Wednesday, February 27, 2013

mini kahani-ਸੱਚਮੁਚ ਦਾਨ!!!!!!!!

2 ਭਰਾਵਾਂ ਕੋਲ ਕਾਫੀ ਧਨ ਸੀ। ਪ੍ਰਲੋਕ ਸੁਧਾਰਨ ਦੇ ਉਦੇਸ਼ ਨਾਲ ਦੋਹਾਂ ਨੇ ਤੀਰਥ ਯਾਤਰਾ 'ਤੇ ਜਾਣ ਅਤੇ ਦਾਨ ਕਰਨ ਦਾ ਫ਼ੈਸਲਾ ਲਿਆ। ਉਹ ਖੁੱਲ੍ਹੇ ਹੱਥੀਂ ਧਨ ਵੰਡ ਕੇ ਪੁੰਨ ਕਮਾਉਣਾ ਚਾਹੁੰਦੇ ਸਨ।
ਧਨ ਦੀ ਲੋੜ ਕਿਸ ਨੂੰ ਹੈ ਅਤੇ ਕਿਸ ਨੂੰ ਨਹੀਂ, ਇਹ ਗੱਲ ਧਿਆਨ 'ਚ ਨਾ ਰੱਖ ਕੇ ਉਹ ਖੁੱਲ੍ਹ ਕੇ ਧਨ ਲੁਟਾਉਂਦੇ ਰਹੇ। ਜਦੋਂ ਵਾਪਿਸ ਆ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਆਦਮੀ ਠੰਡ ਨਾਲ ਠਰਦਾ ਸੁੰਗੜ ਕੇ ਬੈਠਾ ਸੀ। ਉਨ੍ਹਾਂ ਦੋਹਾਂ ਭਰਾਵਾਂ ਕੋਲ ਸਿਰਫ਼ ਵਾਪਿਸ ਜਾਣ ਲਾਇਕ ਹੀ ਧਨ ਬਚਿਆ ਸੀ ਤੇ ਬਾਕੀ ਸਾਰਾ ਧਨ ਉਹ ਲੁਟਾ ਚੁੱਕੇ ਸਨ।
ਉਂਝ ਤਾਂ ਉਨ੍ਹਾਂ ਨੇ ਕੀਮਤੀ ਕੱਪੜੇ ਵੀ ਪਹਿਨੇ ਹੋਏ ਸਨ ਪਰ ਇੰਨੀ ਸਮਝ ਨਹੀਂ ਸੀ ਕਿ ਉਹ ਵੀ ਦਿੱਤੇ ਜਾ ਸਕਦੇ ਹਨ। ਇਸੇ ਦਰਮਿਆਨ ਉਨ੍ਹਾਂ ਨੇ ਦੇਖਿਆ ਕਿ ਇਕ ਗਰੀਬ ਆਦਮੀ ਉਥੋਂ ਲੰਘਿਆ। ਉਸ ਨੇ ਠੰਡ ਨਾਲ ਕੰਬਦੇ ਆਦਮੀ ਨੂੰ ਦੇਖਿਆ ਤਾਂ ਉਸ 'ਤੇ ਆਪਣਾ ਖੇਸ ਦੇ ਦਿੱਤਾ ਤੇ ਚਲਾ ਗਿਆ।
ਦੋਵੇਂ ਭਰਾ ਇਕ-ਦੂਜੇ ਵੱਲ ਦੇਖ ਰਹੇ ਸਨ। ਛੋਟਾ ਭਰਾ ਬੋਲਿਆ, ''ਭਰਾ ਲੱਗਦਾ ਹੈ ਕਿ ਇਸ ਦਾ ਦਾਨ ਸਾਡੇ ਦਾਨ ਨਾਲੋਂ ਸ੍ਰੇਸ਼ਠ ਹੈ। ਇਸ ਦੇ ਮੁਕਾਬਲੇ ਸਾਡੇ ਵਲੋਂ ਸਾਰੀ ਧਨ-ਜਾਇਦਾਦ ਲੁਟਾਉਣਾ ਤਾਂ ਫਜ਼ੂਲ ਹੀ ਰਿਹਾ।''
ਵੱਡਾ ਭਰਾ ਸਹਿਮਤੀ 'ਚ ਸਿਰ ਹਿਲਾ ਰਿਹਾ ਸੀ ਪਰ ਉਸ ਕੋਲ ਕੋਈ ਜਵਾਬ ਨਹੀਂ ਸੀ। ਸੱਚਮੁਚ ਦਾਨ ਅਸਲੀ ਲੋੜਵੰਦ ਨੂੰ ਦਿੱਤਾ ਜਾਵੇ ਤਾਂ ਹੀ ਸਾਰਥਕ ਹੁੰਦਾ ਹੈ।....

