀ ਜਿਸਨੇ ਬਾਹਰ ਜਾ ਕੇ ਆਪਣੇ ਘਰ ਨੂੰ ਕਦੇ ਭੁਲਾਇਆ ਨਹੀਂ ਸੀ। ਪਰ ਘਰ ਵਿੱਚ ਬਾਪੂ ਵਿਚਾਰਾ ਇੱਕ ਪੱਠੇ ਪਾਉਣ ਵਾਲੇ ਤੋਂ ਜਿਆਦਾ ਕੁਝ ਨਹੀਂ ਸੀ। ਘਰ ਵਿੱਚ ਦੀਪੇ ਦੀ ਮਾਂ ਦਾ ਹੀ ਬੋਲਬਾਲਾ ਸੀ।
       ਬਾਪੂ ਦੇ ਹੌਂਸਲਾ ਦੇਣ ਤੇ ਦੀਪਾ ਚੁੱਪ ਕਰ ਗਿਆ ਪਰ ਉਸਨੇ ਪੁਛਿਆ ਬਾਪੂ ਕੀ ਜਿੰਨੇ ਵੀ ਬਾਹਰੋਂ ਕਮਾਈਆ ਕਰਕੇ ਆਉਂਦੇ ਸਾਰਿਆਂ ਨਾਲ ਇੰਝ ਹੀ ਹੁੰਦਾ? ਇੱਥੇ ਬੈਠੇ ਸਾਰੇ ਆਪਣੀ ਜਿੰæਦਗੀ ਨੂੰ ਜਿਊਂਦੇ ਨੇ ਤੇ ਅਸੀਂ ਬਾਹਰ ਜਾ ਕੇ ਜਿੰæਦਗੀ ਕੱਟਣ ਲਈ ਮਜਬੂਰ ਹੋ ਜਾਂਦੇ ਹਾਂ। ਅਸੀਂ ਆਪਣਾ ਚੈਨ, ਆਪਣੀ ਨੀਂਦ ਤੇ ਆਪਣੇ ਸੁੱਖਾਂ ਨੂੰ ਛਿੱਕੇ ਟੰਗ ਕੇ ਇੱਥੇ ਬੈਠਿਆਂ ਦੇ ਸੁੱਖਾਂ ਖਾਤਰ ਕੀ ਕੁਝ ਨੀ ਕਰਦੇ! ਇੱਥੇ ਵਾਲੇ ਕੀ ਜਾਨਣ ਕਿ ਬਾਹਰੋਂ ਪੈਸਾ ਕਿੱਦਾਂ ਭੇਜਿਆ ਜਾਂਦਾ? ਕਿਹੜਾ ਪਾਪੜ ਨਹੀਂ ਵੇਲਿਆ ਜਾਂਦਾ ਬਾਹਰ ਜਾ ਕੇ? ਇੱਥੇ ਸਾਰੇ ਆਖਦੇ ਆ ਅਸੀਂ ਸਰਦਾਰ ਆਂ ਬਾਹਰ ਜਾ ਕੇ ਕੋਈ ਭਾਂਡੇ ਮਾਂਜਦਾ, ਕੋਈ ਸਫਾਈਆਂ ਕਰਦਾ, ਕੋਈ ਕੁਛ ਤੇ ਕੋਈ ਕੁਛ ਪਰ ਪਿਛਲਿਆਂ ਨੂੰ ਫਿਰ ਵੀ ਨੀ ਭੁੱਲਦੇ। ਜਿੰਨਾ ਚਿਰ ਅਸੀਂ ਪੈਸੇ ਭੇਜੀ ਜਾਈਦੇ ਅਸੀਂ ਬੀਬੇ ਪੁੱਤ  ਹਾਂ, ਪਰ ਜਦੋਂ ਕਿਸੇ ਕਾਰਨ ਜਾਂ ਆਪਣੇ ਆਪ ਨੂੰ ਕਿਸੇ ਜਗਾ ਖੜ੍ਹਾ ਕਰਨ ਲਈ ਪੈਸੇ ਨਾ ਭੇਜ ਹੋਏ ਤਾਂ ਅਸੀਂ ਪੁੱਤ ਤੋਂ ਕਪੁੱਤ ਬਣ ਜਾਂਦੇ ਹਾਂ, ਭਰਾ ਤੋਂ ਸ਼ਰੀਕ ਬਣ ਜਾਂਦੇ ਹਾਂ। ਕਿਉਂ ਬਾਪੂ ਕਿਉਂ ਬਾਪੂ ਕੀ ਹੋ ਗਿਆ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ? ਕਿਉਂ ਇਹ ਧਰਤੀ ਅੱਜ ਲਾਲਚ ਮੰਦ ਲੋਕਾਂ ਦੀ ਜਾਗੀਰ ਬਣ ਕੇ ਰਹਿ ਗਈ। ਅਸੀਂ ਤਾਂ ਬਾਹਰ ਜਾ ਕੇ ਵੀ ਇਸ ਧਰਤੀ ਤੇ ਮਾਣ ਕਰਦੇ ਹਾਂ ਪਰ ਇੱਥੇ? ਦੀਪਾ ਇਸ ਤਰਾਂ ਕਈ ਸਵਾਲਾਂ ਦੇ ਜਵਾਬ ਮੰਗਦਾ ਹੋਇਆ ਆਪਣੇ ਬਾਪੂ ਨੂੰ ਫਤਹਿ ਬੁਲਾ ਕੇ ਸਦਾ ਵਾਸਤੇ ਆਪਣੇ ਲਾਲਚੀ ਟੱਬਰ ਤੋਂ ਦੂਰ ਜਾਣ ਦਾ ਕਹਿ ਕੇ ਕਾਹਲੀ ਕਾਹਲੀ ਕਦਮ ਪੁੱਟਦਾ ਹੋਇਆ ਘਰ ਨੂੰ ਤੁਰ ਪਿਆ ਸੀ।