Punjabi Lekh-ਮੰਨੋ ਨਾ ਜੇ ਜਾਨਣਾ ਚਾਹੁੰਦੇ ਹੋ!!!

‎-------------------MUST READ FRNDS---------------

ਮੰਨੋ ਨਾ ਜੇ ਜਾਨਣਾ ਚਾਹੁੰਦੇ ਹੋ

ਜਾਣਨ ਦਾ ਪਹਿਲਾ ਕਦਮ ਇਹੀ ਹੈ ਕਿ ਤੁਸੀ ਮੰਨਣ ਤੋ ਮੁਕਤ ਹੋ ਜਾਵੋ । ਮੈ ਸੱਚ ਨੂੰ ਓਹੋਜਾ ਹੀ ਕਹਿਣ ਤੇ ਮਜਬੂ੍ਰ ਹਾ ਜਿਹੋਜਾ ਹੈ। 

ਜੇ ਤੁਸੀ ਸੱਚ ਵਿਚ ਨਾਸਤਿਕ ਹੋ ਜਾਵੋ ਤਾ ਸ਼ਾਇਦ ਤੁਸੀ ਅਸਲੀ ਆਸਤਿਕ ਭੀ ਬਣ ਜਾਵੋ

ਨਾਸਤਿਕਤਾ ਅਤੇ ਆਸਤਿਕਤਾ ਵਿਚ ਕੋਈ ਵਿਰੋਧ ਨਹੀ । ਨਾਸਤਿਕਤਾ ਸੱਭ ਤੋ ਜਰੂਰੀ ਪੌੜੀ ਹੈ ਆਸਤਿਕ ਹੋਣ ਵਾਸਤੇ

ਜੇ ਮੇਰਾ ਬਸ ਚਲੇ ਤਾ ਮੈ ਹਰ ਬੱਚੇ ਨੂੰ ਨਾਸਤਿਕ ਬਣਾਵਾ ।

ਹਰ ਬੱਚੇ ਨੂੰ ਜਿਗਆਸਾ ਦੇਵਾ , ਪ੍ਰਸ਼ਨ ਦੇਵਾ, ਖੋਜ ਦੀ ਇੱਛਾ ਦੇਵਾ, ਹਰ ਬੱਚੇ ਦੇ ਜੀਵਨ ਵਿਚ ਇੱਕ ਤੀਵਰ ਪ੍ਰੇਰਨਾ ਭਰਾ.........ਜੇ ਤੂੰ ਜਾਣਨਾ ਹੈ ...ਮੰਨਣਾ ਨਹੀ । ਅਤੇ ਜਦੋ ਤੱਕ ਤੂੰ ਨਾ ਜਾਣ ਲਵੇ........ਰੁਕੀ ਨਾ

ਬੁੱਧ ਨੇ ਜਾਣਿਆ ਹੋਵੇਗਾ ਅਤੇ ਉਹ ਪਹੁੰਚਣਗੇ ....ਬਾਬਾ ਨਾਨਕ ਨੇ ਜਾਣਿਆ ਹੋਵੇਗਾ ਅਤੇ ਉਹ ਪਹੁੰਣਗੇ ....ਕਬੀਰ ਨੇ ਜਾਣਿਆ ਹੋਵੇਗਾ ਤਾ ਉਹ ਪਹੁੰਚਣਗੇ

ਉਹਨਾ ਦੇ ਪਹੁੰਚਣ ਨਾਲ ਤੇਰਾ ਪਹੁੰਚਣਾ ਨਹੀ ਹੋ ਸਕਦਾ

ਤੂੰ ਜਾਣਗੇ.........ਤਾ ਹੀ ਤੂੰ ਪਹੁੰਚੇਗਾ

ਪਰ ਪਹਿਲਾ ਆਪਣੀ ਸਲੇਟ ਨੂੰ ਖਾਲੀ ਕਰ ਲੈ

ਮਿਟਾ ਦੇ ਸੱਭ ਕੁਝ ਜੋ ..ਦੂਜਿਆ ਨੇ ਲਿਖ ਦਿੱਤਾ ਹੈ.......ਧੋ ਲੈ ਆਪਣੀ ਸਲੇਟ ਨੂੰ.....ਸਾਫ ਕਰ ਲੈ ਉਸ ਨੂੰ

ਫਿਰ ਮਜਾ ਇਹ ਹੈ ਕਿ ਆਪਣੀ ਸਲੇਟ ਤੂੰ ਸਾਫ ਕੀ ਕੀਤੀ .....

ਜਿਵੇ ਪਰਮਾਤਮਾ ਨੂੰ ਨਿਉਤਾ ਮਿਲ ਜਾਦਾ ਹੈ........ਕੋਰੀ ਸਲੇਟ ਤੇ ਹੀ ਉਤਰਦਾ ਹੈ ਉਹ ਫੁਲ .....ਕੋਰੀ ਸਲੇਟ ਤੇ ਹੀ ਆਉਦੀ ਹੈ ਉਹ ਕਿਰਨ......ਕੋਰੀ ਸਲੇਟ ਤੇ ਹੀ ਹੁੰਦਾ ਹੈ ਉਹ ਵਿਸਫੋਟ

ਰਾਮ ਨੂੰ ਮੰਨਿਉ ਨਾ.........ਫਿਰ ਹੀ ਤੁਸੀ ਉਸ ਨੂੰ ਜਾਣ ਸਕੋਗੇ....ਅਤੇ ਜਦੋ ਜਾਣੋਗੇ.......ਫਿਰ ਹੀ ਉਸ ਵਾਸਤੇ ਅਸਲੀ ਪ੍ਰੇਮ ਬਣੇਗਾ

ਤੇਰੇ ਅਤੇ ਰਾਮ ਵਿਚ ਇਸ ਵਕਤ ਬਹੁਤ ਭੀੜ ਖੜੀ ਹੈ..ਪੰਡਤਾ ਦੀ , ਕਾਜੀਆ ਦੀ, ਪਾਦਰੀਆ ਦੀ.............ਹਟਾ ਦੇ ਵਿਚੋ ਸਾਰਿਆ ਨੂੰ

ਤਾ ਕਿ ਤੂੰ ਰਾਮ ਦਾ ਮੂੰਹ ਦੇਖ ਸਕੇ

Monday, February 4, 2013

Punjabi Kahani-ਭੂਤਕਾਲ ਤੇ ਵਰਤਮਾਨ!!!!!!!!!!

ਦੋਸਤੋ.....ਇੱਕ ਵਾਰ ਮਹਾਤਮਾ ਬੁੱਧ ਧਿਆਨ ਵਿੱਚ ਬੈਠੇ ਸੀ । ਇੱਕ ਆਦਮੀ ਆਕੇ ਮਹਾਤਮਾ ਬੁੱਧ ਨੂੰ ਗਾਲਾ ਕੱਢਣ ਲੱਗ ਗਿਆ । ਮਹਾਤਮਾ ਬੁੱਧ ਸ਼ਾਂਤ ਬੈਠੇ ਰਹੇ ਅਤੇ ਆਖਿਰਕਾਰ ਉਸ ਨੇ ਮਹਾਤਮਾ ਦੇ ਮੂੰਹ ਤੇ ਥੁਕ ਦਿਤਾ ਫਿਰ ਮਹਾਤਮਾ ਨੇ ਅੱਖਾ ਖੋਲੀਆ ਤੇ ਉਸ ਨੂੰ ਕਿਹਾ " ਕੁਝ ਹੋਰ ਕਹਿਣਾ ਹੈ ਪਿਆਰੇ ਮਿੱਤਰ "