Punjabi kahani-ਪਾਪ (ਮਿੰਨੀ ਕਹਾਣੀ)

ਪਾਪ (ਮਿੰਨੀ ਕਹਾਣੀ)/ ਜਗਦੀਪ ਕੈਂਥMinimize

ਪਾਪ
ਜਗਦੀਪ ਕੈਂਥ
 
ਕਲ  ਜਦ  ਮੈਂ  ਕੰਮ   ਤੇ  ਜਾ  ਰਿਹਾ  ਸੀ  ਤਾਂ  ਰਸਤੇ  ਵਿਚ  ਭੀੜ  ਇਕਠੀ  ਹੋਈ  ਦੇਖੀ , ਕੋਲ  ਜਾ  ਕੇ  ਦੇਖਿਆ  ਤਾ  ਇਕ  ਅਧਖੜ੍ਹ  ਉਮਰ  ਦਾ  ਆਦਮੀ  ਮਰਿਆ  ਹੋਯਾ  ਸੀ , ਪੁੱਛਣ ਤੇ  ਪਤਾ  ਲਗਾ  ਕੋਈ  ਭਿਖਾਰੀ  ਸੀ  ਜੋ  ਕੇ  ਭੁਖ  ਨਾਲ  ਮਰ ਗਿਆ ,ਮੈਂ  ਅਨਭੋਲ   ਜੇਹੇ  ਓਥੋਂ  ਚਲਿਆ  ਆਯਾ ॥
ਸ਼ਾਮ  ਨੂ  ਜਦ  ਕੰਮ  ਤੋਂ  ਵਾਪਿਸ  ਜਾ  ਰਿਹਾ  ਸੀ  ਤਾਂ  ਇਕ  ਆਦਮੀ  ਬੜੀ  ਜਲਦੀ  ਮੇਰੇ  ਕੋਲ  ਆਯਾ  ਤੇ  ਕਹਿਣ  ਲਗਾ  ਸਰਦਾਰ  ਜੀ  ੨  ਦਿਨ  ਤੋਂ  ਰੋਟੀ  ਨੀ  ਖਾਧੀ  ,ਕੁਝ   ਮਦਦ  ਕਰ  ਦੇਵੋ , ਮੇਰੇ  ਦਿਮਾਗ  ਵਿਚ  ਸਵੇਰ  ਵਾਲੀ  ਘਟਨਾ  ਆ  ਗਈ  , ਮੇਰੇ  ਕੋਲੋਂ  ਰਿਹਾ  ਨਾ  ਗਿਆ  ਮੈਂ  ਓਸ  ਨੂ  ੫੦  ਰੁਪਏ  ਦੇ  ਦਿਤੇ  ਤੇ  ਕਿਹਾ  ਰਜ  ਕੇ  ਰੋਟੀ  ਖਾ  ਲਵੀ , ਓਹ  ਓਥੋਂ  ਚਲਿਆ  ਗਿਆ , ਅਜ  ਜਦ  ਮੈਂ  ਸਵੇਰੇ  ਕਮ  ਤੇ  ਆਉਣ  ਲਗਾ  ਤਾਂ  ਇਕ  ਜਗਾਹ  ਮੈਂ  ਫੇਰ  ਭੀੜ  ਦੇਖੀ , ਕੋਲ  ਜਾ  ਕੇ  ਦੇਖਿਆ  ਤਾਂ  ਪਤਾ  ਲਗਾ  ਕੇ  ਇਹ  ਤਾਂ  ਕਲ  ਵਾਲਾ  ਆਦਮੀ  ਹੀ  ਹੈ ,ਭੀੜ  ਵਿਚੋਂ  ਪੁਛਾਨ  ਤੇ  ਪਤਾ  ਲਗਾ  ਕੇ  ਕਲ ਵੀ  31 ਮਾਰਚ  ਸੀ , ਸ਼ਰਾਬ  ਸਸਤੀ  ਹੋਣ  ਕਰਕੇ  ਜ਼ਿਆਦਾ  ਪੀ  ਗਿਆ , ਮੈਂ   ਇਕ  ਦਮ  ਪਿਛੇ  ਹਟ  ਗਿਆ , ਮੈਨੂ  ਲਗਾ  ਕੇ  ਮੇਰੇ  ਕੋਲੋਂ  ਜਿਵੇ  ਕੋਈ  ਪਾਪ  ਹੋ  ਗਿਆ  ਹੋਵੇ |