ਮਹਾਤਮਾ ਦੇ ਇੱਕ ਚੇਲੇ ਨੂੰ ਗੁਸਾ ਆਇਆ ਤੇ ਕਿਹਾ ਮਹਾਤਮਾ ਜੀ ਇਸ ਨੇ ਤੁਹਾਡੇ ਮੂੰਹ ਤੇ ਥੂਕਿਆ ਤੇ ਤੁਸੀ ਇਸ ਨੂੰ ਮਿੱਤਰ ਕਿਉ ਕਹਿ ਰਹੇ ਹੋ ???

ਤਾ ਮਹਾਤਮਾ ਨੇ ਕਿਹਾ " ਜਿਸ ਤਰਾ ਜਦੋ ਤੁਸੀ ਕਿਸੇ ਨੂੰ ਉਸ ਵਾਸਤੇ ਆਪਣਾ ਪਿਆਰ ਸ਼ਬਦਾ ਰਾਹੀ ਨਾ ਕਹਿ ਸਕਦੇ ਹੋਵੋ ਫਿਰ ਤੁਹਾਡੇ ਅੱਖਾ ਵਿੱਚੋ ਹੰਜੂ ਨਿੱਕਲਦੇ ਹਨ ਉਸੇ ਤਰਾ ਜਦੋ ਉਹ ਆਪਣਾ ਗੁੱਸਾ ਮੈਨੂੰ ਸ਼ਬਦਾ ਵਿੱਚ ਬਿਆਨ ਨਾ ਕਰ ਸਕਿਆ ਤਾ ਉਹ ਥੁਕ ਦੇ ਰੂਪ ਵਿੱਚ ਨਿਕਲਿਆ "

ਫਿਰ ਉਹ ਬੰਦਾ ਵਾਪਿਸ ਚਲਾ ਗਿਆ ਅਤੇ ਉਸ ਨੂੰ ਸਾਰੀ ਰਾਤ
ਨੀਂਦ ਨਹੀ ਆਈ ਕਿਉਕਿ ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੈ ਮਹਾਤਮਾ ਨਾਲ ਕੀ ਕੀਤਾ ਅਤੇ ਮਹਾਤਮਾ ਨੇ ਮੇਰੇ ਨਾਲ ਕੀ ਕੀਤਾ ।

ਦੁਸਰੇ ਦਿਨ ਉਹ ਮਹਾਤਮਾ ਤੋ ਮੁਆਫੀ ਮੰਗਣ ਗਿਆ ਤੇ ਮਹਾਤਮਾ ਨੇ ਕਿਹਾ " ਉਹ ਤਾ ਕੱਲ ਦੀ ਗੱਲ ਸੀ ....ਮੈ ਤਾ ਤੈਨੂੰ ਉਸ ਵਕਤ ਹੀ ਮੁਆਫ ਕਰ ਦਿੱਤਾ ਸੀ ....ਤੇ ਤੂੰ ਹਲੇ ਤੱਕ ਕੱਲ ਵਿੱਚ ਹੀ ਤੁਰਿਆ ਫਿਰ ਰਿਹਾ ਹੈ.....ਭੂਤਕਾਲ ਵਿਚੋ ਨਿਕਲੋ ਤੇ ਵਰਤਮਾਨ ਵਿੱਚ ਜੀਓ......ਬਸ ਭੂਤਕਾਲ ਤੋ ਤੂੰ ਜੋ ਸੀਖਿਆ ਹੈ ਉਹ ਯਾਦ ਰੱਖੋ